ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮਾਹਿਰਾਂ ਤੇ ਹੋਰ ਹਿੱਸੇਦਾਰਾਂ ਵੱਲੋਂ ‘ਕੋਵਿਡ ਦੇ ਮੁੜ–ਉਭਾਰ – ਐੱਸ ਐਂਡ ਟੀ ਪਰਿਪੇਖ’ ਬਾਰੇ ਵਿਚਾਰ–ਵਟਾਂਦਰਾ
Posted On:
11 MAY 2021 1:17PM by PIB Chandigarh
ਵਿਭਿੰਨ ਅਨੁਸ਼ਾਸਨਾਂ ਦੇ ਮਾਹਿਰਾਂ ਨੇ ਇੱਕ ਸਾਂਝੇ ਵਰਚੁਅਲ ਮੰਚ ਉੱਤੇ ਅੱਗੇ ਆ ਕੇ 10 ਮਈ, 2021 ਨੂੰ ਇੱਕ ਬੈਠਕ ਦੌਰਾਨ ਕੋਵਿਡ ਦੇ ਹੰਗਾਮੀ ਸੰਕਟ ਦੀ ਸਥਿਤੀ ਦੇ ਹੱਲ ਲਈ ਸਰਬੋਤਮ ਪਹੁੰਚ ਅਪਨਾਉਣ ਬਾਰੇ ਵਿਚਾਰ–ਵਟਾਂਦਰਾ ਕੀਤਾ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀ ਇੱਕ ਖ਼ੁਦਮੁਖਤਿਆਰ ਇਕਾਈ ‘ਟੈਕਨੋਲੋਜੀ ਇਨਫ਼ਾਰਮੇਸ਼ਨ, ਫ਼ੋਰਕਾਸਟਿੰਗ ਐਂਡ ਅਸੈੱਸਮੈਂਟ ਕੌਂਸਲ’ (TIFAC) ਵੱਲੋਂ ‘ਕੋਵਿਡ ਦੇ ਮੁੜ ਉਭਾਰ ਦਾ ਹੱਲ ਲੱਭਦਿਆਂ – ਐੱਸ ਐਂਡ ਟੀ ਪਰਿਪੇਖ’ ਵਿਸ਼ੇ ’ਤੇ ਆਯੋਜਿਤ ਆੱਨਲਾਈਨ ਬੈਠਕ ’ਚ ਵਿਗਿਆਨੀ, ਡਾਕਟਰ, ਦਵਾ ਨਿਰਮਾਤਾ, ਉਦਯੋਗ ਤੇ ਨੀਤੀ–ਘਾੜੇ ਇਕੱਠੇ ਹੋਏ ਤੇ ਉਨ੍ਹਾਂ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਤਰੀਕਿਆਂ ਬਾਰੇ ਵਿਚਾਰ–ਚਰਚਾ ਕੀਤੀ।
TIFAC ਗਵਰਨਿੰਗ ਕੌਂਸਲ ਦੇ ਚੇਅਰਮੈਨ ਅਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਸਾਰਸਵਤ ਨੇ ਕਿਹਾ,‘ਦੇਸ਼ ’ਚ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਪਲਾਈ–ਲੜੀ ਓਨੀ ਮਜ਼ਬੂਤ ਨਹੀਂ ਹੈ, ਆਕਸੀਜਨ ਕੰਸੈਂਟ੍ਰੇਟਰਜ਼ ਜਿਹੇ ਅਹਿਮ ਉਪਕਰਣਾਂ ਲਈ ਭਾਰਤ ਹੋਰਨਾਂ ਦੇਸ਼ਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਉਦਯੋਗਿਕ ਭਾਈਵਾਲਾਂ ਨਾਲ S&T ਭਾਈਚਾਰੇ ਨੂੰ ਅਜਿਹੇ ਢੰਗ ਅਤੇ ਤਰੀਕੇ ਲੱਭਣੇ ਹੋਣਗੇ ਕਿ ਸਾਡੀ ਨਿਰਭਰਤਾ ਘਟੇ। ਦੇਸ਼ ’ਚ ਵੈਕਸੀਨ ਦਾ ਉਤਪਾਦਨ ਵੀ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਕੱਚੇ ਮਾਲ ’ਤੇ ਨਿਰਭਰਦਾ ਹੈ, ਇਸੇ ਲਈ ਦੇਸ਼ ਵਿੱਚ ‘ਸਰਗਰਮ ਫ਼ਾਰਮਾਸਿਊਟੀਕਲ ਸਮੱਗਰੀ’ (API) ਦੀ ਦੇਸ਼ ਵਿੱਚ ਹੀ ਉਤਪਾਦਨ ਕਰ ਕੇ ਵੱਡਾ ਵਾਧਾ ਕਰਨ ਦੀ ਜ਼ਰੂਰਤ ਹੈ।’ ਉਨ੍ਹਾਂ ਇਹ ਵੀ ਕਿਹਾ,‘ਸਾਡੇ ਸਿਹਤ ਬੁਨਿਆਦਾ ਢਾਂਚੇ ਦੀ ਤਿਆਰੀ ਵਿੱਚ ਵਾਧਾ ਕਰਨ ਲਈ ਐੱਮਬੀਬੀਐੱਸ ਕਰਨ ਤੋਂ ਬਾਅ ਸਿੱਧੇ ਆਉਣ ਵਾਲੇ ਪੈਰਾਮੈਡਿਕਸ ਤੇ ਡਾਕਟਰਾਂ ਦੀ ਥੋੜ੍ਹ–ਚਿਰੀ ਸਿਖਲਾਈ ਵਾਸਤੇ S&T ਬੁਨਿਆਦੀ ਢਾਂਚਾ ਸਿਰਜਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।’
ਡਾ. ਸਾਰਸਵਤ ਨੇ ਜੀਨੋਮ ਸੀਕੁਐਂਸਿੰਗ, ਵੈਕਸੀਨਾਂ ਤੇ ਵਿਭਿੰਨ ਦਵਾਈਆਂ ਦੀ ਸਪਲਾਈ ਤੇ ਵੰਡ ਲਈ ਡ੍ਰੋਨਜ਼ ਜਿਹੀਆਂ S&T ਵਿਧੀਆਂ, ਵੈਕਸੀਨ ਉਤਪਾਦਨ ਦੀ ਸੁਵਿਧਾ ਤੇ ਪ੍ਰਬੰਧ ਲਈ AI ਜਿਹੀ ਤਕਨਾਲੋਜੀ ਦੀ ਵਰਤੋਂ ਵਿੱਚ ਖ਼ਾਸ ਤੌਰ ’ਤੇ ਖੋਜ ਸੁਵਿਧਾਵਾਂ ਵਿੱਚ ਵਾਧਾ ਕਰਨ ਅਤੇ ਵਾਇਰਸ ਫੈਲਣਾ ਰੋਕਣ ਲਈ ਭਾਰਤ ਦੀ ਆਬਾਦੀ ਦੇ ਮੁਕੰਮਲ ਟੀਕਾਕਰਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਪੈਨਲਿਸਟਸ ਨੂੰ ਅਜਿਹੇ ਪ੍ਰੋਗਰਾਮ ਲੈ ਕੇ ਆਉਣ ਦੀ ਬੇਨਤੀ ਕੀਤੀ, ਜੋ ਤੁਰੰਤ ਤੇ ਮੱਧ–ਕਾਲੀ ਸਮੱਸਿਆਵਾਂ ਹੱਲ ਕਰ ਸਕਣ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਆਪਣਾ ਤੱਥ ਉਜਾਗਰ ਕਰਦਿਆਂ ਕਿਹਾ,‘ਕੋਵਿਡ–19 ਦੀ ਦੂਜੀ ਲਹਿਰ ਅਤੇ ਇਸ ਦੇ ਨਾਲ ਹੀ ਭਵਿੱਖ ਦੀਆਂ ਇਹੋ ਜਿਹੀਆਂ ਚੁਣੌਤੀਆਂ ਨਾਲ ਸਬੰਧਤ ਮਾਮਲਿਆਂ ਦੇ ਹੱਲ ਲਈ ਵਿਗਿਆਨ, ਟੈਕਨੋਲੋਜੀ ਤੇ ਇਨੋਵੇਸ਼ਨ ਕੇਂਦਰੀ ਥੰਮ੍ਹ ਹਨ। ਇੱਥੇ S&T ਦੇ ਕਈ ਵਿਭਿੰਨ ਅੰਗ ਹਨ, ਜੋ ਵਾਇਰਸ ਦੇ ਵਿਵਹਾਰ ਨੂੰ ਇਸ ਦੇ ਟ੍ਰਾਂਸਮਿਸ਼ਨ ਤੋਂ ਲੈ ਕੇ ਇਸ ਦੇ ਪ੍ਰਭਾਵ ਤੱਕ ਸਮਝਣ; ਵਾਜਬ ਤਕਨਾਲੋਜੀ ਤੇ ਉਤਪਾਦਾਂ ਦੇ ਵਿਕਾਸ; ਅਤੇ ਵੱਡੇ ਪੱਧਰ ਉੱਤੇ ਨਿਰਮਾਣ ਸਮੇਤ ਕੋਵਿਡ–19 ਲਈ ਵਾਜਬ ਹਨ’ ਉਨ੍ਹਾਂ ਇਹ ਵੀ ਕਿਹਾ,‘ਇਹ ਸਭ ਚੀਜ਼ਾਂ ਬੇਰੋਕ ਤਰੀਕੇ ਜੁੜਨੀਆਂ ਚਾਹੀਦੀਆਂ ਹਨ। ਪਹਿਲੀ ਲਹਿਰ ਦੌਰਾਨ ਅਸੀਂ ਪਹਿਲਾਂ ਹੀ ਇਹ ਇੱਕ ਵੱਡਾ ਸਬਕ ਸਿੱਖ ਚੁੱਕੇ ਹਾਂ ਤੇ ਸਾਨੂੰ ਇਸ ਨੂੰ ਭੁਲਾਉਣਾ ਨਹੀਂ ਚਾਹੀਦਾ।’
ਪ੍ਰੋ. ਸ਼ਰਮਾ ਨੇ ਕਿਹਾ ਕਿ ਇੱਥੇ S&T ਦੇ ਹੋਰ ਪੱਖ ਹਨ, ਜੋ ਓਨੇ ਹੀ ਮਹੱਤਵਪੂਰਣ ਹਨ। ਇਨ੍ਹਾਂ ਵਿੱਚ ਕੋਵਿਡ–19 ਤੋਂ ਬਾਅਦ ਕੀਤੇ ਜਾਣ ਵਾਲੇ ਕੇਂਦ੍ਰਿਤ ਵਿਸ਼ੇਸ਼ S&T ਦਖ਼ਲਾਂ ਲਈ ਬੇਹੱਦ ਖੋਜ–ਭਰਪੂਰ ਵ੍ਹਾਈਟ–ਪੇਪਰਜ਼ ਸ਼ਾਮਲ ਹਨ। TIFAC ਵੱਲੋਂ ਜਾਰੀ ਅਜਿਹੇ ਇੱਕ ਵ੍ਹਾਈਟ–ਪੇਪਰ ਤੋਂ ਬਾਅਦ ਕਈ ਖੇਤਰਾਂ ਵਿੱਚ ਪੈਰਵਾਈ ਲਈ ਅਨੇਕ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ,‘ਹੋਰ ਅਹਿਮ ਗਤੀਵਿਧੀ ਕੋਵਿਡ–19 ਬਾਰੇ ਗੱਲਬਾਤ ਕਰਨਾ ਹੈ, ਜੋ ਵਿਗਿਆਨ ਪ੍ਰਸਾਰ ਵੱਲੋਂ ਕੀਤੀ ਜਾ ਰਹੀ ਹੈ। ‘ਇੰਡੀਆ ਸਾਇੰਸ OTT ਚੈਨਲ’ ਰਾਹੀਂ ਲਗਭਗ ਇੱਕ ਕੋਵਿਡ ਬੁਲੇਟਿਨ ਦਾ ਪਾਸਾਰ ਕੀਤਾ ਜਾ ਰਿਹਾ ਹੈ। TIFAC ਨੇ ਸਪਲਾਈ, ਮੰਗ ਤੇ ਲੋੜੀਂਦੇ ਹੁਨਰਾਂ ਨੂੰ ਮੇਲਣ ਲਈ ਪ੍ਰਵਾਸੀ ਮਜ਼ਦੂਰਾਂ ਤੇ ਮੁਲਾਜ਼ਮਾਂ ਲਈ ਇੱਕ ਪੋਰਟਲ ਵੀ ਤਿਆਰ ਕੀਤਾ ਹੈ। ਅੰਤ ’ਚ, ਫ਼ੈਸਲਾ ਲੈਣ, ਯੋਜਨਾਬੰਦ ਤੇ ਸ਼ਾਸਨ ਲਈ ਮੈਥੇਮੈਟਿਕਲ ਮਾੱਡਲਿੰਗ ਇੱਕ ਵੱਡਾ ਟੂਲ ਹੈ। DST ਨੇ ਮਾੱਡਲਿੰਗ ਗਤੀਵਿਧੀ ਲਈ ਪੂਰੇ ਦੇਸ਼ ਦੇ 30 ਵਿਭਿੰਨ ਸਮੂਹਾਂ ਦੀ ਮਦਦ ਕੀਤੀ ਹੈ ਅਤੇ ਭਵਿੱਖ ’ਚ ਵੀ ਇਸ ਨੂੰ ਅੱਗੇ ਵਧਾਇਆ ਜਾਵੇਗਾ।’
ਹੈਲਥਕੇਅਰ ਸਲਾਹਕਾਰ ਡਾ. ਵਿਜੇ ਚੌਥਾਈਵਾਲੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ,‘ਕਿਸੇ ਵੀ ਮਹਾਮਾਰੀ ਦਾ ਮੁੱਲਾਂਕਣ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਤਿੰਨ ਪੱਧਰਾਂ ਡਾਇਓਗਨੌਸਿਸ (ਤਸ਼ਖ਼ੀਸ (ਨਿਦਾਨ), ਰੋਕਥਾਮ ਤੇ ਥੇਰਾਪੀ ਜਾਂ ਇਲਾਜ ਵਿੱਚ ਰੱਖਿਆ ਜਾ ਸਕਦਾ ਹੈ। ਦੂਜੀ ਲਹਿਰ ਨੇ ਸਾਡੇ ਸਮਾਜ ਦੀਆਂ ਇਨ੍ਹਾਂ ਸਾਰੇ ਤਿੰਨੇ ਪੱਖਾਂ ਵਿੱਚ ਕਮੀਆਂ ਤੇ ਸ਼ਕਤੀਆਂ ਨੂੰ ਦਰਸਾਇਆ ਹੈ। ਇਸੇ ਲਈ, ਸਾਨੂੰ ਉਨ੍ਹਾਂ ਦਾ ਕੁਝ ਵਧੇਰੇ ਡੂੰਘਾਈ ਨਾਲ ਮੁੱਲਾਂਕਣ ਕਰਨ ਦੀ ਜ਼ਰੂਰਤ ਹੈ। ਵੈਕਸੀਨ ਮੋਰਚੇ ਉੱਤੇ ਤਸਵੀਰ ਆਉਂਦੇ ਹਫ਼ਤਿਆਂ ਦੌਰਾਨ ਅਹਿਮ ਹੱਦ ਤੱਕ ਬਿਹਤਰ ਹੋਵੇਗੀ ਕਿਉਂਕਿ ਦੋਵੇਂ ਮੌਜੂਦਾ ਸਪਲਾਇਰਜ਼ ਤੋਂ ਸਪਲਾਈ ਵਿੱਚ ਵਾਧਾ ਹੋਣ ਦੇ ਨਾਲ–ਨਾਲ ਸਪੂਤਨਿਕ, ਜ਼ਾਇਡਸ ਕੈਡਿਲਾ ਤੇ ਹੋਰ ਅਜਿਹੇ ਨਵੇਂ ਨਿਰਮਾਤਾਵਾਂ ਦੀ ਆਮਦ ਵੀ ਹੋਵੇਗੀ।’
‘ਇੰਡੀਅਨ ਕੌਂਸਲ ਆੱਫ਼ ਮੈਡੀਕਲ ਰਿਸਰਚ’ ਵਿਖੇ ‘ਐਪੀਡੀਮੀਓਲੌਜੀ ਐਂਡ ਕਮਿਊਨੀਕੇਬਲ ਡਿਜ਼ੀਜ਼ਸ ਡਿਵੀਜ਼ਨ’ ਦੇ ਸਾਬਕਾ ਮੁੱਖ ਵਿਗਿਆਨੀ ਡਾ. ਰਮਨ ਗੰਗਾਖੇਡਕਰ ਨੇ ਅਗਲੇਰੀ ਕਾਰਵਾਈ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,‘ਇਹ ਵੇਲਾ ਅੰਦਰੋਂ ਪ੍ਰਤੀਬਿੰਬਤ ਹੋਣ ਦਾ ਹੈ ਕਿਉਂਕਿ ਵਾਇਰਸ ਵਿੱਚ ਹੌਲੀ–ਹੌਲੀ ਤਬਦੀਲੀ ਆਉਂਦੀ ਜਾ ਰਹੀ ਹੈ ਅਤੇ ਉਹ ਕੇਂਦਰਮੁਖਤਾ ਨਾਲ ਵਿਕਸਤ ਹੋ ਰਿਹਾ ਹੈ; ਇਸ ਲਈ ਸਾਨੂੰ ਆਪਣੀਆਂ ਵੈਕਸੀਨ ਨਿਰਮਾਣ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨਾ ਹੋਵੇਗਾ ਤਾਂ ਜੋ ਵੈਕਸੀਨਾਂ ਬਹੁਤ ਤੇਜ਼ੀ ਨਾਲ ਆ ਸਕਣ, ਇਸ ਲਈ ਲਾਜ਼ਮੀ ਤੌਰ ਉੱਤੇ ਸਾਨੂੰ ਵਾਇਰਸ ਦੇ ਨਵੇਂ ਰੂਪਾਂ ਹਿਤ ਨਵੀਂਆਂ ਵੈਕਸੀਨਾਂ ਦੇ ਵਿਕਾਸ ਲਈ R&D ਵਿੱਚ ਨਿਵੇਸ਼ ਕਰਨਾ ਹੋਵੇਗਾ। ਛੂਤਾਂ ਨਾਲ ਲੜਨ ਦਾ ਇੱਕੋ–ਇੱਕ ਤਰੀਕਾ ਹੈ ਕਿ ਦਵਾਈਆਂ ਵਿਕਸਤ ਕੀਤੀਆਂ ਜਾਣ, ਜਿਸ ਲਈ ਦਵਾ–ਵਿਕਾਸ ਨੂੰ ਮਦਦ ਵਧਾਉਣ ਦੀ ਲੋੜ ਹੈ। ਸਰਕਾਰ ਨੂੰ ਮਿਆਰੀ ਸਥਾਨ ਸਥਾਪਤ ਕਰਨ ਲਈ ਸਰਮਾਇਆ ਲਾਉਣਾ ਚਾਹੀਦਾ ਹੈ, ਜਿੱਥੇ ਕਲੀਨਿਕਲ ਪ੍ਰੀਖਣ ਕੀਤੇ ਜਾ ਸਕਣ ਤੇ ਲਾਗਤ ਤੇ ਸਮੇਂ ਦੀ ਬੱਚਤ ਹੋ ਸਕੇ। ਸਾਨੂੰ ਹਰ ਪੱਖੋਂ ਸੰਪੂਰਨ ਕੋਰੋਨਾ ਵੈਕਸੀਨ ਵਿਕਸਤ ਕਰਨ ਅਤੇ ਐਂਟੀ ਮਾਈਕ੍ਰੋਬੀਅਲ ਰਜ਼ਿਸਟੈਂਸ ਬਾਰੇ ਵਿਚਾਰ ਕਰਨ ਦੀ ਵੀ ਜ਼ਰੂਰਤ ਹੈ।’
TIFAC ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਪ੍ਰਦੀਪ ਸ੍ਰੀਵਾਸਤਵ ਨੇ ਆਪਣੇ ਸੁਆਗਤੀ ਭਾਸ਼ਣ ’ਚ ਇਸ ਬੈਠਕ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਕੋਵਿਡ–19 ਮਹਾਮਾਰੀ ਨੂੰ ਰੋਕਣ ਲਈ ਇੱਕ ਕਾਰਜ–ਯੋਜਨਾ ਦਸਤਾਵੇਜ਼ ਲਿਆਉਣ ਦਾ ਟੀਚਾ ਰੱਖਿਆ।
ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਪ੍ਰੋ. ਨੰਦਿਤਾ ਦਾਸ, ਪ੍ਰੋਫ਼ੈਸਰ ਫ਼ਾਰਮਾਸਿਊਟੀਕਲ ਸਾਇੰਸਜ਼, ਕਾਲੇਜ ਆੱਵ੍ ਫ਼ਾਰਮੇਸੀ ਐਂਡ ਹੈਲਥ ਸਾਇੰਸ, ਬਟਲਰ ਯੂਨੀਵਰਸਿਟੀ USA, ਸ੍ਰੀ ਪੀ.ਕੇ. ਪਾਠਕ, ਵਿਸ਼ੇਸ਼ ਸਕੱਤਰ, ਆਯੁਸ਼ ਮੰਤਰਾਲਾ ਤੇ ਹੋਰ ਸਬੰਧਤ ਧਿਰਾਂ ਸ਼ਾਮਲ ਸਨ, ਜਿਨ੍ਹਾਂ ਨੇ ਕਲੀਨਿਕਲ / ਸਿਹਤ ਪਰਿਪੇਖ: ਛੂਤ ਲੱਗਣ ਦੀ ਦਰ / ਮੌਤ ਦਰ / ਰੋਗ ਪ੍ਰੌਗਨੌਸਿਸ / ਇਲਾਜ ਵਿਧੀ–ਵਿਗਿਆਨ ਅਤੇ ਦਵਾਈਆਂ ਤੇ ਫ਼ਾਰਮਾਸਿਊਟੀਕਲਜ਼ / ਵੈਕਸੀਨਾਂ / ਮੈਡੀਕਲ ਉਪਕਰਣ / ਬੁਨਿਆਦੀ ਢਾਂਚਾ: ਜ਼ਰੂਰਤ– ਅਸਲ ਤੇ ਉਪਲਬਧਤਾ (ਮੌਜੂਦਾ), ਸਪਲਾਈ / ਵੰਡ: ਅਤੇ ਹੰਗਾਮੀ ਹਾਲਤ ਲਈ ਯੋਜਨਾ – ਮੌਜੂਦਾ ਨਿਰਮਾਤਾਵਾਂ ਦੀ ਗਿਣਤੀ ਵਿੱਚ ਵਾਧਾ, ਨਵੇਂ ਪਲਾਂਟਸ / ਟੈਕਨੋਲੋਜੀ, ਜੇ ਲੋੜ ਹੋਵੇ ਤਾਂ ਲੋੜੀਂਦੇ ਫ਼ੰਡ ਵਿਦੇਸ਼ੀ ਸਰੋਤਾਂ ਤੋਂ ਹਾਸਲ ਕਰਨ ਲਈ ਭਾਰਤ ਦੀ ਤਿਆਰੀ ਜਿਹੇ ਬੇਹੱਦ ਅਹਿਮ ਵਿਸ਼ਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ।
ਇਹ ਬੈਠਕ ਕੋਵਿਡ ਮਹਾਮਾਰੀ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਖ਼ਾਤਮੇ ਹਿਤ ਦੇਸ਼ ਲਈ ਇੱਕ ਕਾਰਜ–ਯੋਜਨਾ ਤਿਆਰ ਕਰਨ ਵਿੱਚ ਮਦਦ ਕਰੇਗੀ।
****
ਐੱਸਐੱਸ/ਆਰਪੀ
(Release ID: 1717831)
Visitor Counter : 192