ਰੱਖਿਆ ਮੰਤਰਾਲਾ
ਭਾਰਤੀ ਨੌਸੇਨਾ ਦੇ ਜਹਾਜ਼ ਕੋਚੀ ਅਤੇ ਤਾਬਰ ਕ੍ਰਿਟੀਕਲ ਮੈਡੀਕਲ ਸਟੋਰਾਂ ਨੂੰ ਲੈ ਕੇ ਨਿਊ ਮੰਗਲੌਰ ਬੰਦਰਗਾਹ 'ਤੇ ਪਹੁੰਚੇ
प्रविष्टि तिथि:
11 MAY 2021 6:40PM by PIB Chandigarh
ਆਪਰੇਸ਼ਨ 'ਸਮੁੰਦਰ ਸੇਤੂ-2' ਤਹਿਤ ਕੋਵਿਡ ਰਾਹਤ ਕਾਰਜ ਅੱਗੇ ਵਧਾਏ ਜਾ ਰਹੇ ਹਨ, ਭਾਰਤੀ ਨੌਸੈਨਾ ਦੇ ਦੋ ਹੋਰ ਜਹਾਜ਼ ਕੋਚੀ ਅਤੇ ਤਾਬਰ ਕ੍ਰਿਟੀਕਲ ਮੈਡੀਕਲ ਸਟੋਰਾਂ ਨੂੰ ਲੈ ਕੇ 11 ਮਈ ਨੂੰ ਨਿਊ ਮੰਗਲੋਰ ਪੋਰਟ ਪਹੁੰਚੇ।
ਪੰਜ ਕੰਨਟੇਨਰ ਅਤੇ 1200 ਆਕਸੀਜਨ ਸਿਲੰਡਰਾਂ ਵਿੱਚ 100 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲਐਮਓ) ਦੀ ਖੇਪ ਵਾਲੇ ਦੋਵੇਂ ਜਹਾਜ਼ 06 ਮਈ 21 ਨੂੰ ਕੁਵੈਤ ਤੋਂ ਭਾਰਤ ਲਈ ਰਵਾਨਾ ਹੋਏ ਸਨ।
ਅਗਲੀ ਲੋੜੀਂਦੀ ਕਾਰਵਾਈ ਲਈ ਰਾਹਤ ਸਮੱਗਰੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਸੌਂਪੀ ਗਈ।


-----------------------------------
ਏਬੀਬੀਬੀ / ਐਮਕੇ / ਵੀਐਮ / ਐਮਐਸ
(रिलीज़ आईडी: 1717825)
आगंतुक पटल : 243