ਰੇਲ ਮੰਤਰਾਲਾ
ਆਈਸੋਲੇਸ਼ਨ ਇਕਾਈ ਦੇ ਰੂਪ ਵਿੱਚ 7 ਰਾਜਾਂ ਦੇ 17 ਸਥਾਨਾਂ ‘ਤੇ ਕੋਵਿਡ ਕੇਅਰ ਕੋਚ ਤੈਨਾਤ
ਇੱਕ ਹਫ਼ਤੇ ਵਿੱਚ ਬਿਹਤਰ ਤਾਲਮੇਲ ਅਤੇ ਤੈਅ ਸਮੇਂ ਵਿੱਚ ਰੇਲਵੇ ਨੇ ਆਈਸੋਲੇਸ਼ਨ ਕੋਚ ਨੂੰ ਤਿਆਰ ਕਰਕੇ ਮੰਗ ਦੇ ਅਨੁਸਾਰ ਪਹੁੰਚਾਇਆ
ਟੀਮ ਪੂਰੀ ਤਰ੍ਹਾਂ ਨਾਲ ਕੁਆਰੰਟੀਨ ਪ੍ਰੋਟੋਕਾਲ ਨਾਲ ਕੋਵਿਡ ਦੇ ਹਲਕੇ ਮਾਮਲਿਆਂ ਨੂੰ ਮੈਡੀਕਲ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕਰਦੀ ਹੈ
ਹੁਣ ਤੱਕ 298 ਆਈਸੋਲੇਸ਼ਨ ਕੋਚ ਦੇ ਜ਼ਰੀਏ ਕਰੀਬ 4700 ਬੈੱਡਾਂ ਦੀ ਸਮਰੱਥਾ ਤਿਆਰ ਕੀਤੀ ਗਈ ਹੈ
Posted On:
08 MAY 2021 4:24PM by PIB Chandigarh
ਕੋਵਿਡ - 19 ਦੇ ਖਿਲਾਫ ਚੱਲ ਰਹੀ ਲੜਾਈ ਵਿੱਚ, ਰੇਲਵੇ ਦੇ ਅਧਿਕਾਰੀਆਂ ਅਤੇ ਟੀਮ ਨੇ ਸਮੇਂ - ਸਮੇਂ ‘ਤੇ ਸੰਯੁਕਤ ਕਾਰਵਾਈ ਦੇ ਰਾਹੀਂ ਰਾਜਾਂ ਦੇ ਸਿਹਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੱਕ ਪੁੱਜਣ ਲਈ ਕੋਸ਼ਿਸ਼ ਜਾਰੀ ਰੱਖੀ ਹੈ। ਕੇਂਦ੍ਰਿਤ ਨਿਗਰਾਨੀ ਅਤੇ ਕਾਰਜਾਂ ਦੇ ਵਿਸਤ੍ਰਿਤ ਪ੍ਰੋਟੋਕਾਲ ਦੇ ਮਾਧਿਅਮ ਤੋਂ ਰੇਲਵੇ ਨੇ ਰਾਜਾਂ ਦੀ ਮੰਗ ਦੇ ਅਨੁਸਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਈਸੋਲੇਸ਼ਨ ਕੋਚ ਪਹੁੰਚਾ ਦਿੱਤੇ ਹਨ। ਪਲੇਟਫਾਰਮ ‘ਤੇ ਤੈਨਾਤ ਕੀਤੇ ਗਏ ਆਈਸੋਲੇਸ਼ਨ ਕੋਚਾਂ ਨੂੰ ਵਿਧੀਵਤ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੱਖ ਜਗ੍ਹਾ ਖੜ੍ਹਾ ਕੀਤਾ ਗਿਆ ਹੈ ਅਤੇ ਉੱਥੇ ਡਿਊਟੀ ‘ਤੇ ਮੈਡੀਕਲ ਕਰਮਚਾਰੀਆਂ ਦੀਆਂ ਸੁਵਿਧਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ।
ਜਿੱਥੇ ਪੀਪੀਈ ਕਿੱਟ ਨੂੰ ਉਤਾਰਣ ਅਤੇ ਪਹਿਨਣ ਦੀਆਂ ਸਥਾਈ ਸੁਵਿਧਾਵਾਂ ਉਪਲੱਬਧ ਨਹੀਂ ਸਨ, ਰੇਲਵੇ ਨੇ ਪੁਰਸ਼ਾਂ ਅਤੇ ਮਹਿਲਾ ਸਿਹਤ ਕਰਮਚਾਰੀਆਂ ਲਈ ਕੋਚਾਂ ਵਿੱਚ ਅਲੱਗ ਤੋਂ ਅਸਥਾਈ ਵਿਵਸਥਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਰਪੀਐੱਫ ਸਟਾਫ ਨੂੰ ਚੌਵੀ ਘੰਟੇ ਇਨ੍ਹਾਂ ਸਿਹਤ ਸੁਵਿਧਾਵਾਂ ਦੀ ਦੇਖਭਾਲ ਲਈ ਤੈਨਾਤ ਕੀਤਾ ਗਿਆ ਹੈ । ਰੇਲਵੇ ਨੇ ਅਮਰਜੈਂਸੀ ਸਥਿਤੀ ਵਿੱਚ ਹਰੇਕ ਕੋਚ ਵਿੱਚ 2 ਆਕਸੀਜਨ ਸਿਲੰਡਰ ਅਤੇ ਅੱਗ ਬੁਝਾਉਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ । ਇਸ ਦੇ ਇਲਾਵਾ , ਰੇਲਵੇ ਨੇ ਇਨ੍ਹਾਂ ਕੋਚਾਂ ਵਿੱਚ ਮਰੀਜ਼ ਦੇ ਆਉਣ - ਜਾਣ ਲਈ ਰਸਤੇ ਦਾ ਮਾਰਗਦਰਸ਼ਨ, ਰੈਂਪ ਸੁਵਿਧਾ ਵੀ ਤਿਆਰ ਕੀਤੀ ਹੈ।
ਇਸ ਆਈਸੋਲੇਸ਼ਨ ਕੋਚ ਨੂੰ ਦੇਸ਼ ਦੇ 7 ਰਾਜਾਂ ਦੇ 17 ਸਟੇਸ਼ਨਾਂ ‘ਤੇ ਤੈਨਾਤ ਕੀਤਾ ਗਿਆ ਹੈ ਅਤੇ ਉੱਥੇ ਕੋਵਿਡ ਕੇਅਰ ਦੇ ਮਰੀਜ਼ਾਂ ਲਈ ਖਾਨ - ਪਾਨ ਦੀ ਵਿਵਸਥਾ ਕੀਤੀ ਜਾਂਦੀ ਹੈ। ਵਰਤਮਾਨ ਵਿੱਚ ਵੱਖ-ਵੱਖ ਰਾਜਾਂ ਨੂੰ 4700 ਬੈੱਡ ਵਾਲੇ 298 ਕੋਵਿਡ ਕੇਅਰ ਕੋਚ ਸੌਂਪ ਦਿੱਤੇ ਗਏ ਹਨ। 7 ਰਾਜਾਂ ਵਿੱਚ ਕੋਚ ਦੀ ਨਿਯੁਕਤੀ ਇਸ ਪ੍ਰਕਾਰ ਹੈ:
ਇਸ ਦੇ ਤਹਿਤ ਰੇਲਵੇ ਨੇ ਮਹਾਰਾਸ਼ਟਰ ਰਾਜ ਵਿੱਚ 60 ਕੋਚ ਤੈਨਾਤ ਕੀਤੇ ਹਨ। ਅਜਿਹਾ ਦੇਖਿਆ ਗਿਆ ਹੈ ਕਿ ਨੰਦਰਬਾਰ ਵਿੱਚ ਕੋਵਿਡ ਰੋਗੀਆਂ ਦਾ ਰਜਿਸਟ੍ਰੇਸ਼ਨ ਨਾ ਕੇਵਲ ਵਧਿਆ ਹੈ ਬਲਕਿ ਆਈਸੋਲੇਸ਼ਨ ਮਿਆਦ ਦੇ ਬਾਅਦ ਮੈਡੀਕਲ ਸੁਵਿਧਾ ਦੇ ਬਾਅਦ ਤੇਜ਼ੀ ਨਾਲ ਮਰੀਜ਼ ਠੀਕ ਵੀ ਹੋਏ ਹਨ। ਹੁਣ ਤੱਕ ਰਾਜ ਸਿਹਤ ਅਧਿਕਾਰੀਆਂ ਦੁਆਰਾ 116 ਰੋਗੀਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਅਤੇ ਉਸ ਵਿੱਚੋਂ 93 ਮਰੀਜ਼ ਰਾਜ ਸਿਹਤ ਅਧਿਕਾਰੀਆਂ ਦੇ ਜ਼ਰੀਏ ਇਲਾਜ ਕਰਵਾ ਕੇ ਸਿਹਤਮੰਦ ਹੋਏ।
ਜਦੋਂ ਕਿ 23 ਮਰੀਜ਼ ਹੁਣ ਇਸ ਸੁਵਿਧਾ ਦਾ ਉਪਯੋਗ ਕਰ ਰਹੇ ਹਨ। ਰੇਲਵੇ ਨੇ ਅਜਨੀ ਇਨਲੈਂਡ ਡਿਪੋ ‘ਤੇ ਮੌਜੂਦ 11 ਕੋਵਿਡ ਕੇਅਰ ਕੋਚ (ਜਿਸ ਵਿੱਚੋਂ ਇੱਕ ਕੋਚ ਵਿੱਚ ਵਿਸ਼ੇਸ਼ ਰੂਪ ਨਾਲ ਮੈਡੀਕਲ ਕਰਮੀ ਅਤੇ ਸਪਲਾਈ ਦੀ ਵਿਵਸਥਾ ਕੀਤੀ ਗਈ ਹੈ) ਨੂੰ ਨਾਗਪੁਰ ਨਗਰ ਨਿਗਮ ਨੂੰ ਸੌਂਪ ਦਿੱਤਾ ਹੈ। ਇੱਥੇ 9 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ ਸਾਰਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ । ਪਾਲਘਰ ਵਿੱਚ ਜਿੱਥੇ ਰੇਲਵੇ ਨੇ ਹਾਲ ਹੀ ਵਿੱਚ 24 ਕੋਚ ਪ੍ਰਦਾਨ ਕੀਤੇ ਹਨ ਉੱਥੇ ਵੀ ਹੁਣ ਇਹ ਸੁਵਿਧਾ ਸ਼ੁਰੂ ਹੋ ਗਈ ਹੈ।
ਰੇਲਵੇ ਨੇ ਮੱਧ ਪ੍ਰਦੇਸ਼ ਵਿੱਚ 42 ਕੋਚ ਤੈਨਾਤ ਕੀਤੇ ਹਨ। ਪੱਛਮੀ ਰੇਲਵੇ ਦੇ ਰਤਲਾਮ ਡਿਵੀਜਨ ਨੇ ਇੰਦੌਰ ਦੇ ਨੇੜੇ ਤੀਹੀ ਸਟੇਸ਼ਨ ‘ਤੇ 320 ਬੈੱਡ ਦੀ ਸਮਰੱਥਾ ਵਾਲੇ 22 ਕੋਚ ਤੈਨਾਤ ਕੀਤੇ ਹਨ। ਇੱਥੇ ਹੁਣ ਤੱਕ 21 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ ਜਦੋਂ ਕਿ 7 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਥੇ ਹੀ ਭੋਪਾਲ ਵਿੱਚ 20 ਕੋਚ ਤੈਨਾਤ ਕੀਤੇ ਗਏ ਹਨ। ਇਸ ਸੁਵਿਧਾ ਵਿੱਚ, ਨਵੀਨਤਮ ਅੰਕੜਿਆਂ ਦੇ ਤਹਿਤ 11 ਰੋਗੀਆਂ ਦੇ ਨਾਲ 29 ਲੋਕਾਂ ਨੂੰ ਦਾਖਲ ਕੀਤਾ ਜਾ ਚੁੱਕਿਆ ਹੈ। ਅੱਜ ਦੀ ਮਿਤੀ ਵਿੱਚ 18 ਮਰੀਜ਼ ਇਸ ਸੁਵਿਧਾ ਦਾ ਇਸਤੇਮਾਲ ਕਰ ਰਹੇ ਹਨ । ਇਸ ਸੁਵਿਧਾ ਵਿੱਚ 302 ਬੈੱਡ ਉਪਲੱਬਧ ਹਨ ।
ਤਾਜ਼ਾ ਜਾਣਕਾਰੀ ਦੇ ਅਨੁਸਾਰ ਅਸਾਮ ਰਾਜ ਦੀ ਮੰਗ ਦੇ ਤਹਿਤ ਰੇਲਵੇ ਨੇ ਗੁਵਾਹਾਟੀ ਵਿੱਚ 21 ਆਈਸੋਲੇਸ਼ਨ ਕੋਚਾਂ ਨੂੰ ਪਹੁੰਚਾਇਆ ਗਿਆ ਹੈ ਅਤੇ 20 ਆਈਸੋਲੇਸ਼ਨ ਕੋਚਾਂ ਨੂੰ ਸਿਲਚਰ ( ਐੱਨ. ਐੱਫ. ਰੇਲਵੇ ) ਦੇ ਕੋਲ ਬਦਰਪੁਰ ਲੈ ਜਾਇਆ ਗਿਆ ਹੈ। ਇਸ ਦੇ ਪਹਿਲਾਂ ਇਸ ਹਫ਼ਤੇ ਵਿੱਚ ਸਾਬਰਮਤੀ, ਚੰਦਲੋਦੀਆ ਅਤੇ ਦੀਮਾਪੁਰ ਵਿੱਚ ਆਈਸੋਲੇਸ਼ਨ ਕੋਚ ਤੈਨਾਤ ਕੀਤੇ ਗਏ ਸਨ ।
ਦਿੱਲੀ ਵਿੱਚ ਰੇਲਵੇ ਨੇ ਰਾਜ ਸਰਕਾਰ ਦੀ ਮੰਗ ਨੂੰ ਪੂਰਾ ਕਰਦੇ ਹੋਏ 1200 ਬੈੱਡ ਦੀ ਸਮਰੱਥਾ ਵਾਲੇ 75 ਕੋਵਿਡ ਕੇਅਰ ਕੋਚ ਪਹੁੰਚਾਏ ਹਨ । ਇਸ ਦੇ ਤਹਿਤ 50 ਕੋਚ ਸ਼ਕੂਰਬਸਤੀ ਅਤੇ 25 ਕੋਚ ਆਨੰਦ ਵਿਹਾਰ ਸਟੇਸ਼ਨਾਂ ‘ਤੇ ਤੈਨਾਤ ਕੀਤੇ ਗਏ ਹਨ । 5 ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਸੀ ਅਤੇ ਸਾਰੀਆਂ ਨੂੰ ਛੁੱਟੀ ਮਿਲ ਗਈ ਹੈ । ਇੱਥੇ ਕੁੱਲ 1200 ਬੈੱਡ ਉਪਲੱਬਧ ਹਨ ।
ਉੱਤਰ ਪ੍ਰਦੇਸ਼ ਵਿੱਚ ਹਾਲਾਂਕਿ ਕੋਚ ਦੀ ਹੁਣ ਤੱਕ ਰਾਜ ਸਰਕਾਰ ਦੁਆਰਾ ਮੰਗ ਨਹੀਂ ਕੀਤੀ ਗਈ ਹੈ। ਹਾਲਾਂਕਿ ਫੈਜ਼ਾਬਾਦ, ਭਦੋਹੀ, ਵਾਰਾਣਸੀ , ਬਰੇਲੀ ਅਤੇ ਨਜੀਬਾਬਾਦ ਵਿੱਚ ਹਰੇਕ ਜਗ੍ਹਾ ‘ਤੇ 10 ਕੋਚ ਤਿਆਰ ਰੱਖੇ ਗਏ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 800 ਬੈੱਡ (50 ਕੋਚ ) ਹੈ ।
ਰੇਲਵੇ ਨੇ ਆਈਸੋਲੇਸ਼ਨ ਇਕਾਈਆਂ ਦੇ ਰੂਪ ਵਿੱਚ ਕੰਮ ਕਰਨ ਲਈ ਲਗਭਗ 70,000 ਬੈੱਡਾਂ ਦੇ ਨਾਲ 4400 ਤੋਂ ਜਿਆਦਾ ਆਈਸੋਲੇਸ਼ਨ ਕੋਚਾਂ ਦਾ ਇੱਕ ਬੇੜਾ ਉਪਲੱਬਧ ਕਰਾਇਆ ਹੈ।
****
ਡੀਜੇਐੱਨ/ਐੱਮਕੇਵੀ
(Release ID: 1717396)
Visitor Counter : 228