ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਉਮੀਦ ਦੀ ਆਵਾਜਾਈ: ਕੋਲਕਾਤਾ ਹਵਾਈ ਅੱਡੇ ਤੋਂ ਨਿਰਵਿਘਨ ਜ਼ਰੂਰੀ ਮੈਡੀਕਲ ਕਾਰਗੋ ਦੀ ਡਿਲੀਵਰੀ ਜਾਰੀ
Posted On:
09 MAY 2021 5:45PM by PIB Chandigarh
ਰਾਸ਼ਟਰ ਕੋਰੋਨਾ ਵਾਇਰਸ ਦੇ ਖਿਲਾਫ ਸਖਤ ਲੜਾਈ ਲੜ ਰਿਹਾ ਹੈ ਅਤੇ ਇਸ ਸੰਕਟ ਦੇ ਸਮੇਂ ਡਾਕਟਰੀ ਜ਼ਰੂਰੀ ਵਸਤਾਂ ਜਿਵੇਂ ਟੀਕੇ, ਆਕਸੀਜਨ ਕੰਸਨਟ੍ਰੇਟਰ, ਆਕਸੀਮੀਟਰ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਸਪਲਾਈ ਬਹੁਤ ਲਾਜ਼ਮੀ ਤੇ ਮਹੱਤਵਪੂਰਨ ਹੈ । ਇਸ ਲੜਾਈ ਵਿਚ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਵੱਖ-ਵੱਖ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਅਤੇ ਉਨ੍ਹਾਂ ਦੇ ਕੋਰੋਨਾ ਵਾਰੀਅਰ ਵੱਖ-ਵੱਖ ਸ਼ਹਿਰਾਂ / ਰਾਜਾਂ ਵਿਚ ਆਉਣ ਜਾਂ ਬਾਹਰ ਜਾਣ ਵਾਲੀਆਂ ਸਾਰੀਆਂ ਡਾਕਟਰੀ ਜ਼ਰੂਰਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾ ਕੇ ਆਪਣੀ ਭੂਮਿਕਾ ਨਿਭਾ ਰਹੇ ਹਨ । ਕੋਲਕਾਤਾ ਏਅਰਪੋਰਟ ਕੋਵਿਡ -19 ਵਿਰੁੱਧ ਇਸ ਲੜਾਈ ਵਿਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਕੋਲਕਾਤਾ ਹਵਾਈ ਅੱਡੇ ਤੋਂ ਟੀਕਿਆਂ ਅਤੇ ਹੋਰ ਮੈਡੀਕਲ ਜ਼ਰੂਰੀ ਚੀਜ਼ਾਂ ਦੀਆਂ ਸਪਲਾਈਆਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
26.04.2021
ਪੁਣੇ ਤੋਂ ਕੋਵਿਡ ਵੈਕਸੀਨ (ਕੋਵੀਸ਼ੀਲਡ) ਦੇ 50 ਡੱਬੇ ਪ੍ਰਾਪਤ ਕੀਤੇ ਗਏ।
ਚੇਨਈ ਤੋਂ ਕੋਵਿਡ ਵੈਕਸੀਨ (ਕੋਵੀਸ਼ੀਲਡ) ਦੇ 38 ਡੱਬੇ ਉੱਤਰ ਪੂਰਬੀ ਭਾਰਤ ਅਤੇ ਪੋਰਟ ਬਲੇਅਰ ਵਿੱਚ ਪੈਂਦੀਆਂ ਵੱਖੋਂ- ਵੱਖੀਆਂ ਥਾਵਾਂ ਲਈ ਭੇਜੇ ਗਏ ।
28.04.2021
ਕੋਵਿਡ-19 ਵੈਕਸੀਨ ਦੇ 05 ਡੱਬੇ ਸਿੱਕਮ ਨੂੰ ਭੇਜੇ ਗਏ ਸਨ
ਕੋਵੀਸ਼ੀਲਡ ਵੈਕਸੀਨ ਦੇ 85 ਡੱਬੇ ਪੁਣੇ ਹਵਾਈ ਅੱਡੇ ਤੋਂ ਕੋਲਕਾਤਾ ਹਵਾਈ ਅੱਡੇ ਤੇ ਪ੍ਰਾਪਤ ਕੀਤੇ ਗਏ । ਇਹ ਡੱਬੇ ਸਿਹਤ ਵਿਭਾਗ ਨੂੰ ਸੌਂਪ ਦਿੱਤੇ ਗਏ ।
ਦੋਹਾ ਤੋਂ ਕਤਰ ਦੀ ਫਲਾਈਟ QR 8094 ਰਾਹੀਂ 169 ਆਕਸੀਜਨ ਕੰਸਨਟ੍ਰੇਟਰ, ਕੋਲਕਾਤਾ ਏਅਰਪੋਰਟ ਤੇ ਪਹੁੰਚੇ।
30.04.2021
ਕੋਵੀਸ਼ਿਲਡ ਟੀਕੇ ਦੇ 09 ਡੱਬੇ ਜਿਨ੍ਹਾਂ ਦਾ ਭਾਰ 260 ਕਿਲੋਗ੍ਰਾਮ ਬਣਦਾ ਸੀ ਫਲਾਈਟ ਏਆਈ 715 ਰਾਹੀਂ ਆਈਜ਼ੌਲ ਲਈ ਰਵਾਨਾ ਕੀਤੇ ਗਏ ਸਨ ।
1290 ਕਿਲੋਗ੍ਰਾਮ ਭਾਰ ਦੇ, 50 ਡੱਬੇ, ਜਿਸ ਵਿੱਚ ਆਕਸੀਜਨ ਕੰਸਨਟ੍ਰੇਟਰ ਸਨ, ਕੋਲਕਾਤਾ ਏਅਰਪੋਰਟ ਤੇ ਸਪਾਈਸਜੈੱਟ ਦੀ ਉਡਾਣ ਐਸਜੀ 7634 ਰਾਹੀਂ ਪਹੁੰਚੇ।
01.05.2021
1 ਮਈ 2021 ਨੂੰ, 47 ਆਕਸੀਜਨ ਕੰਸਨਟ੍ਰੇਟਰ ਇੰਡੀਗੋ ਰਾਹੀਂ ਪੂਰੇ ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਭੇਜੇ ਗਏ ਸਨ ।
02.05.2021
ਕੋਲਕਾਤਾ ਏਅਰਪੋਰਟ 'ਤੇ ਵੋਲਗਾ ਡਨੇਪਰ ਏ ਐਨ 124 ਏਅਰਕ੍ਰਾਫਟ' ਤੇ 8.2 ਮੀਟ੍ਰਿਕ ਟਨ ਦੇ ਵਜ਼ਨ ਵਾਲੇ 12 ਆਕਸੀਜਨ ਕੰਟੇਨਰ ਪਹੁੰਚੇ। ਇਹ ਖਾਲੀ ਕੰਟੇਨਰ ਟੈਸਟਿੰਗ, ਪ੍ਰੋਸੈਸਿੰਗ ਅਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਵਰਤੇ ਜਾਂਦੇ ਹਨ ।
30 ਆਕਸੀਜਨ ਕੰਸਨਟ੍ਰੇਟਰ ਇੰਡੀਗੋ ਰਾਹੀਂ ਪੂਰੇ ਭਾਰਤ ਵਿਚ ਵੱਖ-ਵੱਖ ਥਾਵਾਂ 'ਤੇ ਭੇਜੇ ਗਏ ਸਨ ।
03.05.2021
416 ਕਿਲੋਗ੍ਰਾਮ ਭਾਰ ਦੇ 13 ਡੱਬੇ ਦੀ ਕੋਵਿਡ ਵੈਕਸੀਨ ਖੇਪ ਨੂੰ ਏਅਰ ਇੰਡੀਆ ਰਾਹੀਂ ਅਗਰਤਲਾ ਲਈ ਰਵਾਨਾ ਕੀਤਾ ਗਿਆ।
9502 ਕਿਲੋਗ੍ਰਾਮ ਭਾਰ ਦੇ 430 ਡੱਬੇ, ਜਿਸ ਵਿਚ ਆਕਸੀਜਨ ਕੰਸਨਟ੍ਰੇਟਰ ਸਨ, ਕੋਲਕਾਤਾ ਏਅਰਪੋਰਟ ਤੇ ਇੰਡੀਗੋ ਦੀ ਉਡਾਣ 6 ਈ 7302 ਰਾਹੀਂ ਪਹੁੰਚੇ।
04.05.2021
ਕੋਵਿਡ 19 ਵੈਕਸੀਨ, ਹਰੇਕ ਦੇ 07 ਡੱਬੇ ਏਅਰ ਇੰਡੀਆ ਰਾਹੀਂ ਗੁਹਾਟੀ, ਇੰਫਾਲ ਅਤੇ ਆਈਜ਼ੌਲ ਲਈ ਰਵਾਨਾ ਕੀਤੇ ਗਏ I
ਕੋਲਕਾਤਾ ਏਅਰਪੋਰਟ ਨੂੰ ਸਪਾਈਸਜੈੱਟ ਫਲਾਈਟ ਐਸਜੀ 7009 ਰਾਹੀਂ ਹਾਂਗਕਾਂਗ ਤੋਂ ਆਕਸੀਮੀਟਰ ਦੇ 50 ਪੈਕੇਟ ਅਤੇ 252 ਆਕਸੀਜਨ ਕੰਸਨਟ੍ਰੇਟਰ ਪ੍ਰਾਪਤ ਹੋਏ ।
05.05.2021
ਕੋਲਕਾਤਾ ਏਅਰਪੋਰਟ ਨੂੰ ਹੈਦਰਾਬਾਦ ਤੋਂ 564 ਕਿਲੋਗ੍ਰਾਮ ਭਾਰ ਦੇ 21 ਡੱਬੇ ਪ੍ਰਾਪਤ ਹੋਏ ।
ਕੋਵੀਸ਼ੀਲਡ ਵੈਕਸੀਨ ਦੇ 1376 ਕਿਲੋਗ੍ਰਾਮ ਭਾਰ ਦੇ 43 ਡੱਬੇ ਪੁਣੇ ਹਵਾਈ ਅੱਡੇ ਤੇ ਪ੍ਰਾਪਤ ਕੀਤੇ ਗਏ । ਇਹ ਡੱਬੇ ਸਿਹਤ ਵਿਭਾਗ ਨੂੰ ਸੌਂਪ ਦਿੱਤੇ ਗਏ ।
06.05.2021
ਕੋਲਕਾਤਾ ਹਵਾਈ ਅੱਡੇ ਰਾਹੀਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ 2,654 ਕਿਲੋਗ੍ਰਾਮ ਭਾਰ ਦੇ 124 ਆਕਸੀਜਨ ਕੰਸਨਟ੍ਰੇਟਰ ਭੇਜੇ ਗਏ ਸਨ । https://twitter.com/hashtag/OxygenConcentraters?src=hashtag_click
ਕੋਲਕਾਤਾ ਏਅਰਪੋਰਟ ਨੂੰ 8924 ਕਿਲੋਗ੍ਰਾਮ ਭਾਰ ਦੇ ਆਕਸੀਜਨ ਕੰਨਸੈਂਟਰੇਟਰਾਂ ਦੇ 430 ਪੈਕੇਟ ਪ੍ਰਾਪਤ ਕੀਤੇ ਗਏ ਸਨ । https://twitter.com/hashtag/KolkataAirport?src=hashtag_click
07.05.2021
ਆਈਏਐਫ ਦੇ ਜਹਾਜ਼ ਨੇ ਕੋਲਕਾਤਾ ਏਅਰਪੋਰਟ 'ਤੇ 75 ਆਕਸੀਜਨ ਸਿਲੰਡਰ ਡਿਲੀਵਰ ਕੀਤੇ ਗਏ । https://twitter.com/hashtag/OxygenCylinder?src=hashtag_click
380 ਆਕਸੀਜਨ ਕੰਨਸੈਂਟਰੇਟਰਸ ਅਮੀਰਾਤ ਅਤੇ ਸਪਾਈਸਜੈੱਟ ਰਾਹੀਂ ਕੋਲਕਾਤਾ ਪਹੁੰਚੇ
ਆਈਏਐਫ ਸੀ 130 ਜੇ ਤੋਂ ਕੋਲਕਾਤਾ ਏਅਰਪੋਰਟ ਤੇ ਦਿੱਲੀ ਤੋਂ ਪ੍ਰਾਪਤ ਹੋਈ 2442 ਕਿਲੋਗ੍ਰਾਮ ਭਾਰ ਦੇ 324 ਆਕਸੀਜਨ ਕੰਨਸੈਂਟਰੇਟਰਸ ਉਤਰਨ ਦੇ 30 ਮਿੰਟ ਦੇ ਅੰਦਰ-ਅੰਦਰ ਪੱਛਮ ਬੰਗਾਲ ਸਿਹਤ ਵਿਭਾਗ ਨੂੰ ਸੌਂਪ ਦਿੱਤੇ ਗਏ ਸਨ । https://twitter.com/hashtag/OxygenConcentrators?src=hashtag_click
544 ਕਿੱਲੋਗ੍ਰਾਮ ਭਾਰ ਦੇ ਕੋਵੀਸ਼ੀਲਡ ਵੈਕਸੀਨ ਦੇ 17 ਡੱਬੇ ਮੁੰਬਈ ਤੋਂ ਕੋਲਕਾਤਾ ਹਵਾਈ ਅੱਡੇ ਤੇ ਪ੍ਰਾਪਤ ਕੀਤੇ ਗਏ ਅਤੇ ਇਸ ਨੂੰ ਰਾਜ ਦੇ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। https://twitter.com/hashtag/CovishieldVaccine?src=hashtag_click
ਕੋਲਕਾਤਾ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜ਼ਰੀਏ ਗੁਹਾਟੀ ਵਿਖੇ 288 ਕਿਲੋਗ੍ਰਾਮ ਭਾਰ ਦੇ ਕੋਵੀਸ਼ੀਲਡ ਟੀਕੇ ਦੇ 9 ਡੱਬੇ ਭੇਜੇ ਗਏ ਸਨ । https://twitter.com/hashtag/CovishieldVaccine?src=hashtag_click
ਸਾਰੀਆਂ ਸਪਲਾਈ ਸੰਬੰਧਿਤ ਸਰਗਰਮੀਆਂ ਨੂੰ ਕੋਵਿਡ ਵਾਰੀਅਰਸ ਵੱਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਖੇਪਾਂ ਨੂੰ ਫਰੰਟਲਾਈਨ ਨਾਇਕਾਂ ਨੂੰ ਘੱਟੋ ਘੱਟ ਸਮੇਂ ਵਿੱਚ ਸੌਪਿਆ ਜਾ ਰਿਹਾ ਹੈ ।
7 ਮਈ 2021 ਨੂੰ ਪ੍ਰਾਪਤ ਹੋਏ ਆਕਸੀਜਨ ਸਿਲੰਡਰ
ਵੋਲਗਾ ਡਨੇਪਰ ਏ ਐਨ 124 ਜਹਾਜ਼ ਰਾਹੀਂ ਕੋਲਕਾਤਾ ਏਅਰਪੋਰਟ 'ਤੇ 8.2 ਮੀਟ੍ਰਿਕ ਭਾਰ (ਹਰੇਕ ਦੇ) ਵਾਲੇ ਆਕਸੀਜਨ ਕੰਟੇਨਰ ਪਹੁੰਚੇ
ਕੋਵੀਸ਼ੀਲਡ ਵੈਕਸੀਨ ਹੈਦਰਾਬਾਦ ਤੋਂ ਪ੍ਰਾਪਤ ਹੋਈ ।
ਕੋਵੀਸ਼ੀਲਡ 7 ਮਈ 2021 ਨੂੰ ਮੁੰਬਈ ਤੋਂ
6 ਮਈ 2021 ਨੂੰ ਆਕਸੀਜਨ ਕੰਨਸੈਂਟਰੇਟਰਾਂ ਦੇ 430 ਪੈਕੇਟ ਪ੍ਰਾਪਤ ਹੋਏ
***
ਐਨ.ਜੀ.
(Release ID: 1717347)
Visitor Counter : 223