ਰੱਖਿਆ ਮੰਤਰਾਲਾ

ਡੀਜੀ ਏਐਫਐਮਐਸ ਨੂੰ ਸਾਬਕਾ ਏਐਮਸੀ / ਐਸਐਸਸੀ ਮੈਡੀਕਲ ਅਧਿਕਾਰੀਆਂ ਦੀ ਭਰਤੀ ਲਈ ਮਨਜ਼ੂਰੀ ਮਿਲੀ

Posted On: 09 MAY 2021 11:53AM by PIB Chandigarh

ਰੱਖਿਆ ਮੰਤਰਾਲੇ ਨੇ ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਡੀਜੀ ਏਐੱਫਐੱਸਐੱਸ) ਨੂੰ ਐਕਸ ਆਰਮੀ ਮੈਡੀਕਲ ਕੋਰ (ਏਐੱਮਸੀ)/ਸ਼ਾਰਟ ਸਰਵਿਸ ਕਮਿਸ਼ਨ (ਐੱਸਐੱਸਸੀ) ਦੇ ਮੈਡੀਕਲ ਅਧਿਕਾਰੀਆਂ ਦੀ ਭਰਤੀ ਲਈ ਇਕ ਆਦੇਸ਼ ਜਾਰੀ ਕੀਤਾ ਹੈ। ਟੂਰ ਆਫ਼ ਡਿਊਟੀ’ ਸਕੀਮ ਤਹਿਤ, 2017 ਤੋਂ 2021 ਦਰਮਿਆਨ ਰਿਟਾਇਰ ਹੋਏ 400 ਸਾਬਕਾ-ਏਐਮਸੀ / ਐਸਐਸਸੀ ਮੈਡੀਕਲ ਅਫਸਰਾਂ ਨੂੰ ਵੱਧ ਤੋਂ ਵੱਧ 11 ਮਹੀਨਿਆਂ ਲਈ ਕੰਟ੍ਰੈਕਟ  ਅਧਾਰ 'ਤੇ ਭਰਤੀ ਕੀਤੇ ਜਾਣ ਦੀ ਉਮੀਦ ਹੈ I

08 ਮਈ, 2021 ਦੇ ਹੁਕਮ ਅਨੁਸਾਰਨਿਰਧਾਰਤ ਇਕਮੁਸ਼ਤ ਮਾਸਿਕ ਰਕਮ ਰਿਟਾਇਰਮੈਂਟ ਸਮੇਂ ਲਈ ਜਾਣ ਵਾਲੀ ਤਨਖਾਹ ਤੋਂ ਮਿਲਣ ਵਾਲੀ ਮੁੱਢਲੀ ਪੈਨਸ਼ਨ ਦੀ ਕਟੌਤੀ ਨਾਲ, ਅਤੇ ਜਿੱਥੇ ਲਾਗੂ ਕਰਨ ਯੋਗ ਹੋਵੇਗਾ, ਵਾਧੂ ਤੌਰ ਤੇ ਸਪੈਸ਼ਲਿਸਟ ਤਨਖਾਹ ਦਿੱਤੀ ਜਾਵੇਗੀ। ਰਕਮ ਇਕਰਾਰਨਾਮੇ ਦੀ ਮਿਆਦ ਲਈ ਨਹੀਂ ਬਦਲੇਗੀ ਅਤੇ ਹੋਰ ਕੋਈ ਭੱਤੇ ਵੀ ਅਦਾ ਨਹੀਂ ਕੀਤੇ ਜਾਣਗੇ। ਭਰਤੀ ਕੀਤੇ ਜਾਣ ਵਾਲੇ ਮੈਡੀਕਲ ਅਫਸਰਾਂ ਨੂੰ ਨਾਗਰਿਕ ਮਾਪਦੰਡਾਂ ਅਨੁਸਾਰ ਡਾਕਟਰੀ ਤੌਰ 'ਤੇ ਫਿੱਟ ਹੋਣਾ ਚਾਹੀਦਾ ਹੈ। 

ਇਹ ਗੌਰਤਲਬ ਹੈ ਕਿ ਰੱਖਿਆ ਮੰਤਰਾਲੇ ਨੇ ਸਿਵਲ ਪ੍ਰਸ਼ਾਸਨ ਦੀ ਮੌਜੂਦਾ ਕੋਵਿਡ -19 ਸਥਿਤੀ 'ਤੇ ਕਾਬੂ ਪਾਉਣ ਵਿੱਚ ਸਹਾਇਤਾ ਲਈ ਵਾਧੂ ਮਨੁੱਖੀ ਸ਼ਕਤੀ ਜੁਟਾਉਣ ਲਈ ਕਈ ਕਦਮ ਚੁੱਕੇ ਹਨ। ਏਐਫਐਮਐਸ ਨੇ ਪਹਿਲਾਂ ਹੀ ਵੱਖ ਵੱਖ ਹਸਪਤਾਲਾਂ ਵਿੱਚ ਮਾਹਿਰਸੁਪਰ ਮਾਹਰ ਅਤੇ ਪੈਰਾ ਮੈਡੀਕਲ ਸਟਾਫ ਸਣੇ ਵਾਧੂ  ਡਾਕਟਰ ਤਾਇਨਾਤ ਕੀਤੇ ਹਨਜਦੋਂ ਕਿ ਏਐਫਐਮਐਸ ਦੇ ਸ਼ਾਰਟ ਸਰਵਿਸ ਕਮਿਸ਼ਨਡ ਡਾਕਟਰਾਂ ਨੂੰ 31 ਦਸੰਬਰ, 2021 ਤੱਕ ਐਕਸਟੈਨਸ਼ਨ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ 238 ਡਾਕਟਰਾਂ ਦੀ ਗਿਣਤੀ ਵੱਧ ਗਈ ਹੈ। ਸਿਹਤ ਪੇਸ਼ੇਵਰਾਂ ਦੇ ਕਾਰਜ ਬਲ ਨੂੰ ਹੋਰ ਮਜਬੂਤ ਕਰਨ ਲਈ ਹਾਲ ਹੀ ਵਿੱਚ ਮੈਡੀਕਲ ਪੇਸ਼ੇਵਰਾਂ, ਏਐਫਐਮਐਸ ਤੋਂ ਸੇਵਾ ਮੁਕਤ ਹੋਏ ਡਾਕਟਰਾਂ ਦੀ ਮੁੜ ਤੋਂ ਤਾਇਨਾਤੀ ਕੀਤੀ ਗਈ ਹੈ। 

ਇਸ ਤੋਂ ਇਲਾਵਾਦੇਸ਼ ਦੇ ਸਾਰੇ ਨਾਗਰਿਕਾਂ ਨੂੰ ਈ-ਸੰਜੀਵਨੀ ਓਪੀਡੀ 'ਤੇ ਆਨਲਾਈਨ ਮੁਫਤ ਸਲਾਹ-ਮਸ਼ਵਰਾ ਪ੍ਰਦਾਨ ਕਰਨ ਲਈ ਸਾਬਕਾ-ਰੱਖਿਆ ਡਾਕਟਰਾਂ ਨੂੰ ਜੋੜਿਆ ਗਿਆ ਹੈ। ਸੇਵਾ ਦੀ ਪ੍ਰਾਪਤੀ ਵੈਬਸਾਈਟ https://esanjeevaniopd.in/ 'ਤੇ ਕੀਤੀ ਜਾ ਸਕਦੀ ਹੈ। ਵੇਟਰਨਸ ਅਤੇ ਉਨ੍ਹਾਂ ਤੇ ਨਿਰਭਰ ਲੋਕਾਂ ਦੀ ਦੇਖਭਾਲ ਲਈ ਤਿੰਨ ਮਹੀਨਿਆਂ ਲਈ ਰਾਤ ਦੀ ਡਿਊਟੀ ਲਈ 51 ਹਾਈ ਪ੍ਰੈਸ਼ਰ ਐਕਸ ਸਰਵਿਸਮੈਨ ਕੰਟਰੀਬਿਉਟਰੀ ਹੈਲਥ ਸਕੀਮ (ਈਸੀਐਚਐਸ) ਪੌਲੀਕਲੀਨਿਕਾਂ ਵਿੱਚ ਵਾਧੂ ਤੌਰ ਤੇ ਕੰਟਰੈਕਚੂਅਲ ਸਟਾਫ ਦੀਆਂ ਅਸਥਾਈ ਤੌਰ 'ਤੇ ਸੇਵਾਵਾਂ ਵੀ ਲਈਆਂ ਗਈਆਂ ਹਨ। 

------------------------------------------------------------- 

 ਬੀਬੀ /ਨੈਮਪੀ /ਕੇਏ /ਡੀਕੇ /ਸੈਵੀ /ਏਡੀ   (Release ID: 1717346) Visitor Counter : 255