ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਮਹਾਮਾਰੀ ਦੇ ਵਿਰੁੱਧ ਭਾਰਤ ਲਈ ਆਲਮੀ ਸਹਾਇਤਾ ਦੀ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੁਰੰਤ ਅਤੇ ਕੁਸ਼ਲ ਵੰਡ ਕੀਤੀ ਜਾ ਰਹੀ ਹੈ


ਹੁਣ ਤੱਕ 6738 ਆਕਸੀਜਨ ਕੰਸਨਟ੍ਰੇਟਰ; 3856 ਆਕਸੀਜਨ ਸਿਲੰਡਰ; 16 ਆਕਸੀਜਨ ਜਨਰੇਸ਼ਨ ਪਲਾਂਟ; 4668 ਵੈਂਟੀਲੇਟਰ / ਬੀਆਈ ਪੀਏਪੀ; ਤਕਰੀਬਨ 3 ਲੱਖ ਰੇਮੇਡੇਸੀਵਿਰ ਟੀਕੇ ਡਿਲਿਵਰ / ਡਿਸਪੈਚ ਕੀਤੇ ਗਏ

Posted On: 09 MAY 2021 4:59PM by PIB Chandigarh

ਭਾਰਤ ਪ੍ਰਤੀ ਏਕਤਾ ਅਤੇ ਸਦਭਾਵਨਾ ਨੂੰ ਦਰਸਾਉਂਦੇ ਹੋਏ, ਵਿਸ਼ਵਵਿਆਪੀ ਭਾਈਚਾਰੇ ਨੇ ਕੋਵਿਡ -19 ਦੇ ਵਿਰੁੱਧ ਇਸ ਸਮੂਹਿਕ ਲੜਾਈ ਵਿੱਚ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਸਹਾਇਤਾ ਦਾ ਹੱਥ ਵਧਾਇਆ ਹੈ। ਭਾਰਤ ਸਰਕਾਰ ਨੇ ਪ੍ਰਾਪਤ ਕੀਤੀ ਸਹਾਇਤਾ ਸਪਲਾਈ ਦੀ ਪ੍ਰਭਾਵਸ਼ਾਲੀ ਅਲਾਟਮੈਂਟ ਅਤੇ ਤੁਰੰਤ ਵੰਡ ਅਤੇ ਸਪੁਰਦਗੀ ਲਈ ਇੱਕ ਸੁਚਾਰੂ ਅਤੇ ਵਿਵਸਥਿਤ ਢਾਂਚਾ ਤਿਆਰ ਕੀਤਾ ਹੈ। ਇਹ ਤੀਜੇ ਦਰਜੇ ਦੀਆਂ ਦੇਖਭਾਲ ਸੰਸਥਾਵਾਂ ਅਤੇ ਪ੍ਰਾਪਤ ਕਰਤਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਾਕਟਰੀ ਢਾਂਚੇ ਨੂੰ ਪੂਰਕ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਹਸਪਤਾਲ ਵਿੱਚ ਦਾਖਲ ਕੋਵਿਡ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਲਈ ਉਨ੍ਹਾਂ ਦੇ ਕਲੀਨਿਕਲ ਪ੍ਰਬੰਧਨ ਦੀ ਯੋਗਤਾ ਨੂੰ ਮਜ਼ਬੂਤ ਕਰੇਗਾ।

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ / ਸੰਗਠਨਾਂ ਤੋਂ ਕੋਵਿਡ -19 ਰਾਹਤ ਸਪਲਾਈ ਅਤੇ ਉਪਕਰਣਾਂ ਦੀ ਅੰਤਰਰਾਸ਼ਟਰੀ ਸਹਾਇਤਾ ਪ੍ਰਾਪਤ ਕਰ ਰਹੀ ਹੈ।

ਸੰਚਤ ਰੂਪ ਵਿੱਚ, 27 ਅਪ੍ਰੈਲ 2021 ਤੋਂ 08 ਮਈ 2021 ਤੱਕ 6738 ਆਕਸੀਜਨ ਕੰਸਨਟ੍ਰੇਟਰ; 3856 ਆਕਸੀਜਨ ਸਿਲੰਡਰ; 16 ਆਕਸੀਜਨ ਜਨਰੇਸ਼ਨ ਪਲਾਂਟ; 4668 ਵੈਂਟੀਲੇਟਰ / ਬੀਆਈ ਪੀਏਪੀ;  ਲਗਭਗ 3 ਲੱਖ ਰੇਮੇਡੇਸਵੀਵਰ ਟੀਕੇ ਸਪਲਾਈ ਕੀਤੇ ਗਏ ਹਨ।

8 ਮਈ 2021 ਨੂੰ ਕੈਨੇਡਾ, ਥਾਈਲੈਂਡ, ਨੀਦਰਲੈਂਡ, ਆਸਟਰੀਆ, ਚੈੱਕ ਗਣਰਾਜ, ਇਜ਼ਰਾਈਲ, ਯੂਐਸਏ, ਜਾਪਾਨ, ਮਲੇਸ਼ੀਆ, ਯੂਐਸ (ਗਿਲਆਡ), ਯੂਐਸ (ਸੇਲਸਫੋਰਸ) ਅਤੇ ਥਾਈਲੈਂਡ ਵਿਚਲੇ ਭਾਰਤੀ ਭਾਈਚਾਰੇ ਤੋਂ ਪ੍ਰਾਪਤ ਹੋਈਆਂ ਪ੍ਰਮੁੱਖ ਚੀਜ਼ਾਂ ਵਿੱਚ ਸ਼ਾਮਲ ਹਨ:

∙         ਆਕਸੀਜਨ ਕੰਸਨਟ੍ਰੇਟਰ(2404)

∙         ਰੇਮੇਡੇਸਿਵਿਰ (25,000)

∙         ਵੈਂਟੀਲੇਟਰ (218)

∙         ਟੈਸਟਿੰਗ ਕਿੱਟ (6,92,208)

ਪ੍ਰਭਾਵਸ਼ਾਲੀ ਤੁਰੰਤ ਵੰਡ ਅਤੇ ਪ੍ਰਾਪਤ ਕਰਤਾ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਸੁਚਾਰੂ ਸਪੁਰਦਗੀ ਇੱਕ ਨਿਰੰਤਰ ਅਭਿਆਸ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਿਯਮਿਤ ਤੌਰ ‘ਤੇ ਇਸ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।

ਏਮਜ਼, ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋਫੈਸਰ ਰਣਦੀਪ ਗੁਲੇਰੀਆ ਨੇ ਕੋਵਿਡ ਕੇਸਾਂ ਲਈ ਵੈਂਟੀਲੇਟਰ, ਆਕਸੀਜਨ ਸਿਲੰਡਰ ਅਤੇ ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਮੈਡੀਕਲ ਉਪਕਰਣ ਦੇ ਰੂਪ ਵਿੱਚ ਵਿਦੇਸ਼ੀ ਸਹਾਇਤਾ ਭੇਜਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਕਰਨ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

[ਡੀਡੀ ਨਿਊਜ਼ ਟਵਿੱਟਰ ਲਿੰਕ: https://twitter.com/DDNewslive/status/1391323595930886147?s=08]

ਏਮਜ਼ ਰਾਏਬਰੇਲੀ ਦੇ ਡਾਇਰੈਕਟਰ, ਡਾ. ਅਰਵਿੰਦ ਰਾਜਵੰਸ਼ੀ ਨੇ ਏਮਜ਼ ਰਾਏਬਰੇਲੀ ਵਿਖੇ ਮਰੀਜ਼ਾਂ ਦੀ ਸਹਾਇਤਾ ਲਈ ਵਿਦੇਸ਼ੀ ਸਹਾਇਤਾ ਦੇ ਹਿੱਸੇ ਵਜੋਂ ਪ੍ਰਾਪਤ ਕੀਤੇ ਗਏ ਕੋਵਿਡ -19 ਉਪਕਰਣ ਬਾਰੇ ਜਾਣਕਾਰੀ ਦਿੱਤੀ।

[ਡੀਡੀ ਨਿਊਜ਼ ਟਵਿੱਟਰ ਲਿੰਕ: https://twitter.com/DDNewslive/status/1391328402490105858?s=08]

 

ਫੋਟੋ 1. ਡੈਨਮਾਰਕ ਤੋਂ ਪ੍ਰਾਪਤ ਹੋਏ 53 ਵੈਂਟੀਲੇਟਰਾਂ ਨੂੰ ਅੱਜ ਮਹਾਰਾਸ਼ਟਰ ਦੀਆਂ ਸਿਹਤ ਸਹੂਲਤਾਂ ਦੀ ਵਰਤੋਂ ਲਈ ਨਵੀਂ ਦਿੱਲੀ ਤੋਂ ਰਵਾਨਗੀ ਲਈ ਤਿਆਰ ਕੀਤਾ ਗਿਆ।

ਏਮਜ਼ ਬੀਬੀਨਗਰ, ਤੇਲੰਗਾਨਾ ਦੇ ਮੈਡੀਕਲ ਸੁਪਰਡੈਂਟ, ਡਾ. ਐਸ ਕਲਿਆਣੀ ਨੇ ਸਰਕਾਰ ਅਤੇ ਹਸਪਤਾਲ ਦੀ ਤੁਰੰਤ ਵਿਦੇਸ਼ੀ ਸਹਾਇਤਾ ਲਿਆਉਣ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦਾ ਧੰਨਵਾਦ ਕੀਤਾ। ਹਸਪਤਾਲ ਨੂੰ ਆਕਸੀਜਨ ਸਿਲੰਡਰ, ਬਾਈ ਪੈਪ ਮਸ਼ੀਨ ਅਤੇ ਹੋਰ ਕੋਵਿਡ -19 ਉਪਕਰਣ ਵੀ ਮਿਲ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਨ।

[ਡੀਡੀ ਨਿਊਜ਼ ਟਵਿੱਟਰ ਲਿੰਕ: https://twitter.com/DDNewslive/status/1391337442058268674?s=08]

ਏਮਜ਼ ਭੋਪਾਲ ਦੇ ਡਾਇਰੈਕਟਰ ਪ੍ਰੋ: ਡਾ. ਸਰਵਣ ਸਿੰਘ ਵਿਦੇਸ਼ੀ ਦਾਨ ਕਰਨ ਵਾਲੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਹੁਣ ਤੱਕ, ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਵਿਦੇਸ਼ੀ ਸਹਾਇਤਾ ਵਿਚੋਂ 80 ਬਾਈਪੈਪ ਵੈਂਟੀਲੇਟਰ, 80 ਟਰਾਲੀਆਂ, 100 ਆਕਸੀਜਨ ਕੰਸਨਟ੍ਰੇਟਰ, 1 ਲੱਖ ਮਾਸਕ ਅਤੇ 5000 ਸਰਜੀਕਲ ਗਾਊਨ ਹਸਪਤਾਲ ਨੂੰ ਭੇਜੇ ਗਏ ਹਨ।

[ਸਿਹਤ ਮੰਤਰਾਲਾ ਟਵਿੱਟਰ ਲਿੰਕ: https://twitter.com/MoHFW_INDIA/status/1391055535038861321?s=08]

ਏਮਜ਼, ਪਟਨਾ ਦੇ ਪ੍ਰੋ. ਸੀ ਐਮ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਸਹਾਇਤਾ ਹਸਪਤਾਲ ਲਈ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਕਿਸ ਤਰ੍ਹਾਂ ਮਦਦਗਾਰ ਸਾਬਤ ਹੋਵੇਗੀ।

[ਸਿਹਤ ਮੰਤਰਾਲਾ ਟਵਿੱਟਰ ਲਿੰਕ: https://twitter.com/MoHFW_INDIA/status/1391061196669784064?s=08]

ਏਮਜ਼ ਰਾਏਪੁਰ ਦੇ ਡਾਕਟਰ ਨਿਤਿਨ ਨਾਗਰਕਰ ਦਾ ਕਹਿਣਾ ਹੈ ਕਿ ਹਸਪਤਾਲ ਨੂੰ 50 ਆਕਸੀਜਨ ਕੰਸਨਟ੍ਰੇਟਰ ਅਤੇ 64 ਜੰਬੋ ਆਕਸੀਜਨ ਸਿਲੰਡਰ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਨੇ ਇਸ ਦੀ ਵਰਤੋਂ ਮਰੀਜ਼ਾਂ ਲਈ ਤੁਰੰਤ ਕਰਨੀ ਸ਼ੁਰੂ ਕਰ ਦਿੱਤੀ ਹੈ।

[ਸਿਹਤ ਮੰਤਰਾਲਾ ਟਵਿੱਟਰ ਲਿੰਕ: https://twitter.com/MoHFW_INDIA/status/1391059277951893505?s=08]

ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਰਾਹਤ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ ਲਈ ਤਾਲਮੇਲ ਕਾਇਮ ਕੀਤਾ ਜਾ ਸਕੇ। ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿਹਤ ਮੰਤਰਾਲੇ ਦੁਆਰਾ 2 ਮਈ, 2021 ਤੋਂ ਇੱਕ ਮਿਆਰੀ ਸੰਚਾਲਨ ਪ੍ਰਕਿਰਿਆ ਬਣਾਈ ਗਈ ਅਤੇ ਲਾਗੂ ਕੀਤੀ ਗਈ।

*****

ਐਮਵੀ



(Release ID: 1717344) Visitor Counter : 180