ਰੱਖਿਆ ਮੰਤਰਾਲਾ
ਮਹਿਲਾ ਮਿਲਟਰੀ ਪੁਲਿਸ ਦਾ ਪਹਿਲਾ ਬੈਚ ਭਾਰਤੀ ਫ਼ੌਜ ਵਿੱਚ ਸ਼ਾਮਲ ਕੀਤਾ ਗਿਆ
Posted On:
08 MAY 2021 5:03PM by PIB Chandigarh
ਬੰਗਲੁਰੂ ਵਿਖੇ ਮਿਲਟਰੀ ਪੁਲਿਸ ਸੈਂਟਰ ਅਤੇ ਸਕੂਲ ਦੀ ਕੋਰ(ਸੀਐੱਮਪੀਸੀਐੱਸ) ਨੇ 08 ਮਈ 2021 ਨੂੰ ਦ੍ਰੋਣਾਚਾਰੀਆ ਪਰੇਡ ਗਰਾਉਂਡ ਵਿਖੇ 83 ਮਹਿਲਾ ਫ਼ੌਜੀਆਂ ਦੇ ਪਹਿਲੇ ਬੈਚ ਦੀ ਸਲਾਮੀ ਪਰੇਡ ਦਾ ਆਯੋਜਨ ਕੀਤਾ। ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਪਰੇਡ ਨੂੰ ਇੱਕ ਨਿਵੇਕਲੇ ਪ੍ਰੋਗਰਾਮ ਵਜੋਂ ਕਰਵਾਇਆ ਗਿਆ।
ਸੀਐਮਪੀ ਸੈਂਟਰ ਅਤੇ ਸਕੂਲ ਦੇ ਕਮਾਂਡੈਂਟ ਨੇ ਪਰੇਡ ਦੀ ਸਮੀਖਿਆ ਕਰਦਿਆਂ ਮਹਿਲਾ ਸਿਪਾਹੀਆਂ ਦੀ ਉਨ੍ਹਾਂ ਦੀ ਬੇਹਤਰੀਨ ਅਭਿਆਸ ਲਈ ਸ਼ਲਾਘਾ ਕੀਤੀ ਅਤੇ ਮੁੱਢਲੀ ਮਿਲਟਰੀ ਸਿਖਲਾਈ ਨਾਲ ਜੁੜੇ ਪਹਿਲੂਆਂ 'ਤੇ 61 ਹਫ਼ਤਿਆਂ ਦੀ ਤੀਬਰ ਸਿਖਲਾਈ, ਪ੍ਰੋਵੋਸਟ ਟ੍ਰੇਨਿੰਗ ਨੂੰ ਸਾਰੇ ਰੂਪਾਂ ਨੂੰ ਸ਼ਾਮਲ ਕਰਨ ਲਈ ਪੁਲਿਸਿੰਗ ਡਿਊਟੀਆਂ ਅਤੇ ਯੁੱਧ ਕੈਦੀਆਂ ਦਾ ਪ੍ਰਬੰਧਨ, ਰਸਮੀ ਡਿਊਟੀਆਂ ਅਤੇ ਹੁਨਰ ਵਿਕਾਸ, ਜਿਸ ਵਿੱਚ ਸਾਰੇ ਵਾਹਨਾਂ ਦੀ ਡ੍ਰਾਇਵਿੰਗ ਅਤੇ ਦੇਖਭਾਲ ਅਤੇ ਸੰਕੇਤ ਸੰਚਾਰ ਸ਼ਾਮਲ ਹੁੰਦੇ ਹਨ, ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੌਮ ਪ੍ਰਤੀ ਡਿਊਟੀ, ਸੱਚਾਈ ਅਤੇ ਨਿਸਵਾਰਥ ਸੇਵਾ ਪ੍ਰਤੀ ਸਮਰਪਣ ਦੇ ਗੁਣਾਂ ਦਾ ਗੁਣਗਾਨ ਕਰਦੇ ਹੋਏ, ਵਿਸ਼ਵਾਸ ਜ਼ਾਹਰ ਕੀਤਾ ਕਿ ਮਹਿਲਾ ਸੈਨਿਕਾਂ ਨੂੰ ਦਿੱਤੀ ਸਿਖਲਾਈ ਅਤੇ ਪ੍ਰਾਪਤ ਕੀਤੇ ਮਿਆਰ ਚੰਗੀ ਸਥਿਤੀ ਵਿੱਚ ਬਰਕਰਾਰ ਰੱਖਿਆ ਜਾਏਗਾ ਅਤੇ ਦੇਸ਼ ਵਿੱਚ ਵੱਖ-ਵੱਖ ਖੇਤਰਾਂ ਅਤੇ ਕਾਰਜਸ਼ੀਲ ਸਥਿਤੀਆਂ ਵਿੱਚ ਉਨ੍ਹਾਂ ਨੂੰ ਨਵੀਆਂ ਇਕਾਈਆਂ ਵਿੱਚ ਇੱਕ ਸ਼ਕਤੀ ਗੁਣਕ ਵਜੋਂ ਆਪਣੇ ਆਪ ਨੂੰ ਸਾਬਤ ਕਰਨ ਵਿੱਚ ਸਹਾਇਤਾ ਕਰਨਗੇ।
****************
ਏਏ, ਬੀਐੱਸਸੀ
(Release ID: 1717127)
Visitor Counter : 246