ਰੱਖਿਆ ਮੰਤਰਾਲਾ

ਡਬਲਯੁ ਐੱਨ ਸੀ ਤੋਂ ਵਧੇਰੇ ਜਲ ਸੈਨਾ ਕਰਮਚਾਰੀ ਅਹਿਮਦਾਬਾਦ ਦੇ ਪੀ ਐੱਮ ਕੇਅਰ ਕੋਵਿਡ ਹਸਪਤਾਲ (ਧੰਨਵੰਤਰੀ) ਲਈ ਤਾਇਨਾਤ ਕੀਤੇ ਗਏ ਹਨ

Posted On: 07 MAY 2021 11:42AM by PIB Chandigarh

ਕੋਵਿਡ ਮਹਾਮਾਰੀ ਖਿਲਾਫ ਲੜਾਈ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਦੇ ਰੂਪ ਵਿੱਚ ਸਮਰੱਥਾ ਵਧਾਉਣ ਲਈ ਪੱਛਮ ਨੇਵਲ ਕਮਾਂਡ ਤੋਂ 41 ਜਲ ਸੈਨਾ ਕਰਮਚਾਰੀਆਂ ਦੀ ਇੱਕ ਟੁੱਕੜੀ ਜਿਸ ਵਿੱਚ ਮੈਡੀਕਲ ਅਧਿਕਾਰੀ , ਨਰਸਿੰਗ ਅਧਿਕਾਰੀ , ਪੈਰਾ ਮੈਡੀਕਸ ਅਤੇ ਸਮਰਥਨ ਸਟਾਫ ਸ਼ਾਮਲ ਹੈ , ਨੂੰ ਅਹਿਮਦਾਬਾਦ ਦੇ ਪੀ ਐੱਮ ਕੇਅਰਜ਼ ਕੋਵਿਡ ਹਸਪਤਾਲ ਧੰਨਵੰਤਰੀ ਵਿੱਚ 06 ਮਈ 2021 ਨੂੰ ਤਾਇਨਾਤ ਕੀਤਾ ਗਿਆ ਇਹ 29 ਅਪ੍ਰੈਲ 2021 ਨੂੰ ਹਸਪਤਾਲ ਵਿੱਚ ਪਹਿਲਾਂ ਤਾਇਨਾਤ ਕੀਤੀ 57 ਮੈਂਬਰੀ ਜਲ ਸੈਨਾ ਮੈਡੀਕਲ ਟੀਮ ਤੋਂ ਅਲੱਗ ਹੈ ਇਸ ਟੀਮ ਨੂੰ 2 ਮਹੀਨਿਆਂ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਟੀਮ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਪ੍ਰਸ਼ਾਸਨ ਨੂੰ ਸਹਿਯੋਗ ਦੇਵੇਗੀ

 

 

***********


ਬੀ ਬੀ ਬੀ / ਐੱਮ ਕੇ / ਵੀ ਐੱਮ / ਐੱਮ ਐੱਸ



(Release ID: 1716851) Visitor Counter : 193