ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡੀਏਆਰਪੀਜੀ ਦੇ ਸਕੱਤਰ ਨੇ ਕੇਂਦਰੀ ਮੰਤਰਾਲੇ / ਵਿਭਾਗਾਂ ਅਤੇ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸ਼ਿਕਾਇਤ ਅਧਿਕਾਰੀਆਂ ਦੇ ਨਾਲ ਕੋਵਿਡ - 19 ਜਨਤਕ ਸ਼ਿਕਾਇਤਾਂ ਦੀ ਸਮੀਖਿਆ ਕੀਤੀ


ਨਾਗਰਿਕ ਕੇਂਦ੍ਰਿਤ ਸੇਵਾਵਾਂ ਨੂੰ ਸਮਾਂ ਬੱਧ ਤਰੀਕੇ ਨਾਲ ਵੰਡ ਕਰਨ ਲਈ ਮਹਾਮਾਰੀ ਦੇ ਦੌਰਾਨ ਸਮਾਂਬੱਧ ਅਤੇ ਗੁਣਵੱਤਾ ਸ਼ਿਕਾਇਤ ਸਮਾਧਾਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ

Posted On: 06 MAY 2021 4:30PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ  (ਡੀਏਆਰਪੀਜੀ)  ਦੇ ਸਕੱਤਰ ਨੇ ਅੱਜ 84 ਕੇਂਦਰੀ ਮੰਤਰਾਲੇ / ਵਿਭਾਗਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਸ਼ਿਕਾਇਤ ਅਧਿਕਾਰੀਆਂ  ਦੇ ਨਾਲ ਦੋ ਸਮੀਖਿਆ ਬੈਠਕਾਂ ਦੀ ਪ੍ਰਧਾਨਗੀ ਕੀਤੀ । ਉਨ੍ਹਾਂ ਨੇ ਮਹਾਮਾਰੀ ਦੇ ਸਮੇਂ ਵਿੱਚ ਸਮਾਂਬੱਧ ਸ਼ਿਕਾਇਤ ਨਿਪਟਾਰਾ ਸੁਨਿਸ਼ਚਿਤ ਕਰਨ ਲਈ ਸਰਕਾਰ ਦੁਆਰਾ ਅਪਣਾਈਆਂ ਗਈਆਂ ਨੀਤੀਆਂ ‘ਤੇ ਪ੍ਰਕਾਸ਼ ਪਾਇਆ। ਇਨ੍ਹਾਂ ਵਿੱਚ ਮਹਾਮਾਰੀ ਨਾਲ ਸੰਬੰਧਿਤ ਜਨਤਕ ਸ਼ਿਕਾਇਤਾਂ ਦੀ ਨਿਗਰਾਨੀ ਲਈ ਇੱਕ ਸਮਰਪਿਤ ਕੋਵਿਡ-19 ਪੋਰਟਲ ਦਾ ਸੰਚਾਲਨ,  ਹਰ ਸ਼ਿਕਾਇਤ ਨੂੰ ਇੱਕ ਵਿਸ਼ੇਸ਼ ਪਹਿਚਾਣ ਸੰਖਿਆ ਦੇਣਾ,  ਸ਼ਿਕਾਇਤਾਂ ਦਾ 11 ਸ਼੍ਰੇਣੀਆਂ ਵਿੱਚ ਵਰਗੀਕਰਨ ਕਰਨਾ,  ਸ਼ਿਕਾਇਤ ਨਿਪਟਾਰਾ ਮਿਆਦ ਨੂੰ 60 ਦਿਨ ਤੋਂ ਘਟਾ ਕੇ 3 ਦਿਨ ਕਰਨਾ,  ਆਟੋ ਜੇਨਰੇਟਿਡ ਈ- ਮੇਲ ਰਿਮਾਇੰਡਰਸ,  ਵਿਸ਼ਲੇਸ਼ਣ ‘ਤੇ ਵਿਚਾਰ ਕਰਨ ਲਈ ਦੈਨਿਕ ਅਧਾਰ ‘ਤੇ ਰਿਪੋਰਟ ਦੇਣਾ ਸ਼ਾਮਿਲ ਹੈ। 

30 ਮਾਰਚ,  2020 ਤੋਂ 3 ਮਈ,  2021 ਦੀ ਮਿਆਦ ਵਿੱਚ ਡੀਏਆਰਪੀਜੀ ਦੇ ਕੇਂਦਰੀ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ ( ਸੀਪੀਜੀਆਰਏਐੱਮਐੱਸ) ਪੋਰਟਲ ‘ਤੇ ਜਨਤਕ ਸ਼ਿਕਾਇਤ  ਦੇ 1.92 ਲੱਖ ਮਾਮਲੇ ਪ੍ਰਾਪਤ ਹੋਏ ।  ਇਨ੍ਹਾਂ ਵਿੱਚੋਂ 1.66 ਲੱਖ ਮਾਮਲਿਆਂ ਦਾ ਸਮਾਧਾਨ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰਾਲੇ/ਵਿਭਾਗਾਂ ਨੇ 1.16 ਲੱਖ ਜਨਤਕ ਸ਼ਿਕਾਇਤ ਮਾਮਲਿਆਂ ਅਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 0.50 ਲੱਖ ਮਾਮਲਿਆਂ ਦਾ ਸਮਾਧਾਨ ਕੀਤਾ ਹੈ। 1 ਮਾਰਚ,  2021 ਤੋਂ 3 ਮਈ, 2021 ਦੀ ਮਿਆਦ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ਨੂੰ ਜਨਤਕ ਸ਼ਿਕਾਇਤਾਂ  ਦੇ 14137 ਮਾਮਲੇ ਪ੍ਰਾਪਤ ਹੋਏ ਹਨ ।  ਇਨ੍ਹਾਂ ਵਿਚੋਂ 9267 ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ।

ਡੀਏਆਰਪੀਜੀ  ਦੇ ਸਕੱਤਰ ਨੇ ਕਿਹਾ ਕਿ ਸੀਪੀਜੀਆਰਏਐੱਮਐੱਸ ਸੁਧਾਰਾਂ ਦੇ ਜਲਦੀ ਲਾਗੂਕਰਨ ਵਿੱਚ ਰੋਡਮੈਪ ਨੂੰ ਅੱਗੇ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਸੀਪੀਜੀਆਰਏਐੱਮਐੱਸ ਦੇ ਨਾਲ ਰਾਜ ਪੋਰਟਲਾਂ ਦਾ ਏਕੀਕਰਨ,  ਸੀਪੀਜੀਆਰਏਐੱਮਐੱਸ  ਦੇ ਨਾਲ ਜ਼ਿਲ੍ਹਾ ਪੋਰਟਲਾਂ ਦਾ ਏਕੀਕਰਨ,  ਸ਼ਿਕਾਇਤਾਂ  ਦੇ ਮੂਲ ਕਾਰਨ ਦਾ ਵਿਸ਼ਲੇਸ਼ਣ ਕਰਨਾ ਅਤੇ ਪ੍ਰਣਾਲੀਗਤ ਸੁਧਾਰ ਲਿਆਉਣ ਅਤੇ ਅਪੀਲੀ ਅਥਾਰਟੀ ਪ੍ਰਣਾਲੀ ਦਾ ਪ੍ਰਭਾਵੀ ਸੰਚਾਲਨ ਸ਼ਾਮਿਲ ਹਨ । ਉਨ੍ਹਾਂ ਨੇ ਸਾਰੇ ਸ਼ਿਕਾਇਤ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਮਹਾਮਾਰੀ ਦੀ ਮਿਆਦ ਵਿੱਚ ਸ਼ਿਕਾਇਤ ਸਮਾਧਾਨ ਪ੍ਰਦਾਨ ਕਰਨ ਵਿੱਚ ਨਾਗਰਿਕ ਕੇਂਦਰੀਤਾ ‘ਤੇ ਧਿਆਨ ਦਿਓ।

<><><>

 ਐੱਸਐੱਨਸੀ




(Release ID: 1716827) Visitor Counter : 164