ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਸਰਕਾਰ ਗਲੋਬਲ ਕਮਿਉਨਿਟੀ ਤੋਂ ਪ੍ਰਾਪਤ ਕੋਵਿਡ-19 ਸਪਲਾਈਆਂ ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਨਿਰੰਤਰ ਐਲੋਕੇਟ ਕਰ ਰਹੀ ਹੈ
1841 ਆਕਸੀਜਨ ਕੰਸਨਟ੍ਰੇਟਰ; 1814 ਆਕਸੀਜਨ ਸਿਲੰਡਰ; 09 ਆਕਸੀਜਨ ਉਤਪਾਦਨ ਪਲਾਂਟ; 2403 ਵੈਂਟੀਲੇਟਰ / ਬੀਆਈ ਪੀਏਪੀ / ਸੀ ਪੀਏਪੀ; ਹੁਣ ਤੱਕ 2.8 ਲੱਖ ਤੋਂ ਵੱਧ ਰੇਮਡੇਸਿਵਿਰ ਵਾਇਲਾਂ ਡਿਲੀਵਰ ਕੀਤੀਆਂ ਜਾ ਚੁਕੀਆਂ ਹਨ
Posted On:
06 MAY 2021 7:32PM by PIB Chandigarh
ਗਲੋਬਲ ਮਹਾਮਾਰੀ ਦੇ ਵਿਰੁੱਧ ਲੜਾਈ ਵਿਚ, ਗਲੋਬਲ ਕਮਿਉਨਿਟੀ ਨੇ ਕੋਵਿਡ 19 ਵਿਰੁੱਧ ਸਮੂਹਕ ਲੜਾਈ ਵਿਚ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਵਿਚ ਸਹਾਇਤਾ ਦਾ ਹੱਥ ਵਧਾਇਆ ਹੈ। ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਅਤੇ “ਸਮੁੱਚੇ ਸਮਾਜ” ਤਕ ਪਹੁੰਚ ਦੇ ਤਹਿਤ ਇਸ ਦੇ ਨਾਗਰਿਕਾਂ ਦੇ ਸਹਿਯੋਗ ਨਾਲ ਕੋਵਿਡ -19 ਮਹਾਮਾਰੀ ਦੇ ਵਿਰੁੱਧ ਇਸ ਲੜਾਈ ਵਿੱਚ ਸਭ ਤੋਂ ਅੱਗੇ ਹੈ।
ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਦੀ ਪ੍ਰਧਾਨਗੀ ਹੇਠ ਅਧਿਕਾਰਤ ਸਮੂਹ ਨੰ 3 ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਕੇਂਦਰੀ ਸਕੱਤਰ (ਆਈ ਐਂਡ ਬੀ) ਸ਼੍ਰੀ ਅਮਿਤ ਖਰੇ, ਕੇਂਦਰੀ ਸਕੱਤਰ (ਖਰਚ) ਡਾ ਟੀ ਵੀ ਸੋਮਨਾਥਨ, ਵਧੀਕ ਸਕੱਤਰ (ਐਮਈਏ) ਸ਼੍ਰੀ ਦੰਮੁ ਰਵੀ, ਵਧੀਕ ਸਕੱਤਰ (ਐਚ) ਮਿਸ ਆਰਤੀ ਆਹੂਜਾ ਨੇ ਸ਼ਿਰਕਤ ਕੀਤੀ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਕੀਤੀ ਗਈ ਸਹਾਇਤਾ ਸਮੱਗਰੀ ਦੀ ਵੰਡ ਨੂੰ ਤੇਜ਼ ਕਰਨ ਦੇ ਢੰਗ-ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਧੀਕ ਸਕੱਤਰ (ਐਮਈਏ) ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਦੋਂ ਰਾਹਤ ਸਮੱਗਰੀ ਸਮੁਦਰੀ ਕੰਢਿਆਂ ਤੇ ਛੱਡੀ ਜਾਂਦੀ ਹੈ; ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਜਾਂਦੀ ਹੈ ਜੋ ਫਿਰ ਵੰਡ ਦੀ ਯੋਜਨਾ 'ਤੇ ਕੰਮ ਕਰਦਾ ਹੈ। ਵਧੀਕ ਸੱਕਤਰ, ਸਿਹਤ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਪ੍ਰਾਪਤ ਸਮੱਗਰੀ ਦੀ ਵੰਡ ਦੀਆਂ ਯੋਜਨਾਵਾਂ ਭਾਰਤ ਵਿਚ ਆਉਣ ਤੋਂ ਪਹਿਲਾਂ ਹੀ ਤਿਆਰ ਕਰ ਲਈਆਂ ਜਾਂਦੀਆਂ ਹਨ।
ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ / ਸੰਗਠਨਾਂ ਤੋਂ ਕੋਵਿਡ -19 ਰਾਹਤ ਮੈਡੀਕਲ ਸਪਲਾਈਆਂ ਅਤੇ ਉਪਕਰਣਾਂ ਦੀ ਅੰਤਰਰਾਸ਼ਟਰੀ ਡੋਨੇਸ਼ਨਾਂ ਅਤੇ ਸਹਾਇਤਾ ਪ੍ਰਾਪਤ ਕਰ ਰਹੀ ਹੈ।
ਹੁਣ ਤਕ 1841 ਆਕਸੀਜਨ ਕੰਸਨਟ੍ਰੇਟਰ; 1814 ਆਕਸੀਜਨ ਸਿਲੰਡਰ; 09 ਆਕਸੀਜਨ ਉਤਪਾਦਨ ਪਲਾਂਟ; 2403 ਵੈਂਟੀਲੇਟਰ / ਬੀਆਈ ਪੀਏਪੀ / ਸੀ ਪੀਏਪੀ; ਹੁਣ ਤੱਕ 2.8 ਲੱਖ ਤੋਂ ਵੀ ਜ਼ਿਆਦਾ ਰੇਮਡੇਸਿਵਿਰ ਵਾਇਲਾਂ ਡਿਲੀਵਰ ਕੀਤੀਆਂ ਜਾ ਚੁਕੀਆਂ ਹਨ।
** 5 ਮਈ 2021 ਨੂੰ ਪ੍ਰਾਪਤ ਪ੍ਰਮੁੱਖ ਵਸਤੂਆਂ ਵਿੱਚ ਸ਼ਾਮਲ ਹਨ:
1. ਆਸਟ੍ਰੇਲੀਆ
ਵੈਂਟੀਲੇਟਰ / ਬਾਈ ਪੀਏਪੀ / ਸੀ ਪੀਏਪੀ (1056)
ਆਕਸੀਜਨ ਕੰਸਨਟ੍ਰੇਟਰ (43)
2. ਯੂਐਸਏ
ਆਰਡੀਕੇ (40300)
ਰੇਮਡੇਸਿਵਿਰ ( 1.56 ਲੱਖ)
ਪੀਪੀਈ ਕਿੱਟਾਂ ਅਤੇ ਹੋਰ ਵਾਧੂ ਚੀਜ਼ਾਂ
3. ਬਹਿਰੀਨ
ਤਰਲ ਆਕਸੀਜਨ ਕੰਟੇਨਰ (02)
5 ਮਈ 2021 ਤੱਕ ਪ੍ਰਾਪਤ ਹੋਈਆਂ ਸਾਰੀਆਂ ਵਸਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਐਲੋਕੇਟ ਕਰ ਦਿੱਤਾ ਗਿਆ ਹੈ ਅਤੇ ਤੁਰੰਤ ਹੀ ਰਾਜਾਂ / ਸੰਸਥਾਵਾਂ ਵਿੱਚ ਭੇਜਿਆ ਗਿਆ ਹੈ। ਇਹ ਇੱਕ ਚਲ ਰਿਹਾ ਅਭਿਆਸ ਹੈ।
ਐਲਐਚਐਮਸੀ ਹਸਪਤਾਲ ਨਵੀਂ ਦਿੱਲੀ ਦੇ ਡਾਕਟਰ ਐਨ ਐਨ ਮਾਥੁਰ ਨੇ ਕੌਮਾਂਤਰੀ ਸਹਾਇਤਾ ਦੇ ਹਿੱਸੇ ਵਜੋਂ ਕੋਵਿਡ ਉਪਕਰਣਾਂ ਦੀ ਖੇਪ ਪ੍ਰਾਪਤ ਕਰਨ 'ਤੇ ਕਿਹਾ ਕਿ ਉਪਕਰਣ ਪਹਿਲਾਂ ਹੀ ਹਸਪਤਾਲ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ।
ਭਾਰਤ ਸਰਕਾਰ ਨੇ ਪ੍ਰਾਪਤ ਕੀਤੀ ਸਹਾਇਤਾ ਸਪਲਾਈ ਦੀ ਪ੍ਰਭਾਵੀ ਐਲੋਕੇਸ਼ਨ ਅਤੇ ਵੰਡ ਲਈ ਇਕ ਸੁਚਾਰੂ ਅਤੇ ਪ੍ਰਣਾਲੀਬੱਧ ਵਿਧੀ ਤਿਆਰ ਕੀਤੀ ਹੈ। ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਕੋਆਰਡੀਨੇਸ਼ਨ ਸੈੱਲ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ ਲਈ ਜਿਵੇਂ ਕਿ ਗ੍ਰਾਂਟਾਂ, ਸਹਾਇਤਾ ਅਤੇ ਦਾਨਾਂ ਲਈ ਤਾਲਮੇਲ ਕੀਤਾ ਜਾ ਸਕੇ। ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਅਰੰਭ ਕਰ ਦਿੱਤਾ ਹੈ। ਸਿਹਤ ਮੰਤਰਾਲੇ ਵੱਲੋਂ 2 ਮਈ, 2021 ਤੋਂ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ।
ਵੱਖ ਵੱਖ ਏਜੰਸੀਆਂ ਨਾਲ ਤਾਲਮੇਲ ਵਿੱਚ ਕਾਰਗੋ ਕਲੀਅਰੈਂਸ ਅਤੇ ਡਿਲੀਵਰੀਆਂ ਦੀ ਬਿਨਾਂ ਕਿਸੇ ਦੇਰੀ ਦੇ ਸਹੂਲਤ ਦਿੱਤੀ ਜਾਂਦੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨਿਯਮਿਤ ਤੌਰ ‘ਤੇ ਇਸ ਦੀ ਵਿਆਪਕ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਟੈਰੀਟਰੀ ਦੇਖਭਾਲ ਸੰਸਥਾਵਾਂ ਅਤੇ 31 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਸਪਲੀਮੈਂਟ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਹਸਪਤਾਲ ਵਿੱਚ ਦਾਖਲ ਕੋਵਿਡ - 19 ਮਰੀਜ਼ਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਲਈ ਉਨ੍ਹਾਂ ਦੀ ਕਲੀਨਿਕਲ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰੇਗਾ।
------------------------------------------------
ਐਮ ਵੀ
(Release ID: 1716684)
Visitor Counter : 173