ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤੀ ਕਸਟਮਜ਼ ਕੋਲ ਕੋਈ ਆਕਸੀਜਨ ਕੰਸਨਟ੍ਰੇਟਰ ਬਕਾਇਆ ਨਹੀਂ ਹਨ


ਅੰਤਰਰਾਸ਼ਟਰੀ ਰਾਹਤ ਸਹਾਇਤਾ ਦੇ ਰੂਪ ਵਿੱਚ ਦੇਸ਼ ਵਿੱਚ 3000 ਆਕਸੀਜਨ ਕੰਸਨਟ੍ਰੇਟਰ ਪ੍ਰਾਪਤ ਹੋਏ; ਸਾਰੇ ਡਿਲੀਵਰ / ਡਿਸਪੈਚ ਕੀਤੇ ਗਏ

ਆਕਸੀਜਨ ਕੰਸਨਟ੍ਰੇਟਰਾਂ ਦੀਆਂ ਖੇਪਾਂ ਦੀ ਫਾਸਟ ਟਰੈਕ ਕਲੀਅਰੈਂਸ ਲਈ ਕਸਟਮ ਅਧਿਕਾਰੀ 24x7 ਕੰਮ ਕਰ ਰਹੇ ਹਨ

Posted On: 06 MAY 2021 12:16PM by PIB Chandigarh

ਮੀਡੀਆ ਦੇ ਕੁਝ ਹਿੱਸਿਆਂ ਵਿਚ ਇਹ ਰਿਪੋਰਟ ਕੀਤਾ ਗਿਆ ਹੈ ਕਿ ਕਸਟਮ ਅਥਾਰਟੀਆਂ ਤੋਂ ਕਲੀਅਰੈਂਸ ਲੈਣ ਲਈ ਆਕਸੀਜਨ ਕੰਸਨਟ੍ਰੇਟਰ ਕਸਟਮ ਦੇ ਗੋਦਾਮ ਵਿੱਚ ਪੈਂਡਿੰਗ ਪਾਏ ਹਨ। 

ਖ਼ਬਰ ਪੂਰੀ ਤਰ੍ਹਾਂ ਨਾਲ ਗਲਤ ਹੈ, ਤਥਾਂ ਤੇ ਆਧਾਰਤ ਨਹੀਂ ਹੈ ਅਤੇ ਬਿਨਾਂ ਕਿਸੇ ਆਧਾਰ ਹੈ। 

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਕਸਟਮ ਕੋਲ ਅਜਿਹਾ ਕੋਈ ਬਕਾਇਆ ਨਹੀਂ ਹੈ। ਭਾਰਤੀ ਕਸਟਮ ਤੇਜ਼ੀ ਨਾਲ ਸਾਰੀਆਂ ਖੇਪਾਂ ਨੂੰ ਕਲੀਅਰ ਕਰ ਰਿਹਾ ਹੈ ਅਤੇ ਦਰਾਮਦ ਦੀ ਕਿਸੇ ਵੀ ਬੰਦਰਗਾਹ ਤੇ ਪੈਂਡੈਂਸੀ ਦੇ ਕੋਈ ਅੰਕੜੇ ਮੌਜੂਦ ਨਹੀਂ ਹਨ। 

ਕੁਲ ਮਿਲਾ ਕੇ, ਵੱਖ-ਵੱਖ ਦੇਸ਼ਾਂ ਤੋਂ 3000 ਆਕਸੀਜਨ ਕੰਸਨਟ੍ਰੇਟਰ ਵਿਸ਼ਵਵਿਆਪੀ ਮਹਾਮਾਰੀ ਵਿਰੁੱਧ ਸਮੂਹਿਕ ਲੜਾਈ ਵਿਚ ਭਾਰਤ ਸਰਕਾਰ ਅਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਸਹਾਇਤਾ ਦੇਣ ਲਈ ਗਲੋਬਲ ਸਹਾਇਤਾ ਵਜੋਂ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚੋਂ ਮਾਰੀਸ਼ਸ ਨੇ 200 ਆਕਸੀਜਨ ਕੰਸਨਟ੍ਰੇਟਰ  ਭੇਜੇ ਹਨ, ਰੂਸ (20), ਯੂਕੇ ਨੇ ਚਾਰ ਖੇਪਾਂ (95 + 120 + 280 + 174), ਰੋਮਾਨੀਆ ਤੋਂ 80, ਆਇਰਲੈਂਡ ਤੋਂ 700, ਥਾਈਲੈਂਡ (30), ਚੀਨ (1000) ਅਤੇ ਉਜ਼ਬੇਕਿਸਤਾਨ ਤੋਂ (151) ਕੰਸਨਟ੍ਰੇਟਰ ਭੇਜੇ ਗਏ ਹਨ। ਇਸ ਤੋਂ ਇਲਾਵਾ, ਤਾਈਵਾਨ ਨੇ 150 ਕੰਸਨਟ੍ਰੇਟਰ ਭੇਜੇ ਹਨ। ਆਕਸੀਜਨ ਕੰਸਨਟ੍ਰੇਟਰ ਜਾਂ ਤਾਂ ਸ਼ਿਨਾਖ਼ਤ ਪ੍ਰਾਪਤ ਟੈਰਿਟਰੀ ਦੇਖਭਾਲ ਸੰਸਥਾਵਾਂ ਵਿਚ ਪਹੁੰਚਾਏ ਜਾਂਦੇ ਹਨ, ਜਾਂ ਡਿਲਿਵਰੀ ਲਈ ਭੇਜ ਦਿੱਤੇ ਜਾਂਦੇ ਹਨ। ਰਾਹਤ ਸਮੱਗਰੀ ਨੂੰ ਸੜਕੀ ਅਤੇ ਹਵਾਈ ਮਾਰਗ ਰਾਹੀਂ ਵੀ ਭੇਜਿਆ ਗਿਆ ਹੈ। ਕਸਟਮ ਵਿਭਾਗ ਦੇ ਗੁਦਾਮ ਵਿਚ ਕੋਈ ਆਕਸੀਜਨ ਕੰਸਨਟ੍ਰੇਟਰ ਨਹੀਂ ਪਏ ਹਨ, ਇਹ ਸਪੱਸ਼ਟ ਕੀਤਾ ਗਿਆ ਹੈ। 

ਆਕਸੀਜਨ ਅਤੇ ਆਕਸੀਜਨ ਨਾਲ ਸਬੰਧਤ ਉਪਕਰਣ ਆਦਿ ਸਮੇਤ ਕੋਵਿਡ ਨਾਲ ਸਬੰਧਿਤ ਦਰਾਮਦਾਂ ਦੀ ਉਪਲਬਧਤਾ ਲਈ ਜ਼ਰੂਰਤ ਪ੍ਰਤੀ ਸੰਵੇਦਨਸ਼ੀਲ ਹੈ ਅਤੇ 24x7 ਤੇਜੀ ਨਾਲ ਟਰੈਕ ਕਰਨ ਸਾਮਾਨ ਦੇ ਪਹੁੰਚਣ 'ਤੇ ਹੀ ਉਸਨੂੰ ਕਲੀਅਰ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਨਾਲ ਕੁਝ ਘੰਟਿਆਂ ਦੇ ਅੰਦਰ ਹੀ ਤੇਜੀ ਨਾਲ ਕਲੀਅਰੈਂਸ ਹੋ ਰਹੀ ਹੈ। ਕਸਟਮਜ ਪ੍ਰਣਾਲੀਆਂ ਵੱਲੋਂ ਹੋਰ ਵਸਤਾਂ ਉਪਰ ਇਨ੍ਹਾਂ ਵਸਤਾਂ ਨੂੰ ਉੱਚ ਤਰਜ਼ੀਹ ਦਿੱਤੀ ਜਾ ਰਹੀ ਹੈ। ਜਦਕਿ ਨੋਡਲ ਅਫਸਰ ਨਿਗਰਾਨੀ ਅਤੇ ਕਲੀਅਰੈਂਸ ਲਈ ਈਮੇਲ 'ਤੇ ਅਲਰਟ ਪ੍ਰਾਪਤ ਕਰਦੇ ਹਨ, ਕੋਵਿਡ ਨਾਲ ਜੁੜੀਆਂ ਦਰਾਮਦਾਂ ਦੀ ਪੈਂਡੈਂਸੀ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਨਿਗਰਾਨੀ ਵੀ ਕੀਤੀ ਜਾ ਰਹੀ ਹੈ। 

ਹਾਲ ਹੀ ਵਿਚ ਕਸਟਮ ਅਧਿਕਾਰੀਆਂ ਕੋਲ ਪਈ 3,000 ਆਕਸੀਜਨ ਕੰਸਨਟ੍ਰੇਟਰਾਂ  ਦੀ ਖੇਪ ਬਾਰੇ ਮਾਮਲਾ ਦਿੱਲੀ ਹਾਈ ਕੋਰਟ ਵਿਚ ਉਠਿਆ ਸੀ ਅਤੇ ਇਸ ਬਾਰੇ ਸਰਕਾਰੀ ਵਕੀਲ ਨੇ ਸਪੱਸ਼ਟ ਕੀਤਾ ਸੀ ਕਿ ਇਸ ਵੇਲੇ ਕਸਟਮ ਅਧਿਕਾਰੀਆਂ ਕੋਲ ਅਜਿਹੀ ਕੋਈ ਖੇਪ ਬਕਾਇਆ ਨਹੀਂ ਹੈ।

ਵਿੱਤ ਮੰਤਰਾਲੇ ਨੇ ਵੀ 3 ਮਈ ਨੂੰ ਸੋਸ਼ਲ ਮੀਡੀਆ 'ਤੇ ਖਬਰਾਂ ਦਾ ਹੜ੍ਹ ਆਉਣ ਦੇ ਜਵਾਬ ਵਿਚ ਇਕ ਅਧਿਕਾਰਤ ਰਿਲੀਜ਼ ਜ਼ਰੀਏ ਇਸ ਮਾਮਲੇ ਦਾ ਸਪੱਸ਼ਟੀਕਰਨ ਦਿੱਤਾ ਕਿ ਕਸਟਮ ਕੋਲ 3,000  ਆਕਸੀਜਨ ਕੰਸਨਟ੍ਰੇਟਰ ਕੋਲ ਪਏ ਹੋਏ ਹਨ। ਮੰਤਰਾਲੇ ਨੇ ਕਿਹਾ, “ਅਸੀਂ ਫਿਰ ਤੋਂ ਆਪਣੇ ਖੇਤਰੀ ਟਿਕਾਣਿਆਂ ਦੀ ਜਾਂਚ ਕੀਤੀ ਹੈ ਅਤੇ ਕਸਟਮਜ਼ ਕੋਲ ਅਜਿਹੀ ਕੋਈ ਖੇਪ ਨਹੀਂ ਪਈ ਹੈ। ਹਾਲਾਂਕਿ, ਟਵਿੱਟਰ ਉੱਤੇ ਵੀ ਇੱਕ ਤਸਵੀਰ ਪਾਈ ਗਈ ਹੈ, ਕਿ ਜੇਕਰ ਕਿਸੇ ਨੂੰ ਜਾਣਕਾਰੀ ਹੈ ਕਿ ਇਹ ਕਿਥੇ ਪਿਆ ਹੈ, ਉਸ ਬਾਰੇ ਸਾਨੂੰ ਜਰੂਰ ਸੂਚਿਤ ਕੀਤਾ ਜਾਵੇ, ਅਸੀਂ ਤੁਰੰਤ ਕਾਰਵਾਈ ਕਰਾਂਗੇ। "

-------------------------------------  

ਐਮਵੀ 


(Release ID: 1716517) Visitor Counter : 183