ਭਾਰਤ ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਮਹਾਮਾਰੀ ਦੇ ਮੱਦੇਨਜ਼ਰ ਵੱਖ ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸੰਸਦੀ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ

Posted On: 05 MAY 2021 8:05PM by PIB Chandigarh

ਸੰਸਦੀ ਹਲਕਿਆਂ ਦੀਆਂ ਅਧਿਸੂਚਿਤ ਤਿੰਨ ਸੀਟਾਂ ਦਾਦਰਾ ਤੇ ਨਗਰ ਹਵੇਲੀ, 28-ਖੰਡਵਾ (ਮੱਧ ਪ੍ਰਦੇਸ਼) ਅਤੇ 2-ਮੰਡੀ (ਹਿਮਾਚਲ ਪ੍ਰਦੇਸ਼) ਅਤੇ ਅੱਠ ਵਿਧਾਨਸਭਾ ਦੀਆਂ ਸੀਟਾਂ, ਜਿਨ੍ਹਾਂ ਵਿੱਚ ਹਰਿਆਣਾ ਦੀ 01 ਕਾਲਕਾ ਅਤੇ 46-ਏਲਨਾਬਾਦ, ਰਾਜਸਥਾਨ ਦੀ 155-ਵੱਲਭਨਗਰ, ਕਰਨਾਟਕ ਦੀ 33-ਸਿੰਦਗੀ ਅਤੇ 47-ਰਾਜਾਬਾਲਾ ਅਤੇ ਮੇਘਾਲਿਆ ਦੀ 13-ਮੌਰੰਗਕਨੇਂਗ (ਐਸਟੀ), ਹਿਮਾਚਲ ਪ੍ਰਦੇਸ਼ ਦੀ 08-ਫਤਿਹਪੁਰ ਅਤੇ ਆਂਧਰਾ ਪ੍ਰਦੇਸ਼ ਦੀ 124-ਬੈਡਵੇਲ (ਐਸਸੀ) ਸ਼ਾਮਲ ਹਨ, ਖਾਲੀ ਹਨ। ਕੁਝ ਹੋਰ ਸੀਟਾਂ ਵੀ ਖਾਲੀ ਹਨ ਜਿਨ੍ਹਾਂ ਲਈ ਰਿਪੋਰਟਾਂ ਅਤੇ ਨੋਟੀਫਿਕੇਸ਼ਨਾਂ ਦੀ ਉਡੀਕ ਹੈ ਅਤੇ ਪੁਸ਼ਟੀ ਕੀਤੀ ਜਾ ਰਹੀ ਹੈ। 

2. ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 151 ਏ ਦੀਆਂ ਪ੍ਰੋਵੀਜਨਾਂ ਅਨੁਸਾਰ, ਸੀਟਾਂ ਖਾਲੀ ਹੋਣ ਦੀ ਤਰੀਕ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਜ਼ਿਮਨੀ ਚੋਣਾਂ ਰਾਹੀਂ ਭਰੀਆਂ ਜਾਣੀਆਂ ਜ਼ਰੂਰੀ ਹਨ, ਬਸ਼ਰਤੇ ਕਿ ਸੀਟ ਬਾਕੀ ਰਹਿੰਦੀ ਮਿਆਦ ਦੇ ਸੰਬੰਧ ਵਿਚ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਖਾਲੀ ਹੋਵੇ । 

 3. ਕਮਿਸ਼ਨ ਨੇ ਅੱਜ ਮਾਮਲੇ ਦੀ ਸਮੀਖਿਆ ਕੀਤੀ ਹੈ ਅਤੇ ਫੈਸਲਾ ਲਿਆ ਹੈ ਕਿ ਦੇਸ਼ ਵਿਚ ਕੋਵਿਡ -19 ਦੀ ਦੂਜੀ ਲਹਿਰ ਦੇ ਫੈਲਣ ਕਾਰਨ ਮਹਾਮਾਰੀ ਦੀ ਸਥਿਤੀ ਵਿਚ ਸੁਧਾਰ ਹੋਣ ਤਕ ਜ਼ਿਮਨੀ ਚੋਣਾਂ ਕਰਵਾਉਣਾ ਉਚਿਤ ਨਹੀਂ ਹੋਵੇਗਾ ਅਤੇ ਹਾਲਾਤ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਕਰਵਾਉਣ ਲਈ ਢੁਕਵੇਂ ਨਹੀਂ ਹੋ ਜਾਂਦੇ। 

4. ਸਬੰਧਤ ਰਾਜਾਂ ਤੋਂ ਇਨਪੁਟਸ ਲੈਣ ਅਤੇ ਐਨਡੀਐਮਏ / ਐਸਡੀਐਮਏ ਵਰਗੀਆਂ ਲਾਜ਼ਮੀ ਅਥਾਰਟੀਆਂ ਤੋਂ ਮਹਾਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਮਿਸ਼ਨ ਭਵਿੱਖ ਵਿਚ ਇਸ ਮਾਮਲੇ ਵਿਚ ਢੁਕਵੇਂ ਸਮੇਂ ਤੇ ਫੈਸਲਾ ਲਵੇਗਾ।

------------------------------------------ 

ਐਸ ਬੀ ਐਸ/ਏ ਸੀ 



(Release ID: 1716392) Visitor Counter : 152