ਵਣਜ ਤੇ ਉਦਯੋਗ ਮੰਤਰਾਲਾ

ਆਕਸੀਜਨ ਸਿਲੰਡਰ ਅਤੇ ਕ੍ਰਾਇਓਜੈਨਿਕ ਟੈਂਕਰਾਂ / ਕੰਟੇਨਰਾਂ ਦੀ ਦਰਾਮਦ ਲਈ ਪ੍ਰਕ੍ਰਿਆ ਦਾ ਸਰਲੀਕਰਨ

Posted On: 05 MAY 2021 6:18PM by PIB Chandigarh

ਭਾਰਤ ਸਰਕਾਰ ਨੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੇਸੋ) ਵੱਲੋਂ ਆਕਸੀਜਨ ਸਿਲੰਡਰਾਂ ਅਤੇ ਕ੍ਰਾਇਓਜੈਨਿਕ ਟੈਂਕਰਾਂ / ਕੰਟੇਨਰਾਂ ਦੀ ਦਰਾਮਦ ਲਈ ਗਲੋਬਲ ਨਿਰਮਾਤਾਵਾਂ ਦੀ ਰਜਿਸਟ੍ਰੇਸ਼ਨ ਅਤੇ ਪ੍ਰਵਾਨਗੀ ਦੀ ਮੌਜੂਦਾ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ, ਪੇਸੋ ਅਜਿਹੀ ਰਜਿਸਟ੍ਰੇਸ਼ਨ ਅਤੇ ਪ੍ਰਵਾਨਗੀ ਤੋਂ ਪਹਿਲਾਂ ਗਲੋਬਲ ਨਿਰਮਾਤਾਵਾਂ ਦੇ ਉਤਪਾਦਨ ਦੀਆਂ ਸਹੂਲਤਾਂ ਦੀ ਫਿਜੀਕਲ ਜਾਂਚ ਨਹੀਂ ਕਰੇਗਾ। ਹੁਣ, ਅਜਿਹੀਆਂ ਪ੍ਰਵਾਨਗੀਆਂ ਨਿਰਮਾਤਾ ਦੇ ਵੇਰਵੇ ਪੇਸ਼ ਕਰਨ ਤੋਂ ਬਿਨਾਂ ਕਿਸੇ ਦੇਰੀ ਦੇ ਆਨਲਾਈਨ ਪ੍ਰਦਾਨ ਕੀਤੀਆਂ ਜਾਣਗੀਆਂ ਅਰਥਾਤ ਨਿਰਮਾਤਾ ਦੇ ਆਈਐਸਓ ਸਰਟੀਫਿਕੇਟ; ਸਿਲੰਡਰਾਂ  / ਟੈਂਕਰਾਂ  / ਕੰਟੇਨਰਾਂ ਦੀ ਸੂਚੀ,  ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ, ਡਰਾਇੰਗ ਅਤੇ ਬੈਚ ਨੰਬਰ; ਹਾਈਡ੍ਰੋ ਟੈਸਟ ਸਰਟੀਫਿਕੇਟ ਅਤੇ ਤੀਜੀ ਧਿਰ ਨਿਰੀਖਣ ਸਰਟੀਫਿਕੇਟ ਦੀ ਜਰੂਰਤ ਨਹੀਂ ਹੋਵੇਗੀ। ਕਿਸੇ ਸਪੱਸ਼ਟੀਕਰਨ ਦੀ ਸਥਿਤੀ ਵਿੱਚ, ਸ੍ਰੀ ਐਸ.ਡੀ. ਮਿਸ਼ਰਾ, ਕੰਟਰੋਲਰ ਐਕਸਪਲੋਸਿਵਸ , ਪੀਈਐਸਓ (ਮੋਬਾਈਲ ਨੰਬਰ 9725850352, ਈਮੇਲ ਆਈਡੀ sdmishra@explosives.gov.in) ਅਤੇ ਕੰਟਰੋਲਰ ਐਕਸਪਲੋਸਿਵਸ , ਡਾਕਟਰ ਐਸ.ਕੇ.ਸਿੰਘ, ਪੀਈਐਸਓ (ਮੋਬਾਈਲ ਨੰਬਰ 8447639102, ਈਮੇਲ ਆਈਡੀ sksingh@explosives.gov.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।  

 

-------------------------------------------------- 

ਵਾਈਬੀ / ਐੱਸ(Release ID: 1716378) Visitor Counter : 209