ਰਸਾਇਣ ਤੇ ਖਾਦ ਮੰਤਰਾਲਾ

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੇ ਕੋਵਿਡ ਇਲਾਜ ਲਈ ਦਵਾਈਆਂ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਦੀ ਸਮੀਖਿਆ ਕੀਤੀ


ਰੇਮਡੇਸਿਵਿਰ ਦੀ ਵਧਾਈ ਗਈ ਸਮਰੱਥਾ ਇਸ ਟੀਕੇ ਦੀ ਸਵਦੇਸ਼ੀ ਉਪਲਬੱਧਤਾ ਨੂੰ ਵਧਾਏਗੀ — ਸ਼੍ਰੀ ਸਦਾਨੰਦ ਗੌੜਾ

03 ਮਈ ਤੋਂ 09 ਮਈ ਵਿਚਾਲੇ 16.5 ਲੱਖ ਰੇਮਡੇਸਿਵਿਰ ਟੀਕੇ ਦੀਆਂ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ

Posted On: 05 MAY 2021 2:52PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕੋਵਿਡ ਇਲਾਜ ਲਈ ਦਵਾਈਆਂ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲੱਧਤਾ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ । ਇਸ ਮੀਟਿੰਗ ਵਿੱਚ ਮਿਸ ਐੱਸ ਅਪਰਨਾ , ਸਕੱਤਰ (ਫਾਰਮਾ) ਡਾਕਟਰ ਵੀ ਜੀ ਸੋਮਾਨੀ , ਡੀ ਸੀ ਜੀ ਆਈ , ਸ਼੍ਰੀਮਤੀ ਸ਼ੁਭਰਾ ਸਿੰਘ ਚੇਅਰਪਰਸਨ , ਐੱਨ ਪੀ ਪੀ ਏ , ਡਾਕਟਰ ਮੰਦੀਪ ਕੁਮਾਰ ਭੰਡਾਰੀ , ਸੰਯੁਕਤ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) , ਸ਼੍ਰੀ ਨਵਦੀਪ ਰਿੰਨਵਾ , ਸੰਯੁਕਤ ਸਕੱਤਰ (ਫਾਰਮਾ) , ਸ਼੍ਰੀਮਤੀ ਵਿਨੋਦ ਕੋਤਵਾਲ , ਮੈਂਬਰ ਸਕੱਤਰ ਐੱਨ ਪੀ ਪੀ ਏ ਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ।
ਸ਼੍ਰੀ ਗੌੜਾ ਨੇ ਮੀਟਿੰਗ ਦੌਰਾਨ ਰੇਮਡੇਸਿਵਿਰ ਦੇ ਸਾਰੇ 7 ਨਿਰਮਤਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਇਹ ਸ਼ਲਾਘਾ ਉਹਨਾਂ ਵੱਲੋਂ ਰੇਮਡੇਸਿਵਿਰ ਦੀ ਸਮਰੱਥਾ ਪ੍ਰਤੀ ਮਹੀਨੇ 1.03 ਕਰੋੜ ਸ਼ੀਸ਼ੀਆਂ ਕਰਨ ਲਈ ਕੀਤੀ ਗਈ ਅਤੇ ਇਹ ਇੱਕ ਮਹੀਨਾ ਪਹਿਲਾਂ ਦੀ ਸਮਰੱਥਾ ਤੋਂ 38 ਲੱਖ ਪ੍ਰਤੀ ਮਹੀਨਾ ਸ਼ੀਸ਼ੀਆਂ ਜਿ਼ਆਦਾ ਹੈ । ਇਹ ਵਧੀ ਸਮਰੱਥਾ ਟੀਕੇ ਦੀ ਸਵਦੇਸ਼ੀ ਉਪਲਬੱਧਤਾ ਨੂੰ ਵਧਾਏਗੀ । ਉਹਨਾਂ ਕਿਹਾ ਕਿ 03 ਮਈ ਤੋਂ 09 ਮਈ ਵਿਚਾਲੇ ਸਾਰੇ ਸੂਬਿਆਂ ਨੂੰ 16.5 ਲੱਖ ਰੇਮਡੇਸਿਵਿਰ ਦਵਾਈ ਅਲਾਟ ਕੀਤੀ ਗਈ ਹੈ । 21 ਅਪ੍ਰੈਲ ਤੋਂ ਹੁਣ ਤੱਕ ਕੁਲ 34.5 ਲੱਖ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ ਹਨ । ਸੂਬਿਆਂ ਨੂੰ ਅਲਾਟ ਕਰਨ ਦੀ ਪ੍ਰਕਿਰਿਆ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਆਉਂਦੇ ਹਫਤਿਆਂ ਵਿੱਚ ਇਸ ਨੂੰ ਹੋਰ ਵਧਾਉਣ ਦੇ ਯਤਨ ਕੀਤੇ ਜਾਣਗੇ ।
ਮੀਟਿੰਗ ਦੌਰਾਨ ਹੋਰ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਸ਼੍ਰੀ ਗੌੜਾ ਨੇ ਕਾਲਾਬਜ਼ਾਰੀ ਨੂੰ ਰੋਕਣ ਅਤੇ ਹੋਰ ਜ਼ਰੂਰੀ ਦਵਾਈਆਂ ਦੀ ੳਪਲਬੱਧਤਾ ਦੀ ਲਗਾਤਾਰ ਨਿਗਰਾਨੀ ਕਰਨ ਤੇ ਜ਼ੋਰ ਦਿੱਤਾ । ਡਾਕਟਰ ਸੋਮਾਨੀ , ਡੀ ਸੀ ਜੀ ਆਈ ਨੇ ਜਾਣਕਾਰੀ ਦਿੱਤੀ ਕਿ ਬਜ਼ਾਰ ਵਿੱਚ ਵੱਖ ਵੱਖ ਦਵਾਈਆਂ ਦੀ ਉਪਲਬੱਧਤਾ ਪਤਾ ਲਾਉਣ ਲਈ ਪਹਿਲਾਂ ਹੀ ਇੱਕ ਸਰਵੇ ਕੀਤਾ ਜਾ ਰਿਹਾ ਹੈ । ਮੁੱਢਲੀਆਂ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਇਸ ਵੇਲੇ ਬਜ਼ਾਰ ਵਿੱਚ ਦਵਾਈਆਂ ਦੀ ਕਾਫੀ ਉਪਲਬਧੱਤਾ ਹੈ ਅਤੇ ਫਾਰਮਾ ਵਿਭਾਗ , ਐੱਨ ਪੀ ਪੀ ਏ ਅਤੇ ਸੀ ਡੀ ਐੱਸ ਸੀ ਓ ਲਗਾਤਾਰ ਉਹਨਾਂ ਦੀ ਉਪਲਬੱਧਤਾ ਬਾਰੇ ਨੇੜਿਓਂ ਨਿਗਰਾਨੀ ਕਰੇਗਾ । ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਬਾਰੇ ਉਹਨਾਂ ਦੱਸਿਆ ਕਿ ਸੂਬਾ ਡਰੱਗ ਕੰਟਰੋਲਰਜ਼ ਨੂੰ ਫੀਲਡ ਨਰਿੱਖਣ ਲਈ ਸੂਬਾ ਪੱਧਰ ਤੇ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਦਵਾਈਆਂ ਦੀ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ । ਜਮ੍ਹਾਂਖੋਰੀ / ਕਾਲਾਬਜ਼ਾਰੀ / ਕੋਵਿਡ ਪ੍ਰਬੰਧਨ ਦਵਾਈਆਂ ਜਿਵੇਂ ਰੇਮਡੇਸਿਵਿਰ , ਤੋਸੀਲੀਜ਼ੁਮਾਬ , ਫੈਬੀਪੀਰਾਵੀਰ ਆਦਿ ਦੀ ਓਵਰ ਚਾਰਜਿੰਗ ਰੋਕਣ ਲਈ ਡੀ ਸੀ ਜੀ ਆਈ ਅਤੇ ਐੱਸ ਡੀ ਸੀਜ਼ ਵੱਲੋਂ ਕਈ ਰੋਕੂ ਤੇ ਇਨਫੋਰਸਮੈਂਟ ਕਾਰਵਾਈਆਂ ਕੀਤੀਆਂ ਗਈਆਂ ਹਨ । 01—05—2021 ਨੂੰ ਪੂਰੇ ਭਾਰਤ ਵਿੱਚ 78 ਕਾਰਵਾਈਆਂ ਕੀਤੀਆਂ ਗਈਆਂ ਤੇ ਇਹ ਕਾਰਵਾਈਆਂ ਜਮ੍ਹਾਂਖੋਰੀ , ਓਵਰ ਚਾਰਜਿੰਗ ਤੇ ਕਾਲਾਬਜ਼ਾਰੀ ਲਈ ਐੱਸ ਡੀ ਸੀਜ਼ , ਸਥਾਨਕ ਪੁਲਿਸ ਅਤੇ ਐੱਫ ਡੀ ਏ ਦੇ ਤਾਲਮੇਲ ਨਾਲ ਕੀਤੀਆਂ ਗਈਆਂ ਹਨ ਅਤੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ , ਮੁਕੱਦਮੇ ਵੀ ਦਰਜ ਕੀਤੇ ਗਏ ਹਨ । ਦਵਾਈਆਂ , ਵਾਹਨਾਂ ਅਤੇ ਖਾਲੀ ਸ਼ੀਸ਼ੀਆਂ / ਕੈਪਸੂਲਜ਼ (ਸ਼ਾਇਦ ਨਕਲੀ ਦਵਾਈਆਂ ਬਣਾਉਣ ਲਈ ਵਰਤੇ ਜਾਣੇ ਸਨ) ਅਤੇ ਕੈਸ਼ ਵੀ ਕਬਜ਼ੇ ਵਿੱਚ ਲਿਆ ਗਿਆ ਹੈ । ਚੰਡੀਗੜ੍ਹ ਦੇ ਇੱਕ ਕੇਸ ਵਿੱਚ ਰੇਮਡੇਸਿਵਿਰ ਦਵਾਈ ਦੀਆਂ 3,000 ਸ਼ੀਸ਼ੀਆਂ ਰਿਕਵਰ ਕੀਤੀਆਂ ਗਈਆਂ ।
ਸ਼੍ਰੀ ਗੌੜਾ ਨੇ ਫਾਰਮਾ ਕੰਪਨੀਆਂ , ਫਾਰਮਾ ਵਿਭਾਗ ਦੇ ਅਧਿਕਾਰੀਆਂ , ਐੱਨ ਪੀ ਪੀ ਏ , ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਸੀ ਡੀ ਐੱਸ ਸੀ ਓ ਦੇ ਤਾਲਮੇਲੀ ਯਤਨਾਂ ਲਈ ਸ਼ਲਾਘਾ ਕੀਤੀ । ਉਹਨਾਂ ਨੇ ਇਹਨਾਂ ਦਾ ਸਭ ਤੋਂ ਘੱਟ ਸੰਭਵ ਸਮੇਂ ਵਿੱਚ ਕੋਵਿਡ ਇਲਾਜ ਲਈ ਦਵਾਈਆਂ ਦੀ ਉਪਲਬੱਧਤਾ ਅਤੇ ਹੋਰ ਜ਼ਰੂਰੀ ਦਵਾਈਆਂ ਦੀ ਉਪਲਬੱਧਤਾ ਨੂੰ ਵਧਾਉਣ ਲਈ ਦਿੱਤੇ ਨੇੜਲੇ ਤਾਲਮੇਲ ਲਈ ਵੀ ਸ਼ਲਾਘਾ ਕੀਤੀ । ਅਜਿਹੀ ਨੇੜਲੀ ਸਾਂਝ ਸਰਕਾਰੀ ਅਤੇ ਨਿਜੀ ਖੇਤਰ ਲਈ ਸਮੇਂ ਦੀ ਲੋੜ ਹੈ ।

 

**************************

 

ਐੱਮ ਸੀ / ਕੇ ਪੀ / ਏ ਕੇ(Release ID: 1716260) Visitor Counter : 148