ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਇਸ ਗੱਲ ਤੇ ਸਰਬਸੰਮਤ ਹੈ ਕਿ ਮੀਡੀਆ ਰਿਪੋਰਟਿੰਗ ‘ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ।
Posted On:
05 MAY 2021 1:54PM by PIB Chandigarh
ਭਾਰਤ ਦੇ ਚੋਣ ਕਮਿਸ਼ਨ ਨੇ ਮੀਡੀਆ ਦੇ ਸਬੰਧ ਵਿਚ ਆਪਣੀ ਸਥਿਤੀ ਨਾਲ ਸਬੰਧਤ ਤਾਜ਼ਾ ਨੈਰੇਟਿਵ ਦਾ ਨੋਟਿਸ ਲਿਆ ਹੈ। ਕਮਿਸ਼ਨ ਸਾਹਮਣੇ ਇਸ ਸੰਬੰਧ ਵਿਚ ਕੁਝ ਪ੍ਰੈਸ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਮਿਸ਼ਨ ਵਿੱਚ ਹਮੇਸ਼ਾਂ ਢੁਕਵੇਂ ਵਿਚਾਰ-ਵਟਾਂਦਰੇ ਹੁੰਦੇ ਹਨ।
ਮੀਡੀਆ ਦੀ ਸ਼ਮੂਲੀਅਤ ਦੇ ਸੰਦਰਭ ਵਿੱਚ, ਕਮਿਸ਼ਨ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਉਹ ਸੁਤੰਤਰ ਮੀਡੀਆ ਪ੍ਰਤੀ ਇਮਾਨਦਾਰੀ ਨਾਲ ਵਚਨਬੱਧ ਹੈ। ਸਮੁੱਚੇ ਤੌਰ 'ਤੇ ਕਮਿਸ਼ਨ ਅਤੇ ਇਸਦੇ ਮੈਂਬਰਾਂ ਵਿੱਚੋਂ ਹਰੇਕ ਮੈਂਬਰ ਨੇ ਪਿੱਛਲੀਆਂ ਅਤੇ ਮੌਜੂਦਾ ਸਮੇਂ ਦੀਆਂ ਸਾਰੀਆਂ ਚੋਣਾਂ ਦੇ ਸੰਚਾਲਨ ਅਤੇ ਦੇਸ਼ ਵਿੱਚ ਇਲੈਕਟੋਰਲ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਮੀਡੀਆ ਵੱਲੋਂ ਨਿਭਾਈ ਗਈ ਸਕਾਰਾਤਮਕ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਚੋਣ ਕਮਿਸ਼ਨ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਇਸ ਗੱਲ ਨੂੰ ਲੈ ਕੇ ਸਰਬ- ਸਹਿਮਤ ਸੀ ਕਿ ਮੀਡਿਆ ਰਿਪੋਰਟਿੰਗ ਪਾਬੰਦੀ ਲਈ ਕੋਈ ਅਪੀਲ ਨਹੀਂ ਕੀਤੀ ਜਾਣੀ ਚਾਹੀਦੀ।
ਚੋਣ ਪ੍ਰਬੰਧਨ ਦੀ ਪ੍ਰਭਾਵਸ਼ੀਲਤਾ ਵਧਾਉਣ ਅਤੇ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮੀਡੀਆ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ ਜਾਂਦਾ ਹੈ, ਜਿਸ ਵਿੱਚ ਸਾਰੀਆਂ ਪ੍ਰਕਿਰਿਆਵਾਂ ਦੌਰਾਨ ਪਾਰਦਰਸ਼ੀ ਕਵਰੇਜ, ਚੋਣ ਪ੍ਰਚਾਰ ਅਤੇ ਪੋਲਿੰਗ ਸਟੇਸ਼ਨ ਪੱਧਰ ਤੋਂ ਗਿਣਤੀ ਤੱਕ ਸ਼ਾਮਲ ਹੈ। ਮੀਡੀਆ ਦੇ ਸਹਿਯੋਗ ਨਾਲ ਭਾਰਤੀ ਚੋਣ ਕਮਿਸ਼ਨ ਦੀ ਪਹੁੰਚ ਇੱਕ ਕੁਦਰਤੀ ਸਹਿਯੋਗੀ ਵਾਲੀ ਹੈ ਅਤੇ ਹਮੇਸ਼ਾ ਨਾ ਬਦਲਣ ਵਾਲੀ ਰਹੇਗੀ।
-------------------------------------------------
ਐਸ ਬੀ ਐਸ /ਏ ਸੀ
(Release ID: 1716250)