ਕਬਾਇਲੀ ਮਾਮਲੇ ਮੰਤਰਾਲਾ

ਓਡੀਸ਼ਾ ਦੇ ਕਬਾਇਲੀ ਲੋਕਾਂ ਦੀ ਆਜੀਵਿਕਾ ਨੂੰ ਲਾਭ ਪਹੁੰਚਾਉਂਦੀ ਹੈ ਵਣ ਧਨ ਯੋਜਨਾ

Posted On: 04 MAY 2021 4:22PM by PIB Chandigarh

ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਪਰਿਸੰਘ  ( ਟਰਾਈਫੇਡ )  ਦੀ ਮੁਹਿੰਮ ‘ਸੰਕਲਪ ਸੇ ਸਿੱਧੀ’ - ਪਿੰਡ ਅਤੇ ਡਿਜੀਟਲ ਕਨੈਕਟ ਦੇ ਤਹਿਤ ਕਈ ਟੀਮਾਂ  ( ਜਿਨ੍ਹਾਂ ਵਿੱਚ ਟਰਾਈਫੇਡ  ਦੇ ਅਧਿਕਾਰੀ ਅਤੇ ਰਾਜ ਲਾਗੂਕਰਨ ਏਜੰਸੀਆਂ/ਸਲਾਹ-ਮਸ਼ਵਰਾ ਏਜੰਸੀਆਂ/ਭਾਗੀਦਾਰ ਸ਼ਾਮਿਲ ਹਨ)  ਨੇ ਵਣ ਧਨ ਵਿਕਾਸ ਕੇਂਦਰਾਂ ਨੂੰ ਐਕਟਿਵ ਕਰਨ ਅਤੇ ਗ੍ਰਾਮੀਣਾਂ ਨੂੰ ਇਸ ਦੇ ਬਾਰੇ ਸਮਝਾਉਣ ਲਈ ਪਿੰਡਾਂ ਦੀਆਂ ਯਾਤਰਾਵਾਂ ਕੀਤੀਆਂ ਹਨ।  ਇਹ ਯਾਤਰਾ ਪੂਰੇ ਦੇਸ਼ ਵਿੱਚ ਹੋ ਰਹੀ ਹੈ ਅਤੇ ਇਸ ਤੋਂ ਟਰਾਈਫੇਡ ਦੀ ਟੀਮ ਨੂੰ ਵਣ ਧਨ ਵਿਕਾਸ ਕੇਂਦਰਾਂ  ਦੇ ਜ਼ਮੀਨੀ ਪੱਧਰ  ਦੇ ਲਾਗੂਕਰਨ ਦੀ ਦੇਖ-ਰੇਖ ਕਰਨ ਵਿੱਚ ਮਦਦ ਮਿਲੀ ਹੈ । 

 

ਇੱਕ ਰਾਜ ਜਿੱਥੇ ਵਣ ਧਨ ਯੋਜਨਾ ਦਾ ਲਾਗੂਕਰਨ ਤੇਜ਼ੀ ਨਾਲ ਹੋ ਰਿਹਾ ਹੈ ,  ਉਹ ਹੈ ਓਡੀਸ਼ਾ।  ਰਾਜ ਵਿੱਚ 660 ਵਣ ਧਨ ਵਿਕਾਸ ਕੇਂਦਰਾਂ ਦੇ ਨਾਲ,  22 ਵਣ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ,  6300 ਤੋਂ ਅਧਿਕ ਆਦਿਵਾਸੀਆਂ ਨੂੰ ਸਕਾਰਾਤਮਕ ਰੂਪ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ । 

ਪਿਛਲੇ ਕੁਝ ਮਹੀਨਿਆਂ ਵਿੱਚ ,  ਇਨ੍ਹਾਂ ਸਮੂਹਾਂ ਵਿੱਚ ਪ੍ਰੋਸੈੱਸਿੰਗ ,  ਬ੍ਰੈਂਡਿੰਗ ਅਤੇ ਪੈਕੇਜਿੰਗ ਲਈ ਜ਼ਰੂਰੀ ਮਸ਼ੀਨਰੀ ਦੀ ਖਰੀਦ ਅਤੇ ਟ੍ਰੇਨਿੰਗ ਜਾਰੀ ਹੈ ,  ਜੋ ਪੂਰੇ ਰਾਜ ਵਿੱਚ ਮਿਊਰਭੰਜ ,  ਕਯੋਂਝਰ ,  ਰਾਏਗੜ੍ਹ,  ਸੁੰਦਰਗੜ੍ਹ ਅਤੇ ਕੋਰਾਪੁਟ ਵਿੱਚ ਫੈਲੇ ਹੋਏ ਹਨ ।  ਇਸ ਮਹੀਨੇ ਦੀ ਸ਼ੁਰੁਆਤ ਵਿੱਚ ਆਦਿਵਾਸੀਆਂ ਦੁਆਰਾ ਕੱਚੇ ਮਾਲ ਦਾ ਉਤਉਤਪਾਦਨ ਅਤੇ ਪ੍ਰੋਸੈੱਸਿੰਗ ਵੀ ਸ਼ੁਰੂ ਕੀਤਾ ਗਿਆ ਹੈ । 

ਮਿਊਰਭੰਜ ਜ਼ਿਲ੍ਹੇ ਵਿੱਚ ਆਦਿਵਾਸੀ ਲਾਭਾਰਥੀਆਂ ਦੇ ਤਿੰਨ ਸਮੂਹ-ਲੁਗੁਬੁਰੂ ਵਣ ਧਨ ਵਿਕਾਸ ਕੇਂਦਰ ਕਲਸਟਰ,  ਮਾਂ ਧਰਿਤਰੀ ਕਲਸਟਰ ਅਤੇ ਭੀਮਾਕੁੰਡ ਕਲਸਟਰ -  ਸਾਲ ਪੱਤੀਆਂ,  ਸਾਲ ਬੀਜ,  ਕੁਸੁਮ ਬੀਜ ਅਤੇ ਜੰਗਲੀ ਸ਼ਹਿਦ ਦੇ ਉਤਪਾਦਨ ਲਈ ਸਾਲ ਪੱਤੀਆਂ ਦੀ ਪਲੇਟ ਅਤੇ ਕੱਪ,  ਕੁਸਮ ਤੇਲ ਅਤੇ ਪ੍ਰੋਸੈੱਸਡ ਸ਼ਹਿਦ ‘ਤੇ ਕੰਮ ਕਰਨਗੇ । 

ਕਯੋਂਝਰ ਜ਼ਿਲ੍ਹੇ ਵਿੱਚ ,  ਅੰਚਲਿਕਾ ਖੰਡਾਧਾਰ ਕਲਸਟਰ  ਦੇ ਆਦਿਵਾਸੀ ਲਾਭਾਰਥੀ ਕੱਚੇ ਆਮ ,  ਸਰੋਂ ਅਤੇ ਹਲਦੀ ਨੂੰ ਅੰਮਪਾਪੜ ,  ਅੰਬ  ਦੇ ਅਚਾਰ ,  ਹਲਦੀ ਪਾਊਡਰ ਅਤੇ ਸਰੋਂ ਦੇ ਤੇਲ ਵਿੱਚ ਸੰਸਾਧਿਤ ਕਰਨਗੇ ।  ਬਾਨ ਦੁਰਗਾ ਕਲਸਟਰ ਵਿੱਚ ਮਾਈਨਰ ਵਣ ਉਤਪਾਦ  ਦੇ ਰੂਪ ਵਿੱਚ ਇਮਲੀ ,  ਸਾਲ ਬੀਜ ਅਤੇ ਚਾਰ ਮਗਜ ਬੀਜਾਂ ਨੂੰ ਪ੍ਰੋਸੈੱਸ ਕਰਕੇ ਬਿਨਾ ਬੀਜ ਵਾਲੀ ਇਮਲੀ ,  ਇਮਲੀ ਕੇਕ ,  ਸਾਲ ਸ਼ੈਂਪੂ ਅਤੇ ਪੈਕਬੰਦ ਚਾਰ ਮਗਜ ਬੀਜਾਂ ਦਾ ਰੂਪ ਦਿੱਤਾ ਜਾਂਦਾ ਹੈ । 

 

ਹੋਰ ਵੈਲਿਊ ਐਡਿਡ ਉਤਪਾਦ ਜਿਨ੍ਹਾਂ ਨੂੰ ਕੋਰਾਪੁਟ ,  ਰਾਏਗਡਾ ਅਤੇ ਸੁੰਦਰਗੜ੍ਹ ਜ਼ਿਲ੍ਹਿਆਂ ਵਿੱਚ ਵਣ ਧਨ ਵਿਕਾਸ ਕੇਂਦਰ ਕਲਸਟਰ ਵਿੱਚ ਸੰਸਾਧਿਤ ਕੀਤਾ ਜਾਵੇਗਾ ,  ਉਨ੍ਹਾਂ ਵਿੱਚ ਇਮਲੀ ਦਾ ਕੇਕ ,  ਮਹੂਆ ਦਾ ਤੇਲ ,  ਜੈਵਿਕ ਪੈਕ ਚਾਵਲ ,  ਨਿੰਮ ਦਾ ਤੇਲ ,  ਨਿੰਮ ਦਾ ਕੇਕ ,   ਚਿਰੋਂਜੀ ਅਤੇ ਹਲਦੀ ਪਾਊਡਰ ਸ਼ਾਮਿਲ ਹਨ ।

 C:\Users\user\Desktop\narinder\2021\April\12 April\image001U23Y.png  C:\Users\user\Desktop\narinder\2021\April\12 April\image002S39K.png C:\Users\user\Desktop\narinder\2021\April\12 April\image003MOEE.png C:\Users\user\Desktop\narinder\2021\April\12 April\image004IPUM.png C:\Users\user\Desktop\narinder\2021\April\12 April\image005LNYF.pngC:\Users\user\Desktop\narinder\2021\April\12 April\image006VMKO.png

 

 ਕਈ ਹੋਰ ਪਹਿਲਾਂ  ਦੇ ਵਿੱਚ ,  ਕਬਾਇਲੀ ਮਾਮਲੇ ਮੰਤਰਾਲੇ  ਦੀ ਸੰਸਥਾ ਟਰਾਈਫੇਡ ਨੇ ਰੋਜਗਾਰ ਅਤੇ ਆਮਦਨ ਸਿਰਜਣ ਕਰਨ ਲਈ ਵਣ ਧਨ ਕਬਾਇਲੀ ਸਟਾਰਟ-ਅੱਪ ਪ੍ਰੋਗਰਾਮ ਵੀ ਲਾਗੂ ਕੀਤਾ ਹੈ।  ਇਹ ਉਹ ਵਿਵਸਥਾ ਹੈ ਜਿੱਥੇ ਮਾਈਨਰ ਵਣ ਉਤਪਾਦ ਦੀ ਮਾਰਕੀਟਿੰਗ ਦਾ ਇੱਕ ਤੰਤਰ ਤਿਆਰ ਕੀਤਾ ਗਿਆ ਹੈ ਅਤੇ ਜਿਸ ਨੂੰ ਨਿਊਨਤਮ ਸਮਰਥਨ ਮੁੱਲ ਅਤੇ ਮਾਈਨਰ ਵਣ ਉਤਪਾਦ ਲਈ ਵੈਲਿਊ ਚੇਨ  ਦੇ ਵਿਕਾਸ ਨਾਲ ਮਦਦ ਕੀਤੀ ਜਾਂਦੀ ਹੈ । 

ਵਣ ਧਨ ਆਦਿਵਾਸੀ ਸਟਾਰਟ-ਅੱਪ ਵੀ ਇਸੇ ਯੋਜਨਾ ਦਾ ਇੱਕ ਘਟਕ ਹੈ ਅਤੇ ਇਹ ਉਹ ਪ੍ਰੋਗਰਾਮ  ਹੈ ਜਿੱਥੇ ਵਣ ਧਨ ਕੇਂਦਰਾਂ ਨੂੰ ਸਥਾਪਤ ਕਰਕੇ ਮਾਈਨਰ ਵਣ ਉਤਪਾਦ ਦੀ ਵੈਲਿਊ ਐਡਿਡ,  ਬ੍ਰੈਂਡਿੰਗ ਅਤੇ ਮਾਰਕੀਟਿੰਗ ਕੀਤੀ ਜਾਂਦੀ ਹੈ ਤਾਕਿ ਵਣ-ਅਧਾਰਿਤ ਜਨਜਾਤੀਆਂ ਲਈ ਸਥਾਈ ਆਜੀਵਿਕਾ ਤਿਆਰ ਕੀਤੀ ਜਾ ਸਕੇ । 

ਪਿਛਲੇ 18 ਮਹੀਨਿਆਂ ਵਿੱਚ ਵਣ ਧਨ ਵਿਕਾਸ ਯੋਜਨਾ ਨੇ ਪੂਰੇ ਭਾਰਤ ਵਿੱਚ ਰਾਜ ਪੱਧਰੀ ਨੋਡਲ ਅਤੇ ਲਾਗੂਕਰਨ ਏਜੰਸੀਆਂ ਦੀ ਸਹਾਇਤਾ ਨਾਲ ਤਮਾਮ ਪ੍ਰਕਿਰਿਆਵਾਂ ਨੂੰ ਤੁਰੰਤ ਹੋਰ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਹੈ । 

ਓਡੀਸ਼ਾ ਵਿੱਚ ਇਨ੍ਹਾਂ ਵਣ ਧਨ ਵਿਕਾਸ ਕੇਂਦਰ ਕਲਸਟਰਸ  ਦੇ ਮਜ਼ਬੂਤ ਹੋਣ ਅਤੇ ਉਤਪਾਦਨ ਸ਼ੁਰੂ ਕਰਨ ਨਾਲ ਇਸ ਪੂਰਵੀ ਰਾਜ ਦੀਆਂ ਜਨਜਾਤੀਆਂ ਤੱਕ ਇਸ ਪ੍ਰੋਗਰਾਮ  ਦੀ ਪਹੁੰਚ ਵਧੇਗੀ ਜਿਸ ਦੇ ਨਾਲ ਲੋਕਾਂ ਦੇ ਜੀਵਨ ਪੱਧਰ ਅਤੇ ਆਜੀਵਿਕਾ ਵਿੱਚ ਸੁਧਾਰ ਹੋਵੇਗਾ।

 

************

 

ਐੱਨਬੀ/ਯੂਡੀ



(Release ID: 1716247) Visitor Counter : 187