ਰੇਲ ਮੰਤਰਾਲਾ

ਹਰਿਆਣਾ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋਈ ਆਕਸੀਜਨ ਐਕਸਪ੍ਰੈੱਸ ਆਪਣੇ ਮਾਰਗ ‘ਤੇ

ਭਾਰਤੀ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ ਦੀ ਢੁਲਾਈ 664 ਮੀਟ੍ਰਿਕ ਟਨ ਪਹੁੰਚੀ 126 ਮੀਟ੍ਰਿਕ ਟਨ ਆਕਸੀਜਨ ਆਪਣੀ ਮੰਜ਼ਿਲ ‘ਤੇ ਜਲਦੀ ਪੁਹੰਚੇਗੀ

ਉੱਤਰ ਪ੍ਰਦੇਸ਼ ਲਈ (7ਵੀਂ ਆਕਸੀਜਨ ਐਕਸਪ੍ਰੈੱਸ), ਮੱਧ ਪ੍ਰਦੇਸ਼ ਲਈ (ਦੂਜੀ ਆਕਸੀਜਨ ਐਕਸਪ੍ਰੈੱਸ) ਹਰਿਆਣਾ ਲਈ (ਪਹਿਲੀ ਅਤੇ ਦੂਜੀ ਆਕਸੀਜਨ ਐਕਸਪ੍ਰੈੱਸ) ਆਪਣੇ ਮਾਰਗ ‘ਤੇ

ਰਾਜਾਂ ਨੂੰ ਰਾਹਤ ਪਹੁੰਚਾਉਣ ਦੇ ਕ੍ਰਮ ਵਿੱਚ ਭਾਰਤੀ ਰੇਲਵੇ ਦਾ ਆਕਸੀਜਨ ਐਕਸਪ੍ਰੈੱਸ ਅਭਿਯਾਨ ਜਾਰੀ

Posted On: 30 APR 2021 4:00PM by PIB Chandigarh

ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਯਾਤਰਾ ਜਾਰੀ ਹੈ ਅਤੇ ਇਹ ਵੱਡੀ ਸੰਖਿਆ ਵਿੱਚ ਜੀਵਨ ਸੁਰੱਖਿਆ ਦਾ ਅਧਾਰ ਬਣ ਰਹੀ ਹੈ।  ਰਾਜ ਸਰਕਾਰਾਂ ਦੀ ਵਧ ਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਨੇ ਹੋਰ ਅਧਿਕ ਸੰਖਿਆ ਵਿੱਚ ਆਕਸੀਜਨ ਐਕਸਪ੍ਰੈੱਸ ਚਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ।

ਮੱਧ  ਪ੍ਰਦੇਸ਼ ਵਿੱਚ ਅੱਜ ਦੂਜੀ ਆਕਸੀਜਨ ਐਕਸਪ੍ਰੈੱਸ ਪੁੱਜੇਗੀ।  ਬੋਕਾਰੋ ਤੋਂ ਚਾਰ ਟੈਂਕਰਾਂ ਵਿੱਚ 47.37 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਰਵਾਨਾ ਹੋਈ ਇਹ ਗੱਡੀ ਸਾਗਰ ਅਤੇ ਜਬਲਪੁਰ ਵਿੱਚ ਸਪਲਾਈ ਕਰੇਗੀ।  ਇਹ ਰੇਲਗੱਡੀ 29 ਅਪ੍ਰੈਲ2021 ਨੂੰ ਬੋਕਾਰੋ ਤੋਂ ਰਵਾਨਾ ਹੋਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਮੰਜ਼ਿਲ ਦੇ ਵੱਲ ਵੱਧ ਰਹੀ ਹੈ।  ਇਸ ਦੇ ਅੱਜ ਸ਼ਾਮ ਤੱਕ ਨਿਰਧਾਰਿਤ ਸਥਾਨਾਂ ‘ਤੇ ਪਹੁੰਚਣ ਦੀ ਸੰਭਾਵਨਾ ਹੈ

ਹਰਿਆਣਾ ਜਲਦੀ ਹੀ ਆਪਣੀ ਪਹਿਲੀ ਅਤੇ ਦੂਜੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰੇਗਾ।  ਇੱਕ ਰੇਲਗੱਡੀ ਓਡੀਸ਼ਾ ਦੇ ਰਾਉਰਕੇਲਾ ਤੋਂ 3 ਟੈਂਕਰਾਂ ਵਿੱਚ 47.11 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਨਿਕਲੀ ਹੈ ਜਦੋਂ ਕਿ ਦੂਜੀ ਅੰਗੁਲ ਤੋਂ 2 ਟੈਂਕਰਾਂ ਵਿੱਚ 32 ਮੀਟ੍ਰਿਕ ਟਨ ਆਕਸੀਜਨ ਲੈ ਕੇ ਆਪਣੀ ਮੰਜ਼ਿਲ  ਦੇ ਵੱਲ ਰਵਾਨਾ ਹੋਈ ਹੈ ।  ਇਹ ਦੋਨਾਂ ਰੇਲਗੱਡੀਆਂ ਆਪਣੇ ਨਿਰਧਾਰਿਤ ਸਮੇਂ ਵਿੱਚ ਹਰਿਆਣਾ ਦੇ ਲੋਕਾਂ ਦੀ ਜ਼ਰੂਰਤ ਦੀ ਪੂਰਤੀ ਲਈ ਛੇਤੀ ਹੀ ਨਿਰਧਾਰਿਤ ਸਥਾਨਾਂ ‘ਤੇ ਪਹੁੰਚ ਜਾਏਗੀ

ਉੱਤਰ ਪ੍ਰਦੇਸ਼ ਲਗਾਤਾਰ ਆਕਸੀਜਨ ਐਕਸਪ੍ਰੈੱਸ ਦੀ ਮਦਦ ਨਾਲ ਆਪਣੀਆਂ ਆਕਸੀਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ।  ਉੱਤਰ ਪ੍ਰਦੇਸ਼ ਲਈ ਛੇਤੀ ਹੀ 7ਵੀਂ ਆਕਸੀਜਨ ਐਕਸਪ੍ਰੈੱਸ ਬੋਕਾਰੋ ਤੋਂ ਰਵਾਨਾ ਹੋਣ ਵਾਲੀ ਹੈ।  ਇਹ ਗੱਡੀ ਤਿੰਨ ਟੈਂਕਰਾਂ ਵਿੱਚ ਤਰਲ ਆਕਸੀਜਨ ਲੈ ਕੇ ਮੰਜ਼ਿਲ ‘ਤੇ ਪੁੱਜੇਗੀ।  ਰਾਜ ਵਿੱਚ ਆਕਸੀਜਨ ਦੀ ਸਪਲਾਈ ਨੂੰ ਹੋਰ ਤੇਜ਼ ਕਰਨ  ਦੇ ਕ੍ਰਮ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ 10 ਫੁੱਟ  ਦੇ ਆਈਐੱਸਓ ਕੰਟੇਨਰਸ ਤੋਂ ਤਰਲ ਆਕਸੀਜਨ ਦੀ ਸਪਲਾਈ ਜਮਸ਼ੇਦਪੁਰ ਤੋਂ ਲਖਨਊ ਲਈ ਮੰਗ ਕੀਤੀ ਹੈ।  ਆਈਐੱਸਓ ਕੰਟੇਨਰਸ  ਦੇ ਟ੍ਰਾਂਸਪੋਰਟ ਦੇ ਇਲਾਵਾ ਸਾਵਧਾਨੀ ਅਤੇ ਯੋਜਨਾ ਦੀ ਜ਼ਰੂਰਤ ਹੁੰਦੀ ਹੈ ਅਤੇ ਰੇਲਵੇ ਅਧਿਕਾਰੀ ਆਈਐੱਸਓ ਕੰਟੇਨਰਸ ਦੀ ਸੁਰੱਖਿਆ ਸਪਲਾਈ ਲਈ ਉਪਲੱਬਧ ਬਿਹਤਰ ਵਿਕਲਪਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਸੰਭਾਵਨਾ ਹੈ ਕਿ ਆਈਐੱਸਓ ਕੰਟੇਨਰਸ ਦੀ ਲੋਡਿੰਗ 1 ਮਈ, 2021 ਨੂੰ ਜਮਸ਼ੇਦਪੁਰ ਵਿੱਚ ਸ਼ੁਰੂ ਹੋ ਸਕਦੀ ਹੈ

ਭਾਰਤੀ ਰੇਲਵੇ ਨੇ ਹੁਣ ਤੱਕ ਕੁਲ 664 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਦਿੱਤੀ ਹੈ, ਜਿਸ ਵਿੱਚ ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ 356.47 ਮੀਟ੍ਰਿਕ ਟਨ, ਮੱਧ  ਪ੍ਰਦੇਸ਼ ਨੂੰ 64 ਮੀਟ੍ਰਿਕ ਟਨ ਅਤੇ ਦਿੱਲੀ ਨੂੰ 70 ਮੀਟ੍ਰਿਕ ਟਨ ਦੀ ਸਪਲਾਈ ਸ਼ਾਮਲ ਹੈ।  ਹਰਿਆਣਾ ਅਤੇ ਤੇਲੰਗਾਨਾ ਵੀ ਜਲਦੀ ਹੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰਨਗੇ ।

****

ਡੀਜੇਐੱਨ/ਐੱਮਕੇਵੀ
 



(Release ID: 1716158) Visitor Counter : 177