ਵਿਦੇਸ਼ ਮੰਤਰਾਲਾ

ਕੈਬਨਿਟ ਨੇ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ ਬਾਰੇ ਸਹਿਮਤੀ–ਪੱਤਰ ਨੂੰ ਪੂਰਵਵਿਆਪੀ ਪ੍ਰਵਾਨਗੀ ਦਿੱਤੀ

Posted On: 05 MAY 2021 12:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ’ (GIP) ਬਾਰੇ ਭਾਰਤ ਗਣਰਾਜ ਦੀ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਅਤੇ ਇੰਗਲੈਂਡ ਦੇ ‘ਕਾਮਨਵੈਲਥ ਐਂਡ ਡਿਵੈਲਪਮੈਂਟ ਆਫ਼ਿਸ’ (FCDO) ਦੇ ਦਰਮਿਆਨ ‘ਸਹਿਮਤੀ–ਪੱਤਰ’ (MoU) ਉੱਤੇ ਹਸਤਾਖਰ ਨੂੰ ਪੂਰਵਵਿਆਪੀ ਪ੍ਰਵਾਨਗੀ ਦਿੱਤੀ ਹੈ।

ਉਦੇਸ਼:

 

ਇਸ ਸਹਿਮਤ–ਪੱਤਰ ਰਾਹੀਂ ਭਾਰਤ ਤੇ ਇੰਗਲੈਂਡ ‘ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ’ (GIP) ਦੀ ਸ਼ੁਰੂਆਤ ਲਈ ਸਹਿਮਤ ਹੋਏ ਹਨ। ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ ਰਾਹੀਂ ਤੀਸਰੇ ਦੇਸ਼ਾਂ ਵਿੱਚ ਆਪਣੀਆਂ ਇਨੋਵੇਸ਼ਨਸ ਵਿੱਚ ਵਾਧਾ ਕਰਨ ਲਈ ਭਾਰਤੀ ਇਨੋਵੇਟਰਸ ਦੀ ਮਦਦ ਮਿਲੇਗੀ, ਜਿਸ ਦੁਆਰਾ ਉਨ੍ਹਾਂ ਨੂੰ ਨਵੇਂ ਬਜ਼ਾਰਾਂ ਦੀ ਖੋਜ ਕਰਨ ਤੇ ਆਤਮਨਿਰਭਰ ਬਣਨ ਵਿੱਚ ਸਹਾਇਤਾ ਮਿਲੇਗੀ। ਇਸ ਦੁਆਰਾ ਭਾਰਤ ‘ਚ ਸੁਖਾਵਾਂ ਇਨਵੋਟਿਵ ਮਾਹੌਲ ਵੀ ਵਿਕਸਿਤ ਹੋਵੇਗਾ। ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ ਇਨੋਵੇਸ਼ਨਸ ‘ਟਿਕਾਊ ਵਿਕਾਸ ਟੀਚਿਆਂ’ (SDG) ਨਾਲ ਸਬੰਧਿਤ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰਨਗੀਆਂ; ਇੰਝ ਪ੍ਰਾਪਤਕਰਤਾ ਦੇਸ਼ਾਂ ਨੂੰ ਆਪਣੇ ਟਿਕਾਊ ਵਿਕਾਸ ਟੀਚੇ ਹਾਸਲ ਕਰਨ ਵਿੱਚ ਸਹਾਇਤਾ ਮਿਲੇਗੀ।

 

ਸੀਡ ਫ਼ੰਡਿੰਗ, ਗ੍ਰਾਂਟਸ, ਨਿਵੇਸ਼ ਤੇ ਤਕਨੀਕੀ ਸਹਾਇਤਾ ਰਾਹੀਂ ਇਹ ਪਾਰਟਨਰਸ਼ਿਪ ਭਾਰਤੀ ਉੱਦਮੀਆਂ ਤੇ ਇਨੋਵੇਟਰਸ ਦੀ ਅਤੇ ਚੋਣਵੇਂ ਦੇਸ਼ਾਂ ਨੂੰ ਆਪਣੇ ਇਨੋਵੇਟਿਵ ਵਿਕਾਸ ਹੱਲ ਟੈਸਟ ਕਰਨ, ਉਨ੍ਹਾਂ ‘ਚ ਵਾਧਾ ਕਰਨ ਅਤੇ ਇਨ੍ਹਾਂ ਨੂੰ ਅਮਲੀ ਰੂਪ ਦੇਣ ‘ਚ ਮਦਦ ਕਰੇਗੀ

ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ ਦੇ ਤਹਿਤ ਚੋਣਵੇਂ ਇਨੋਵੇਨਸ਼ਨਸ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਵਾਧਾ ਹੋਵੇਗਾ ਤੇ ਪਿਰਾਮਿਡ ਅਬਾਦੀਆਂ ਦੇ ਅਧਾਰ ਨੂੰ ਲਾਭ ਪੁੱਜੇਗਾ।

ਗਲੋਬਲ ਇਨੋਵੇਸ਼ਨ ਪਾਰਟਨਰਸ਼ਿਪ ਕ੍ਰੌਸ–ਬਾਰਡਰ ਇਨੋਵੇਸ਼ਨ ਟ੍ਰਾਂਸਫ਼ਰ ਲਈ ਇੱਕ ਖੁੱਲ੍ਹੇ ਤੇ ਸਮਾਵੇਸ਼ੀ ਈ–ਮਾਰਕਿਟ ਪਲੇਸ (E-BAAZAR) ਵੀ ਵਿਕਸਿਤ ਹੋਵੇਗਾ ਅਤੇ ਨਤੀਜਾ ਅਧਾਰਿਤ ਪ੍ਰਭਾਵ ਮੁੱਲਾਂਕਣ ਉੱਤੇ ਧਿਆਨ ਕੇਂਦ੍ਰਿਤ ਹੋਵੇਗਾ ਤੇ ਇੰਝ ਪਾਰਦਰਸ਼ਤਾ ਤੇ ਜਵਾਬਦੇਹੀ ਉਤਸ਼ਾਹਿਤ ਹੋਣਗੇ।

 

********************

 

ਡੀਐੱਸ(Release ID: 1716149) Visitor Counter : 103