PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
04 MAY 2021 5:57PM by PIB Chandigarh
-
ਦੇਸ਼ ਵਿੱਚ ਰੇਮਡੇਸਿਵਿਰ ਦੇ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ।
-
ਦਿੱਲੀ ਨੂੰ ਅੱਜ 244 ਟਨ ਹੋਰ ਆਕਸੀਜਨ ਪ੍ਰਾਪਤ ਹੋਈ।
-
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,66,13,292 ਤੇ ਪੁੱਜ ਗਈ ਹੈ।
#Unite2FightCorona
#IndiaFightsCorona
ਦੇਸ਼ ਵਿੱਚ ਟੀਕਾਕਰਣ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ 'ਤੇ ਭਾਰਤ ਦੀ ਕੁੱਲ ਕੋਵਿਡ 19 ਟੀਕਾਕਰਣ ਕਵਰੇਜ 15.89 ਕਰੋੜ ਤੋਂ ਪਾਰ ਹੋਈ
-
18 ਤੋਂ 44 ਸਾਲ ਦੀ ਉਮਰ ਵਰਗ ਦੇ 4,06,339 ਲਾਭਾਰਥੀਆਂ ਨੇ 12 ਰਾਜਾਂ / ਕੇਂਦਰ ਸ਼ਾਸਿਤ ਰਾਜਾਂ ਵਿੱਚ ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਿਲ ਕੀਤੀ ਹੈ।
-
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,66,13,292 ਤੇ ਪੁੱਜ ਗਈ ਹੈ।
-
ਕੌਮੀ ਰਿਕਵਰੀ ਦੀ ਦਰ 81.91 ਫੀਸਦੀ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 3,20,289 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ।
-
2 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਇਹ ਹਨ- ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਅਤੇ ਅਰੁਣਾਚਲ ਪ੍ਰਦੇਸ਼।
https://pib.gov.in/PressReleseDetail.aspx?PRID=1716043
Govt. of India has so far provided more than 16.69 crore vaccine doses to States/UTs Free of Cost
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 16.69 ਕਰੋੜ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 75 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ 48 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ
https://pib.gov.in/PressReleseDetail.aspx?PRID=1716043
ਆਲਮੀ ਮਹਾਮਾਰੀ ਦੇ ਵਿਰੁੱਧ ਲੜਾਈ ਲਈ ਵਿਸ਼ਵ ਭਾਈਚਾਰੇ ਤੋਂ ਪ੍ਰਾਪਤ ਕੋਵਿਡ-19 ਸਪਲਾਈ ਦੀ ਭਾਰਤ ਸਰਕਾਰ ਦੁਆਰਾ ਪ੍ਰਭਾਵੀ ਵੰਡ ਕੀਤੀ ਗਈ
ਆਲਮੀ ਭਾਈਚਾਰੇ ਨੇ ਵਿਸ਼ਵਵਿਆਪੀ ਕੋਵਿਡ ਮਹਾਮਾਰੀ ਦੇ ਵਿਰੁੱਧ ਇਸ ਸਮੂਹਿਕ ਲੜਾਈ ਵਿੱਚ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਲਈ ਸਹਿਯੋਗ ਦਾ ਹੱਥ ਵਧਾਇਆ ਹੈ। ਮੈਡੀਕਲ ਉਪਕਰਣ, ਦਵਾਈਆਂ, ਆਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ ਆਦਿ, ਬਹੁਤ ਸਾਰੇ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਹਨ। ਮੈਡੀਕਲ ਅਤੇ ਹੋਰ ਰਾਹਤ ਅਤੇ ਸਹਾਇਤਾ ਸਮੱਗਰੀ ਦੀ ਪ੍ਰਭਾਵਸ਼ਾਲੀ ਵੰਡ ਲਈ, ਭਾਰਤ ਦੁਆਰਾ ਪ੍ਰਾਪਤ ਕੀਤੀ ਸਹਾਇਤਾ ਸਪਲਾਈ ਦੀ ਵੰਡ ਲਈ ਇੱਕ ਸੁਚਾਰੂ ਅਤੇ ਵਿਵਸਥਿਤ ਢੰਗ ਸਥਾਪਿਤ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1716043
ਦੇਸ਼ ਵਿੱਚ ਰੇਮਡੇਸਿਵਿਰ ਦੇ ਉਤਪਾਦਨ ਵਿੱਚ ਤਿੰਨ ਗੁਣਾ ਵਾਧਾ ਹੋਇਆ- ਸ਼੍ਰੀ ਮਨਸੁੱਖ ਮਾਂਡਵਿਯਾ
ਦੇਸ਼ ਵਿੱਚ ਰੇਮਡੇਸਿਵਿਰ ਦਾ ਉਤਪਾਦਨ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ। ਕੁੱਝ ਹੀ ਦਿਨਾਂ ਵਿੱਚ, ਭਾਰਤ ਨੇ ਰੇਮਡੇਸਿਵਿਰ ਦੇ ਉਤਪਾਦਨ ਵਿੱਚ 3 ਗੁਣਾ ਸਮਰੱਥਾ ਨੂੰ ਹਾਸਲ ਕਰ ਲਿਆ ਹੈ ਅਤੇ ਜਲਦੀ ਹੀ ਵੱਧ ਰਹੀ ਮੰਗ ਦੀ ਪੂਰਤੀ ਕੀਤੀ ਜਾਵੇਗੀ। ਇਸ ਦਾ ਐਲਾਨ ਅੱਜ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵਿਯਾ ਨੇ ਕੀਤਾ।
https://pib.gov.in/PressReleseDetail.aspx?PRID=1716043
ਦਿੱਲੀ ਨੂੰ ਅੱਜ 244 ਟਨ ਹੋਰ ਆਕਸੀਜਨ ਪ੍ਰਾਪਤ ਹੋਵੇਗੀ, ਇਸ ਦੇ ਨਾਲ ਹੀ ਦਿੱਲੀ ਵਿੱਚ 24 ਘੰਟਿਆਂ ਦੇ ਸਮੇਂ ਵਿੱਚ ਕੁੱਲ ਆਕਸੀਜਨ ਦੀ ਸਪਲਾਈ 40 ਮੀਟ੍ਰਿਕ ਟਨ ਪਹੁੰਚ ਜਾਵੇਗੀ, ਜਿਸ ਦੀ ਸਪਲਾਈ ਅੱਜ ਸਵੇਰੇ ਸ਼ੁਰੂ ਹੋਈ ਸੀ।
ਰੇਲਵੇ ਨੇ ਹੁਣ ਤੱਕ ਕਈ ਰਾਜਾਂ ਵਿੱਚ 103 ਟੈਂਕਰਾਂ ਵਿੱਚ ਲਗਭਗ 1585 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਆਕਸੀਜਨ ਦੀ ਸਪਲਾਈ ਕੀਤੀ ਹੈ। 27 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰੀ ਪਹਿਲੇ ਹੀ ਪੂਰੀ ਕਰ ਲਈ ਹੈ ਜਦਕਿ 6 ਹੋਰ ਆਕਸੀਜਨ ਐਕਸਪ੍ਰੈੱਸ 33 ਟੈਂਕਰਾਂ ਵਿੱਚ 463 ਮੀਟ੍ਰਿਕ ਟਨ ਆਕਸੀਜਨ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਰਹੀਆਂ ਹਨ।
https://pib.gov.in/PressReleseDetail.aspx?PRID=1716043
ਹੈਦਰਾਬਾਦ ਚਿੜੀਆਘਰ ਵਿਚਲੇ ਸਾਰਸ-ਕੋਵ 2 ਲਾਗ ਨਾਲ ਪੀੜਤ ਏਸ਼ਿਆਟਿਕ ਲਾਇਨਜ਼ ਚੰਗੀ ਤਰ੍ਹਾਂ ਰਿਕਵਰ ਕਰ ਰਹੇ ਹਨ
ਕੋਈ ਵੀ ਤੱਥੀ ਸਬੂਤ ਨਹੀਂ ਮਿਲਿਆ ਕਿ ਇਸ ਬਿਮਾਰੀ ਦੀ ਲਾਗ ਹੋਰ ਅੱਗੇ ਮਨੁੱਖਾਂ ਨੂੰ ਲੱਗ ਸਕਦੀ ਹੈ। ਵਿਸ਼ਵ ਵਿੱਚ ਚਿੜੀਆਘਰ ਜਾਨਵਰਾਂ ਨਾਲ ਹੋਏ ਤਜ਼ਰਬੇ ਦੇ ਅਧਾਰ ਤੇ , ਜਿਹਨਾਂ ਨੂੰ ਪਿਛਲੇ ਸਾਲ ਸਾਰਸ-ਕੋਵ 2 ਦਾ ਤਜ਼ਰਬਾ ਪ੍ਰਾਪਤ ਹੋਇਆ ਸੀ, ਦੇ ਅਧਾਰ ਤੇ ਦੱਸਿਆ ਗਿਆ ਹੈ ਕਿ ਇਸ ਦਾ ਕੋਈ ਤੱਥੀ ਸਬੂਤ ਨਹੀਂ ਮਿਲਿਆ ਕਿ ਜਾਨਵਰ ਇਸ ਬਿਮਾਰੀ ਦੀ ਲਾਗ ਮਨੁੱਖਾਂ ਨੂੰ ਲਾ ਸਕਦੇ ਹਨ। ਮੀਡੀਆ ਨੂੰ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬਾਰੇ ਰਿਪੋਰਟ ਕਰਦਿਆਂ ਉਹ ਬਹੁਤ ਜਿ਼ਆਦਾ ਸਾਵਧਾਨੀ ਵਰਤਣ ਅਤੇ ਇਸ ਲਈ ਜਿ਼ੰਮੇਵਾਰੀ ਕਵਰੇਜ ਮੁਹੱਈਆ ਕਰਨ।
https://pib.gov.in/PressReleseDetail.aspx?PRID=1716043
ਮਹੱਤਵਪੂਰਨ ਟਵੀਟ
https://twitter.com/mansukhmandviya/status/1389476108282863616
https://twitter.com/cbic_india/status/1389485058092724226
https://twitter.com/cbic_india/status/1389271589439434756
https://twitter.com/PIBMoRTH/status/1389481118320181249
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
ਮਹਾਰਾਸ਼ਟਰ: ਮਹਾਨ ਮੁੰਬਈ ਦੀ ਮਿਉਂਸੀਪਲ ਕਾਰਪੋਰੇਸ਼ਨ ਨੇ ਆਪਣੇ ਗੋਰੇਗਾਓਂ ਵਿਖੇ ਨੈਸਕੋ ਕੋਵਿਡ ਕੇਅਰ ਸੈਂਟਰ ਵਿੱਚ 1500 ਬਿਸਤਰੇ ਜੋੜ ਦਿੱਤੇ ਹਨ। ਦੇਸ਼ ਦੀ ਪਹਿਲੀ ‘ਡਰਾਈਵ ਇਨ ਵੈਕਸੀਨੇਸ਼ਨ ਸੈਂਟਰ’ ਦਾ ਉਦਘਾਟਨ ਅੱਜ ਮੁੰਬਈ ਵਿੱਚ ਕੀਤਾ ਗਿਆ। ਇਹ ਕੇਂਦਰ ਦਾਦਰ ਵਿਖੇ ਕੋਹਿਨੂਰ ਸਕੂਏਅਰ ਟਾਵਰ ਦੀ ਪਾਰਕਿੰਗ ਵਿੱਚ ਸਥਾਪਿਤ ਕੀਤਾ ਗਿਆ ਹੈ। ਆਪਣੀ ਪਹਿਲੀ ਕਿਸਮ ਦੀ ‘ਡਰਾਈਵ ਇਨ ਵੈਕਸੀਨੇਸ਼ਨ ਸੈਂਟਰ’ ਦੀ ਸਹੂਲਤ ਨਾਗਰਿਕਾਂ ਨੂੰ ਉਸ ਸਮੇਂ ’ਤੇ ਉਪਲਬਧ ਕਰਵਾਈ ਗਈ ਹੈ, ਜਦੋਂ ਅਪਾਹਜ ਲੋਕਾਂ ਨੂੰ ਟੀਕਾਕਰਣ ਕੇਂਦਰ ਵਿੱਚ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਜਰਾਤ: ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 12,820 ਨਵੇਂ ਕੇਸ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 11,999 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਇਸ ਦੌਰਾਨ ਕੱਲ੍ਹ ਰਾਜ ਵਿੱਚ 1,41,843 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ। ਅਹਿਮਦਾਬਾਦ ਨਗਰ ਨਿਗਮ ਨੇ ਅੱਜ ਤੋਂ ਸ਼ਹਿਰ ਵਿੱਚ 45 ਤੋਂ ਵੱਧ ਉਮਰ ਸਮੂਹ ਦੇ ਟੀਕਾਕਰਣ ਨੂੰ ਮੁਅੱਤਲ ਕਰ ਦਿੱਤਾ ਹੈ। ਰੀਲੀਜ਼ ਅਨੁਸਾਰ, ਟੀਕਿਆਂ ਦਾ ਨਵਾਂ ਸਟਾਕ ਆਉਣ ਤੋਂ ਬਾਅਦ ਇਹ ਦੁਬਾਰਾ ਸ਼ੁਰੂ ਹੋ ਜਾਵੇਗਾ।
ਰਾਜਸਥਾਨ: ਰਾਜਸਥਾਨ ਸਰਕਾਰ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਰਗੇ ਰਾਜਾਂ ਤੋਂ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਕੇਂਦਰ ਤੋਂ 500 ਮੀਟ੍ਰਿਕ ਟਨ ਦੀ ਸਮੁੰਦਰੀ ਸਮਰੱਥਾ ਵਾਲੇ 54 ਹੋਰ ਟੈਂਕਰਾਂ ਦੀ ਮੰਗ ਕੀਤੀ ਹੈ। ਮੁੱਖ ਸਕੱਤਰ ਨਿਰੰਜਨ ਆਰਿਆ ਨੇ ਸੋਮਵਾਰ ਨੂੰ ਰਾਜ ਵਿੱਚ ਆਕਸੀਜਨ ਦੀ ਜਰੂਰਤ ਅਤੇ ਉਪਲਬਧਤਾ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਰਾਜ ਵਿੱਚ ਆਕਸੀਜਨ ਕੇਂਦਰਿਤ ਕਰਨ ਵਾਲਿਆਂ ਦੀ ਸਪੁਰਦਗੀ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਹਿਰੀ ਵਿਕਾਸ ਅਤੇ ਹਾਊਸਿੰਗ (ਯੂਡੀਐੱਚ) ਵਿਭਾਗ ਨੇ ਸੋਮਵਾਰ ਨੂੰ ਰਾਜ ਵਿੱਚ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਕਈ ਉਪਾਵਾਂ ਦੀ ਘੋਸ਼ਣਾ ਕੀਤੀ ਹੈ।
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਪ੍ਰਵਾਨਿਤ ਪੱਤਰਕਾਰਾਂ ਨੂੰ ਰਾਜ ਵਿੱਚ ਫ਼ਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਕੇ ਦੀ ਉਪਲਬਧਤਾ ਦੇ ਅਧਾਰ ’ਤੇ 16 ਮਈ ਤੋਂ ਬਾਅਦ ਟੀਕਾਕਰਣ ਬਾਰੇ ਫੈਸਲਾ ਲਿਆ ਜਾਵੇਗਾ। ਰਾਜ ਨੇ 18 ਤੋਂ ਵੱਧ ਉਮਰ ਸਮੂਹ ਲਈ 1.5 ਲੱਖ ਟੀਕੇ ਦੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।
ਛੱਤੀਸਗੜ੍ਹ: ਰਾਏਪੁਰ ਸਮੇਤ ਰਾਜ ਦੇ ਸਾਰੇ ਜਿਲ੍ਹਿਆਂ ਨੂੰ 9 ਅਪ੍ਰੈਲ ਤੋਂ 6 ਮਈ ਦੀ ਸਵੇਰ ਤੱਕ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਬਾਅਦ, ਰਾਜ ਵਿੱਚ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਮੁੱਖ ਮੰਤਰੀ ਸ਼੍ਰੀ ਬਘੇਲ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਛੱਤੀਸਗੜ੍ਹ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਬੇਨਤੀ ਕੀਤੀ ਗਈ ਹੈ, ਤਾਂ ਜੋ ਰਾਜ ਦੇ ਇੱਕ ‘ਕੰਟੇਨਮੈਂਟ ਜ਼ੋਨ’ ਹੋਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਵੇ।
ਗੋਆ: ਗੋਆ ਸਰਕਾਰ ਨੇ ਮੰਗਲਵਾਰ ਨੂੰ ਰਾਜ ਵਿੱਚ ਕੋਵਿਡ-19 ਦੀਆਂ ਪਾਬੰਦੀਆਂ ਦੇ ਘੇਰੇ ਵਿੱਚ ਰੈਸਟੋਰੈਂਟਾਂ ਨੂੰ ਗੈਰ-ਜ਼ਰੂਰੀ ਸੇਵਾਵਾਂ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ ਜੋ ਕਿ 10 ਮਈ ਤੱਕ ਲਾਗੂ ਰਹਿਣਗੀਆਂ। ਰਾਜ ਸਰਕਾਰ ਦੀਆਂ ਪਾਬੰਦੀਆਂ ਦੀ ਹੱਦ ’ਤੇ ਜਾਰੀ ਕੀਤੇ ਪਿਛਲੇ ਹੁਕਮ ਨੂੰ ਸੋਧਦਿਆਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਗੈਰ-ਜ਼ਰੂਰੀ ਸੇਵਾਵਾਂ “ਲੋਕਾਂ ਦੀਆਂ ਭਾਵਨਾਵਾਂ” ਨੂੰ ਧਿਆਨ ਵਿੱਚ ਰੱਖਦਿਆਂ ਬੰਦ ਰਹਿਣਗੀਆਂ।
ਕੇਰਲ: ਰਾਜ ਵਿੱਚ ਹੁਣ ਤੱਕ 75,55,532 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 61,03,563 ਨੇ ਪਹਿਲੀ ਖੁਰਾਕ ਅਤੇ 14,51,969 ਦੂਜੀ ਖੁਰਾਕ ਲੈ ਲਈ ਹੈ। ਕਿਉਂਕਿ ਕੋਵਿਡ ਸੰਚਾਰ ਵਿਗੜਦਾ ਜਾ ਰਿਹਾ ਹੈ ਇਸ ਲਈ ਅੱਜ ਤੋਂ ਰਾਜ ਵਿੱਚ ਮਿੰਨੀ ਲੌਕਡਾਊਨ ਕਿਸਮ ਦੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ। ਕੱਲ੍ਹ 26,011 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਟੀਪੀਆਰ 27.01 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 3,45,887 ਹੈ ਅਤੇ ਮੌਤਾਂ ਦੀ ਗਿਣਤੀ 5450 ਨੂੰ ਛੂਹ ਗਈ ਹੈ।
ਤਮਿਲ ਨਾਡੂ: ਡੀਐੱਮਕੇ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਚੁਣੇ ਗਏ ਐੱਮਕੇ ਸਟਾਲਿਨ ਨੇ ਮੰਗਲਵਾਰ ਨੂੰ ਮੀਡੀਆ ਪੇਸ਼ੇਵਰਾਂ ਨੂੰ ਫ਼ਰੰਟਲਾਈਨ ਵਰਕਰ ਵਜੋਂ ਘੋਸ਼ਿਤ ਕੀਤਾ; ਪੱਤਰਕਾਰ ਹੁਣ ਕੋਰੋਨਾ ਵਾਇਰਸ ਖ਼ਿਲਾਫ਼ ਪਹਿਲ ਦੇ ਆਧਾਰ ’ਤੇ ਟੀਕਾਕਰਣ ਸਮੇਤ, ਸਾਰੇ ਲਾਭਾਂ ਦੇ ਯੋਗ ਹੋਣਗੇ। ਐੱਮਕੇ ਸਟਾਲਿਨ ਨੇ ਸੋਮਵਾਰ ਨੂੰ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੋਰ ਸ਼ਹਿਰਾਂ ਵਿੱਚ ਵੀ ਰੇਮਡੇਸਵੀਅਰ ਭੇਜਣ। ਰਾਜ ਸਰਕਾਰ ਨੇ ਸੋਮਵਾਰ ਨੂੰ ਆਪਣੀ ਕੋਵਿਡ-19 ਨਿਯੰਤਰਣ ਰਣਨੀਤੀ ਦੇ ਹਿੱਸੇ ਵਜੋਂ ਵਧੇਰੇ ਪਾਬੰਦੀਆਂ ਦਾ ਐਲਾਨ ਕੀਤਾ, ਜਿਸ ਵਿੱਚ ਸਬਜ਼ੀਆਂ ਅਤੇ ਪ੍ਰਬੰਧਾਂ ਵਰਗੀਆਂ ਜਰੂਰੀ ਚੀਜ਼ਾਂ ਵੇਚਣ ਵਾਲਿਆਂ ਤੋਂ ਇਲਾਵਾ ਦੁਕਾਨਾਂ ਖੋਲ੍ਹਣ ’ਤੇ ਵੀ ਰੋਕ ਹੈ। ਸੋਮਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ ਦੇ 20,952 ਨਵੇਂ ਕੇਸ ਆਏ, ਅਤੇ ਕੁੱਲ ਕੇਸ 12,28,064 ਹੋ ਗਏ ਜਦਕਿ 122 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 14,468 ਹੋ ਗਈ ਹੈ। ਕੱਲ੍ਹ 76,877 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਰਾਜ ਵਿੱਚ 61,23,161 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 47,05,715 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 14,17,446 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
ਕਰਨਾਟਕ: 03-05-2021 ਨੂੰ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ ਨਵੇਂ ਕੇਸ ਆਏ: 44,438; ਕੁੱਲ ਐਕਟਿਵ ਮਾਮਲੇ: 444734; ਨਵੀਂਆਂ ਕੋਵਿਡ ਮੌਤਾਂ: 239; ਕੁੱਲ ਕੋਵਿਡ ਮੌਤਾਂ: 16250। ਰਾਜ ਵਿੱਚ ਹੁਣ ਤੱਕ ਲਗਭਗ 59,918 ਟੀਕੇ ਲਗਾਏ ਗਏ ਹਨ ਅਤੇ ਹੁਣ ਤੱਕ ਕੁੱਲ 98,78,213 ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਦੇ ਡੀਸੀਐੱਮ ਅਸ਼ਵਥ ਨਾਰਾਇਣ ਵਧ ਰਹੀ ਮਹਾਮਾਰੀ ਦੇ ਦੌਰਾਨ ਪੁਨਰ ਗਠਿਤ ਕੀਤੀ ਗਈ ਨਵੀਂ ਕੋਵਿਡ ਟਾਸਕ ਫੋਰਸ ਦੀ ਅਗਵਾਈ ਕਰਨਗੇ।
ਆਂਧਰ ਪ੍ਰਦੇਸ਼: ਰਾਜ ਵਿੱਚ ਕੋਵਿਡ ਦੇ ਨਵੇਂ 18,972 ਕੇਸ ਆਏ ਅਤੇ 71 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 10,227 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਕੁੱਲ ਕੇਸ: 11,63,994; ਐਕਟਿਵ ਕੇਸ: 1,51,852; ਡਿਸਚਾਰਜ: 10,03,935; ਮੌਤਾਂ: 8207। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 67,29,038 ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ 51,92,245 ਲੋਕਾਂ ਨੇ ਪਹਿਲੀ ਖੁਰਾਕ ਅਤੇ 15,36,793 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਕਿਹਾ ਹੈ ਕਿ ਆਕਸੀਜਨ ਸਿਲੰਡਰ ਤੋਂ ਲੈ ਕੇ ਦਵਾਈਆਂ ਤੱਕ ਕੋਵਿਡ ਦਵਾਈਆਂ ਦੀ ਖਰੀਦ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਇੱਕ ਕਮੇਟੀ ਬਣਾਈ ਗਈ ਹੈ। ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਣ ਨਾਲ ਰਾਜ ਨੇ 5 ਮਈ ਤੋਂ 14 ਦਿਨਾਂ ਲਈ ਅੰਸ਼ਕ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਸਾਰੀਆਂ ਦੁਕਾਨਾਂ ਸਿਰਫ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਧਾਰਾ 144 ਲਾਗੂ ਹੋਵੇਗੀ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਖੁੱਲ੍ਹੀਆਂ ਰਹਿਣ ਦੀ ਆਗਿਆ ਹੈ।
ਤੇਲੰਗਨਾ: ਕੱਲ (ਸੋਮਵਾਰ) ਨੂੰ ਰਾਜ ਵਿੱਚ ਕੋਵਿਡ ਦੇ 6,876 ਨਵੇਂ ਕੇਸ ਆਏ ਅਤੇ 59 ਮੌਤਾਂ ਹੋਈਆਂ ਹਨ। ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 4,63,361 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 2,476 ਹੋ ਗਈ ਹੈ। ਹੁਣ, ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 79,520 ਹੈ। ਰਾਜ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਟੀਕੇ ਦੀ ਪਹਿਲੀ ਜਾਂ ਦੂਜੀ ਖੁਰਾਕ ਪ੍ਰਾਪਤ ਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਕਿਹਾ ਕਿ ਇਹ ਫੈਸਲਾ ਟੀਕਾਕਰਣ ਕੇਂਦਰਾਂ ਵਿਖੇ ਭੀੜ ਤੋਂ ਬਚਣ ਲਈ ਲਿਆ ਗਿਆ ਸੀ ਅਤੇ ਮੌਕੇ ’ਤੇ ਲਾਭਾਰਥੀਆਂ ਦੀ ਰਜਿਸਟਰੀ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਗਈ ਹੈ।
ਅਸਾਮ: ਸੋਮਵਾਰ ਨੂੰ ਅਸਾਮ ਵਿੱਚ ਕੋਵਿਡ-19 ਦੀ ਲਾਗ ਕਾਰਨ 29 ਲੋਕਾਂ ਦੀ ਜਾਨ ਚਲੀ ਗਈ। ਰਾਜ ਵਿੱਚ 4,489 ਨਵੇਂ ਕੇਸ ਆਏ, ਪਾਜ਼ਿਟਿਵ ਦਰ 8.02 ਫ਼ੀਸਦੀ ਹੈ। ਕਾਮਰੂਪ (ਮੈਟਰੋ) ਵਿੱਚ 1,645 ਪਾਜ਼ਿਟਿਵ ਮਾਮਲੇ ਆਏ ਹਨ। ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ-ਕਮ-ਚੀਫ਼ ਸੁਪਰਡੈਂਟ ਡਾ. ਅਚਯਤ ਚੰਦਰ ਬੈਸ਼ਿਆ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਆਈਸੀਯੂ ਸਹੂਲਤ ਵਾਲੇ 200 ਦੇ ਕਰੀਬ ਬਿਸਤਰੇ ਖਾਲੀ ਹਨ। ਰਾਜ ਦੇ ਸਾਰੇ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵਣ ਵਾਲੀਆਂ ਜਗ੍ਹਾਵਾਂ ਨੂੰ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ।
ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 362 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸ ਵਧ ਕੇ 2,071 ਹੋ ਗਏ ਹਨ। ਕੋਵਿਡ-19 ਨੇ ਮਣੀਪੁਰ ਵਿੱਚ ਸੱਤ ਹੋਰ ਲੋਕਾਂ ਦੀ ਜਾਨ ਲੈ ਲਈ। ਤਾਜ਼ਾ ਅਪਡੇਟ ਦੇ ਅਨੁਸਾਰ, ਰਾਜ ਵਿੱਚ ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 20,9,074 ਤੱਕ ਪਹੁੰਚ ਗਈ ਹੈ। ਮਣੀਪੁਰ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਕੋਵਿਡ-19 ਟੀਕਾਕਰਣ ਅਜੇ ਸ਼ੁਰੂ ਨਹੀਂ ਹੋਇਆ ਹੈ।
ਮੇਘਾਲਿਆ: ਸੋਮਵਾਰ ਨੂੰ ਮੇਘਾਲਿਆ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਛੇ ਦਰਜ ਕੀਤੀ ਗਈ, ਜਦੋਂਕਿ ਰਾਜ ਵਿੱਚ 246 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ 177 ਰਿਕਵਰੀਆਂ ਹੋਈਆਂ ਹਨ ਜਿਸ ਨਾਲ ਕੁੱਲ ਰਿਕਵਰੀਆਂ ਦੀ ਗਿਣਤੀ ਵੱਧ ਕੇ 15,606 ਹੋ ਗਈ ਹੈ। ਸੋਮਵਾਰ ਨੂੰ ਮੇਘਾਲਿਆ ਨੂੰ ਕੋਵਿਡ-19 ਟੀਕਿਆਂ ਦੇ 75,000 ਖੁਰਾਕਾਂ ਦਾ ਵਾਧੂ ਭੰਡਾਰ ਮਿਲਿਆ।
ਸਿੱਕਿਮ: ਸਿੱਕਿਮ ਵਿੱਚ ਕੋਵਿਡ ਦੇ 27 ਨਵੇਂ ਕੇਸ ਆਏ ਹਨ। ਰਾਜ ਵਿੱਚ ਐਕਟਿਵ ਕੋਵਿਡ ਦੇ ਕੇਸਾਂ ਦੀ ਗਿਣਤੀ ਹੁਣ 1723 ਹੈ ਜਦੋਂ ਕਿ ਇਸ ਸਮੇਂ 146 ਮਰੀਜ਼ ਕੋਵਿਡ ਹਸਪਤਾਲਾਂ ਵਿੱਚ ਦਾਖਲ ਹਨ। ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਿੱਕਿਮ ਵਿੱਚ ਇੱਕ ਹੋਰ ਕੋਵਿਡ ਦੀ ਮੌਤ ਦੀ ਖਬਰ ਮਿਲੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ।
ਤ੍ਰਿਪੁਰਾ: ਰਾਜ ਵਿੱਚ ਕੋਈ ਵੀ ਮੌਤ ਨਹੀਂ ਹੋਈ ਅਤੇ ਕੋਵਿਡ ਦੇ 134 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ ਅਤੇ ਇਸ ਤਰ੍ਹਾਂ ਰਾਜ ਵਿੱਚ ਕੁੱਲ ਐਕਟਿਵ ਮਾਮਲੇ 1455 ਹਨ। ਇਸ ਦੌਰਾਨ ਰਾਜ ਨੂੰ ਕੱਲ੍ਹ 1.5 ਲੱਖ ਟੀਕੇ ਮਿਲੇ ਹਨ।
ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ 101 ਨਵੇਂ ਕੋਵਿਡ ਮਾਮਲੇ ਆਏ ਅਤੇ 6 ਮੌਤਾਂ ਦੀ ਖਬਰ ਮਿਲੀ ਹੈ। ਐਕਟਿਵ ਕੇਸ 1584 ਹਨ ਅਤੇ ਕੁੱਲ ਕੇਸ 14,451 ਹਨ। ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਵਧਣ ਕਾਰਨ ਦੀਮਾਪੁਰ, ਕੋਹੀਮਾ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਵਿਅਕਤੀਆਂ ਦੀ ਆਵਾਜਾਈ ਸਮੇਤ ਸਾਰੀਆਂ ਗਤੀਵਿਧੀਆਂ ਨੂੰ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਪੀਆਈਬੀ ਫੈਕਟ ਚੈੱਕ
*****
ਐੱਮਵੀ/ਏਪੀ
(Release ID: 1716106)
Visitor Counter : 186