ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟੈਲੀਕਾਮ ਵਿਭਾਗ ਵਲੋਂ 5ਜੀ ਤਕਨਾਲੋਜੀ ਅਤੇ ਸਪੈਕਟ੍ਰਮ ਤਜ਼ਰਬਿਆਂ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ
ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਦੇਸ਼ ਭਰ ਦੀਆਂ ਵੱਖ ਵੱਖ ਥਾਵਾਂ ਤੇ 5ਜੀ ਤਜ਼ਰਬੇ ਕਰਨਗੇ
5ਜੀ ਤਜ਼ਰਬਿਆਂ ਹੇਠ ਪੇਂਡੂ, ਅਰਧ ਸ਼ਹਿਰੀ ਅਤੇ ਸ਼ਹਿਰੀ ਇਲਾਕੇ ਆਉਣਗੇ
ਪ੍ਰਵਾਨਗੀ ਵਿੱਚ ਸਵਦੇਸ਼ੀ 5ਜੀ ਤਕਨਾਲੋਜੀ ਦੇ ਤਜ਼ਰਬੇ ਸ਼ਾਮਲ ਕੀਤੇ ਗਏ ਹਨ
Posted On:
04 MAY 2021 4:38PM by PIB Chandigarh
ਭਾਰਤ ਸਰਕਾਰ ਦੇ ਸੰਚਾਰ ਵਿਭਾਗ ਨੇ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਨੂੰ 5ਜੀ ਤਕਨਾਲੋਜੀ ਨੂੰ ਲਾਗੂ ਕਰਨ ਅਤੇ ਵਰਤੋਂ ਲਈ ਤਜ਼ਰਬੇ ਕਰਨ ਲਈ ਅੱਜ ਪ੍ਰਵਾਨਗੀ ਦੇ ਦਿੱਤੀ ਹੈ । ਲਾਗੂ ਕਰਨ ਵਾਲੇ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਵਿੱਚ ਭਾਰਤੀ ਏਅਰਟੈੱਲ ਲਿਮਟਿਡ , ਰਿਲਾਇੰਸ ਜੀਓ ਇਨਫੋਕਾਮ ਲਿਮਟਿਡ , ਵੋਡਾਫੋਨ—ਆਈਡੀਆ ਲਿਮਟਿਡ ਅਤੇ ਐੱਮ ਟੀ ਐੱਨ ਐੱਲ ਸ਼ਾਮਲ ਹਨ । ਇਹਨਾਂ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਨੇ ਅਸਲੀ ਉਪਕਰਣ ਨਿਰਮਾਤਾਵਾਂ ਅਤੇ ਤਕਨਾਲੋਜੀ ਪ੍ਰੋਵਾਈਡਰਜ਼ ਨਾਲ ਸਮਝੌਤਾ ਕੀਤਾ ਹੈ । ਤਕਨਾਲੋਜੀ ਪ੍ਰੋਵਾਈਡਰ ਅਤੇ ਉਪਕਰਣ ਨਿਰਮਾਤਾਵਾਂ ਵਿੱਚ ਐਰੀਕਸਨ , ਨੋਕੀਆ , ਸੈਮਸੰਗ ਅਤੇ ਸੀ ਡਾਟ ਸ਼ਾਮਲ ਹਨ । ਇਸ ਤੋਂ ਇਲਾਵਾ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਵੀ ਆਪਣੀ ਸਵਦੇਸ਼ੀ ਤਕਨਾਲੋਜੀ ਵਰਤਦਿਆਂ ਤਜ਼ਰਬੇ ਕਰੇਗੀ ।
ਇਹ ਪ੍ਰਵਾਨਗੀ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਵੱਲੋਂ ਪਛਾਣੇ ਗਏ ਤਕਨਾਲੋਜੀ ਭਾਈਵਾਲਾਂ ਅਤੇ ਤਰਜੀਹਾਂ ਅਨੁਸਾਰ ਟੈਲੀਕਾਮ ਵਿਭਾਗ ਨੇ ਦਿੱਤੀ ਹੈ । ਤਜ਼ਰਬੇ ਲਈ ਸਪੈਕਟ੍ਰਮ ਵੱਖ ਵੱਖ ਬੈਂਡਾਂ ਵਿੱਚ ਦਿੱਤਾ ਜਾ ਰਿਹਾ ਹੈ , ਜਿਸ ਵਿੱਚ ਮਿੱਡ ਬੈਂਡ (3.2 ਗੀਗਾਹਰਟਜ਼ ਤੋਂ 3.67 ਗੀਗਾਹਰਟਜ਼) , ਮਿਲੀਮੀਟਰ ਵੇਵ ਬੈਂਡ (24.25 ਗੀਗਾਹਰਟਜ਼ ਤੋਂ 28.5 ਗੀਗਾਹਰਟਜ਼) ਅਤੇ ਸਬ ਗੀਗਾਹਰਟਜ਼ ਬੈਂਡ (700 ਗੀਗਾਹਰਟਜ਼) ਸ਼ਾਮਲ ਹਨ । ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਨੂੰ 5ਜੀ ਤਜ਼ਰਬੇ ਕਰਨ ਲਈ ਉਹਨਾਂ ਕੋਲ ਪਹਿਲਾਂ ਤੋਂ ਮੌਜੂਦ ਸਪੈਕਟ੍ਰਮ (800 ਮੈਗਾ ਹਰਟਜ਼ , 900 ਮੈਗਾ ਹਰਟਜ਼ , 1,800 ਮੈਗਾ ਹਰਟਜ਼ ਤੇ 2,500 ਮੈਗਾ ਹਰਟਜ਼) ਨੂੰ ਵਰਤਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ।
ਇਸ ਵੇਲੇ ਤਜ਼ਰਬਿਆਂ ਦੀ ਮਿਆਦ 6 ਮਹੀਨੇ ਲਈ ਹੈ । ਇਸ ਵਿੱਚ ਉਪਕਰਣਾਂ ਨੂੰ ਪ੍ਰਾਪਤ ਕਰਨ ਅਤੇ ਲਗਾਉਣ ਦਾ 2 ਮਹੀਨੇ ਦਾ ਸਮਾਂ ਵੀ ਸ਼ਾਮਲ ਹੈ ।
ਪ੍ਰਵਾਨਗੀ ਪੱਤਰ ਵਿੱਚ ਵਿਸ਼ੇਸ਼ ਤੌਰ ਤੇ ਕਿਹਾ ਗਿਆ ਹੈ ਕਿ ਹਰੇਕ ਟੈਲੀਕਾਮ ਸਰਵਿਸ ਪ੍ਰੋਵਾਈਡਰ ਪੇਂਡੂ ਅਤੇ ਅਰਧ ਸ਼ਹਿਰੀ ਇਲਾਕਿਆਂ ਦੇ ਨਾਲ ਨਾਲ ਸ਼ਹਿਰੀ ਇਲਾਕਿਆਂ ਵਿੱਚ ਤਜ਼ਰਬੇ ਕਰੇਗਾ ਤਾਂ ਜੋ 5ਜੀ ਤਕਨਾਲੋਜੀ ਦਾ ਫਾਇਦਾ ਪੂਰੇ ਦੇਸ਼ ਵਿੱਚ ਪਹੁੰਚ ਸਕੇ ਅਤੇ ਇਹ ਸ਼ਹਿਰੀ ਇਲਾਕਿਆਂ ਤੱਕ ਹੀ ਸੀਮਤ ਨਾ ਰਹੇ ।
ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਨੂੰ 5ਜੀ ਤਕਨਾਲੋਜੀ ਵਰਤੋਂ ਤੋਂ ਇਲਾਵਾ ਪਹਿਲਾਂ ਤੋਂ ਹੀ ਜਾਣੀ ਜਾਂਦੀ 5ਜੀ ਤਕਨਾਲੋਜੀ ਨੂੰ ਵਰਤਣ ਲਈ ਉਤਸ਼ਾਹਿਤ ਕੀਤਾ ਗਿਆ ਹੈ । ਇੱਥੇ ਇਹ ਜਿ਼ਕਰ ਕਰਨਾ ਹੋਵੇਗਾ ਕਿ ਅੰਤਰਰਾਸ਼ਟਰੀ ਟੈਲੀ ਕਮਯੂਨਿਕੇਸ਼ਨਜ਼ ਯੂਨੀਅਨ (ਆਈ ਟੀ ਯੂ) ਪਹਿਲਾਂ ਹੀ 5ਜੀ ਤਕਨਾਲੋਜੀ ਦੀ ਪ੍ਰਵਾਨਗੀ ਦੇ ਚੁੱਕਾ ਹੈ । ਜਿਸ ਨੂੰ ਭਾਰਤ ਨੇ ਵੀ ਅਪਣਾਇਆ ਹੈ । ਕਿਉਂਕਿ ਇਹ 5ਜੀ ਆਈ ਟਾਵਰਾਂ ਅਤੇ ਰੇਡੀਓ ਨੈੱਟਵਰਕਸ ਦੀ ਵੱਡੀ ਪਹੁੰਚ ਲਈ ਸਹੂਲਤ ਦਿੰਦੀ ਹੈ । 5ਜੀ ਆਈ ਤਕਨਾਲੋਜੀ ਆਈ ਆਈ ਟੀ ਹੈਦਰਾਬਾਦ ਅਤੇ ਆਈ ਆਈ ਟੀ ਮਦਰਾਸ ਦੇ ਸੈਂਟਰ ਆਫ ਐਕਸੇਲੈਂਸ ਇਨਵਾਇਰਲੈੱਸ ਤਕਨਾਲੋਜੀ (ਸੀ ਈ ਡਬਲਯੁ ਆਈ ਟੀ) ਵੱਲੋਂ ਵਿਕਸਿਤ ਕੀਤੀ ਗਈ ਹੈ ।
5ਜੀ ਤਜ਼ਰਬੇ ਕਰਨ ਦੇ ਉਦੇਸ਼ਾਂ ਵਿੱਚ 5ਜੀ ਸਪੈਕਟ੍ਰਮ ਦੇ ਪ੍ਰਸਾਰ ਦੀਆਂ ਵਿਸ਼ੇਸ਼ਤਾਵਾਂ ਨੂੰ ਟੈਸਟ ਕਰਨਾ ਵਿਸ਼ੇਸ਼ ਕਰਕੇ ਭਾਰਤੀ ਸੰਦਰਭ ਵਿੱਚ , ਚੁਣੇ ਹੋਏ ਉਪਕਰਣ ਅਤੇ ਵੈਂਡਰ ਦੀ ਸਮੀਖਿਆ ਅਤੇ ਮਾਡਲ ਟਿਊਨਿੰਗ , ਸਵਦੇਸ਼ੀ ਤਕਨਾਲੋਜੀ ਟੈਸਟ ਕਰਨਾ , ਐਪਲੀਕੇਸ਼ਨਜ਼ ਦੀ ਟੈਸਟਿੰਗ (ਜਿਵੇਂ ਟੈਲੀਮੈਡੀਸਨ , ਟੈਲੀ ਸਿੱਖਿਆ , ਵਧਾਉਣਾ / ਵਰਚੂਅਲ ਰਿਐਲਿਟੀ , ਡਰੋਨ ਅਧਾਰਿਤ ਖੇਤੀਬਾੜੀ ਨਿਗਰਾਨੀ ਆਦਿ ਅਤੇ 5ਜੀ ਫੋਨਾਂ ਤੇ ਯੰਤਰਾਂ ਨੂੰ ਟੈਸਟ ਕਰਨਾ ਸ਼ਾਮਲ ਹੈ ।
5ਜੀ ਤਕਨਾਲੋਜੀ ਵੱਲੋਂ ਡਾਟਾ ਡਾਊਨਲੋਡ ਦਰ (4ਜੀ ਤੋਂ 10 ਗੁਣਾ ਵੱਧ ਹੋਣ ਦੀ ਸੰਭਾਵਨਾ) ਦੇ ਸੰਦਰਭ ਵਿੱਚ ਇੱਕ ਸੁਧਰਿਆ ਹੋਇਆ ਯੂਜ਼ਰ ਤਜ਼ਰਬਾ ਮੁਹੱਈਆ ਕਰਨ ਦੀ ਸੰਭਾਵਨਾ ਹੈ , ਇਸ ਤਜ਼ਰਬੇ ਤਹਿਤ 3 ਗੁਣਾ ਵਧੇਰੇ ਸਪੈਕਟ੍ਰਮ ਕੁਸ਼ਲਤਾ ਅਤੇ ਅਤਿ ਘੱਟ ਵਿਲੱਖਣਤਾ ਦੇ ਅਨੁਸਾਰ ਉਪਭੋਗਤਾ ਨੂੰ ਬੇਹਤਰ ਅਨੁਭਵ ਪ੍ਰਦਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਕਈ ਖੇਤਰਾਂ ਜਿਵੇਂ ਖੇਤੀਬਾੜੀ , ਸਿੱਖਿਆ , ਸਿਹਤ , ਆਵਾਜਾਈ , ਟ੍ਰੈਫਿਕ ਪ੍ਰਬੰਧਨ , ਸਮਾਰਟ ਸ਼ਹਿਰ , ਸਮਾਰਟ ਘਰ ਅਤੇ ਕਈ ਇੰਟਰਨੈੱਟ ਆਫ ਥਿੰਗਸ ਦੀਆਂ ਐਪਲੀਕੇਸ਼ਨਜ਼ ਲਈ ਹੋ ਸਕਦੀ ਹੈ ।
ਟੈਲੀਕਾਮ ਵਿਭਾਗ ਨੇ ਇਹ ਵੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਤਜ਼ਰਬੇ ਅਲੱਗ ਅਲੱਗ ਹੋਣਗੇ ਅਤੇ ਇਹ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਦੇ ਮੌਜੂਦਾ ਨੈੱਟਵਰਕ ਨਾਲ ਜੁੜੇ ਨਹੀਂ ਹੋਣਗੇ । ਇਹ ਤਜ਼ਰਬੇ ਗੈਰ ਵਪਾਰਕ ਅਧਾਰ ਤੇ ਕੀਤੇ ਜਾਣਗੇ । ਤਜ਼ਰਬਿਆਂ ਦੌਰਾਨ ਜਨਰੇਟ ਕੀਤਾ ਡਾਟਾ ਭਾਰਤ ਵਿੱਚ ਹੀ ਸਟੋਰ ਕੀਤਾ ਜਾਵੇਗਾ । ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਵੱਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਤਜ਼ਰਬਿਆਂ ਦੇ ਇੱਕ ਹਿੱਸੇ ਵਜੋਂ ਸਵਦੇਸ਼ ਵਿੱਚ ਵਿਕਸਿਤ ਕੀਤੇ ਗਏ ਕੇਸਾਂ ਅਤੇ ਉਪਕਰਣ ਦੀ ਟੈਸਟਿੰਗ ਦੀ ਸਹੂਲਤ ਦੇਣ । 5ਜੀ ਐਪਲੀਕੇਸ਼ਨਸ ਬਾਰੇ ਹਾਲ ਹੀ ਦੇ ਹੈਕਾਥਾਨ ਕਰਵਾਉਣ ਤੋਂ ਬਾਅਦ ਟੈਲੀਕਾਮ ਵਿਭਾਗ ਦੁਆਰਾ ਚੁਣੇ ਗਏ 100 ਐਪਲੀਕੇਸ਼ਨਜ਼ ਅਤੇ ਕੇਸਾਂ ਨੂੰ ਵਰਤਣ ਲਈ ਵੀ ਇਹਨਾਂ ਤਜ਼ਰਬਿਆਂ ਵਿੱਚ ਸਹੂਲਤ ਦਿੱਤੀ ਜਾ ਸਕਦੀ ਹੈ ।
*******************************
ਆਰ ਕੇ ਜੇ / ਐੱਮ
(Release ID: 1715965)
Visitor Counter : 362