ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦਫ਼ਤਰ ਨੇ ਘਰ ਵਿੱਚ ਹੀ ਕੋਵਿਡ-19 ਦੀ ਦੇਖਭਾਲ ਲਈ ਸੁਝਾਅ ਦਿੱਤੇ
Posted On:
30 APR 2021 3:00PM by PIB Chandigarh
ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਕੋਵਿਡ - 19 ਦੇ ਹਲਕੇ ਲੱਛਣ ਦਿਖਣ ‘ਤੇ “ਕੋਵਿਡ - 19 ਦਾ ਘਰੇਲੂ ਦੇਖਭਾਲ ਕਰਨ” ਦੇ ਤਰੀਕਿਆਂ ਦੀ ਜਾਣਕਾਰੀ ਨੂੰ ਇਕੱਠਾ ਕਰਕੇ ਬੇਹੱਦ ਅਸਾਨੀ ਨਾਲ ਸਮਝ ਵਿੱਚ ਆਉਣ ਵਾਲੀ ਵੀਡੀਓ ਜਾਰੀ ਕੀਤੀ ਹੈ ।
ਵੀਡੀਓ ਦੇ ਜ਼ਰੀਏ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਵਿੱਚ ਕੋਵਿਡ -19 ਦਾ ਲੱਛਣ ਦਿਸਦਾ ਹੈ ਤਾਂ ਉਹ ਘਬਰਾਵੇ ਨਾ , ਕਿਉਂਕਿ ਜ਼ਿਆਦਾਤਰ ਲੋਕ ਖੁਦ ਦੇਖਭਾਲ ਕਰਕੇ ਘਰ ਵਿੱਚ ਹੀ ਆਪਣੇ ਸੰਕ੍ਰਮਣ ਨੂੰ ਠੀਕ ਕਰ ਸਕਦੇ ਹਨ । ਇਸ ਦੇ ਤਹਿਤ ਬਿਮਾਰੀ ਦੇ ਆਮ ਲੱਛਣਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਪਹਿਲੀ ਵਾਰ ਲੱਛਣ ਮਿਲਣ ‘ਤੇ ਕੀ ਕਰਨਾ ਚਾਹੀਦਾ ਹੈ । ਪਹਿਲੇ ਸੰਕੇਤ ‘ਤੇ , ਸੰਕ੍ਰਮਿਤ ਵਿਅਕਤੀ ਨੂੰ ਘਰ ਵਿੱਚ ਆਈਸੋਲੇਟ ਕਰਨਾ ਚਾਹੀਦਾ ਹੈ । ਘਰੇਲੂ ਦੇਖਭਾਲ ਦੇ ਉਪਾਵਾਂ ਦਾ ਪਾਲਣ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ । ਵੀਡੀਓ ਲੋਕਾਂ ਨੂੰ ਚਿੰਤਾ ਨਾ ਕਰਨ ਲਈ ਕਹਿੰਦੀ ਹੈ । ਕਿਉਂਕਿ ਚਿੰਤਾ ਕਰਨ ‘ਤੇ ਸੰਕ੍ਰਮਣ ਨਾਲ ਲੜਨ ਲਈ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਕਮਜ਼ੋਰ ਹੁੰਦੀ ਹੈ।
ਇਹ ਬੇਹੱਦ ਜ਼ਰੂਰੀ ਹੈ ਕਿ ਅਜਿਹੇ ਲੱਛਣ ਵਾਲੇ ਲੋਕ ਘਰ ਵਿੱਚ ਹੀ ਆਈਸੋਲੇਟ ਰਹਿਣ। ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਰਾਮ ਕਰਨਾ ਅਤੇ ਹਾਈਡ੍ਰੇਟਿਡ ( ਖੂਬ ਪਾਣੀ ਪੀਣਾ ) ਰੱਖਣਾ ਮਹੱਤਵਪੂਰਨ ਹੈ ਅਤੇ ਨਿਯਮਿਤ ਰੂਪ ਨਾਲ ਰੋਗੀ ਦੇ ਰਕਤ ਆਕਸੀਜਨ ਦੇ ਪੱਧਰ ਅਤੇ ਤਾਪਮਾਨ ਦੀ ਨਿਗਰਾਨੀ ਕਰੋ ਅਤੇ ਲਗਾਤਾਰ ਬੁਖਾਰ ਜਾਰੀ ਰਹਿਣ ‘ਤੇ ਜਾਂ ਆਕਸੀਜਨ ਦਾ ਪੱਧਰ ਐੱਸਪੀਓ2 ਲੇਵਲ 92 ਫੀਸਦੀ ਤੋਂ ਘੱਟ ਹੋਵੇ ਤਾਂ ਡਾਕਟਰ ਨਾਲ ਮਸ਼ਵਰਾ ਕਰੋ । ਇਹ ਵੀਡੀਓ ਉਨ੍ਹਾਂ ਤਰੀਕਿਆਂ ਨੂੰ ਵੀ ਦੱਸਦੀ ਹੈ ਜਿਨ੍ਹਾਂ ਨੂੰ ਆਕਸੀਜਨ ਦਾ ਪੱਧਰ 94 ਫੀਸਦੀ ਘੱਟ ਹੋਣ ‘ਤੇ ਕੀਤਾ ਜਾਣਾ ਚਾਹੀਦਾ ਹੈ । ਜਿਸ ਦੇ ਨਾਲ ਕਿ ਫੇਫੜੇ ਵਿੱਚ ਸੁਧਾਰ ਹੋਵੇ ਅਤੇ ਆਕਸਜੀਨ ਦਾ ਪੱਧਰ ਵੱਧ ਸਕੇ । ਵੀਡੀਓ ਇਸ ਦੇ ਇਲਾਵਾ ਰੋਗੀ ਦੇ ਕਮਰੇ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੀਆਂ ਰੱਖਣ ਦੇ ਮਹੱਤਵ ਨੂੰ ਵੀ ਦੱਸਦੀ ਹੈ। ਤਾਕਿ ਕਮਰੇ ਨੂੰ ਚੰਗੀ ਤਰ੍ਹਾਂ ਨਾਲ ਹਵਾਦਾਰ ਬਣਾਇਆ ਜਾ ਸਕੇ ।
ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਟੀਕਾਕਰਨ ਹੋਣ ਦੇ ਮਹੱਤਵ ਨੂੰ ਵੀ ਵੀਡੀਓ ਰੇਖਾਂਕਿਤ ਕਰਦਾ ਹੈ । ਵੀਡੀਓ ਇਹ ਵੀ ਯਾਦ ਦਿਵਾਉਂਦਾ ਹੈ ਕਿ ਟੀਕਾ ਲੱਗਣ ਤੋਂ ਬਾਅਦ ਵੀ , ਕੋਵਿਡ - 19 ਦੇ ਉੱਚਿਤ ਵਿਵਹਾਰ ਦਾ ਪਾਲਣ ਕਰਨਾ ਜ਼ਰੂਰੀ ਹੈ ।
ਹਿੰਦੀ ਵਿੱਚ ਦੇਖਣ ਲਈ ਕ੍ਰਿਪਾ PSAHomeCareTips_FINALHINDI ‘ਤੇ ਕਲਿੱਕ ਕਰੋ
ਅੰਗਰੇਜੀ ਵਿੱਚ ਦੇਖਣ ਲਈ PSAHomeCareTips_COVID-19_FINALENGLISH ਇੱਥੇ ਕਲਿੱਕ ਕਰੋ
***
ਡੀਐੱਸ
(Release ID: 1715937)
Visitor Counter : 250