Posted On:
03 MAY 2021 11:38AM by PIB Chandigarh
ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਅਤੇ ਸਰਕਾਰ ਦੇ ਦਿ੍ਸ਼ਟੀਕੋਣ ਅਨੁਸਾਰ ਸਾਰਥਕ ਪਹੁੰਚ ਰੱਖਦੇ ਹੋਏ ਦੇਸ਼ ਵਿੱਚ ਕੋਵਿਡ -19 ਮਹਾਮਾਰੀ ਦੀ ਰੋਕਥਾਮ, ਕੰਟੇਨਮੈਂਟ ਅਤੇ ਪ੍ਰਬੰਧਨ ਲਈ ਪੰਜ-ਨੁਕਾਤੀ ਰਣਨੀਤੀ ਬਣਾਈ ਹੈ। ਟੀਕਾਕਰਨ, ਪੰਜ- ਨੁਕਾਤੀ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ।
ਕੋਵਿਡ 19 ਟੀਕਾਕਰਨ ਦੀ ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਗਈ ਹੈ । ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਸੰਭਾਵਿਤ ਲਾਭਪਾਤਰੀ ਕੋਵਿਡ ਪੋਰਟਲ (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰ ਸਕਦੇ ਹਨ ।
ਭਾਰਤ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ 16.54 ਕਰੋੜ ਟੀਕਾਕਰਨ ਖੁਰਾਕਾਂ (16,54,93,410) ਮੁਹੱਈਆ ਕਰਵਾਈਆਂ ਗਈਆਂ ਹਨ । ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ । ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 15,79,21,537 (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ ।
75 ਲੱਖ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਨ ਖੁਰਾਕਾਂ ( 75,71,873) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬੱਧ ਹਨ ।
ਇਸ ਤੋਂ ਇਲਾਵਾ, ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 59 ਲੱਖ ਤੋਂ ਵੀ ਜ਼ਿਆਦਾ (59,70,670) ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ ।





***************
ਐਮ.ਵੀ.