ਵਿੱਤ ਮੰਤਰਾਲਾ

ਅਪ੍ਰੈਲ, 21 ਲਈ ਜੀਐਸਟੀ ਮਾਲੀਏ ਦੀ ਇਕੱਤਰਤਾ ਨੇ ਨਵਾਂ ਰਿਕਾਰਡ ਕਾਇਮ ਕੀਤਾ


1,41,384 ਕਰੋੜ ਰੁਪਏ ਦਾ ਕੁਲ ਜੀਐਸਟੀ ਮਾਲੀਆ ਇਕੱਠਾ ਕੀਤਾ ਗਿਆ

Posted On: 01 MAY 2021 2:47PM by PIB Chandigarh

ਅਪ੍ਰੈਲ, 2021 ਦੇ ਮਹੀਨੇ ਵਿਚ ਜੀਐਸਟੀ ਮਾਲੀਏ ਦੀ ਕੁਲ ਇਕੱਤਰਤਾ  1,41,384 ਕਰੋੜ ਰੁਪਏ ਨਾਲ ਉੱਚ ਰਿਕਾਰਡ ਤੇ ਹੈ ਜਿਸ ਵਿਚੋਂ ਸੀਜੀਐਸਟੀ 27,837 ਕਰੋੜ ਰੁਪਏ, ਐਸਜੀਐਸਟੀ 35,621 ਕਰੋੜ ਰੁਪਏ, ਆਈਜੀਐਸਟੀ 68,481 ਕਰੋੜ ਰੁਪਏ (ਇਸ ਵਿਚ 29,599 ਕਰੋੜ ਰੁਪਏ ਵਸਤਾਂ ਦੀ ਦਰਾਮਦ ਤੋਂ ਪ੍ਰਾਪਤ ਰਕਮ) ਅਤੇ 9,445 ਕਰੋੜ ਰੁਪਏ ਦਾ ਸੈੱਸ (981 ਕਰੋੜ ਰੁਪਏ ਦਾ ਮਾਲੀਆ ਵਸਤਾਂ ਦੀ ਦਰਾਮਦ ਤੋਂ ਪ੍ਰਾਪਤੀ ਸਮੇਤ) ਸ਼ਾਮਿਲ ਹੈ। ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਕਾਰਣ ਦੇਸ਼ ਦੇ ਕਈ ਹਿੱਸਿਆਂ ਦੇ ਪ੍ਰਭਾਵਤ ਹੋਣ ਦੇ ਬਾਵਜੂਦ ਕਾਰੋਬਾਰਾਂ ਨੇ ਰਿਟਰਨਾਂ ਫਾਈਲਿੰਗ ਕਰਨ ਦੀ ਪਾਲਣਾ ਦੀ ਜ਼ਰੂਰਤ ਸਮੇਤ ਨਾਂ ਸਿਰਫ ਇਕ ਵਾਰ ਫਿਰ ਬੇਮਿਸਾਲ ਲਚਕਤਾ ਵਿਖਾਈ ਹੈ, ਬਲਕਿ ਮਹੀਨੇ ਦੌਰਾਨ ਸਮੇਂਬੱਧ ਢੰਗ ਨਾਲ ਜੀਐਸਟੀ ਦੇ ਆਪਣੇ ਬਕਾਏ ਵੀ ਅਦਾ ਕੀਤੇ ਜਾ ਰਹੇ ਹਨ।

ਅਪ੍ਰੈਲ, 2021 ਦੌਰਾਨ ਜੀਐਸਟੀ ਮਾਲੀਆ ਜੀਐਸਟੀ ਨੂੰ ਲਾਗੂ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ ਅਤੇ ਇਥੋਂ ਤੱਕ ਕਿ ਇਹ ਪਿਛਲੇ ਮਹੀਨੇ (ਮਾਰਚ, 2021) ਤੋਂ ਵੀ ਇਸ ਦੀ ਇਕੱਤਰਤਾ ਪਾਰ ਹੋ ਗਈ ਹੈ। ਪਿਛਲੇ 6 ਮਹੀਨਿਆਂ ਤੋਂ ਵੱਧ ਦੇ ਸਮੇਂ ਦੌਰਾਨ ਜੀਐਸਟੀ ਮਾਲੀਏ ਵਿਚ ਰਿਕਵਰੀ ਦੇ ਰੁਝਾਨ ਅਨੁਸਾਰ ਅਪ੍ਰੈਲ, 2021 ਦੇ ਮਹੀਨੇ ਲਈ ਮਾਲੀਏ ਦੀ ਇਕੱਤਰਤਾ ਮਾਰਚ, 2021 ਦੇ ਪਿਛਲੇ ਮਹੀਨੇ ਜੀਐਸਟੀ ਮਾਲੀਏ ਦੀ ਇਕੱਤਰਤਾ ਤੋਂ 14 ਪ੍ਰਤੀਸ਼ਤ ਵੱਧ ਹੈ। ਮਹੀਨੇ ਦੌਰਾਨ ਘਰੇਲੂ ਲੈਣ-ਦੇਣ ਤੋਂ ਮਾਲੀਆ (ਸੇਵਾਵਾਂ ਦੀ ਦਰਾਮਦ ਸਮੇਤ) ਪਿਛਲੇ ਮਹੀਨੇ ਦੌਰਾਨ ਇਨ੍ਹਾਂ ਹੀ ਸਾਧਨਾਂ ਤੋਂ ਪ੍ਰਾਪਤ ਹੋਏ ਮਾਲੀਏ ਤੋਂ 21 ਪ੍ਰਤੀਸ਼ਤ ਵੱਧ ਹੈ।

 

ਜੀਐਸਟੀ ਮਾਲੀਆ ਨਾ ਸਿਰਫ ਪਿਛਲੇ 7 ਮਹੀਨਿਆਂ ਤੋਂ ਲਗਾਤਾਰ 1 ਲੱਖ ਕਰੋੜ ਰੁਪਏ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਬਲਕਿ ਇਸ ਨੇ ਤੇਜ਼ੀ ਨਾਲ ਵਾਧਾ ਵੀ ਵਿਖਾਇਆ ਹੈ। ਇਸ ਅਰਸੇ ਦੌਰਾਨ ਇਹ ਅਰਥਚਾਰੇ ਦੀ ਨਿਰੰਤਰ ਰਿਕਵਰੀ ਦੇ ਸਪਸ਼ਟ ਸੰਕੇਤ ਹਨ। ਜਾਅਲੀ ਬਿਲਾਂ ਦੀ ਸਖਤ ਨਿਗਰਾਨੀ,  ਬਹੁ-ਮੰਤਵੀ ਸਾਧਨਾਂ ਤੋਂ ਡਾਟਾ ਦੇ ਇਸਤੇਮਾਲ ਨਾਲ ਡੂੰਘਾਈ ਵਿਚ ਡਾਟਾ ਦਾ ਵਿਸ਼ਲੇਸ਼ਣ ਜਿਸ ਵਿਚ ਜੀਐਸਟੀ, ਇਨਕਮ ਟੈਕਸ ਅਤੇ ਕਸਟਮਜ਼, ਆਈਟੀ ਪ੍ਰਣਾਲੀਆਂ ਅਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਦਾ ਵੀ ਯੋਗਦਾਨ ਹੈ, ਸਮੇਤ ਟੈਕਸ ਮਾਲੀਏ ਵਿਚ ਵਾਧਾ ਹੋਇਆ ਹੈ। ਤਿਮਾਹੀ ਰਿਟਰਨ ਅਤੇ ਮਹੀਨਾਵਾਰ ਅਦਾਇਗੀ ਸਕੀਮ ਸਫਲਤਾਪੂਰਵਕ ਲਾਗੂ ਕੀਤੀ ਗਈ ਹੈ ਜਿਸ ਨਾਲ ਛੋਟੇ ਟੈਕਸ ਦਾਤਾਵਾਂ ਨੂੰ ਰਾਹਤ ਮਿਲੀ ਹੈ ਤਾਕਿ ਉਹ ਹੁਣ ਹਰ ਤਿੰਨ ਮਹੀਨਿਆਂ ਬਾਅਦ ਸਿਰਫ ਇਕ ਰਿਟਰਨ ਫਾਈਲ ਕਰਦੇ ਹਨ। ਪਹਿਲਾਂ ਤੋਂ ਭਰੀਆਂ ਗਈਆਂ ਜੀਐਸਟੀਆਰ 2-ਏ ਅਤੇ 3-ਬੀ ਰਿਟਰਨਾਂ ਦੀ ਸ਼ਕਲ ਵਿਚ ਟੈਕਸ ਦਾਤਾਵਾਂ ਨੂੰ ਆਈਟੀ ਸਹਾਇਤਾ  ਉਪਲਬਧ ਕਰਵਾਈ ਗਈ ਹੈ ਅਤੇ ਪ੍ਰਣਾਲੀ ਸਮਰੱਥਾ ਨੂੰ ਵਧਾਇਆ ਗਿਆ ਹੈ ਜਿਸ ਨਾਲ ਰਿਟਰਨ ਦਾਖਲ ਕਰਨ ਦੀ ਪ੍ਰਕ੍ਰਿਆ ਵੀ ਆਸਾਨ ਹੋਈ ਹੈ।

 

ਇਸ ਮਹੀਨੇ ਦੌਰਾਨ ਸਰਕਾਰ ਨੇ ਸੀਜੀਐਸਟੀ ਦੇ 29,185 ਕਰੋੜ ਰੁਪਏ ਅਤੇ ਆਈਜੀਐਸਟੀ ਤੋਂ ਐਸਜੀਐਸਟੀ ਦੇ 22,756 ਕਰੋੜ ਰੁਪਏ ਦੇ ਐਸਜੀਐਸਟੀ ਮਾਮਲੇ ਨਿਯਮਿਤ ਤੌਰ ਤੇ ਨਿਪਟਾਏ ਹਨ। ਅਪ੍ਰੈਲ, 2021 ਦੇ ਮਹੀਨੇ ਵਿਚ ਨਿਯਮਤ ਅਤੇ ਆਰਜ਼ੀ ਸੈਟਲਮੈਂਟਾਂ ਤੋਂ ਬਾਅਦ ਕੇਂਦਰ ਅਤੇ ਰਾਜਾਂ ਦਾ ਕੁਲ ਮਾਲੀਆ ਸੀਜੀਐਸਟੀ ਲਈ 57,022 ਕਰੋੜ ਰੁਪਏ ਅਤੇ ਐਸਜੀਐਸਟੀ ਲਈ 58,377 ਕਰੋੜ ਰੁਪਏ ਹੈ।

 

ਹੇਠਾਂ ਦਿੱਤਾ ਗਿਆ ਚਾਰਟ ਅਕਤੂਬਰ, 20 ਤੋਂ ਮਾਰਚ 20 ਅਤੇ ਅਪ੍ਰੈਲ, 2021 ਦੌਰਾਨ ਮਹੀਨਾਵਾਰ ਕੁਲ ਜੀਐਸਟੀ ਮਾਲੀਏ ਦਾ ਰੁਝਾਨ ਦਰਸਾਉਂਦਾ ਹੈ।

C:\Users\dell\Desktop\image0014PLD.png 

 

------------------------------------   

ਆਰ ਐਮ/ਐਮ ਵੀ/ਕੇ ਐਮ ਐਨ (Release ID: 1715407) Visitor Counter : 210