ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਵਿੱਚ ਵਾਧੇ ਨਾਲ ਲੜਨ ਲਈ ਵਿਸ਼ੇਸ਼ ਵਿਵਸਥਾਵਾਂ ਲਾਗੂ ਕੀਤੀਆਂ ਅਤੇ ਹਥਿਆਰਬੰਦ ਸੇਨਾਵਾਂ ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਪ੍ਰਦਾਨ ਕੀਤੀਆਂ
Posted On:
30 APR 2021 6:01PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 30 ਅਪ੍ਰੈਲ, 2021 ਨੂੰ ਦੇਸ਼ ਵਿਚ ਮੌਜੂਦਾ ਕੋਵਿਡ-19 ਸਥਿਤੀ ਤੇ ਕਾਬੂ ਪਾਉਣ ਲਈ ਵਿਸ਼ੇਸ਼ ਵਿਵਸਥਾਵਾਂ ਲਾਗੂ ਕੀਤੀਆਂ ਅਤੇ ਹਥਿਆਰਬੰਦ ਸੇਨਾਵਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਦੇ ਯਤਨਾਂ ਨੂੰ ਤੇਜ਼ ਕਰਨ ਲਈ ਐਮਰਜੈਂਸੀ ਵਿੱਤੀ ਸ਼ਕਤੀਆਂ ਪ੍ਰਦਾਨ ਕੀਤੀਆਂ। ਇਹ ਸ਼ਕਤੀਆਂ ਫਾਰਮੇਸ਼ਨ ਕਮਾਂਡਰਾਂ ਦੀ ਕੁਆਰੰਟੀਨ ਸਹੂਲਤਾਂ / ਹਸਪਤਾਲ ਸਥਾਪਤ ਅਤੇ ਸੰਚਾਲਤ ਕਰਨ ਵਿੱਚ ਸਹਾਇਤਾ ਕਰਨਗੀਆਂ ਅਤੇ ਉਪਕਰਣ / ਵਸਤੂਆਂ / ਸਮੱਗਰੀ / ਸਟੋਰਾਂ ਦੀ ਖਰੀਦ / ਮੁਰੰਮਤ ਕਰਨ ਤੋਂ ਇਲਾਵਾ ਵੱਖ-ਵੱਖ ਸੇਵਾਵਾਂ ਅਤੇ ਮਹਾਂਮਾਰੀ ਵਿਰੁੱਧ ਚੱਲ ਰਹੇ ਯਤਨਾਂ ਵਿੱਚ ਲੋੜੀਂਦੀਆਂ ਸੇਵਾਵਾਂ ਦੀ ਵਿਵਸਥਾ ਕਰਨ ਵਿੱਚ ਸਹਾਇਤਾ ਕਰਨਗੀਆਂ।
ਇਨ੍ਹਾਂ ਸ਼ਕਤੀਆਂ ਅਧੀਨ, ਹਥਿਆਰਬੰਦ ਸੇਨਾਵਾਂ ਦੇ ਵਾਈਸ ਚੀਫ਼ਜ਼ ਸਮੇਤ ਚੀਫ਼ ਆਫ਼ ਇੰਟੇਗਰੇਟਡ ਡਿਫੈਂਸ ਸਟਾਫ ਨੂੰ ਚੇਅਰਮੈਨ ਚੀਫ਼ਸ ਆਫ਼ ਸਟਾਫ ਕਮੇਟੀ (ਸੀਆਈਐਸਸੀ) ਅਤੇ ਜਨਰਲ ਆਫ਼ਿਸਰ ਕਮਾਂਡਿੰਗ-ਇਨ-ਚੀਫ਼ (ਜੀਓਸੀ-ਇਨ-ਸੀਐਸ) ਅਤੇ ਸਾਰੀਆਂ ਤਿੰਨੋਂ ਸੇਵਾਵਾਂ ਦੇ ਬਰਾਬਰ ਵਾਲੇ ਅਫਸਰਾਂ ਨੂੰ ਪੂਰੀਆਂ ਸ਼ਕਤੀਆਂ ਦਿਤੀਆਂ ਗਈਆਂ ਹਨ, ਜਦੋਂਕਿ ਕੋਰ ਕਮਾਂਡਰਾਂ / ਏਰੀਆ ਕਮਾਂਡਰਾਂ ਨੂੰ ਪ੍ਰਤੀ ਕੇਸ 50 ਲੱਖ ਰੁਪਏ ਤਕ ਦੇ ਅਧਿਕਾਰ ਸੌਂਪੇ ਗਏ ਹਨ ਅਤੇ ਡਿਵੀਜ਼ਨ ਕਮਾਂਡਰਾਂ / ਸਬ ਏਰੀਆ ਕਮਾਂਡਰਾਂ ਅਤੇ ਬਰਾਬਰ ਦੇ ਰੈਂਕ ਵਾਲਿਆਂ ਨੂੰ ਪ੍ਰਤੀ ਕੇਸ 20 ਲੱਖ ਰੁਪਏ ਤੱਕ ਦੇ ਅਧਿਕਾਰ ਸੌਂਪੇ ਗਏ ਹਨ। ਇਹ ਸ਼ਕਤੀਆਂ ਸ਼ੁਰੂਆਤ ਵਿੱਚ 1 ਮਈ ਤੋਂ 31 ਜੁਲਾਈ 2021 ਤੱਕ ਦੇ ਤਿੰਨ ਮਹੀਨਿਆਂ ਲਈ ਦਿੱਤੀਆਂ ਗਈਆਂ ਹਨ। ਇਹ ਪਿਛਲੇ ਹਫਤੇ ਹਥਿਆਰਬੰਦ ਸੇਨਾਵਾਂ ਦੇ ਮੈਡੀਕਲ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਐਮਰਜੰਸੀ ਸ਼ਕਤੀਆਂ ਤੋਂ ਇਲਾਵਾ ਹਨ।
ਹਥਿਆਰਬੰਦ ਸੇਨਾਵਾਂ ਨੂੰ ਐਮਰਜੰਸੀ ਸ਼ਕਤੀਆਂ ਦੀ ਮਨਜੂਰੀ ਪਿਛਲੇ ਸਾਲ ਵੀ ਉਸ ਵੇਲੇ ਦਿੱਤੀ ਗਈ ਸੀ ਜਦੋਂ ਕੋਵਿਡ-19 ਮਹਾਮਾਰੀ ਪਹਿਲੀ ਵਾਰ ਫੈਲੀ ਸੀ। ਇਸ ਨੇ ਹਥਿਆਰਬੰਦ ਸੇਨਾਵਾਂ ਨੂੰ ਸਥਿਤੀ ਨਾਲ ਤੇਜ਼ੀ ਅਤੇ ਇਕ ਪ੍ਰਭਾਵਸ਼ਾਲੀ ਢੰਗ ਨਾਲ ਨਾਲ ਨਜਿੱਠਣ ਵਿਚ ਸਹਾਇਤਾ ਕੀਤੀ ਸੀ।
---------------------------------------
ਏ ਬੀ ਬੀ /ਨਾਮਪੀ /ਕੇ ਏ /ਡੀ ਕੇ /ਸੈਵੀ /ਏ ਡੀ ਏ
(Release ID: 1715204)
Visitor Counter : 181