ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਹਿਲਾਵਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਸਰਬਉੱਚ ਤਰਜੀਹ ਦੇਣ ਦਾ ਸੱਦਾ ਦਿੱਤਾ
ਮਹਿਲਾਵਾਂ ਦੀਆਂ ਸਿਹਤ ਜ਼ਰੂਰਤਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਤੰਦਰੁਸਤ ਸਮਾਜ ਦਾ ਅਧਾਰ ਹਨ
ਉਪ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਿਤ ਐੱਸਡੀਜੀ ਦੇ ਟੀਚਿਆਂ ਦੀ ਪ੍ਰਾਪਤੀ ਦੇ ਲਈ ਐੱਮਐੱਮਆਰ ਵਿੱਚ ਤੇਜ਼ੀ ਨਾਲ ਗਿਰਾਵਟ ਲਿਆਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਤੇਲੰਗਾਨਾ ਵਿੱਚ ਜਨਤਕ ਹਸਪਤਾਲਾਂ ਵਿੱਚ ਸਿਜੇਰਿਯਨ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਯਤਨਾਂ ਦੀ ਸਰਾਹਨਾ ਕੀਤੀ
ਉਪ ਰਾਸ਼ਟਰਪਤੀ ਨੇ ਨਿਜੀ ਹਸਪਤਾਲਾਂ ਤੋਂ ਵਿੱਚ ਸਿਜੇਰਿਯਨ ਮਾਮਲਿਆਂ ਵਿੱਚ ਕਮੀ ਲਿਆਉਣ ਦੇ ਅਭਿਆਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਡਾ. ਈਵਿਤਾ ਫਰਨਾਡੀਜ਼ ਨੂੰ 29ਵਾਂ ਯੁੱਧਵੀਰ ਮੈਮੋਰੀਅਲ ਅਵਾਰਡ ਪ੍ਰਦਾਨ ਕੀਤਾ
ਉਨ੍ਹਾਂ ਨੇ ਸਵਰਗੀ ਸ਼੍ਰੀ ਯੁੱਧਵੀਰ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
Posted On:
30 APR 2021 12:37PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੇਂਕੈਈਆ ਨਾਇਡੂ ਨੇ ਮਹਿਲਾਵਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਸਰਬਉੱਚ ਤਰਜੀਹ ਦੇਣ ਦਾ ਸੱਦਾ ਦਿੱਤਾ ਹੈ ਜੋ ਦੇਸ਼ ਦੀ ਆਬਾਦੀ ਦਾ ਲਗਭਗ 50 ਪ੍ਰਤੀਸ਼ਤ ਹਨ।
ਹੈਦਰਾਬਾਦ ਦੀ ਇਸਤਰੀ ਰੋਗ ਮਾਹਰ, ਡਾ. ਈਵਿਤਾ ਫਰਨਾਡੀਜ਼ ਨੂੰ ਮਹਿਲਾ ਸਿਹਤ ਮਹਿਲਾ ਸਿਹਤ ਦੇਖਭਾਲ਼ ਅਤੇ ਸਸ਼ਕਤੀਕਰਣ ਹੇਤੂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਸਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ 'ਯੁੱਧਵੀਰ ਮੈਮੋਰੀਅਲ ਅਵਾਰਡ' ਪ੍ਰਦਾਨ ਕੀਤਾ ਅਤੇ ਕਿਹਾ ਕਿ ਅਗਰ ਮਹਿਲਾਵਾਂ ਦੀਆ ਸਿਹਤ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਅਸੀਂ ਕਦੇ ਵੀ ਤੰਦਰੁਸਤ ਸਮਾਜ ਦਾ ਨਿਰਮਾਣ ਨਹੀਂ ਕਰ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀਆਂ ਵਿਭਿੰਨ ਸਿਹਤ ਜ਼ਰੂਰਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਤੰਦਰੁਸਤ ਸਮਾਜ ਦਾ ਅਧਾਰ ਹੁੰਦੀਆਂ ਹਨ।
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਦੇਸ਼ ਵਿੱਚ ਜਣੇਪੇ ਦੀ ਮੌਤ ਦਰ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਕਾਫੀ ਪ੍ਰਗਤੀ ਹੋਈ ਹੈ, ਉਪ ਰਾਸ਼ਟਰਪਤੀ ਨੇ ਇਸ ਗਿਰਾਵਟ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਨਾਲ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਿਤ ਸਥਿਰ ਵਿਕਾਸ ਟੀਚਿਆਂ (ਅੇੱਸਡੀਜੀ) ਦੇ ਟੀਚੇ 3.1 ਦੀ ਪ੍ਰਾਪਤੀ ਕੀਤੀ ਜਾ ਸਕੇ, ਜਿਸ ਦਾ ਉਦੇਸ਼ 2030 ਤੱਕ ਆਲਮੀ ਜਣੇਪਾ ਮੌਤ ਦਰ ਨੂੰ ਪ੍ਰਤੀ ਇੱਕ ਲੱਖ ਜਨਮ ਵਿੱਚ 70 ਤੋ ਘੱਟ ਕਰਨਾ ਹੈ।
ਸ਼੍ਰੀ ਨਾਇਡੂ ਨੇ ਭਾਰਤ ਦੀਆ ਮਹਿਲਾਵਾਂ ਵਿੱਚ ਅਲਪ-ਪੋਸ਼ਣ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਠੋਸ ਉਪਾਅ ਕਰਨ ਦਾ ਸੱਦਾ ਦਿੱਤਾ।
ਪੁਰਸਕਾਰ ਜੇਤੂ ਡਾ. ਈਵਿਤਾ ਫਰਨਾਡੀਜ਼ ਦੁਆਰਾ ਮਹਿਲਾਵਾਂ ਦੀ ਸਿਹਤ ਅਤੇ ਪ੍ਰਜਨਨ ਵਿੱਚ ਮੋਹਰੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿ ਉਹ ਮਹਿਲਾ ਸਸ਼ਕਤੀਕਰਣ ਅਤੇ ਸਾਧਾਰਣ ਜਨਮ ਦੀ ਇੱਕ ਮਜ਼ਬੂਤ ਸਮਰਥੱਕ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾ. ਈਵਿਤਾ ਨੇ ਮਹਿਲਾਵਾਂ ਦੇ ਲਈ ਡਿਲਿਵਰੀ ਨੂੰ ਪ੍ਰਾਕ੍ਰਿਤਿਕ ਅਤੇ ਸਕਾਰਾਤਮਕ ਅਨੁਭਵ ਬਨਾਉਣ , ਨਾਰਮਲ ਡਿਲਿਵਰੀ ਨੂੰ ਪ੍ਰੋਤਸਾਹਨ ਦੇਣ ਅਤੇ ਸਿਜੇਰਿਅਨ ਮਾਮਲਿਆਂ ਵਿੱਚ ਕਮੀ ਲਿਆਉਣ ਦੀ ਦਿਸ਼ਾ ਵਿੱਚ ਹਰ ਸੰਭਵ ਯਤਨ ਕੀਤਾ ਹੈ।"
ਯੂਨੀਸੈੱਫ ਦੇ ਨਾਲ ਤੇਲੰਗਾਨਾ ਸਰਕਾਰ ਅਤੇ ਫਰਨਾਡੀਜ਼ ਹਸਪਤਾਲ ਦੁਆਰਾ ਸਿਜੇਰਿਅਨ ਮਾਮਲਿਆਂ ਵਿੱਚ ਕਮੀ ਲਿਆਉਣ ਅਤੇ ਜਨਤਕ ਹਸਪਤਾਲਾਂ ਵਿੱਚ ਨਾਰਮਲ ਡਿਲਿਵਰੀ ਨੂੰ ਪ੍ਰੋਤਸਾਹਨ ਦੇਣ ਦੇ ਯਤਨਾਂ ਦਾ ਉਲੇਖ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਨੂੰ ਇੱਕ "ਸ਼ਲਾਘਾਯੋਗ ਉਦੇਸ਼" ਦੱਸਿਆ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਜੇਰਿਅਨ ਵਰਗਾਂ ਵਿੱਚ ਕਮੀ ਲਿਆਉਣ ਦੀ ਮੁਹਿੰਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਿਜੀ ਹਸਪਤਾਲ ਸ਼ਾਮਲ ਹੋਣ।
ਸ਼੍ਰੀ ਨਾਇਡੂ ਨੇ ਕਿਹਾ ਕਿ ਜਣੇਪਾ ਸਿਹਤ ਦੇਖਭਾਲ਼ ਵਿੱਚ ਸੁਧਾਰ ਲਿਆਉਣਾ ਬਹੁਤ ਹੀ ਮਹੱਤਵਪੂਰਣ ਹੈ ਅਤੇ ਉਨ੍ਹਾਂ ਨੇ ਦਾਈਆਂ ਦਾ ਇੱਕ ਰਾਸ਼ਟਰੀ ਕੈਡਰ ਦਾ ਨਿਰਮਾਣ ਕਰਨ ਵਾਲੀ ਪਹਿਲ ਦੇ ਲਈ ਡਾ. ਈਵਿਤਾ ਦੀ ਸਰਾਹਨਾ ਕੀਤੀ।ਉਨ੍ਹਾਂ ਨੇ ਇਸ ਗੱਲ 'ਤੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਫਰਨਾਡੀਜ਼ ਫਾਊਂਡੇਸ਼ਨ ਤੇਲੰਗਾਨਾ ਸਰਕਾਰ ਵਿੱਚ ਦਾਈਆਂ ਦੇ ਲਈ 1500 ਨਰਸਾਂ ਨੂੰ ਸਿਖਿਅਤ ਕਰਨ ਦੇ ਲਈ ਵਚਨਬੱਧ ਹੈ।
ਉਪ ਰਾਸ਼ਟਰਪਤੀ ਨੇ ਸਵਰਗੀ ਸ਼੍ਰੀ ਯੁੱਧਵੀਰ ਜੀ ਨੂੰ ਸ਼ਰਧਾਜ਼ਲੀ ਅਰਪਿਤ ਕੀਤੀ, ਜਿਨ੍ਹਾਂ ਦੇ ਨਾਲ 'ਤੇ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਉਹ ਕਈ ਖੇਤਰਾਂ ਵਿੱਚ ਸ਼ਾਮਲ ਵਿਅਕਤੀ ਸਨ- ਇੱਕ ਸੁਤੰਤਰਤਾ ਸੈਨਾਨੀ, ਸਮਾਜ ਸੇਵਕ ਅਤੇ ਨਾਮਵਰ ਪੱਤਰਕਾਰ। ਸੱਚ ਅਤੇ ਇਮਾਨਦਾਰੀ ਦੇ ਮਾਰਗਦਰਸ਼ਕ ਦੇ ਰੂਪ ਵਿੱਚ ਯੁੱਧਵੀਰ ਜੀ ਨੇ ਪੱਤਰਕਾਰਤਾ ਵਿੱਚ ਹਮੇਸ਼ਾ ਨੈਤਿਕਤਾ ਨੂੰ ਅਪਨਾਇਆ। ਉਨ੍ਹਾਂ ਨੇ ਮਿਲਾਪ ਡੇਲੀ ਦੀ ਸ਼ੁਰੂਆਤ ਪਹਿਲਾ ਉਰਦੂ ਵਿੱਚ ਅਤੇ ਬਾਅਦ ਵਿੱਚ 1950 ਵਿੱਚ ਹਿੰਦੀ ਭਾਸ਼ਾ ਵਿੱਚ ਕੀਤੀ। ਉਨ੍ਹਾਂ ਨੇ ਕਿਹਾ ਕਿ ਹਿੰਦੀ ਮਿਲਾਪ ਨਾਮਵਰ ਸੰਸਥਾ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ ਅਤੇ ਨੈਤਿਕ ਅਤੇ ਨਿਰਪੱਖ ਸਮਾਚਾਰ ਕਵਰੇਜ ਦਾ ਸਾਮਨਾਰਥੀ ਬਣ ਚੁੱਕਿਆ ਹੈ। ਇਹ ਹੈਦਰਾਬਾਦ ਅਤੇ ਦੱਖਣ ਭਾਰਤ ਵਿੱਚ ਹਿੰਦੀ ਭਾਸ਼ੀ ਪਾਠਕਾਂ ਦੇ ਜੀਵਨ ਦਾ ਇੱਕ ਅਭਿੰਨ ਅੰਗ ਬਣ ਚੁੱਕਿਆ ਹੈ।
ਇਸ ਸਮਾਗਮ ਵਿੱਚ ਯੁੱਧਵੀਰ ਫਾਊਂਡੇਸ਼ਨ ਦੇ ਚੇਅਰਮੈਨ ਮੁਰਲੀਧਰ ਗੁਪਤਾ, ਫਰਨਾਡੀਜ਼ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਈਵਿਤਾ ਫਰਨਾਡੀਜ਼, ਸ਼੍ਰੀ ਵਿਨੈ ਵੀਰ, ਸਵਰਗੀ ਯੁੱਧਵੀਰ ਦੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰ, ਦੈਨਿਕ ਹਿੰਦੀ ਮਿਲਾਪ ਦੇ ਮਾਰਕਿਟਿੰਗ ਮੈਨੇਜਰ ਸ਼੍ਰੀ ਪ੍ਰਕਾਸ਼ ਜੈਨ, ਸ਼੍ਰੀ ਅਨੁਜ ਗੁਰੁਵਰ ਅਤੇ ਹੋਰ ਲੋਕ ਵਰਚੁਅਲ ਰੂਪ ਵਿੱਚ ਨਾਲ ਸ਼ਾਮਲ ਹੋਏ।
ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਮੂਲ ਪਾਠ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ
*****
ਐੱਮਐੱਸ/ਆਰਕੇ/ਡੀਪੀ
(Release ID: 1715200)
Visitor Counter : 208