ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਐੱਮਈਆਰਆਈ ਨੇ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਟੈਕਨੋਲੋਜੀ ਕੰਪਨੀਆਂ ਨੂੰ ਟ੍ਰਾਂਸਫਰ ਕੀਤੀ

Posted On: 29 APR 2021 4:23PM by PIB Chandigarh

ਸੀਐੱਸਆਈਆਰ-ਸੀਐੱਮਈਆਰਆਈ ਦੁਰਗਾਪੁਰ ਨੇ ਸੰਸਥਾਨ ਦੁਆਰਾ ਵਿਕਸਿਤ ਆਕਸੀਜਨ ਸੰਵਰਧਨ ਇਕਾਈ ਦੀ ਟੈਕਨੋਲੋਜੀ ਨੂੰ 29 ਅਪ੍ਰੈਲ 2021 ਨੂੰ ਸੀਐੱਸਆਈਆਰ - ਸੀਐੱਮਈਆਰਆਈ  ਦੇ ਡਾਇਰੈਕਟਰ ਪ੍ਰੋ (ਡਾ.) ਹਰੀਸ਼ ਹਿਰਾਨੀ ਦੀ ਵਰਚੁਅਲ ਮੌਜੂਦਗੀ ਵਿੱਚ ਮੈਸਰਸ ਜਯੋਤੀ ਸੀਐੱਨਸੀ ਆਟੋਮੇਸ਼ਨ ਲਿਮਿਟੇਡ, ਰਾਜਕੋਟ ਅਤੇ ਮੈਸਰਸ ਗ੍ਰਿਡ ਇੰਜੀਨੀਅਰਸ ਪ੍ਰਾਇਵੇਟ ਲਿਮਿਟੇਡ,  ਗੁਰੂਗ੍ਰਾਮ ਨੂੰ ਟ੍ਰਾਂਸਫਰ ਕੀਤੀ ਹੈ ।

 

C:\Users\user\Desktop\narinder\2021\April\12 April\image001WJY7.jpg

 

ਇਸ ਮੌਕੇ ‘ਤੇ ਪ੍ਰੋ. ਹਿਰਾਨੀ ਨੇ ਵਿਸ਼ੇਸ਼ ਰੂਪ ਨਾਲ ਵਰਤਮਾਨ ਕੋਵਿਡ-19 ਮਹਾਮਾਰੀ  ਦੇ ਪਰਿਦ੍ਰਿਸ਼ ਵਿੱਚ ਆਕਸੀਜਨ ਦੀ ਬਿਹਤਰ ਵੰਡ ਨੀਤੀਆਂ ਦੀਆਂ ਜ਼ਰੂਰਤਾਂ  ਦੇ ਬਾਰੇ ਚਰਚਾ ਕੀਤੀ ।  ਔਸਤਨ ਇੱਕ ਵਿਅਕਤੀ ਨੂੰ 5-20 ਐੱਲਪੀਐੱਮ ਹਵਾ ਦੀ ਜ਼ਰੂਰਤ ਹੁੰਦੀ ਹੈ। ਜਿਸ ਵਿੱਚ ਉੱਚਿਤ ਪ੍ਰਤੀਸ਼ਤ ਆਕਸੀਜਨ ਹੁੰਦੀ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਟੈਕਨੋਲੋਜੀ ਆਕਸੀਜਨ  ਦੇ ਇਨ-ਹਾਊਸ ਸੰਵਰਧਨ ਪ੍ਰਦਾਨ ਕਰਦੀ ਹੈ ਅਤੇ ਬਾਹਰੀ ਜ਼ਰੂਰਤਾਂ ਤੋਂ ਸੁਤੰਤਰਤਾ ਪ੍ਰਦਾਨ ਕਰਦੀ ਹੈ।  ਨਾਲ ਹੀ ਭਾਰੀ ਸਿਲੰਡਰ ਨੂੰ ਸੰਭਾਲਣ  ਦੇ ਜੋਖਿਮ ਅਤੇ ਕਠਿਨਾਈ ਨੂੰ ਖਤਮ ਕਰਦੀ ਹੈ ।  ਸੀਐੱਸਆਈਆਰ - ਸੀਐੱਮਈਆਰਆਈ ਦੁਆਰਾ ਵਿਕਸਿਤ ਈਓਯੂ ਰੋਗੀਆਂ ਨੂੰ ਤੇਜ਼ੀ ਨਾਲ ਠੀਕ ਕਰਨ ਵਿੱਚ ਮਦਦ ਕਰ ਸਕਦੀ ਹੈ ।

 

C:\Users\user\Desktop\narinder\2021\April\12 April\image002EQP1.jpg

 

 

 

ਪ੍ਰੋ. ਹਿਰਾਨੀ ਨੇ ਇਹ ਵੀ ਕਿਹਾ ਕਿ ਸੀਐੱਸਆਈਆਰ-ਸੀਐੱਮਈਆਰਆਈ  ਨੇ ਚਾਰ ਉਦਯੋਗਾਂ ਨੂੰ ਉਤਪਾਦਨ,  ਮਾਰਕਿਟਿੰਗ ਅਤੇ ਸੇਵਾ ਲਈ ਲਾਇਸੈਂਸ ਟ੍ਰਾਂਸਫਰ ਕਰ ਦਿੱਤਾ ਹੈ।  ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਾਰੀਆਂ ਚਾਰ ਕੰਪਨੀਆਂ ਮਈ 2021 ਦੇ ਦੂਜੇ ਹਫ਼ਤੇ ਤੱਕ ਆਕਸੀਜਨ ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋ ਜਾਣਗੀਆਂ ।

ਗੁਰੂਗ੍ਰਾਮ ਦੇ ਮੈਸਰਸ ਜੀਆਰਆਈਡੀ ਇੰਜੀਨੀਅਰਸ ਪ੍ਰਾਇਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੁਪਤਾ ਨੇ ਵਰਤਮਾਨ ਪਰਿਦ੍ਰਿਸ਼ ਵਿੱਚ ਉਪਯੋਗਤਾ ਨੂੰ ਦੇਖਦੇ ਹੋਏ ਸੰਸਥਾਨ ਦੁਆਰਾ ਵਿਕਸਿਤ ਆਕਸੀਜਨ ਸੰਵਰਧਨ ਟੈਕਨੋਲੋਜੀ ਦੀ ਸ਼ਲਾਘਾ ਕੀਤੀ ।  ਉਨ੍ਹਾਂ ਨੇ ਚੀਨ ਅਤੇ ਅਮਰੀਕਾ ਤੋਂ ਜ਼ਰੂਰੀ ਕੰਪ੍ਰੈਸ਼ਰਸ  ਦੇ ਆਯਾਤ ਵਿੱਚ ਕੁਝ ਮੁਸ਼ਕਿਲਾਂ ‘ਤੇ ਕਾਬੂ ਪਾਉਣ ਦਾ ਵੀ ਭਰੋਸਾ ਵੀ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਦੀ ਕੰਪਨੀ ਪ੍ਰਤੀਦਿਨ 25 ਤੋਂ 50 ਯੂਨਿਟ ਦਾ ਉਤਪਾਦਨ ਕਰ ਸਕਦੀ ਹੈ ਅਤੇ ਉਸ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ।  ਸੀਐੱਸਆਈਆਰ - ਸੀਐੱਮਈਆਈਆਰ ਨੇ ਅਹਿਮਦਾਬਾਦ ਦੀਆਂ ਕੁਝ ਕੰਪਨੀਆਂ ਤੋਂ ਵੀ ਸਪਲਾਈ ਦਾ ਪਤਾ ਲਗਾਉਣ ਦਾ ਸੁਝਾਅ ਦਿੱਤਾ ।  ਸ਼੍ਰੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਬਜ਼ਾਰ ਵਿੱਚ ਵਿਆਪਕ ਮਾਨਤਾ ਲਈ ਉਤਪਾਦ ਦੀ ਸੁੰਦਰ ਦਿੱਖ ਅਤੇ ਡਿਜਿਟਲ ਕਾਰਜ ਸਮਰੱਥਾ ‘ਤੇ ਵੀ ਕੰਮ ਕਰੇਗੀ ।  ਸ਼੍ਰੀ ਗੁਪਤਾ ਨੇ ਇਹ ਵੀ ਕਿਹਾ ਕਿ ਉਹ ਪੂਰੇ ਮਾਮਲੇ ਨੂੰ ਨਾ ਕੇਵਲ ਵਪਾਰਕ ਦ੍ਰਿਸ਼ਟੀਕੋਣ ਤੋਂ ਬਲਕਿ  ਸਮਾਜ ਦੀ ਸੇਵਾ ਦੇ ਰੂਪ ਵਿੱਚ ਵੀ ਦੇਖ ਰਹੇ ਹਨ ।

 

 C:\Users\user\Desktop\narinder\2021\April\12 April\image003EZ35.jpg

ਰਾਜਕੋਟ ਦੇ ਮੈਸਰਸ ਜਯੋਤੀ ਸੀਐੱਨਸੀ ਆਟੋਮੇਸ਼ਨ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਨੇ ਟੈਕਨੋਲੋਜੀ ਟ੍ਰਾਂਸਫਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਉਹ ਪ੍ਰੋਟੋਟਾਈਪ ਦਾ ਨਿਰਮਾਣ ਕਰਨਗੇ ਅਤੇ ਮੰਗ ਦੇ ਅਨੁਸਾਰ ਉਤਪਾਦਨ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ।  ਕੰਪ੍ਰੈਸ਼ਰ ਨਿਰਮਾਣ ਲਈ ਉਨ੍ਹਾਂ ਦੀ ਕੰਪਨੀ  ਦੇ ਕੋਲ ਵੀ ਸਮਰੱਥਾ ਹੈ ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਵਰਤਮਾਨ ਵਿੱਚ ਜ਼ਰੂਰਤ ਬਹੁਤ ਅਧਿਕ ਹੈ ਉਹ ਪ੍ਰਤੀਦਿਨ 1000 ਤੋਂ ਅਧਿਕ ਯੂਨਿਟ ਬਣਾਉਣ ਦੀ ਕੋਸ਼ਿਸ਼ ਕਰਨਗੇ ।  ਅਤੇ ਉਸ ਦੇ ਸੌਂਦਰਯਬੋਧ (ਸੁਹਜ ਦਿੱਖ) ,  ਲਾਗਤ ਅਤੇ ਉਸ ਦੀ ਆਵਾਜਾਈ ਅਸਾਨ ਬਣਾਉਣ  ਦੇ ਪਹਿਲੂਆਂ ਨੂੰ ਦੇਖਦੇ ਹੋਏ ਧਾਤੂ ਸ਼ੀਟ ਬੌਡੀ ਨੂੰ ਪਲਾਸਟਿਕ ਬੌਡੀ ਵਿੱਚ ਬਦਲਣ ਦੀ ਯੋਜਨਾ ਬਣਾ ਰਹੇ ਹਨ ।  ਮੌਜੂਦਾ ਪਰਿਦ੍ਰਿਸ਼ ਵਿੱਚ ਮੰਗ ਨੂੰ ਪੂਰਾ ਕਰਨ ਲਈ ਉਹ 24 ਘੰਟੇ ਕੰਮ ਕਰ ਰਹੇ ਹਨ ਤਾਕਿ ਯੂਨਿਟ ਦਾ ਤੇਜ਼ੀ ਨਾਲ ਉਤਪਾਦਨ ਹੋ ਸਕੇ ਜਿਸ ਦੇ ਨਾਲ ਦੇਸ਼ ਦੀ ਸੇਵਾ ਹੋ ਸਕੇ।

********************

ਆਰਪੀ (Release ID: 1715070) Visitor Counter : 10