ਗ੍ਰਹਿ ਮੰਤਰਾਲਾ
ਗ੍ਰਿਹ ਮੰਤਰਾਲਾ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 25 ਅਪ੍ਰੈਲ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਐਡਵਾਈਜ਼ਰੀ ਵਿਚ ਦਿੱਤੇ ਕੰਟੇਨਮੈਂਟ ਉਪਾਵਾਂ 'ਤੇ ਵਿਚਾਰ ਕਰਨ ਦੇ ਆਦੇਸ਼ ਜਾਰੀ ਕੀਤੇ
Posted On:
29 APR 2021 8:32PM by PIB Chandigarh
ਅੱਜ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ, ਗ੍ਰਿਹ ਮੰਤਰਾਲਾ (ਐਮਐਚਏ) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ'ਜ) ਨੂੰ ਉਨ੍ਹਾਂ ਕੰਟੇਨਮੈਂਟ ਉਪਾਵਾਂ ਤੇ ਵਿਚਾਰ ਕਰਨ ਲਈ ਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ ਨੂੰ 25.4.2021 ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (ਐਮਐਚਐਫਡਬਲਯੂ) ਦੀ ਐਡਵਾਈਜ਼ਰੀ ਵਿੱਚ ਦੱਸੇ ਗਏ ਸਥਿਤੀ ਦੇ ਮੁੱਲਾਂਕਣ ਦੇ ਅਧਾਰ ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਸੀ। ਇਸ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਦਾ ਪ੍ਰਬੰਧਨ (ਡੀਐੱਮ) ਐਕਟ, 2005 ਦੀਆਂ ਢੁਕਵੀਆਂ ਵਿਵਸਥਾਵਾਂ ਦੇ ਤਹਿਤ ਜ਼ਰੂਰੀ ਰੋਕਥਾਮ ਉਪਾਅ ਲਾਗੂ ਕਰਨ ਲਈ ਕਿਹਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਮਿਤੀ 25.4.2021 ਦੀ ਆਪਣੀ ਐਡਵਾਈਜ਼ਰੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਜਿਹੇ ਜ਼ਿਲ੍ਹਿਆਂ ਦੀ ਪੱਛਾਣ ਕਰਨ ਲਈ ਕਿਹਾ ਸੀ ਜਿਥੇ ਪਿਛਲੇ ਇੱਕ ਹਫ਼ਤੇ ਵਿੱਚ ਟੈਸਟਾਂ ਦੀ ਪੋਜ਼ਿਟੀਵਿਟੀ 10 ਪ੍ਰਤੀਸ਼ਤ ਜਾਂ ਵੱਧ ਰਹੀ ਸੀ; ਜਾਂ, ਜਿਥੇ ਬੈੱਡ ਆਕੂਪੈਂਸੀ 60 ਪ੍ਰਤੀਸ਼ਤ ਤੋਂ ਵੱਧ ਸੀ; ਉਪਰੋਕਤ ਦੋਵਾਂ ਮਾਪਦੰਡਾਂ ਵਿਚੋਂ ਕਿਸੇ ਇੱਕ ਨੂੰ ਵੀ ਪੂਰਾ ਕਰਨ ਵਾਲੇ ਜ਼ਿਲਿਆਂ ਨੂੰ ਸਖਤ ਅਤੇ ਸਥਾਨਕ ਰੋਕਥਾਮ ਦੇ ਉਪਾਅ ਕਰਨ ਤੇ ਵਿਚਾਰ ਕਰਨਾ ਚਾਹੀਦਾ ਹੈ।
ਕਮਿਉਨਿਟੀ ਕੰਟੇਨਮੈਂਟ / ਵੱਡੇ ਕੰਟੇਨਮੈਂਟ ਇਲਾਕਿਆਂ ਲਈ ਲਾਗੂ ਕਰਨ ਸਬੰਧੀ ਢਾਂਚੇ, ਜਿਵੇਂ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਸਲਾਹ ਦਿੱਤੀ ਗਈ ਹੈ, ਨੂੰ ਵੀ ਐਮਐਚਏ ਦੇ ਆਦੇਸ਼ ਨਾਲ ਨੱਥੀ ਕੀਤਾ ਗਿਆ ਹੈ।
ਕੋਵਿਡ-19 ਪ੍ਰਬੰਧਨ ਲਈ ਰਾਸ਼ਟਰੀ ਨਿਰਦੇਸ਼ਾਂ ਦੀ ਪੂਰੇ ਦੇਸ਼ ਵਿੱਚ ਸਖਤੀ ਨਾਲ ਪਾਲਣਾ ਜਾਰੀ ਰੱਖੀ ਜਾਵੇਗੀ।
ਐਮਐਚਏ ਦਾ ਆਦੇਸ਼ 31.5.2021 ਤੱਕ ਲਾਗੂ ਰਹੇਗਾ।
----------------------------------------------
ਐਨ ਡਬਲਯੂ /ਆਰ ਕੇ/ਏ ਵਾਈ /ਡੀ ਡੀ ਡੀ
(Release ID: 1714963)
Visitor Counter : 273