ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
                
                
                
                
                
                
                    
                    
                        ਭਾਰਤ ਸਰਕਾਰ ਨੇ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 16.16 ਕਰੋੜ ਵੈਕਸੀਨੇਸ਼ਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ
                    
                    
                        
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਅਜੇ ਵੀ 1 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ
 
ਇਸ ਤੋਂ ਇਲਾਵਾ 20 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ
                    
                
                
                    Posted On:
                29 APR 2021 10:39AM by PIB Chandigarh
                
                
                
                
                
                
                ਭਾਰਤ ਸਰਕਾਰ ਕੋਵਿਡ 19 ਮਹਾਮਾਰੀ ਖਿਲਾਫ ਚੱਲ ਰਹੀ ਲੜਾਈ ਵਿੱਚ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੀ ਹੈ । 
ਟੀਕਾਕਰਨ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਵੱਲੋਂ ਅਪਣਾਈ ਜਾ ਰਹੀ 5 ਨੁਕਾਤੀ ਰਣਨੀਤੀ ਦਾ ਇੱਕ ਅਹਿਮ 
ਥੰਮ ਹੈ । ਇਸ ਰਣਨੀਤੀ ਵਿੱਚ ਟੈਸਟ , ਟਰੈਕ , ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹੈ ।
 
ਕੋਵਿਡ 19 ਟੀਕਾਕਰਨ ਦੀ  ਲਿਬਰਲਾਈਜ਼ਡ ਅਤੇ ਐਕਸਲੇਰੇਟੇਡ ਫੇਜ਼ - 3 ਰਣਨੀਤੀ 1 ਮਈ 2021 ਤੋਂ ਲਾਗੂ ਹੋ ਰਹੀ ਹੈ । ਨਵੇਂ ਯੋਗ ਆਬਾਦੀ ਸਮੂਹਾਂ ਲਈ ਰਜਿਸਟ੍ਰੇਸ਼ਨ ਕੱਲ (28 ਅਪ੍ਰੈਲ) ਤੋਂ ਸ਼ੁਰੂ ਹੋ ਗਈ ਹੈ। ਸੰਭਾਵਿਤ ਲਾਭਪਾਤਰੀ ਕੋਵਿਡ ਪੋਰਟਲ  (cowin.gov.in) ਤੇ ਜਾਂ ਆਰੋਗਿਯਾ ਸੇਤੂ ਐਪ ਰਾਹੀਂ ਸਿੱਧਾ ਰਜਿਸਟਰ ਕਰ ਸਕਦੇ ਹਨ ।
ਭਾਰਤ ਸਰਕਾਰ ਵੱਲੋਂ ਹੁਣ ਤੱਕ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ 16.16 ਕਰੋੜ ਟੀਕਾਕਰਨ ਖੁਰਾਕਾਂ (16,16,86,140) ਮੁਹੱਈਆ ਕਰਵਾਈਆਂ ਗਈਆਂ ਹਨ । ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ ।  ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 15,10,77,933 ਸ਼ਾਮਲ ਹੈ ।
 
ਇੱਕ ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਨ ਖੁਰਾਕਾਂ (1,06,08,207) ਅਜੇ ਵੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬੱਧ ਹਨ ।
ਅਗਲੇ ਤਿੰਨ ਦਿਨਾਂ ਦੌਰਾਨ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 20 ਲੱਖ ਤੋਂ ਵੱਧ (20,48,890) 
ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ ।
ਕੁੱਝ ਮੀਡੀਆ ਰਿਪੋਰਟਾਂ ਵਿੱਚ ਹਾਲ ਦੇ ਦਿਨਾਂ ਦੌਰਾਨ ਮਹਾਰਾਸ਼ਟਰ ਸੂਬੇ ਦੀ ਸਰਕਾਰ ਦੇ ਕੁਝ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੂਬੇ ਵਿੱਚ ਟੀਕਾਕਰਨ ਖੁਰਾਕਾਂ ਖ਼ਤਮ ਹੋ ਗਈਆਂ ਹਨ , ਜਿਸ ਨਾਲ ਸੂਬੇ ਦੀ ਟੀਕਾਕਰਨ ਮੁਹਿੰਮ ਤੇ ਮਾੜਾ ਅਸਰ ਪੈ ਰਿਹਾ ਹੈ ।
 
ਇਹ ਸਪਸ਼ਟ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਕੋਲ 28 ਅਪ੍ਰੈਲ 2021 ਨੂੰ (ਸਵੇਰੇ 8 ਵਜੇ) ਕੁੱਲ 1,63,62,470 ਕੋਵਿਡ ਟੀਕਾਕਰਨ ਦੀਆਂ ਖੁਰਾਕਾਂ ਉਪਲਬੱਧ ਹਨ । ਇਸ ਵਿੱਚੋਂ 0.22 ਫੀਸਦੀ ਬਰਬਾਦੀ ਸਮੇਤ ਕੁੱਲ ਵਰਤਣ ਯੋਗ ਟੀਕਾਕਰਨ ਦੀਆਂ ਖੁ਼ਰਾਕਾਂ 1,56,12,510 ਹਨ । । ਯੋਗ ਲਾਭਪਾਤਰੀਆਂ ਨੂੰ ਲਗਾਉਣ ਲਈ ਪ੍ਰਸ਼ਾਸਨ ਕੋਲ ਅਜੇ ਵੀ 7,49,960 ਵੈਕਸੀਨੇਸ਼ਨ ਖੁਰਾਕਾਂ ਉਪਲਬੱਧ ਹਨ ।
 
ਇਸ ਤੋਂ ਇਲਾਵਾ ਕੋਵਿਡ 19 ਟੀਕੇ ਦੀਆਂ 20,48,890 ਲੱਖ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਸਪੁਰਦਗੀ ਲਈ 
ਪਾਈਪਲਾਈਨ ਵਿੱਚ ਹਨ ।
 




 
 
                                                                 
 
**************
 
ਐਮਵੀ 
                
                
                
                
                
                (Release ID: 1714840)
                Visitor Counter : 267