ਰੱਖਿਆ ਮੰਤਰਾਲਾ

ਵਰੁਣਾ ਅਭਿਆਸ 2021 ਸਮਾਪਤ

Posted On: 28 APR 2021 12:52PM by PIB Chandigarh

ਭਾਰਤ ਤੇ ਫਰਾਂਸ ਨੇਵੀ ਦਾ ਦੁਵੱਲਾ ਅਭਿਆਸ "ਵਰੁਣਾ—2021" ਦਾ 19ਵਾਂ ਸੰਸਕਰਣ 27 ਅਪ੍ਰੈਲ 2021 ਨੂੰ ਸਮਾਪਤ ਹੋ ਗਿਆ ਹੈ ।
ਵਰੁਣਾ ਅਭਿਆਸ ਦੋਨਾਂ ਮੁਲਕਾਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਅੰਤਰਕਾਰਜਸ਼ੀਲਤਾ ਉਸਾਰਨ ਲਈ ਇੱਕ ਪ੍ਰਮੁੱਖ ਅਭਿਆਸ ਹੈ । ਇਹ ਅਭਿਆਸ ਹਿੱਸੇਦਾਰੀ ਦੇ ਪੱਧਰ ਅਤੇ ਸੰਚਾਲਨ ਦੀਆਂ ਗੁੰਝਲਾਂ ਤੇ ਸਕੋਪ ਵਿੱਚ ਹੋਏ ਕਈ ਸਾਲਾਂ ਦੇ ਵਾਧੇ ਨਾਲ ਪ੍ਰਪੱਖ ਹੋ ਗਿਆ ਹੈ , ਅਰਬ ਸਮੁੰਦਰ ਵਿੱਚ 25 ਤੋਂ 27 ਅਪ੍ਰੈਲ 2021 ਤੱਕ ਕੀਤੇ ਗਏ ਇਸ ਅਭਿਆਸ ਨੇ ਸਮੁੰਦਰ ਵਿੱਚ ਉੱਚ ਪੱਧਰੇ ਸਮੁੰਦਰੀ ਐਡਵਾਂਸਡ ਆਪ੍ਰੇਸ਼ਨਸ , ਏਅਰ ਸੁਰੱਖਿਆ ਅਤੇ ਐਂਟੀ ਸਮੁੰਦਰੀ ਅਭਿਆਸ , ਤੀਬਰ ਸਥਾਈ ਅਤੇ ਰੋਟੇਰੀ ਵਿੰਗ ਫਲਾਇੰਗ ਆਪ੍ਰੇਸ਼ਨਸ ਦੇਖੇ ਹਨ , ਜਿਹਨਾਂ ਵਿੱਚ ਕਰਾਸ ਡੈੱਕ ਹੈਲੀਕਾਪਟਰ ਲੈਂਡਿੰਗ , ਕਲਾਬਾਜ਼ੀਆਂ , ਸਰਫੇਸ ਅਤੇ ਐਂਟੀ ਏਅਰ ਵੈਪਨ ਫਾਇਰਿੰਗਸ ਤੇ ਹੋਰ ਸਮੁੰਦਰੀ ਸੁਰੱਖਿਆ ਆਪ੍ਰੇਸ਼ਨਸ ਸ਼ਾਮਲ ਹਨ । ਦੋਨਾਂ ਨੇਵੀਆਂ ਦੀਆਂ ਇਕਾਈਆਂ ਨੇ ਆਪਣੇ ਲੜਾਈ ਲੜਨ ਦੇ ਹੁਨਰਾਂ ਨੂੰ ਤਿੱਖਾ ਅਤੇ ਵਧਾਇਆ ਹੈ ਅਤੇ ਦੋਨਾਂ ਨੇ ਇੱਕ ਏਕੀਕ੍ਰਿਤ ਬਲ ਵਜੋਂ ਆਪਣੀ ਯੋਗਤਾ ਨੂੰ ਦਰਸਾਇਆ ਹੈ ਤਾਂ ਜੋ ਸਮੁੰਦਰੀ ਇਲਾਕੇ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ।
ਦੋਨਾਂ ਨੇਵੀਆਂ ਵਿਚਾਲੇ ਸਮੁੰਦਰੀ ਆਪ੍ਰੇਸ਼ਨਸ ਕਰਦਿਆਂ ਅਭਿਆਸ ਦੇ ਸ਼ੁਰੂ ਤੋਂ ਹੀ ਆਮ ਸਮਝਦਾਰੀ ਸਪਸ਼ਟ ਨਜ਼ਰ ਆ ਰਹੀ ਸੀ , ਜਦਕਿ ਸਾਰੀ ਯੋਜਨਾ ਵਰਚੂਅਲ ਮੀਟਿੰਗ ਰਾਹੀਂ ਬਣਾਈ ਗਈ ਸੀ ਅਤੇ ਅਭਿਆਸ ਵੀ ਮੁਕੰਮਲ ਤੌਰ ਤੇ ਗੈਰ ਸੰਪਰਕ ਫਾਰਮੈਟ ਰਾਹੀਂ ਕੀਤੇ ਗਏ ਸਨ ।
ਵਰੁਣ 2021 ਕਰਨ ਦੀਆਂ ਵਿਸ਼ੇਸ਼ਤਾਵਾਂ ਸਨ ਕਿ ਸਹਿਜ ਤਾਲਮੇਲ ਬਰੀਕੀ ਨਾਲ ਚੱਲਣ ਵਾਲੀਆਂ ਚਾਲਾਂ ਅਤੇ ਗੁੰਝਲਦਾਰ ਅਭਿਆਸਾਂ ਵਿੱਚ ਯਥਾਰਥਤ ਸੀ ਅਤੇ ਦੋਵਾਂ ਨੇਵੀਆਂ ਵਿਚਾਲੇ ਵਧੀਆ ਅਭਿਆਸਾਂ ਨੂੰ ਸਾਂਝੇ ਕਰਨ ਅਤੇ ਅੰਤਰਕਾਰਜਸ਼ੀਲਤਾ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ ।
ਭਾਰਤੀ ਨੇਵੀ ਦਾ ਗਾਇਡੇਡ ਮਿਜ਼ਾਈਲ ਤਰਕਸ਼ ਫਰਾਂਸ ਨੇਵੀ ਕੈਰੀਅਰ ਸਟ੍ਰਾਈਕ ਗਰੁੱਪ ਨਾਲ ਐਡਵਾਂਸਡ ਸਰਫੇਸ , ਐਂਟੀ ਸਬਮੈਰੀਨ ਅਤੇ ਏਅਰ ਡਿਫੈਂਸ ਆਪ੍ਰੇਸ਼ਨਸ ਵਿੱਚ 28 ਅਪ੍ਰੈਲ ਤੋਂ 01 ਮਈ ਤੱਕ ਅਭਿਆਸ ਜਾਰੀ ਰੱਖੇਗਾ ।

0

************************



ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
 


(Release ID: 1714750) Visitor Counter : 251