ਰੇਲ ਮੰਤਰਾਲਾ

ਦਿੱਲੀ ਵਿੱਚ ਉਸ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਪਹੁੰਚੀ


ਮੱਧ ਪ੍ਰਦੇਸ਼ ਦੇ ਜਬਲਪੁਰ ਅਤੇ ਭੋਪਾਲ ਵਿੱਚ 64 ਐੱਮਟੀ ਆਕਸੀਜਨ ਜਲਦ ਪਹੁੰਚ ਜਾਏਗੀ

100 ਐੱਮਟੀ ਤੋਂ ਜ਼ਿਆਦਾ ਗੈਸ ਲੈ ਕੇ ਆ ਰਹੇ 7 ਟੈਂਕਰਾਂ ਵਾਲੀਆਂ 2 ਹੋਰ ਟ੍ਰੇਨਾਂ ਦਾ 36 ਘੰਟਿਆਂ ਵਿੱਚ ਲਖਨਊ ਵਿੱਚ ਪਹੁੰਚਣ ਦਾ ਅਨੁਮਾਨ ਹੈ

ਹੁਣ ਤੱਕ ਛੇ ਆਕਸੀਜਨ ਐਕਸਪ੍ਰੈੱਸ ਵਿੱਚ ਲਗਭਗ 450 ਐੱਮਟੀ ਲਿਕਵਿਡ ਮੈਡੀਕਲ ਆਕਸੀਜਨ ਦੀ ਸਪਲਾਈ ਪਹਿਲੇ ਹੀ ਹੋ ਚੁੱਕੀ ਹੈ

प्रविष्टि तिथि: 27 APR 2021 5:00PM by PIB Chandigarh

ਭਾਰਤੀ ਰੇਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕ 10,000 ਕਿਲੋਮੀਟਰ (ਖਾਲੀ ਅਤੇ ਭਰੀਆਂ ਸਥਿਤੀਆਂ ਵਿੱਚ) ਤੋਂ ਜ਼ਿਆਦਾ ਦੂਰੀ ਕਵਰ ਕਰਕੇ 26 ਟੈਂਕਰਾਂ ਦੇ ਰਾਹੀਂ 6 ਆਕਸੀਜਨ ਐਕਸਪ੍ਰੈੱਸ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਨੂੰ 450 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ। 

ਵਰਤਮਾਨ ਵਿੱਚ, ਇੱਕ ਹੋਰ ਆਕਸੀਜਨ ਐਕਸਪ੍ਰੈੱਸ ਜਬਲਪੁਰ ਦੇ ਰਸਤੇ ਬੋਕਾਰੋ ਤੋਂ ਭੋਪਾਲ ਲਈ ਚਲ ਰਹੀ ਹੈ। ਇਹ ਟ੍ਰੇਨ 6 ਟੈਂਕਰਾਂ ਵਿੱਚ 64 ਮੀਟ੍ਰਿਕ ਟਨ ਲਿਕਵਿਡ ਮੈਡੀਕਲ ਆਕਸੀਜਨ ਲੈ ਕੇ ਆ ਰਹੀ ਹੈ, ਜਿਸ ਵਿੱਚ ਭੋਪਾਲ ਅਤੇ ਜਬਲਪੁਰ ਸ਼ਹਿਰਾਂ ਦੇ ਮਾਧਿਅਮ ਰਾਹੀਂ ਮੱਧ ਪ੍ਰਦੇਸ਼ ਦੀ ਆਕਸੀਜਨ ਦੀ ਮੰਗ ਪੂਰੀ ਹੋਵੇਗੀ।  

ਲਖਲਊ ਤੋਂ ਇੱਕ ਹੋਰ ਖਾਲੀ ਰੈਕ ਬੋਕਾਰੋ ਪਹੁੰਚ ਗਈ ਹੈ, ਜੋ ਉੱਤਰ ਪ੍ਰਦੇਸ਼ ਨੂੰ ਆਕਸੀਜਨ ਦੀ ਸਪਲਾਈ ਲਈ ਆਕਸੀਜਨ ਟੈਂਕਰਾਂ ਦਾ ਇੱਕ ਹੋਰ ਸੈਟ ਲੈ ਕੇ ਆਵੇਗੀ।

ਦਿੱਲੀ ਤੋਂ ਅੱਜ ਸਵੇਰੇ ਉਸ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ 70 ਮੀਟ੍ਰਿਕ ਟਨ ਤੋਂ ਜ਼ਿਆਦਾ ਲਿਕਵਿਡ ਮੈਡੀਕਲ ਆਕਸੀਜਨ ਲੈ ਕੇ ਪਹੁੰਚੀ।

ਹੁਣ ਤੱਕ, ਆਰਜ਼ੀ ਅਨੁਮਾਨ ਦੇ ਮੁਤਾਬਿਕ, ਭਾਰਤੀ ਰੇਲ ਨੇ ਉੱਤਰ ਪ੍ਰਦੇਸ਼ ਨੂੰ 202 ਮੀਟ੍ਰਿਕ ਟਨ, ਮਹਾਰਾਸ਼ਟਰ ਨੂੰ 174 ਟਨ ਅਤੇ ਦਿੱਲੀ ਨੂੰ 70 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਹੈ। ਮੱਧ ਪ੍ਰਦੇਸ਼ ਨੂੰ ਅਗਲੇ 24 ਘੰਟਿਆਂ ਵਿੱਚ 64 ਮੀਟ੍ਰਿਕ ਟਨ ਆਕਸੀਜਨ ਮਿਲ ਜਾਏਗੀ। 

****

ਡੀਜੇਐੱਨ/ਐੱਮਕੇਵੀ


(रिलीज़ आईडी: 1714749) आगंतुक पटल : 233
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil , Kannada