ਕਬਾਇਲੀ ਮਾਮਲੇ ਮੰਤਰਾਲਾ

ਟਰਾਇਫੇਡ ਨੇ “ਸਿਹਤ ਸੁਰੱਖਿਆ ਦੇ ਨਾਲ ਆਜੀਵਿਕਾ” ਵਿਸ਼ੇ ‘ਤੇ ਵਣ ਧਨ ਵਿਕਾਸ ਕੇਂਦਰ ਸਾਂਝੇਦਾਰਾਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਕੀਤੀ

Posted On: 28 APR 2021 1:11PM by PIB Chandigarh

ਟਰਾਇਫੇਡ ਨੇ ਸਾਰੇ ਪ੍ਰਤਿਭਾਗੀ 26 ਰਾਜਾਂ ,  3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਣ ਧਨ ਵਿਕਾਸ ਕੇਂਦਰ  (ਵੀਡੀਵੀਕੇ) ਕਲਸਟਰਸ ਪ੍ਰਤੀਨਿਧੀਆਂ ਨਾਲ 27 ਅਪ੍ਰੈਲ,  2021 ਨੂੰ ਵੀਡੀਓ ਕਾਨਫਰੰਸ  ਦੇ ਜ਼ਰੀਏ ਇੱਕ ਬੈਠਕ ਦਾ ਆਯੋਜਨ ਕੀਤਾ,  ਜਿਸ ਦਾ ਵਿਸ਼ਾ ਸੀ “ਸਿਹਤ ਸੁਰੱਖਿਆ ਨਾਲ ਆਜੀਵਿਕਾ” । 

ਇਸ ਬੈਠਕ ਵਿੱਚ ਲਗਭਗ 600 ਭਾਗੀਦਾਰਾਂ ਨੇ ਹਿੱਸਾ ਲਿਆ। ਯੂਨੀਸੈਫ ਦੇ ਭਾਰਤੀ ਪ੍ਰਮੁੱਖ ਸਿੱਧਾਰਥ ਸ੍ਰੇਸ਼ਠ ਨੇ ਵੀ ਆਪਣੇ ਟੀਮ ਦੇ ਮੈਬਰਾਂ ਨਾਲ ਇਸ ਬੈਠਕ ਵਿੱਚ ਹਿੱਸਾ ਲਿਆ ਅਤੇ ਕੋਵਿਡ ਉੱਚਿਤ ਵਿਵਹਾਰ  ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਵਰਤਮਾਨ ਸਥਿਤੀਆਂ ਦੀ ਰਾਜਵਾਰ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਸਾਰੇ ਭਾਗ ਲੈਣ ਵਾਲਿਆਂ ਨਾਲ ਸਾਂਝਾ ਕੀਤਾ ਗਿਆ । 

ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸਾਰੇ ਕੋਵਿਡ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ 2224 ਕਲਸਟਰਸ  ਤਹਿਤ 33,340 ਵਣ ਧਨ ਵਿਕਾਸ ਕੇਂਦਰਾਂ ਨੂੰ ਉਨ੍ਹਾਂ ਦੀ ਪੂਰਨ ਸਮਰੱਥਾ ਵਿੱਚ ਕਾਰਜ ਕਰਨ ਯੋਗ ਪੱਧਰ ਪ੍ਰਾਪਤ ਕਰਨ ਲਈ ਨਿਰੰਤਰ ਯਤਨ ਕੀਤੇ ਜਾਣਗੇ। ਇਨ੍ਹਾਂ ਕੇਂਦਰਾਂ ਦੇ ਪ੍ਰਤੀਨਿਧੀਆਂ ਨੂੰ ਆਪਣੇ ਨਾਲ ਸੰਬੰਧਿਤ ਪਿੰਡਾਂ ਵਿੱਚ ਕੋਵਿਡ ਪ੍ਰੋਟੋਕਾਲ ਨੂੰ ਪ੍ਰੋਤਸਾਹਿਤ ਕਰਨ ਲਈ ਟ੍ਰੇਂਡ ਵੀ ਕੀਤਾ ਜਾਵੇਗਾ। 

ਇਸ ਦੌਰਾਨ 130 ਉੱਚਿਤ ਵਿਵਹਾਰ (ਨਿਯਮਾਂ) ਨੂੰ ਸਾਰੇ ਭਾਗ ਲੈਣ ਵਾਲਿਆਂ ਨਾਲ ਸਾਂਝਾ ਕੀਤਾ ਗਿਆ ਤਾਕਿ ਉਹ ਉਨ੍ਹਾਂ ਨੂੰ ਸਿੱਖਣ ਅਤੇ ਆਪਣੇ ਖੇਤਰ ਵਿੱਚ ਲੋਕਾਂ ਨੂੰ ਟ੍ਰੇਂਡ ਕਰ ਸਕਣ । 

ਬੈਠਕ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਟਰਾਇਫੇਡ ਸਾਰੇ ਸਹਿਭਾਗੀ ਰਾਜਾਂ  ਦੇ ਨਾਲ ਹਫ਼ਤਾਵਾਰ ਬੈਠਕ ਕਰੇਗਾ ਜਿਸ ਵਿੱਚ ਹਰ ਇੱਕ ਵੀਡੀਵੀਕੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪੂਰਨ ਸਮਰੱਥ ਬਣਾਉਣ ਦਾ ਯਤਨ ਕੀਤਾ ਜਾਵੇਗਾ।

*****

ਐੱਨਬੀ/ਯੂਡੀ



(Release ID: 1714746) Visitor Counter : 135