ਰੇਲ ਮੰਤਰਾਲਾ
ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਇਸ ਸਮੇਂ 169 ਕੋਵਿਡ ਦੇਖਭਾਲ ਕੋਚ ਵਰਤੋਂ ਵਿੱਚ
ਰਾਜਾਂ ਦੇ ਇਸਤੇਮਾਲ ਲਈ ਰੇਲਵੇ ਨੇ ਲਗਭਗ 64000 ਬੈੱਡ ਤਿਆਰ ਕੀਤੇ
ਰਾਜਾਂ ਦੀ ਮੰਗ ‘ਤੇ ਰੇਲਵੇ ਨੇ ਨਾਗਪੁਰ, ਭੋਪਾਲ ਅਤੇ ਅਜਨੀ ਆਈਸੀਡੀ ਜਾਂ ਇੰਦੌਰ ਦੇ ਕੋਲ ਤੀਹੀ ਵਿੱਚ ਵੀ ਕੋਵਿਡ ਦੇਖਭਾਲ ਕੋਚ ਤੈਨਾਤ ਕੀਤੇ
ਨਾਗਪੁਰ ਡਿਵੀਜਨਲ ਰੇਲ ਪ੍ਰਬੰਧਕ ਜਾਂ ਨਾਗਪੁਰ ਨਗਰ ਨਿਗਮ ਕਮਿਸ਼ਨਰ ਦਰਮਿਆਨ 11 ਕੋਵਿਡ ਦੇਖਭਾਲ ਕੋਚਾਂ ਲਈ ਸਹਿਮਤੀ ਪੱਤਰ ‘ਤੇ ਹਸਤਾਖਰ
प्रविष्टि तिथि:
27 APR 2021 4:36PM by PIB Chandigarh
ਦੇਸ਼ ਵਿੱਚ ਵਧਦੇ ਕਰੋਨਾ ਵਾਇਰਸ ਨਾਲ ਮੁਕਾਬਲੇ ਲਈ ਇਕਜੁਟ ਕੋਸ਼ਿਸ਼ ਦੇ ਤਹਿਤ ਰੇਲ ਮੰਤਰਾਲੇ ਨੇ ਲਗਭਗ 4000 ਰੇਲ ਕੋਚਾਂ ਨੂੰ ਕੋਵਿਡ ਦੇਖਭਾਲ ਕੋਚਾਂ ਵਿੱਚ ਤਬਦੀਲ ਕੀਤਾ ਹੈ ਜਿਸ ਵਿੱਚ ਲਗਭਗ 64000 ਬੈੱਡ ਵੱਖ-ਵੱਖ ਰਾਜਾਂ ਦੇ ਇਸਤੇਮਾਲ ਲਈ ਉਪੱਲਬਧ ਕਰਵਾਏ ਗਏ ਹਨ।
ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੁਣ ਤੱਕ 169 ਰੇਲ ਕੋਚ ਉਪਲੱਬਧ ਕਰਵਾਏ ਜਾ ਚੁੱਕੇ ਹਨ।
ਨਾਗਪੁਰ ਜ਼ਿਲ੍ਹੇ ਵਿੱਚ ਕੋਵਿਡ ਦੇਖਭਾਲ ਕੋਚਾਂ ਦੀ ਨਵੀਂ ਮੰਗ ਕੀਤੀ ਗਈ ਹੈ। ਇਸ ਦੇ ਤਹਿਤ ਡਿਵੀਜਨਲ ਰੇਲ ਪ੍ਰਬੰਧਕ, ਨਾਗਪੁਰ ਅਤੇ ਨਾਗਪੁਰ ਨਗਰ ਨਿਗਮ ਕਮਿਸ਼ਨਰ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਰੇਲਵੇ ਇਸ ਮੰਗ ਨੂੰ ਪੂਰਾ ਕਰਨ ਲਈ 11 ਕੋਚਾਂ ਨੂੰ ਉਪਲਬੱਧ ਕਰਾਏਗਾ ਜਿਨ੍ਹਾਂ ਨੂੰ ਕੋਵਿਡ-19 ਦੇਖਭਾਲ ਕੋਚਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਹਰੇਕ ਕੋਚ ਵਿੱਚ 16 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਰੇਲ ਕੋਚਾਂ ਵਿੱਚ ਚਿਕਿਤਸਾ ਦੀਆਂ ਬੁਨਿਆਦੀ ਸੁਵਿਧਾਵਾਂ ਰਾਜ ਸਿਹਤ ਵਿਭਾਗ ਦੁਆਰਾ ਉਪਲੱਬਧ ਕਰਾਈਆਂ ਜਾਣਗੀਆਂ। ਐੱਮਓਯੂ ਦੇ ਅਨੁਸਾਰ ਰੇਲਵੇ ਸਵੱਛਤਾ ਅਤੇ ਖਾਨਪਾਨ ਦਾ ਪ੍ਰਬੰਧਨ ਦੇਖੇਗਾ। ਨਾਲ ਹੀ ਨਾਲ ਚਿਕਿਤਸਾ ਕਰਮਚਾਰੀਆਂ ਲਈ ਅਲਗ ਸਥਾਨ ਸੁਨਿਸ਼ਚਿਤ ਕੀਤਾ ਗਏ ਹਨ।
ਮਹਾਰਾਸ਼ਟਰ ਰਾਜ ਦੀ ਮੰਗ ‘ਤੇ ਰੇਲਵੇ ਅਜਨੀ ਆਈਸੀਡੀ ਖੇਤਰ ਲਈ ਵੀ ਆਈਸੋਲੇਸ਼ਨ ਕੋਚ ਰਵਾਨਾ ਕਰ ਰਿਹਾ ਹੈ।
ਮਹਾਰਾਸ਼ਟਰ ਦੇ ਇਨ੍ਹਾਂ ਨਵੇਂ ਸਥਾਨਾਂ ਦੇ ਅਤਿਰਿਕਤ ਦੇਸ਼ ਦੇ ਵੱਖ-ਵੱਖ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 9 ਪ੍ਰਮੁੱਖ ਸਟੇਸ਼ਨਾਂ ‘ਤੇ ਤੈਨਾਤ ਕੀਤੇ ਗਏ ਕੋਵਿਡ ਦੇਖਭਾਲ ਰੇਲ ਕੋਚਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਨੰਦੁਰਬਾਰ (ਮਹਾਰਾਸ਼ਟਰ), ਵਿੱਚ ਹੁਣ ਤੱਕ ਕੁਲ 57 ਮਰੀਜ਼ਾਂ ਨੂੰ ਰੱਖਿਆ ਗਿਆ ਜਿਸ ਵਿੱਚੋਂ ਇੱਕ ਮਰੀਜ਼ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। 322 ਬੈੱਡ ਇਸ ਸਮੇਂ ਵਰਤੋਂ ਲਈ ਉਪਲੱਬਧ ਹਨ।
ਰੇਲਵੇ ਨੇ ਦਿੱਲੀ ਵਿੱਚ ਰਾਜ ਸਰਕਾਰ ਦੀ ਮੰਗ ਦੇ ਅਨੁਸਾਰ ਕੋਵਿਡ ਦੇਖਭਾਲ ਰੇਲ ਕੋਚ ਉਪਲੱਬਧ ਕਰਾਏ ਹਨ। ਰਾਜ ਸਰਕਾਰ ਨੇ ਕੁਲ 75 ਆਈਸੋਲੇਸ਼ਨ ਕੋਚਾਂ ਦੀ ਮੰਗ ਕੀਤੀ ਸੀ ਜਿਸ ਵਿੱਚ 1200 ਬੈੱਡ ਉਪਲੱਬਧ ਹੋਣ। ਰੇਲਵੇ ਨੇ 50 ਰੇਲ ਕੋਚ ਸ਼ਕੂਰਬਸਤੀ ਅਤੇ 25 ਰੇਲ ਕੋਚ ਆਨੰਦ ਵਿਹਾਰ ਰੇਲਵੇ ਸਟੇਸ਼ਨ ਦੇ ਕੋਲ ਤੈਨਾਤ ਕੀਤੇ ਹਨ ਜਿਨ੍ਹਾਂ ਵਿੱਚ 1200 ਬੈੱਡ ਉਪਲੱਬਧ ਹਨ।
ਮੱਧ ਪ੍ਰਦੇਸ਼ ਸਰਕਾਰ ਦੀ ਮੰਗ ਦੇ ਅਨੁਸਾਰ ਪੱਛਮੀ ਰੇਲਵੇ ਦੀ ਰਤਲਾਮ ਡਿਵੀਜਨ ਨੇ ਇੰਦੌਰ ਦੇ ਕੋਲ ਤੀਹੀ ਸਟੇਸ਼ਨ ‘ਤੇ 20 ਕੋਵਿਡ-19 ਕੋਚ ਉਪਲੱਬਧ ਕਰਾਏ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 320 ਬੈੱਡਾਂ ਦੀ ਹੈ।
ਇਨ੍ਹਾਂ ਰਾਜਾਂ ਵਿੱਚ ਹੁਣ ਤੱਕ ਉਪਲੱਬਧ ਕਰਾਏ ਗਏ ਕੁੱਲ ਕੋਵਿਡ ਦੇਖਭਾਲ ਬੈੱਡਾਂ ਵਿੱਚੋਂ 98 ‘ਤੇ ਮਰੀਜ਼ ਭਰਤੀ ਕੀਤੇ ਗਏ ਜਿਨ੍ਹਾਂ ਵਿੱਚੋਂ 28 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ। ਤਾਜ਼ਾ ਰਿਪੋਰਟ ਦੇ ਮੁਤਾਬਿਕ ਰੇਲਵੇ ਨੇ 17 ਮਰੀਜ਼ ਭਰਤੀ ਕੀਤੇ ਜਿਨ੍ਹਾਂ ਵਿੱਚੋਂ 6 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਵਰਤਮਾਨ ਸਮੇਂ ਵਿੱਚ 70 ਲੋਕ ਕੋਵਿਡ-19 ਆਈਸੋਲੇਸ਼ਨ ਕੋਚ ਵਿੱਚ ਸਿਹਤ ਲਾਭ ਲੈ ਰਹੇ ਹਨ।
ਉੱਤਰ ਪ੍ਰਦੇਸ਼ ਵਿੱਚ ਰਾਜ ਸਰਕਾਰ ਨਾਲ ਹੁਣ ਤੱਕ ਕੋਵਿਡ-19 ਦੇਖਭਾਲ ਕੋਚ ਲਈ ਮੰਗ ਨਹੀਂ ਆਈ ਸੀ ਫਿਰ ਵੀ ਰੇਲਵੇ ਨੇ ਅਯੁੱਧਿਆ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਸਟੇਸ਼ਨਾਂ ‘ਤੇ 10-10 ਰੇਲ ਕੋਚ ਉਪਲੱਬਧ ਕਰਵਾਏ ਹਨ। ਇਨ੍ਹਾਂ 50 ਰੇਲ ਕੋਚਾਂ ਦੀ ਕੁਲ ਸਮਰੱਥਾ 800 ਬੈੱਡਾਂ ਦੀ ਹੈ।
****************
ਡੀਜੇਐੱਨ/ਐੱਮਕੇਵੀ
(रिलीज़ आईडी: 1714646)
आगंतुक पटल : 291