ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੀਆਈਬੀ ਅਧਿਕਾਰੀ ਸੰਜੈ ਕੁਮਾਰ ਦਾ ਦੇਹਾਂਤ

Posted On: 27 APR 2021 3:26PM by PIB Chandigarh

ਭਾਰਤੀ ਸੂਚਨਾ ਸੇਵਾ (ਆਈਆਈਐੱਸ) ਦੇ ਸੀਨੀਅਰ ਅਧਿਕਾਰੀ ਸੰਜੈ ਕੁਮਾਰ ਦਾ ਅੱਜ ਸਵੇਰੇ ਕੋਵਿਡ-19 ਸੰਕ੍ਰਮਣ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਬੀਤੇ ਕੱਲ੍ਹ ਦਿੱਲੀ ਸਥਿਤ ਜੀਟੀਬੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।

ਪੀਆਈਬੀ ਵਿੱਚ ਡਿਪਟੀ ਡਾਇਰੈਕਟਰ (ਮੀਡੀਆ ਐਂਡ ਕਮਿਊਨਿਕੇਸ਼ਨ) ਸੰਜੈ ਕੁਮਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀਆਂ ਪ੍ਰਚਾਰ ਜ਼ਰੂਰਤਾਂ ਦੀ ਜ਼ਿੰਮੇਵਾਰੀ ਸੰਭਾਲ਼ ਰਹੇ ਸਨ। ਇਸ ਦੇ ਇਲਾਵਾ ਉਹ ਟੂਰਿਜ਼ਮ ਮੰਤਰਾਲੇ ਦੇ ਪ੍ਰਚਾਰ ਕਾਰਜ ਦੇ ਨਾਲ ਵੀ ਜੁੜੇ ਹੋਏ ਸਨ। ਆਈਆਈਐੱਸ ਵਿੱਚ 34 ਵਰ੍ਹੇ ਦੇ ਸ਼ਾਨਦਾਰ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਪੀਆਈਬੀ ਦੀਆਂ ਵੱਖ-ਵੱਖ ਇਕਾਈਆਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੇ ਇਲਾਵਾ ਉਨ੍ਹਾਂ ਨੇ ਇੱਕ ਕੇਂਦਰੀ ਮੰਤਰੀ ਦੇ ਪਰਸਨਲ ਸਟਾਫ ਦੇ ਰੂਪ ਵਿੱਚ ਵੀ ਕੰਮ ਕੀਤਾ। ਉੱਥੇ ਹੀ ਸੰਜੈ ਕੁਮਾਰ ਨੇ ਐੱਨਸੀਈਆਰਟੀ ਵਿੱਚ ਬਤੌਰ ਪੀਆਰਓ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਇੱਕ ਪੁੱਤਰ ਹਨ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਸੰਜੈ ਕੁਮਾਰ ਦੇ ਦੇਹਾਂਤ ਤੇ ਸੋਗ ਵਿਅਕਤ ਕੀਤਾ ਹੈ।

ਆਈਆਈਐੱਸ ਅਧਿਕਾਰੀ ਸੰਜੈ ਕੁਮਾਰ ਨੂੰ ਉਨ੍ਹਾਂ ਦੀ ਪੇਸ਼ੇਵਰ ਸਮਰੱਥਾ ਅਤੇ ਲੋਕ ਸੇਵਾ ਦੇ ਪ੍ਰਤੀ ਸਮਰਪਣ ਲਈ ਯਾਦ ਕੀਤਾ ਜਾਵੇਗਾ।

 

****

 

ਆਰਐੱਮ/ਐੱਮਐੱਸ/ਜੇਕੇ



(Release ID: 1714434) Visitor Counter : 140