ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ–19 ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵੀ ਹੋ ਸਕਦੀ ਹੈ CSIR-CMERI ਵੱਲੋਂ ਦੇਸ਼ ’ਚ ਵਿਕਸਤ ਕੀਤੀ ਗਈ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਟੈਕਨੋਲੋਜੀ: ਡਾ. ਵੀ.ਆਰ. ਸ੍ਰਿੱਸਥ

Posted On: 26 APR 2021 3:11PM by PIB Chandigarh

CSIR-CMERI, ਦੁਰਗਾਪੁਰ ਨੇ MSME-DI, ਰਾਏਪੁਰ, ਛੱਤੀਸਗੜ੍ਹ, ਭਾਰਤ ਸਰਕਾਰ ਦੇ ਸਹਿਯੋਗ ਨਾਲ 25 ਅਪ੍ਰੈਲ, 2021 ਨੂੰ ‘ਆਕਸੀਜਨ ਵਧਾਉਣ ਦੀ ਤਕਨਾਲੋਜੀ’ ਵਿਸ਼ੇ ਬਾਰੇ ਸਾਂਝੇ ਤੌਰ ਉੱਤੇ ਇੱਕ ਵੈੱਬੀਨਾਰ ਦਾ ਆਯੋਜਨ ਕੀਤਾ। 

image001WHJO

HOO, MSME DI ਰਾਏਪੁਰ ਦੇ ਜੁਆਇੰਟ ਡਾਇਰੈਕਟਰ ਡਾ. ਵੀ.ਆਰ. ਸ੍ਰਿੱਸਥ ਨੇ ਆਪਣੇ ਸੁਆਗਤੀ ਭਾਸ਼ਣ ’ਚ ਕਿਹਾ ਕਿ ਸਮੁੱਚਾ ਦੇਸ਼ ਵਿੱਚ ਕੋਵਿਡ–19 ਦੀ ਮਹਾਮਾਰੀ ਦੀ ਅਣਕਿਆਸੀ ਸਥਿਤੀ ਵਿੱਚੋਂ ਦੀ ਲੰਘ ਰਿਹਾ ਹੈ ਅਤੇ ਮੈਡੀਕਲ ਗ੍ਰੇਡ ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਅਜਿਹੀਆਂ ਸਥਿਤੀਆਂ ’ਚ CSIR-CMERI ਨੇ ਆਕਸੀਜਨ ਉਤਪਾਦਨ ਵਿੱਚ ਵਾਧਾ ਕਰਨ ਦੀ ਟੈਕਨੋਲੋਜੀ ਦੇਸ਼ ’ਚ ਹੀ ਵਿਕਸਤ ਕੀਤੀ ਹੈ, ਜੋ ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰਭਾਵੀ ਹੋ ਸਕਦੀ ਹੈ।

ਇਸ ਟੈਕਨੋਲੋਜੀ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਸਾਰੇ ਭਾਗੀਦਾਰ ਉਦਯੋਗਾਂ/ਉੱਦਮੀਆਂ ਨੂੰ ਇਸ ਔਖੇ ਸਮੇਂ ਅੱਗੇ ਆਉਣ ਤੇ ਛੇਤੀ ਤੋਂ ਛੇਤੀ ਉਪਕਰਣ ਦਾ ਨਿਰਮਾਣ ਕਰਨ ਦੀ ਬੇਨਤੀ ਕੀਤੀ। 

image002H792

ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, CSIR-CMERI ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ CSIR-CMERI ਨੇ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਇਕਾਈ ਵਿਕਸਤ ਕੀਤੀ ਹੈ, ਜਿਸ ਨੂੰ ਤਿਆਰ ਕਰਨ ਲਈ ਆਸਾਨੀ ਨਾਲ ਉਪਲਬਧ ਹੋਣ ਵਾਲਾ ਤੇਲ–ਮੁਕਤ ਰੈਸੀਪ੍ਰੋਕੇਟਿੰਗ ਕੰਪ੍ਰੈੰਸਰ, ਆਕਸੀਜਨ ਗ੍ਰੇਡ ਜ਼ੀਓਲਾਈਟ ਸੀਵਜ਼ ਤੇ ਨਿਊਮੈਟਿਕ ਪੁਰਜ਼ਿਆਂ ਦੀ ਲੋੜ ਪੈਂਦੀ ਹੈ। ਇਸ ਇਕਾਈ ਨੂੰ ਸੁਰੱਖਿਅਤ ਤਰੀਕੇ ਉਨ੍ਹਾਂ ਮਰੀਜ਼ਾਂ ਲਈ ਹਸਪਤਾਲ ਦੇ ਏਕਾਂਤਵਾਸ ਵਾਰਡ ਵਿੱਚ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ CSIR-CMERI ਉਨ੍ਹਾਂ ਨੂੰ ਨਿਰਮਾਣ ਲਈ ਮਾਰਗ–ਦਰਸ਼ਨ ਮੁਹੱਈਆ ਕਰਵਾਏਗੀ, ਜਿਨ੍ਹਾਂ ਨੂੰ ਟੈਕਨੋਲੋਜੀ ਟ੍ਰਾਂਸਫ਼ਰ ਕੀਤੀ ਜਾਣੀ ਹੈ ਅਤੇ ਇਸ ਦੇ ਨਾਲ ਕੱਚੇ ਮਾਲ ਦੀ ਸੋਰਸਿੰਗ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਡਾ. ਅਨੁਪਮ ਸਿਨਹਾ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, CSIR-CMERI, ਦੁਰਗਾਪੁਰ ਨੇ ਆਕਸੀਜਨ ਦਾ ਉਤਪਾਦਨ ਵਧਾਉਣ ਦੀ ਇਕਾਈ ਬਾਰੇ ਤਕਨੀਕੀ ਨੋਟ ਪੇਸ਼ ਕੀਤਾ, ਇਹ ਤਕਨੀਕ ਦੋ ਉਦਯੋਗਾਂ ਨੂੰ ਟ੍ਰਾਂਸਫ਼ਰ ਕੀਤੀ ਗਈ ਹੈ। ਇਹ ਇਕਾਈ 90% ਤੋਂ ਵੱਧ ਦੀ ਆਕਸੀਜਨ ਦੀ ਸ਼ੁੱਧਤਾ ਨਾਲ 15 LPM ਤੱਕ ਦੀ ਰੇਂਜ ਵਿੱਚ ਮੈਡੀਕਲ ਹਵਾ ਮੁਹੱਈਆ ਕਰਵਾਉਣ ਦੇ ਸਮਰੱਥ ਹੈ। ਲੋੜ ਪੈਣ ’ਤੇ, ਇਹ ਇਕਾਈ ਲਗਭਗ 30% ਦੀ ਸ਼ੁੱਧਤਾ ਨਾਲ 70 LPM ਤੱਕ ਦੀ ਸਪਲਾਈ ਕਰ ਸਕਦੀ ਹੈ।

ਇੰਡਸਟ੍ਰੀ ਐਸੋਸੀਏਸ਼ਨ, ਰਾਏਪੁਰ ਦੇ ਪ੍ਰਧਾਨ, ਉਦਯੋਗ ਦੇ ਕਈ ਹੋਰ ਨੁਮਾਇੰਦਿਆਂ ਤੇ ਉੱਦਮੀਆਂ ਨੇ ਇਸ ਵੈੱਬੀਨਾਰ ਵਿੱਚ ਭਾਗ ਲਿਆ ਤੇ ਇਸ ਵਿਸ਼ੇ ’ਤੇ ਬੁਲਾਰਿਆਂ ਨਾਲ ਗੱਲਬਾਤ ਕੀਤੀ। CSIR-CMERI ਵੱਲੋਂ ਵਿਕਸਤ ਕੀਤੀ ਗਈ ਆਕਸੀਜਨ ਉਤਪਾਦਨ ਵਧਾਉਣ ਵਾਲੀ ਤਕਨਾਲੋਜੀ ਵਿੱਚ ਕਈ ਉਦਯੋਗਾਂ ਨੇ ਆਪਣੀ ਦਿਲਚਸਪੀ ਵਿਖਾਈ ਤੇ CSIR-CMERI ਦੇ ਸਹਿਯੋਗ ਨਾਲ ਨਿਰਮਾਣ ਸ਼ੁਰੂ ਕਰਨ ਦੀ ਆਪਣੀ ਇੱਛਾ ਪ੍ਰਗਟਾਈ।

CSIR- ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ, ਦੁਰਗਾਪੁਰ; ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਆਉਣ ਵਾਲਾ ਦੇਸ਼ ਦਾ ਇੱਕ ਪ੍ਰਮੁੱਖ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ ਹੈ। CSIR-CMERI ਨੇ ਪਹਿਲਾਂ ਹੀ ਟੈਕਨੋਲੋਜੀ ਟ੍ਰਾਂਸਫ਼ਰ ਰਾਹੀਂ ਆਕਸੀਜਨ ਦਾ ਉਤਪਾਦਨ ਵਧਾਉਣ ਦੀਆਂ ਇਕਾਈਆਂ ਦਾ ਨਿਰਮਾਣ ਕਰਨ ਲਈ ਭਾਰਤੀ ਕੰਪਨੀਆਂ / ਨਿਰਮਾਣ ਏਜੰਸੀਆਂ / MSMEs / ਸਟਾਰਟਅੱਪਸ ਨੂੰ ਆਪਣੀ ‘ਇੱਛਾ ਦਾ ਪ੍ਰਗਟਾਵਾ’ (EOI) ਕਰਨ ਦਾ ਸੱਦਾ ਦਿੱਤਾ ਹੋਇਆ ਹੈ।

******

ਆਰਪੀ/(ਸੀਐਸੱਆਈਆਰ–ਸੀਐੱਮਈਆਰਆਈ, ਦੁਰਗਾਪੁਰ)



(Release ID: 1714387) Visitor Counter : 158