ਰੇਲ ਮੰਤਰਾਲਾ
ਰੇਲਵੇ ਨੇ 9 ਰੇਲਵੇ ਸਟੇਸ਼ਨਾਂ ‘ਤੇ 2,670 ਕੋਵਿਡ ਦੇਖਭਾਲ ਬੈੱਡਾਂ ਦੀ ਵਿਵਸਥਾ ਕੀਤੀ
ਰੇਲਵੇ ਨੇ ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜ ਸਰਕਾਰਾਂ ਦੀ ਕੋਵਿਡ ਦੇਖਭਾਲ ਕੋਚਾਂ ਦੀ ਮੰਗ ਪੂਰੀ ਕੀਤੀ
ਉੱਤਰ ਪ੍ਰਦੇਸ਼ ਸਰਕਾਰ ਦੀ ਮੰਗ ਦੀ ਸਥਿਤੀ ਵਿੱਚ ਤੈਨਾਤੀ ਲਈ ਫੈਜ਼ਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਵੀ ਖੜ੍ਹੇ ਹਨ ਕੋਵਿਡ ਦੇਖਭਾਲ ਕੋਚ
ਦੇਸ਼ ਭਰ ਵਿੱਚ 64,000 ਕੋਵਿਡ ਦੇਖਭਾਲ ਬੈੱਡਾਂ ਵਾਲੇ 4,000 ਕੋਵਿਡ ਦੇਖਭਾਲ ਕੋਚਾਂ ਦਾ ਪ੍ਰਬੰਧ ਕੀਤਾ ਗਿਆ ਹੈ
Posted On:
26 APR 2021 6:12PM by PIB Chandigarh
ਰੇਲ ਮੰਤਰਾਲੇ ਕੋਵਿਡ ਮਹਾਮਾਰੀ ਦੀ ਇਸ ਦੂਜੀ ਲਹਿਰ ਦੇ ਦੌਰਾਨ ਆਪਣੇ 64,000 ਬੈੱਡ ਸਮਰੱਥਾ ਵਾਲੇ 4,000 ਕੋਚਾਂ (ਆਈਸੋਲੇਸ਼ਨ ਯੂਨਿਟ ਦੇ ਰੂਪ ਵਿਚ ਤਿਆਰ) ਦੇ ਮਾਧਿਅਮ ਰਾਹੀਂ ਰਾਜ ਸਰਕਾਰਾਂ ਵੱਲੋਂ ਮਿਲ ਰਹੀ ਕੋਵਿਡ ਦੇਖਭਾਲ ਕੋਚਾਂ ਦੀ ਮੰਗ ਤੇਜ਼ੀ ਨਾਲ ਪੂਰਾ ਕਰ ਰਿਹਾ ਹੈ। ਵਰਤਮਾਨ ਵਿੱਚ ਉਪਲੱਬਧ ਅੰਕੜਿਆਂ ਦੇ ਅਨੁਸਾਰ, ਇਨ੍ਹਾਂ ਕੋਵਿਡ ਦੇਖਭਾਲ ਕੋਚਾਂ ਵਿੱਚ 81 ਕੋਵਿਡ ਮਰੀਜ਼ਾਂ ਦਾ ਪ੍ਰਵੇਸ਼ ਅਤੇ ਇਸੇ ਕ੍ਰਮ ਵਿੱਚ 22 ਮਰੀਜ਼ਾਂ ਦਾ ਡਿਸਚਾਰਜ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਕੋਵਿਡ ਦੇਖਭਾਲ ਸੁਵਿਧਾ ਵਿੱਚ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ।
ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਨੌ ਵੱਡੇ ਸਟੇਸ਼ਨਾਂ ‘ਤੇ ਖੜ੍ਹੇ ਇਨ੍ਹਾ ਕੋਚਾਂ ਦੀ ਵਰਤੋਂ ਦੀਆਂ ਤਾਜ਼ਾਂ ਸਥਿਤੀਆਂ ਇਸ ਪ੍ਰਕਾਰ ਹਨ:
ਦਿੱਲੀ ਵਿੱਚ, ਰੇਲਵੇ ਨੇ ਰਾਜ ਸਰਕਾਰ ਦੀ 1,200 ਬੈੱਡ ਸਮਰੱਥਾ ਵਾਲੇ 75 ਕੋਵਿਡ ਦੇਖਭਾਲ ਕੋਚਾਂ ਦੀ ਮੰਗ ਪੂਰੀ ਕੀਤੀ ਹੈ। ਇਨ੍ਹਾਂ ਵਿੱਚੋਂ 50 ਕੋਚਾਂ ਸ਼ਕੂਰਬਸਤੀ ਵਿੱਚ ਖੜ੍ਹੇ ਹਨ ਅਤੇ 25 ਕੋਚ ਆਨੰਦ ਵਿਹਾਰ ਸਟੇਸ਼ਨ ‘ਤੇ ਹਨ। ਵਰਤਮਾਨ ਵਿੱਚ, ਸ਼ਕੂਰਬਸਤੀ ‘ਤੇ 5 ਮਰੀਜ਼ ਭਰਤੀ ਕਰਾਏ ਗਏ ਹਨ ਅਤੇ ਇੱਕ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ । ਬੀਤੇ ਸਾਲ (2020) ਵਿੱਚ ਪਹਿਲੀ ਕੋਵਿਡ ਲਹਿਰ ਵਿੱਚ, ਸ਼ਕੂਰਬਸਤੀ ਕੇਂਦਰ ‘ਤੇ 857 ਮਰੀਜ਼ ਭਰਤੀ ਅਤੇ ਡਿਸਚਾਰਜ ਹੋਏ ਹਨ।
ਭੋਪਾਲ (ਮੱਧ ਪ੍ਰਦੇਸ਼) ਵਿੱਚ, ਰੇਲਵੇ ਨੇ 292 ਬੈੱਡ ਸਮਰੱਥਾ ਵਾਲੇ 20 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਹਨ। ਇਨ੍ਹਾਂ ਵਿੱਚ 3 ਮਰੀਜ਼ ਭਰਤੀ ਕਰਾਏ ਗਏ ਸਨ ਅਤੇ ਉਹ ਵਰਤਮਾਨ ਵਿੱਚ ਇਸ ਸੁਵਿਧਾ ਦਾ ਇਸਤੇਮਾਲ ਕਰ ਰਹੇ ਹਨ।
ਨੰਦਰੁਬਾਰ (ਮਹਾਰਾਸ਼ਟਰ) ਵਿੱਚ, 292 ਬੈੱਡ ਸਮਰੱਥਾ ਵਾਲੇ 24 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਗਏ ਹਨ, ਇਸ ਕੇਂਦਰ ਵਿੱਚ ਹੁਣ ਤੱਕ 73 ਲੋਕ ਭਰਤੀ ਕਰਾਏ ਗਏ ਹਨ। ਵਰਤਮਾਨ ਕੋਵਿਡ ਲਹਿਰ ਵਿੱਚ ਭਰਤੀ ਹੋਏ 55 ਮਰੀਜ਼ਾਂ ਵਿੱਚੋਂ 7 ਮਰੀਜ਼ ਡਿਸਚਾਰਜ ਹੋ ਗਏ ਹਨ। ਅੱਜ (26.04.2021) ਨੂੰ 4 ਨਵੇਂ ਮਰੀਜ਼ ਭਰਤੀ ਹੋਏ। ਇਸ ਯੂਨਿਟ ਵਿੱਚ 326 ਬੈੱਡ ਹੁਣ ਤੱਕ ਕੋਵਿਡ ਮਰੀਜ਼ਾਂ ਦੇ ਲਈ ਉਪਲੱਬਧ ਹਨ।
ਉੱਤਰ ਪ੍ਰਦੇਸ਼ ਵਿੱਚ, ਹਾਲਾਂ ਕਿ ਰਾਜ ਸਰਕਾਰ ਨੇ ਕੋਚਾਂ ਦੀ ਮੰਗ ਨਹੀਂ ਕੀਤੀ ਹੈ, ਲੇਕਿਨ ਫੈਜਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਕੁੱਲ 800 ਬੈੱਡ ਸਮਰੱਥਾ (50 ਕੋਚ) ਵਾਲੇ 10-10 ਕੋਚ ਤੈਨਾਤ ਹਨ।
*****
ਡੀਜੇਐੱਨ/ਐੱਮਕੇਵੀ
(Release ID: 1714377)
Visitor Counter : 171