ਆਯੂਸ਼

ਆਯੁਸ਼ ਮੰਤਰਾਲਾ ਨੇ ਨਵੇਂ ਕੋਵਿਡ-19 ਦਿਸ਼ਾ ਨਿਰਦੇਸ਼ ਜਾਰੀ ਕੀਤੇ


ਸਵੈ-ਦੇਖਭਾਲ ਅਤੇ ਘਰੇਲੂ ਇਕਾਂਤਵਾਸ 'ਤੇ ਫੋਕਸ ਕਰੋ

ਆਯੁਰਵੇਦ ਤੇ ਯੂਨਾਨੀ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਹੋਰ ਜਲਦੀ ਹੀ ਬਾਅਦ ਵਿੱਚ

Posted On: 26 APR 2021 8:25PM by PIB Chandigarh

 

ਮਹਾਮਾਰੀ ਦੀ ਦੂਜੀ ਲਹਿਰ ਦੇ ਉਭਰਨ ਦੇ ਮੱਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਜ਼ਰੂਰਤ ਦੇ ਹੁੰਗਾਰੇ ਵਜੋਂ, ਆਯੁਸ਼ ਮੰਤਰਾਲੇ ਨੇ ਅੱਜ ਘਰੇਲੂ ਇਕਾਂਤਵਾਸ ਵਿੱਚਲੇ ਮਰੀਜਾਂ ਲਈ ਆਯੁਰਵੇਦ ਅਤੇ ਯੁਨਾਨੀ ਪ੍ਰੈਕਟੀਸ਼ਨਰਾਂ ਲਈ ਸੋਧ ਦਿਸ਼ਾ ਨਿਰਦੇਸ਼ ਅਤੇ ਕੋਵਿਡ-19 ਮਹਾਮਾਰੀ ਦੇ ਦੌਰਾਨ ਸਵੈ-ਦੇਖਭਾਲ ਲਈ ਆਯੁਰਵੇਦ ਅਤੇ ਯੂਨਾਨੀ ਬਚਾਅ ਉਪਰਾਲੇ ਜਾਰੀ ਕੀਤੇ। ਮੁੱਖ ਧਿਆਨ ਕੋਵਿਡ-19 ਦੀ ਸਵੈ-ਦੇਖਭਾਲ ਅਤੇ ਘਰੇਲੂ ਪ੍ਰਬੰਧਨ 'ਤੇ ਕੇਂਦਰਤ ਹੈ, ਕਿਉਂਕਿ ਦੇਸ਼ ਵਿੱਚ ਕੋਵਿਡ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਬਹੁਗਿਣਤੀ ਹਸਪਤਾਲਾਂ ਤੋਂ ਬਾਹਰ ਮਹਾਮਾਰੀ ਬਾਰੇ ਗੱਲਬਾਤ ਕਰਨ ਲਈ ਮਜਬੂਰ ਹੈ।

ਘਰੇਲੂ ਇਕਾਂਤਵਾਸ ਵਿੱਚਲੇ ਮਰੀਜ਼ਾਂ ਅਤੇ ਸਵੈ-ਦੇਖਭਾਲ ਲਈ ਬਚਾਅ ਦੇ ਉਪਾਵਾਂ ਲਈ ਇਹ ਦਿਸ਼ਾ ਨਿਰਦੇਸ਼ ਕਲਾਸੀਕਲ ਆਯੁਰਵੇਦ ਅਤੇ ਯੂਨਾਨੀ ਪਾਠਾਂ, ਖੋਜ ਅਧਿਐਨਾਂ ਦੇ ਨਤੀਜਿਆਂ, ਰਿਪੋਰਟਾਂ ਅਤੇ ਅੰਤਰ-ਅਨੁਸ਼ਾਸਨੀ ਕਮੇਟੀ ਦੀਆਂ ਸਿਫਾਰਸ਼ਾਂ ਤੇ ਅਧਾਰਤ ਹਨ ਅਤੇ ਜੋ ਕੋਵਿਡ-19 ਦਾ ਉਭਰਦੀ ਸਥਿਤੀ ਵਿੱਚ ਮੁਕਾਬਲਾ ਕਰਨ ਵਿਚ ਸਾਡੀ ਲੜਾਈ ਨੂੰ ਹੋਰ ਮਜ਼ਬੂਤ ਕਰਨਗੇ।

ਇਹ ਦਿਸ਼ਾ ਨਿਰਦੇਸ਼ ਅਤੇ ਸਲਾਹਕਾਰੀਆਂ ਆਯੁਸ਼ ਮੰਤਰਾਲੇ ਵੱਲੋਂ ਸਥਾਪਤ ਕੀਤੀ ਗਈ ਅੰਤਰ-ਅਨੁਸ਼ਾਸਨੀ ਆਯੁਸ਼ ਰਿਸਰਚ ਐਂਡ ਡਿਵੈਲਪਮੈਂਟ ਟਾਸਕ ਫੋਰਸ ਅੰਦਰ ਅਧਿਕਾਰਤ ਕਮੇਟੀ ਵੱਲੋਂ ਵਿਆਪਕ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਰਾਹੀਂ ਤਿਆਰ ਕੀਤੇ ਗਏ ਹਨ। ਕੋਵਿਡ-19 ਅਧਿਐਨ ਲਈ ਪ੍ਰੋਜੈਕਟ ਨਿਗਰਾਨੀ ਇਕਾਈ, ਇਸ ਮੰਤਰਾਲੇ ਦੀ ਕੇਂਦਰੀ ਕਾਉਂਸਲ ਫਾਰ ਰਿਸਰਚ ਇਨ ਆਯੁਰਵੇਦਿਕ ਸਾਇੰਸਜ਼ (ਸੀਸੀਆਰਏਐੱਸ), ਸੈਂਟਰਲ ਕਾਉਂਸਿਲ ਫਾਰ ਰਿਸਰਚ ਇਨ ਯੂਨਾਨੀ ਮੈਡੀਸਨ (ਸੀਸੀਆਰਐੱਮਐੱਮ), ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (ਏਆਈਆਈਏ) ਅਤੇ ਨੈਸ਼ਨਲ ਮੈਡੀਸਨਲ ਪਲਾਂਟ ਬੋਰਡ (ਐਨਐੱਮਪੀਬੀ) ਨੇ ਸਲਾਹਕਾਰੀਆਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਬਣਾਉਣ ਦਾ ਕੰਮ ਕੀਤਾ।

ਮੌਜੂਦਾ ਦਿਸ਼ਾ-ਨਿਰਦੇਸ਼ ਅਤੇ ਸਵੈ-ਦੇਖਭਾਲ ਦੇ ਉਪਾਅ ਆਯੁਰਵੇਦ ਅਤੇ ਯੁਨਾਨੀ ਪ੍ਰੈਕਟੀਸ਼ਨਰਾਂ ਨੂੰ ਇਨਫੈਕਸ਼ਨ ਦੀਆਂ ਵੱਖ ਵੱਖ ਸਥਿਤੀਆਂ ਵਿੱਚ ਕੋਵਿਡ-19 ਦੇ ਇਲਾਜ ਸੰਬੰਧੀ ਸਪਸ਼ਟ ਮਾਰਗ ਦਰਸ਼ਨ ਪ੍ਰਦਾਨ ਕਰਦੇ ਹਨ। ਇਹ ਦੇਸ਼ ਭਰ ਵਿਚ ਮਹਾਮਾਰੀ ਪ੍ਰਤੀ ਆਯੁਸ਼ ਅਧਾਰਤ ਪ੍ਰਤੀਕ੍ਰਿਆਵਾਂ ਵਿਚ ਇਕਸਾਰਤਾ ਅਤੇ ਨਿਰੰਤਰਤਾ ਲਿਆਉਂਦਾ ਹੈ। ਇਹ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਇਨ੍ਹਾਂ ਹੱਲਾਂ ਨੂੰ ਹੇਠਲੇ ਪੱਧਰ ਤੇ ਤਾਇਨਾਤ ਕੋਵਿਡ-19 ਪ੍ਰਬੰਧਨ ਗਤੀਵਿਧੀਆਂ ਵਿੱਚ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ, ਇਹ ਉਪਾਅ ਅਤੇ ਦਿਸ਼ਾ ਨਿਰਦੇਸ਼ ਕੋਵਿਡ-19 ਦੇ ਪ੍ਰਬੰਧਨ ਲਈ ਆਯੁਸ਼ ਸਮਾਧਾਨਾਂ ਦੀ ਮੁੱਖ ਧਾਰਾ ਵਿਚ ਯੋਗਦਾਨ ਪਾਉਂਦੇ ਹਨ, ਅਤੇ ਇਹ ਲੋਕਾਂ ਲਈ ਅਤਿ ਲਾਭਦਾਇਕ ਹੋਣਗੇ ਕਿਉਂਕਿ ਇਹ ਹੱਲ ਅਸਾਨੀ ਨਾਲ ਪਹੁੰਚਯੋਗ ਹਨ ਅਤੇ ਮਹਾਮਾਰੀ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਨਗੇ।

ਇਨ੍ਹਾਂ ਦਾ ਉਦੇਸ਼ ਨਾਗਰਿਕਾਂ ਵਿੱਚ ਘਰੇਲੂ ਦੇਖਭਾਲ ਦੇ ਪ੍ਰਭਾਵਸ਼ਾਲੀ ਹੱਲਾਂ ਅਤੇ ਆਯੁਸ਼ ਅਭਿਆਸਾਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਤੀਰੋਧਕ, ਗ਼ੈਰਲੱਛਣਾਂ ਵਾਲੇ ਅਤੇ ਕੋਵਿਡ-19 ਦੇ ਹਲਕੇ ਮਾਮਲਿਆਂ ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੂਨਾਨੀ ਪ੍ਰੈਕਟੀਸ਼ਨਰਾਂ ਲਈ ਮਿਆਰੀ ਮਾਰਗ-ਦਰਸ਼ਨ ਦੇ ਨਾਲ-ਨਾਲ ਘਰੇਲੂ ਇਕਾਂਤਵਾਸ ਦੌਰਾਨ ਉਨ੍ਹਾਂ ਦੀ ਇਮਉਨਿਟੀ ਨੂੰ ਵਧਾਉਣ ਵਿੱਚ ਸਹਾਇਤਾ ਕਰਨਾ ਹੈ।

ਆਯੁਸ਼ ਮੰਤਰਾਲੇ ਨੇ 29.01.2020 ਨੂੰ ਇਕ ਸਲਾਹਕਾਰੀ ਜਾਰੀ ਕੀਤੀ ਕਿ ਆਪਣੇ ਆਪ ਨੂੰ ਕੋਵਿਡ-19 ਤੋਂ ਕਿਵੇਂ ਬਚਾਇਆ ਜਾਵੇ ਅਤੇ ਕਿਵੇਂ ਤੰਦਰੁਸਤ ਰਹਿਣਾ ਹੈ। ਇਸ ਪ੍ਰਸੰਗ ਵਿੱਚ, ਆਯੁਸ਼ ਮੰਤਰਾਲੇ ਨੇ 'ਆਯੁਸ਼ਕਵਾਥ' (ਆਯੁਰਵੇਦ) ਵਰਗੇ ਤਿਆਰਸ਼ੁਦਾ ਫਾਰਮੁਲੇਸ਼ਨ ਦੀ ਵਰਤੋਂ ਨੂੰ ਵੀ ਉਤਸ਼ਾਹਤ ਕੀਤਾ ਹੈ ਜੋ ਚਾਰ ਜੜੀ-ਬੂਟੀਆਂ ਦੇ ਤੱਤਾਂ ਦਾ ਇੱਕ ਸਧਾਰਣ ਮਿਸ਼ਰਣ ਹੈ ਜੋ ਆਪਣੇ ਇਮਯੂਨੋਮੋਡੂਲੇਟਰੀ ਅਤੇ ਐਂਟੀ-ਵਾਇਰਲ ਗਤੀਵਿਧੀਆਂ ਲਈ ਭਾਰਤ ਅਤੇ ਭਾਰਤ ਤੋਂ ਬਾਹਰ ਕਈ ਹੋਰ ਸਿਹਤ ਲਾਭਾਂ ਸਮੇਤ ਨਾਲ ਚੰਗੀ ਤਰ੍ਹਾਂ ਨਾਲ ਜਾਣੀਆਂ ਜਾਂਦੀਆਂ ਹਨ। ਮੌਸਮੀ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦਿਆਂ, ਮਰੀਜ਼ ਦੀ ਬਣਾਵਟ ਅਨੁਸਾਰ ਇਹ ਸਲਾਹ ਦਿੱਤੀ ਗਈ ਹੈ ਕਿ ਵਸਾ (ਮਲਾਬਾਰ ਅਖਰੋਟ), ਯਸ਼ਤੀਮਧੂ ਅਤੇ ਗੁੜੂਚੀ (ਗਿਲੋਏ) ਨੂੰ ਜ਼ਰੂਰਤ ਅਨੁਸਾਰ ਕਵਾਥਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਮੌਜੂਦਾ ਜਨਤਕ ਸਿਹਤ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਘਰ ਵਿੱਚ ਇਕਾਂਤਵਾਸ ਦੌਰਾਨ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੂਨਾਨੀ ਪ੍ਰੈਕਟੀਸ਼ਨਰਾਂ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਫੌਰੀ ਤੌਰ 'ਤੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ। ਆਯੁਰਵੇਦ ਅਤੇ ਯੂਨਾਨੀ ਫਾਰਮੂਲੇਸ਼ਨਾਂ / ਉਪਰਾਲਿਆਂ ਤੇ ਅਧਾਰਤ ਪ੍ਰਭਾਵਸ਼ਾਲੀ ਸਬੂਤ, ਜਿਵੇਂ ਕਿ ਆਯੁਸ਼-64 A, ਅਸ਼ਵਗੰਧਾ ਦੀਆਂ ਗੋਲੀਆਂ ਆਦਿ ਘਰੇਲੂ ਇਕਾਂਤਵਾਸ ਦੌਰਾਨ ਕੋਵਿਡ-19 ਦੇ ਗ਼ੈਰਲੱਛਣਾ ਵਾਲੇ ਅਤੇ ਹਲਕੇ ਮਾਮਲਿਆਂ ਦੇ ਪ੍ਰਬੰਧਨ ਲਈ ਸ਼ਾਮਲ ਕੀਤੇ ਗਏ ਹਨ।

ਇਹ ਦਿਸ਼ਾ ਨਿਰਦੇਸ਼ ਆਯੁਸ਼ ਮੰਤਰਾਲੇ ਦੀ ਵੇਬਸਾਈਟ ਤੇ ਵੱਖਰੇ ਦਸਤਾਵੇਜ਼ਾਂ ਵੱਜੋਂ ਉਪਲਬਧ ਕਰਾਏ ਗਏ ਹਨ ਇਸ ਤੋਂ ਇਲਾਵਾ ਆਯੁਸ਼ ਪ੍ਰਣਾਲੀਆਂ ਤੇ ਅਧਾਰਤ ਇਸੇ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ

ਘਰੇਲੂ ਇਕਾਂਤਵਾਸ ਅਤੇ ਸਵੈ - ਦੇਖਭਾਲ ਲਈ ਕੋਵਿਡ -19 ਲਈ ਦਿਸ਼ਾ ਨਿਰਦੇਸ਼ਾਂ ਦੇ ਲਿੰਕ

https://main.ayush.gov.in/event/guidelines-ayurveda-practitioners-covid-19-patients-home-isolation

https://main.ayush.gov.in/event/ayurveda-preventive-measures-self-care-during-covid-19-pandemic

https://main.ayush.gov.in/event/guidelines-unani-practitioners-covid-19-patients-home-isolation

https://main.ayush.gov.in/event/guidelines-ayurveda-unani-practitioners-covid-19-patients-home-isolation-and-ayurveda-unani

https://main.ayush.gov.in/event/unani-medicine-based-preventive-measures-self-care-during-covid-19-pandemic

-----------------------------------------------------------------------

ਐਮ ਵੀ/ਐਸ ਕੇ


(Release ID: 1714313) Visitor Counter : 221