ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਰਾਜਾਂ ਦੀ ਸਹਾਇਤਾ ਦੇ ਲਈ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਕੋਵਿਡ ਕੇਅਰ ਕੋਚ ਤੈਨਾਤ ਕੀਤੇ ਹਨ


ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਮੌਜੂਦ 64000 ਬੈੱਡਾਂ ਵਾਲੇ ਲਗਭਗ 4000 ਕੋਵਿਡ ਕੇਅਰ ਕੋਚ ਤੁਰੰਤ ਤੈਨਾਤੀ ਦੇ ਲਈ ਉਪਲਬਧ ਕਰਵਾਏ ਜਾ ਸਕਦੇ ਹਨ

ਪੰਜਾਬ ਵਿੱਚ ਵੀ ਤੈਨਾਤੀ ਦੇ ਲਈ ਕੋਵਿਡ ਕੇਅਰ ਕੋਚ ਤਿਆਰ ਹੋ ਰਹੇ ਹਨ

ਰਾਜ ਸਰਕਾਰਾਂ ਨੂੰ ਆਈਸੋਲੇਸ਼ਨ ਕੋਚਾਂ ਦੀ ਉਪਲਬਧਤਾ ਅਤੇ ਸਥਾਨ ਦੇ ਬਾਰੇ ਤੌਰ-ਤਰੀਕਿਆਂ ਤੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਬਾਰੇ ਸਲਾਹ ਦਿੱਤੀ ਗਈ ਹੈ

Posted On: 25 APR 2021 5:57PM by PIB Chandigarh

ਦੇਸ਼ ਮੌਜੂਦਾ ਸਮੇਂ ਵਿੱਚ ਜਦੋਂ ਕੋਵਿਡ ਦੀ ਦੂਸਰੀ ਲਹਿਰ ਦੇ ਸੰਕਟ ਨਾਲ ਜੂਝ ਰਿਹਾ ਹੈ, ਤਾਂ ਅਜਿਹੇ ਵਿੱਚ ਰੇਲਵੇ ਮੰਤਰਾਲਾ ਕੋਵਿਡ ਕੇਅਰ ਆਈਸੋਲੇਸ਼ਨ ਕੋਚਾਂ ਦੀ ਤੈਨਾਤੀ ਦੀ ਆਪਣੀ ਪਹਿਲ ਨੂੰ ਦੁਬਾਰਾ ਸ਼ੁਰੂ ਕਰ ਰਿਹਾ ਹੈ। ਰੇਲਵੇ ਨੇ ਪਿਛਲੇ ਸਾਲ ਕੋਵਿਡ -19 ਦੇ ਸ਼ੁਰੂਆਤੀ ਸੰਕਟ ਦੇ ਸਮੇਂ ਸਿਹਤ ਸੰਭਾਲ ਸੁਵਿਧਾ ਦੀ ਇਸ ਪਹਿਲ ਨੂੰ ਸ਼ੁਰੂ ਕੀਤਾ ਸੀ। ਤਿਆਰੀਆਂ ਦੇ ਇੱਕ ਉਪਾਅ ਦੇ ਰੂਪ ਵਿੱਚ, ਕੋਵਿਡ ਕੇਅਰ ਕੋਚ ਨੂੰ ਹਲਕੇ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਦੇ ਆਈਸੋਲੇਸ਼ਨ ਦੇ ਲਈ ਵਾਧੂ ਸਿਹਤ ਸੰਭਾਲ ਸੁਵਿਧਾ ਪ੍ਰਦਾਨ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਕੋਚਾਂ ਨੂੰ ਹੁਣ ਜ਼ਰੂਰਤ ਅਨੁਸਾਰ ਮੌਜੂਦਾ ਗਰਮੀ ਦੇ ਮੌਸਮ ਦੀ ਸਥਿਤੀ ਨੂੰ ਪੂਰਾ ਕਰਨ ਲਈ ਕੂਲਰ, ਜੂਟ-ਮੈਟਸ ਨਾਲ ਲੈਸ ਕੀਤਾ ਗਿਆ ਹੈ।

ਇਸ ਸੰਬੰਧ ਵਿੱਚ, ਰਾਜ ਸਰਕਾਰਾਂ ਨੂੰ ਆਈਸੋਲੇਸ਼ਨ ਕੋਚਾਂ ਦੀ ਉਪਲਬਧਤਾ ਅਤੇ ਸਥਾਨ ਬਾਰੇ ਤੌਰ-ਤਰੀਕਿਆਂ ਤੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ‘ਤੇ ਸਲਾਹ ਦਿੱਤੀ ਗਈ ਹੈ। 64000 ਬਿਸਤਰਿਆਂ ਦੇ ਨਾਲ ਲਗਭਗ 4000 ਕੋਵਿਡ ਕੇਅਰ ਕੋਚ, ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਪਹਿਲਾਂ ਤੋਂ ਹੀ ਕੋਵਿਡ ਦੀ ਪਹਿਲੀ ਲਹਿਰ ਵਿੱਚ ਮਰੀਜ਼ਾਂ ਦੀਆਂ ਆਈਸੋਲੇਸ਼ਨ ਜ਼ਰੂਰਤਾਂ ਨੂੰ ਪੂਰਾ ਕਰ ਚੁੱਕੇ ਹਨ। ਕੋਵਿਡ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਆਈਸੋਲੇਸ਼ਨ ਕੋਚਾਂ ਦੀ ਸਥਿਤੀ ਨਿਮਨਲਿਖਿਤ ਅਨੁਸਾਰ ਹਨ:

ਦਿੱਲੀ ਵਿੱਚ, 50 ਕੋਚ (800 ਬੈੱਡਾਂ ਦੇ ਨਾਲ) ਸ਼ਕੂਰ ਬਸਤੀ ਸਟੇਸ਼ਨ 'ਤੇ ਤੈਨਾਤ ਕੀਤੇ ਗਏ ਹਨ (4 ਮਰੀਜ਼ ਇਸ ਸਮੇਂ ਦਾਖਲ ਹਨ) ਅਤੇ 25 ਕੋਚ (400 ਬੈੱਡਾਂ ਦੇ ਨਾਲ) ਆਨੰਦ ਵਿਹਾਰ ਟਰਮੀਨਲ 'ਤੇ ਉਪਲਬਧ ਹਨ। ਮਹਾਰਾਸ਼ਟਰ ਦੇ ਨੰਦੁਰਬਾਰ ਵਿੱਚ 21 ਕੋਚ (378 ਬਿਸਤਰਿਆਂ ਦੇ ਨਾਲ) ਤੈਨਾਤ ਹਨ ਅਤੇ ਮੌਜੂਦਾ ਸਮੇਂ ਵਿੱਚ ਇਨ੍ਹਾਂ ਕੋਚਾਂ ਵਿੱਚ 55 ਮਰੀਜਾਂ ਨੂੰ ਦਾਖਲ ਕੀਤਾ ਗਿਆ ਹੈ। ਭੋਪਾਲ ਸਟੇਸ਼ਨ 'ਤੇ, 20 ਕੋਚ ਤੈਨਾਤ ਕੀਤੇ ਗਏ ਹਨ। ਪੰਜਾਬ ਵਿੱਚ ਤੈਨਾਤੀ ਲਈ 50 ਕੋਚ ਤਿਆਰ ਕੀਤੇ ਗਏ ਹਨ ਅਤੇ 20 ਕੋਚ ਜਬਲਪੁਰ ਵਿੱਚ ਤੈਨਾਤ ਦੇ ਲਈ ਤਿਆਰ ਕੀਤੇ ਗਏ ਹਨ।

ਰਾਜ ਸਰਕਾਰਾਂ ਦੀ ਮੰਗ 'ਤੇ, ਇਹ ਆਈਸੋਲੇਸ਼ਨ ਕੇਂਦਰ ਹਲਕੇ ਅਤੇ ਮੱਧ ਲੱਛਣਾਂ ਵਾਲੇ ਮਰੀਜਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ (ਜਿਵੇਂ ਕਿ ਰਾਜ ਸਿਹਤ ਅਧਿਕਾਰੀਆਂ ਦੁਆਰਾ ਇਨ੍ਹਾਂ ਸੁਵਿਧਾਵਾਂ ਬਾਰੇ ਨਿਰਦੇਸ਼ ਕੀਤੇ ਗਏ ਹਨ)। ਰੇਲਵੇ ਇਨ੍ਹਾਂ ਮਰੀਜਾਂ ਨੂੰ ਖਾਨਪਾਨ ਵਿਵਸਥਾ ਪ੍ਰਦਾਨ ਕਰਨ ਅਤੇ ਇਨ੍ਹਾਂ ਕੋਚਾਂ ਵਿੱਚ ਸਵੱਛਤਾ ਬਣਾਏ ਰੱਖਣ ਦੇ ਲਈ ਸਾਰੇ ਯਤਨ ਕਰ ਰਹੀ ਹੈ। ਰਾਜ ਸਰਕਾਰਾਂ ਦੇ ਆਈਸੋਲੇਸ਼ਨ ਕੋਚਾਂ ਦੇ ਉਪਯੋਗ ਬਾਰੇ ਸਮੇਂ-ਸਮੇਂ ਤੇ ਅਪਡੇਟਸ ਦੇ ਮਾਧਿਅਮ ਨਾਲ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।

 

********************

ਡੀਜੇਐੱਨ/ਐੱਮਕੇਵੀ



(Release ID: 1714145) Visitor Counter : 162