ਰੱਖਿਆ ਮੰਤਰਾਲਾ
ਡੀਪੀਐਸਯੂ ਅਤੇ ਓਐੱਫਬੀ ਕੋਵਿਡ -19 ਮਾਮਲਿਆਂ ਵਿੱਚ ਵੱਧ ਰਹੇ ਲੜਾਈ ਲੜਨ ਲਈ ਸਿਵਲ ਪ੍ਰਸ਼ਾਸਨ ਨੂੰ ਹਰ ਸਹਾਇਤਾ ਦੇ ਰਹੇ ਹਨ
Posted On:
25 APR 2021 1:33PM by PIB Chandigarh
ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀਪੀਐਸਯੂ) ਅਤੇ ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਦੇਸ਼ ਭਰ ਵਿਚ ਕੋਵਿਡ-19 ਮਾਮਲਿਆਂ ਵਿਚ ਹੋਏ ਤੇਜ ਤਾਜਾ ਵਾਧੇ ਵਿਰੁੱਧ ਲੜਾਈ ਵਿਚ ਸਿਵਲ ਪ੍ਰਸ਼ਾਸਨ / ਰਾਜ ਸਰਕਾਰਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੇ ਹਨ। ਸੰਕਟ ਦੀ ਇਸ ਘੜੀ ਵਿਚ, ਉਹ ਰਾਜ ਸਰਕਾਰਾਂ ਦੇ ਨਾਲ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸਮੀਖਿਆ ਬੈਠਕਾਂ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਤਾਲਮੇਲ ਕਰ ਕੇ ਨਾਗਰਿਕ ਅਬਾਦੀ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਹਿੰਦੂਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਵੱਲੋਂ ਸਥਾਪਤ ਕੀਤਾ ਗਿਆ ਆਈਸੀਯੂ, ਆਕਸੀਜਨ ਅਤੇ ਵੈਂਟੀਲੇਟਰ ਸਹਾਇਤਾ ਨਾਲ, 180 ਬੈੱਡਾਂ ਵਾਲਾ ਇਕ ਕੋਵਿਡ ਕੇਅਰ ਸੈਂਟਰ ਕਰਨਾਟਕ ਦੇ ਬੰਗਲੁਰੂ ਵਿੱਚ ਚੱਲ ਰਿਹਾ ਹੈ। ਡੀਪੀਐਸਯੂ ਨੇ ਬੰਗਲੁਰੂ ਵਿੱਚ 250 ਬੈੱਡਾਂ ਦੀ ਸਹੂਲਤ ਵੀ ਤਿਆਰ ਕੀਤੀ ਹੈ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਅਧੀਨ ਮਿਉਂਸਪਲ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਓਡੀਸ਼ਾ ਦੇ ਕੋਰਾਪੁਟ ਵਿੱਚ ਇੱਕ 70 ਬੈੱਡਾਂ ਦੀ ਸਹੂਲਤ ਅਤੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ 40 ਬੈੱਡਾਂ ਵਾਲਾ ਹਸਪਤਾਲ ਵੀ ਚੱਲ ਰਿਹਾ ਹੈ। ਐਚਏਐਲ ਵੱਲੋਂ ਉੱਤਰ ਪ੍ਰਦੇਸ਼ ਦੇ ਲਖਨਉ ਵਿੱਚ 250 ਬੈੱਡਾਂ ਵਾਲੀ ਕੋਵਿਡ ਕੇਅਰ ਸਹੂਲਤ ਸਥਾਪਤ ਕਰਨ ਲਈ ਵੀ ਕੰਮ ਸ਼ੁਰੂ ਕੀਤਾ ਗਿਆ ਹੈ। ਇਸਦੇ ਮਈ ਦੇ ਪਹਿਲੇ ਹਫਤੇ ਵਿੱਚ ਚਾਲੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਐਚਏਐਲ ਬੰਗਲੌਰ ਅਤੇ ਲਖਨਉ ਵਿਖੇ ਵਧੇਰੇ ਵੈਂਟੀਲੇਟਰ ਅਤੇ ਆਕਸੀਜਨ ਬਿੰਦੂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਓਐੱਫਬੀ ਮਹਾਰਾਸ਼ਟਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ ਅਤੇ ਉਤਰਾਖੰਡ ਵਿਚ 25 ਥਾਵਾਂ 'ਤੇ ਉਨ੍ਹਾਂ ਦੀਆਂ ਸਹੂਲਤਾਂ' ਤੇ ਆਕਸੀਜਨ ਬੈੱਡਾਂ ਸਮੇਤ ਕੋਵਿਡ ਕੇਅਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਨੇ ਕੋਵਿਡ-19 ਦੇਖਭਾਲ ਲਈ ਆਪਣੀ ਮੌਜੂਦਾ ਸਮਰੱਥਾ ਦਾ ਲਗਭਗ 60 ਪ੍ਰਤੀਸ਼ਤ ਰੱਖਿਆ ਹੈ। ਨਿਸ਼ਚਿਤ ਤੌਰ ਤੇ 1,405 ਦੀ ਕੁੱਲ ਸਮਰੱਥਾ ਵਿਚੋਂ 813 ਬੈੱਡ ਹੁਣ ਕੋਵਿਡ ਮਰੀਜ਼ਾਂ ਲਈ ਰਾਖਵੇਂ ਹਨ। ਇਹ ਸਹੂਲਤਾਂ ਮਹਾਰਾਸ਼ਟਰ ਦੇ ਪੁਣੇ, ਅੰਬਰਨਾਥ, ਨਾਗਪੁਰ, ਭੰਡਾਰਾ, ਚੰਦਾ, ਵਾਰਾਂਗਾਓਂ ਅਤੇ ਭੁਸਾਵਾਲ ਅਤੇ ਪੱਛਮੀ ਬੰਗਾਲ ਦੇ ਈਸ਼ਾਪੁਰ ਅਤੇ ਕੋਲਕਾਤਾ ਵਿੱਚ ਹਨ। ਦੂਜੀਆਂ ਥਾਵਾਂ 'ਤੇ ਜਿੱਥੇ ਓਐੱਫਬੀ ਆਪਣੀਆਂ ਸਹੂਲਤਾਂ ਕੋਵਿਡ ਦੇਖਭਾਲ ਲਈ ਪ੍ਰਦਾਨ ਕਰ ਰਿਹਾ ਹੈ, ਉਨ੍ਹਾਂ ਵਿੱਚ ਹਨ ਉੱਤਰ ਪ੍ਰਦੇਸ਼ ਦੇ ਕਾਨਪੁਰ (2), ਸ਼ਾਹਜਹਾਂਪੁਰ (1) ਅਤੇ ਮੁਰਾਦਨਗਰ (1); ਮੱਧ ਪ੍ਰਦੇਸ਼ ਵਿੱਚ ਜਬਲਪੁਰ (3), ਇਟਾਰਸੀ (1) ਅਤੇ ਕਟਨੀ (1); ਤਾਮਿਲਨਾਡੂ ਵਿਚ ਅਵਦੀ (1), ਅਰੁਵੰਕਾਦੂ (1) ਅਤੇ ਤਿਰੂਚਿਰਾਪੱਲੀ (1); ਤੇਲੰਗਾਨਾ ਵਿਚ ਮੇਡਕ (1); ਉਤਰਾਖੰਡ ਵਿਚ ਦੇਹਰਾਦੂਨ (1) ਅਤੇ ਉਡੀਸ਼ਾ ਵਿਚ ਬਦਮਲ (1) ਸ਼ਾਮਲ ਹਨ।
ਕਈ ਡੀਪੀਐਸਯੂਜ਼ ਜਿਵੇਂ ਕਿ ਭਾਰਤ ਡਾਇਨਾਮਿਕਸ ਲਿਮਟਿਡ (ਬੀਡੀਐਲ), ਬੀਈਐਮਐਲ ਲਿਮਟਿਡ, ਐਚਐਲ, ਮਜ਼ਾਗਾਨ ਡੌਕ ਸ਼ਿੱਪਬਿਲਡਰਜ਼ ਲਿਮਟਿਡ (ਐਮਡੀਐਲ), ਗਾਰਡਨ ਰੀਚ ਸ਼ਿੱਪਬਿਲਡਰਸ ਐਂਡ ਇੰਜੀਨੀਅਰਜ਼ (ਜੀਆਰਐਸਈ) ਲਿਮਟਿਡ ਅਤੇ ਮਿਧਾਨੀ ਨੇ ਵੀ ਸੀ ਐਸ ਆਰ ਅਧੀਨ ਵੱਖ ਵੱਖ ਰਾਜਾਂ ਵਿੱਚ ਸਥਾਨਕ ਸਰਕਾਰ ਹਸਪਤਾਲਾਂ ਨੂੰ ਆਕਸੀਜਨ ਪਲਾਂਟ ਡਲੀਵਰ ਕਰਨ ਲਈ ਇਨ੍ਹਾਂ ਦੀ ਖਰੀਦ ਦਾ ਕੰਮ ਤੇਜ ਕਰ ਦਿੱਤਾ ਹੈ।
------------------------------------------
ਏ ਬੀ ਬੀ /ਕੇ ਏ /ਡੀ ਕੇ /ਸੈਵੀ /ਏ ਡੀ ਏ
(Release ID: 1714011)
Visitor Counter : 145