ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ’ ਦੀ 76ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.04.2021)

Posted On: 25 APR 2021 11:34AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਅੱਜ ਤੁਹਾਡੇ ਨਾਲ ਮਨ ਕੀ ਬਾਤ’ ਇੱਕ ਅਜਿਹੇ ਸਮੇਂ ਕਰ ਰਿਹਾ ਹਾਂਜਦੋਂ ਕੋਰੋਨਾ ਸਾਡੇ ਸਾਰਿਆਂ ਦੇ ਧੀਰਜਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਸੀਮਾ ਦਾ ਇਮਤਿਹਾਨ ਲੈ ਰਿਹਾ ਹੈ। ਬਹੁਤ ਸਾਰੇ ਆਪਣੇਸਾਨੂੰ ਬੇਵਕਤ ਛੱਡ ਕੇ ਚਲੇ ਗਏ ਹਨ। ਕੋਰੋਨਾ ਦੀ ਪਹਿਲੀ ਵੇਵ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਂਸਲੇ ਨਾਲ ਭਰਿਆ ਹੋਇਆ ਸੀ। ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸੀਲੇਕਿਨ ਇਸ ਤੂਫਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ।

 

ਸਾਥੀਓਬੀਤੇ ਦਿਨੀਂ ਇਸ ਸੰਕਟ ਨਾਲ ਨਿਬੜਨ ਦੇ ਲਈ ਮੇਰੀ ਵੱਖ-ਵੱਖ  sectors ਦੇ expert ਦੇ ਨਾਲਮਾਹਿਰਾਂ ਦੇ ਨਾਲ ਲੰਬੀ ਚਰਚਾ ਹੋਈ ਹੈ। ਸਾਡੀ  pharma-industry ਦੇ ਲੋਕ ਹੋਣ, vaccine manufacturers ਹੋਣ, oxygen ਦੇ production ਨਾਲ ਜੁੜੇ ਲੋਕ ਹੋਣ ਜਾਂ ਫਿਰ medical field ਦੇ ਜਾਣਕਾਰਉਨ੍ਹਾਂ ਨੇ ਆਪਣੇ ਮਹੱਤਵਪੂਰਨ ਸੁਝਾਅ ਸਰਕਾਰ ਨੂੰ ਦਿੱਤੇ ਹਨ। ਇਸ ਵੇਲੇ ਅਸੀਂ ਆਪਣੀ ਇਸ ਲੜਾਈ ਨੂੰ ਜਿੱਤਣ ਦੇ ਲਈ experts ਅਤੇ ਵਿਗਿਆਨਿਕ ਸਲਾਹ ਨੂੰ ਪਹਿਲ ਦੇਣੀ ਹੈ। ਰਾਜ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਸਰਕਾਰ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਰਾਜ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।

 

ਸਾਥੀਓਕੋਰੋਨਾ ਦੇ ਖ਼ਿਲਾਫ਼ ਇਸ ਸਮੇਂ ਬਹੁਤ ਵੱਡੀ ਲੜਾਈ ਦੇਸ਼ ਦੇ ਡਾਕਟਰ ਅਤੇ health workers ਲੜ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੂੰ ਇਸ ਬਿਮਾਰੀ ਨੂੰ ਲੈ ਕੇ ਹਰ ਤਰ੍ਹਾਂ ਦੇ ਤਜ਼ਰਬੇ ਵੀ ਹੋਏ ਹਨ। ਸਾਡੇ ਨਾਲ ਇਸ ਵੇਲੇ ਮੁੰਬਈ ਤੋਂ ਪ੍ਰਸਿੱਧ ਡਾਕਟਰ ਸ਼ਸ਼ਾਂਕ ਜੋਸ਼ੀ ਵੀ ਜੁੜ ਰਹੇ ਹਨ। ਡਾਕਟਰ ਸ਼ਸ਼ਾਂਕ ਜੀ ਨੂੰ ਕੋਰੋਨਾ ਦੇ ਇਲਾਜ ਅਤੇ ਉਸ ਨਾਲ ਜੁੜੀ research ਦਾ ਬਹੁਤ ਜ਼ਮੀਨੀ ਅਨੁਭਵ ਹੈ ਜੋ Indian College of Physicians ਦੇ Dean ਵੀ ਰਹਿ ਚੁੱਕੇ ਹਨ। ਆਓ ਗੱਲ ਕਰਦੇ ਹਾਂ ਡਾਕਟਰ ਸ਼ਸ਼ਾਂਕ ਨਾਲ।

 

ਮੋਦੀ ਜੀ - ਨਮਸਕਾਰ ਡਾ. ਸ਼ਸ਼ਾਂਕ ਜੀ।

 

ਡਾ. ਸ਼ਸ਼ਾਂਕ - ਨਮਸਕਾਰ ਸਰ

 

ਮੋਦੀ ਜੀ - ਅਜੇ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਤੁਹਾਡੇ ਵਿਚਾਰਾਂ ਦੀ ਸਪਸ਼ਟਤਾ ਮੈਨੂੰ ਬਹੁਤ ਚੰਗੀ ਲੱਗੀ ਸੀ। ਮੈਨੂੰ ਲੱਗਾ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤੁਹਾਡੇ ਵਿਚਾਰ ਜਾਨਣੇ ਚਾਹੀਦੇ ਹਨ। ਜੋ ਗੱਲਾਂ ਸੁਣਨ ਵਿੱਚ ਆਉਂਦੀਆਂ ਹਨਉਨ੍ਹਾਂ ਨੂੰ ਮੈਂ ਇੱਕ ਸਵਾਲ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ।

 

ਡਾ. ਸ਼ਸ਼ਾਂਕਤੁਸੀਂ ਲੋਕ ਇਸ ਸਮੇਂ ਦਿਨ-ਰਾਤ ਜੀਵਨ ਰੱਖਿਆ ਦੇ ਕੰਮ ਵਿੱਚ ਲੱਗੇ ਹੋਏ ਹੋ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ second wave ਦੇ ਬਾਰੇ ਲੋਕਾਂ ਨੂੰ ਦੱਸੋ। medically ਇਹ ਕਿਵੇਂ ਵੱਖ ਹੈ ਅਤੇ ਕੀ-ਕੀ ਸਾਵਧਾਨੀ ਜ਼ਰੂਰੀ ਹੈ।

 

ਡਾ. ਸ਼ਸ਼ਾਂਕ - ਧੰਨਵਾਦ ਸਰਇਹ ਜੋ ਦੂਸਰੀ ਲਹਿਰ (wave)  ਆਈ ਹੈਇਹ ਤੇਜ਼ੀ ਨਾਲ ਆਈ ਹੈ ਤੇ ਜਿੰਨੀ ਪਹਿਲੀ ਲਹਿਰ (wave) ਸੀਉਸ ਤੋਂ ਇਹ virus ਜ਼ਿਆਦਾ ਤੇਜ਼ ਚਲ ਰਿਹਾ ਹੈ ਪਰ ਚੰਗੀ ਗੱਲ ਇਹ ਹੈ ਕਿ ਇਸ ਤੋਂ ਜ਼ਿਆਦਾ ਰਫ਼ਤਾਰ ਨਾਲ Recovery ਵੀ ਹੈ ਅਤੇ ਮੌਤ ਦਰ ਕਾਫੀ ਘੱਟ ਹੈ। ਇਸ ਵਿੱਚ 2-3 ਫ਼ਰਕ ਹਨਪਹਿਲਾਂ ਤਾਂ ਇਹ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਥੋੜ੍ਹਾ ਦਿਖਾਈ ਦੇ ਰਿਹਾ ਹੈ। ਉਸ ਦੇ ਜੋ ਲੱਛਣ ਹਨਪਹਿਲੇ ਜਿਹੜੇ ਲੱਛਣ ਸਨਸਾਹ ਚੜ੍ਹਨਾਸੁੱਕੀ ਖੰਘ ਆਉਣਾਬੁਖਾਰ ਹੋਣਾ ਇਹ ਤਾਂ ਸਾਰੇ ਹੈ ਹੀ ਹਨ ਅਤੇ ਇਸ ਦੇ ਨਾਲ ਥੋੜ੍ਹਾ ਮਹਿਕ ਦਾ ਚਲੇ ਜਾਣਾਸਵਾਦ ਚਲਾ ਜਾਣਾਇਹ ਵੀ ਹੈ ਅਤੇ ਲੋਕ ਥੋੜ੍ਹੇ ਡਰੇ ਹੋਏ ਹਨ। ਡਰਨ ਦੀ ਬਿਲਕੁਲ ਲੋੜ ਨਹੀਂ ਹੈ। 80-90 ਫੀਸਦੀ ਲੋਕਾਂ ਵਿੱਚ ਇਸ ਦੇ ਕੋਈ ਵੀ ਲੱਛਣ ਦਿਖਾਈ ਨਹੀਂ ਦਿੰਦੇ। ਇਹ  mutation-mutation ਜੋ ਕਹਿੰਦੇ ਹਨਘਬਰਾਉਣ ਦੀ ਗੱਲ ਨਹੀਂ ਹੈ। ਇਹ mutation ਹੁੰਦੇ ਰਹਿੰਦੇ ਹਨਜਿਵੇਂ ਅਸੀਂ ਕੱਪੜੇ ਬਦਲਦੇ ਹਨਉਂਝ ਹੀ virus ਵੀ ਆਪਣਾ ਰੰਗ ਬਦਲ ਰਿਹਾ ਹੈਇਸ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਅਤੇ ਇਸ wave ਨੂੰ ਵੀ ਅਸੀਂ ਪਾਰ ਕਰ ਲਵਾਂਗੇ। wave ਆਉਂਦੀ-ਜਾਂਦੀ ਹੈ ਅਤੇ virus ਆਉਂਦਾ-ਜਾਂਦਾ ਰਹਿੰਦਾ ਹੈ ਤਾਂ ਇਹੀ ਵੱਖ-ਵੱਖ ਲੱਛਣ ਹਨ ਅਤੇ medically ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇੱਕ 14 ਤੋਂ 21 ਦਿਨ ਦਾ ਇਹ Covid ਦਾ time table ਹੈ। ਇਸ ਵਿੱਚ ਵੈਦ (ਡਾਕਟਰ) ਦੀ ਸਲਾਹ ਲੈਣੀ ਚਾਹੀਦੀ ਹੈ।

 

ਮੋਦੀ ਜੀ - ਡਾ. ਸ਼ਸ਼ਾਂਕ ਮੇਰੇ ਲਈ ਵੀ ਤੁਸੀਂ ਜੋ analysis ਦੱਸਿਆਬੜਾ  interesting ਹੈ। ਮੈਨੂੰ ਕਈ ਚਿੱਠੀਆਂ ਮਿਲੀਆਂ ਹਨਜਿਸ ਵਿੱਚ  treatment ਦੇ ਬਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ੰਕਾਵਾਂ ਹਨ। ਕੁਝ ਦਵਾਈਆਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ Covid ਦੇ treatment ਦੇ ਬਾਰੇ ਵੀ ਤੁਸੀਂ ਲੋਕਾਂ ਨੂੰ ਜ਼ਰੂਰ ਦੱਸੋ।

 

ਡਾ. ਸ਼ਸ਼ਾਂਕ - ਹਾਂ ਸਰ, clinical  treatment ਲੋਕ ਬਹੁਤ ਦੇਰ ਨਾਲ ਸ਼ੁਰੂ ਕਰਦੇ ਹਨ ਅਤੇ ਆਪਣੇ ਆਪ ਹੀ ਬਿਮਾਰੀ ਖਤਮ ਹੋ ਜਾਵੇਗੀਇਸ ਭਰੋਸੇ ਤੇ ਰਹਿੰਦੇ ਹਨ ਅਤੇ ਮੋਬਾਇਲ ਉੱਪਰ ਆਉਣ ਵਾਲੀਆਂ ਗੱਲਾਂ ਤੇ ਭਰੋਸਾ ਕਰਦੇ ਹਨ ਅਤੇ ਜੇਕਰ ਸਰਕਾਰੀ ਸੂਚਨਾ ਦਾ ਪਾਲਣ ਕਰਨ ਤਾਂ ਇਹ ਕਠਿਨਾਈ ਸਾਹਮਣੇ ਨਹੀਂ ਆਉਂਦੀ ਤਾਂ Covid ਵਿੱਚ clinic treatment protocol ਹੈ। ਇਹਦੇ ਵਿੱਚ ਤਿੰਨ ਪ੍ਰਕਾਰ ਦੀ ਤੀਬਰਤਾ ਹੈਹਲਕਾ ਜਾਂ mild Covid, ਮੱਧਮ ਜਾਂ moderate Covid ਅਤੇ ਤੀਬਰ Covid, ਜਿਸ ਨੂੰ severe Covid ਕਹਿੰਦੇ ਹਨਇਹ Protocol ਇਸ ਲਈ ਹੈਸੋ ਜੋ ਹਲਕਾ Covid ਹੈਉਸ ਦੇ ਲਈ ਤਾਂ ਅਸੀਂ oxygen ਦੀ monitoring ਕਰਦੇ ਹਾਂ, pulse ਦੀ monitoring ਕਰਦੇ ਹਾਂਬੁਖਾਰ ਦੀ  monitoring ਕਰਦੇ ਹਾਂਬੁਖਾਰ ਵੱਧ ਜਾਂਦਾ ਹੈ ਤਾਂ ਕਦੇ-ਕਦੇ Paracetamol ਵਰਗੀ ਦਵਾਈ ਦੀ ਵਰਤੋਂ ਕਰਦੇ ਹਾਂ ਅਤੇ ਆਪਣੇ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੇ moderate Covid ਹੁੰਦਾ ਹੈਮੱਧਮ Covid ਹੁੰਦਾ ਹੈ ਜਾਂ ਤੀਬਰ Covid ਹੁੰਦਾ ਹੈ ਤਾਂ ਵੈਦ ਦੇ ਨਾਲਆਪਣੇ ਡਾਕਟਰ ਦੇ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਸਹੀ ਅਤੇ ਸਸਤੀਆਂ ਦਵਾਈਆਂ  available ਹਨ। ਇਸ ਵਿੱਚ  steroids ਜੋ ਹਨਉਹ ਜਾਨ ਬਚਾਅ ਸਕਦੇ ਹਨਜੋ inhalers ਦੇ ਸਕਦੇ ਹਨ। ਅਸੀਂ tablet ਦੇ ਸਕਦੇ ਹਾਂ ਅਤੇ ਉਸ ਦੇ ਨਾਲ ਹੀ ਪ੍ਰਾਣ ਵਾਯੂ ਜੋ oxygen ਹੈਉਹ ਦੇਣੀ ਪੈਂਦੀ ਹੈ ਅਤੇ ਇਸ ਦੇ ਲਈ ਛੋਟੇ-ਛੋਟੇ ਇਲਾਜ ਹਨਲੇਕਿਨ ਅਕਸਰ ਕੀ ਹੋ ਰਿਹਾ ਹੈ ਕਿ ਇੱਕ ਨਵੀਂ experimental ਦਵਾਈ ਹੈਜਿਸ ਦਾ ਨਾਮ ਹੈ Remdesivir. ਇਸ ਦਵਾਈ ਨਾਲ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਹਸਪਤਾਲ ਵਿੱਚ 2-3 ਦਿਨ ਘੱਟ ਰਹਿਣਾ ਪੈਂਦਾ ਹੈ ਅਤੇ  clinical recovery ਵਿੱਚ ਥੋੜ੍ਹੀ ਜਿਹੀ ਉਸ ਦੀ aid ਹੁੰਦੀ ਹੈ। ਇਹ ਵੀ ਦਵਾਈ ਕਦੋਂ ਕੰਮ ਕਰਦੀ ਹੈਜਦੋਂ ਪਹਿਲੇ 9-10 ਦਿਨਾਂ ਵਿੱਚ ਦਿੱਤੀ ਜਾਂਦੀ ਹੈ ਤਾਂ ਇਹ 5 ਹੀ ਦਿਨ ਦੇਣੀ ਪੈਂਦੀ ਹੈ ਤੇ ਇਹ ਜੋ ਲੋਕ ਦੌੜ ਰਹੇ ਹਨ, Remdesivir ਦੇ ਪਿੱਛੇਇਨ੍ਹਾਂ ਨੂੰ ਬਿਲਕੁਲ ਦੌੜਨਾ ਨਹੀਂ ਚਾਹੀਦਾ। ਇਸ ਦਵਾਈ ਦਾ ਥੋੜ੍ਹਾ ਕੰਮ ਹੈਜਿਨ੍ਹਾਂ ਨੂੰ  oxygen ਲਗਦੀ ਹੈਪ੍ਰਾਣ ਵਾਯੂ oxygen ਲਗਦੀ ਹੈ ਜੋ ਹਸਪਤਾਲ ਵਿੱਚ ਭਰਤੀ ਹੁੰਦੇ ਹਨ ਅਤੇ ਡਾਕਟਰ ਜਦੋਂ ਦੱਸਦੇ ਹਨ ਤਾਂ ਹੀ ਲੈਣੀ ਚਾਹੀਦੀ ਹੈ। ਇਹ ਗੱਲ ਸਾਰੇ ਲੋਕਾਂ ਲਈ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਪ੍ਰਾਣਾਯਾਮ ਕਰਾਂਗੇਸਾਡੇ ਸਰੀਰ ਵਿੱਚ ਜੋ lungs ਹਨਉਨ੍ਹਾਂ ਨੂੰ ਥੋੜ੍ਹਾ expand ਕਰਾਂਗੇ ਅਤੇ ਜੋ ਸਾਡਾ ਖੂਨ ਪਤਲਾ ਕਰਨ ਵਾਲਾ injection ਆਉਂਦਾ ਹੈਜਿਸ ਨੂੰ ਅਸੀਂ heparin ਕਹਿੰਦੇ ਹਾਂ। ਇਹ ਛੋਟੀਆਂ-ਛੋਟੀਆਂ ਦਵਾਈਆਂ ਦਿਆਂਗੇ ਤਾਂ 98 ਫੀਸਦੀ ਲੋਕ ਠੀਕ ਹੋ ਜਾਂਦੇ ਹਨ ਤਾਂ positive ਰਹਿਣਾ ਬਹੁਤ ਜ਼ਰੂਰੀ ਹੈ। treatment protocol ਵੈਦ ਦੀ ਸਲਾਹ ਨਾਲ ਲੈਣਾ ਬਹੁਤ ਜ਼ਰੂਰੀ ਹੈ ਅਤੇ ਇਹ ਜੋ ਮਹਿੰਗੀਆਂ-ਮਹਿੰਗੀਆਂ ਦਵਾਈਆਂ ਹਨਉਸ ਦੇ ਪਿੱਛੇ ਦੌੜਨ ਦੀ ਕੋਈ ਲੋੜ ਨਹੀਂ ਹੈ sir, ਆਪਣੇ ਕੋਲ ਚੰਗੇ ਇਲਾਜ ਹੋ ਰਹੇ ਹਨ। ਪ੍ਰਾਣ ਵਾਯੂ oxygen ਹੈ, ventilator ਦੀ ਵੀ ਸਹੂਲਤ ਹੈ। ਸਭ ਕੁਝ ਹੈ sir ਅਤੇ ਕਦੇ-ਕਦੇ ਇਹ ਦਵਾਈ ਜੇਕਰ ਮਿਲ ਜਾਂਦੀ ਹੈ ਤਾਂ ਯੋਗ ਲੋਕਾਂ ਨੂੰ ਹੀ ਦੇਣੀ ਚਾਹੀਦੀ ਹੈਇਸ ਦੇ ਲਈ ਬਹੁਤ ਭਰਮ ਫੈਲਿਆ ਹੋਇਆ ਹੈ। ਇਸ ਲਈ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਸਰ ਕਿ ਸਾਡੇ ਕੋਲ world ਦੀ ਸਭ ਤੋਂ  test treatment available ਹੈ। ਤੁਸੀਂ ਵੇਖੋਗੇ ਕਿ ਭਾਰਤ ਵਿੱਚ ਸਭ ਤੋਂ ਚੰਗਾ  recovery rate ਹੈਤੁਸੀਂ ਜੇਕਰ compare ਕਰੋਗੇ ਯੂਰਪ ਨਾਲਅਮਰੀਕਾ ਨਾਲ ਸਾਡੇ ਇੱਥੋਂ ਦੇ treatment protocol ਨਾਲ ਮਰੀਜ਼ ਠੀਕ ਹੋ ਰਹੇ ਹਨ।

 

ਮੋਦੀ ਜੀ - ਡਾ. ਸ਼ਸ਼ਾਂਕ ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾ. ਸ਼ਸ਼ਾਂਕ ਨੇ ਸਾਨੂੰ ਜੋ ਜਾਣਕਾਰੀਆਂ ਦਿੱਤੀਆਂ ਹਨਉਹ ਬਹੁਤ ਜ਼ਰੂਰੀ ਹਨ ਅਤੇ ਸਾਡੇ ਸਾਰਿਆਂ ਦੇ ਕੰਮ ਆਉਣਗੀਆਂ। ਸਾਥੀਓਮੈਂ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਕਰਦਾ ਹਾਂਤੁਹਾਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈਕੋਈ ਹੋਰ ਸ਼ੰਕਾ ਹੋਵੇ ਤਾਂ ਸਹੀ source ਤੋਂ ਹੀ ਜਾਣਕਾਰੀ ਲਓ। ਤੁਹਾਡੇ ਜੋ family doctor ਹੋਣਆਲ਼ੇ-ਦੁਆਲ਼ੇ ਦੇ ਜੋ doctors ਹੋਣਤੁਸੀਂ ਉਨ੍ਹਾਂ ਨਾਲ ਫ਼ੋਨ ਤੇ ਸੰਪਰਕ ਕਰਕੇ ਸਲਾਹ ਲਓ। ਮੈਂ ਦੇਖ ਰਿਹਾ ਹਾਂ ਕਿ ਸਾਡੇ ਬਹੁਤ ਸਾਰੇ ਡਾਕਟਰ ਖੁਦ ਵੀ ਇਹ ਜ਼ਿੰਮੇਵਾਰੀ ਉਠਾ ਰਹੇ ਹਨ। ਕਈ ਡਾਕਟਰ social media ਦੇ ਜ਼ਰੀਏ ਵੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ। ਫ਼ੋਨ ਤੇ whatsapp ’ਤੇ ਵੀ counseling ਕਰ ਰਹੇ ਹਨ। ਕਈ ਹਸਪਤਾਲਾਂ ਦੀਆਂ ਵੈੱਬਸਾਈਟਾਂ ਹਨਜਿੱਥੇ ਜਾਣਕਾਰੀ ਵੀ ਉਪਲੱਬਧ ਹੈ ਅਤੇ ਉੱਥੇ ਤੁਸੀਂ ਡਾਕਟਰਾਂ ਤੋਂ ਸਲਾਹ ਵੀ ਲੈ ਸਕਦੇ ਹੋ। ਇਹ ਬਹੁਤ ਸ਼ਲਾਘਾਯੋਗ ਹੈ।

ਮੇਰੇ ਨਾਲ ਸ਼੍ਰੀਨਗਰ ਤੋਂ ਡਾਕਟਰ ਨਾਵੀਦ ਨਜੀਰ ਸ਼ਾਹ ਜੁੜ ਰਹੇ ਹਨ। ਡਾ. ਨਾਵੀਦ ਸ਼੍ਰੀਨਗਰ ਦੇ ਇੱਕ government Medical College ਵਿੱਚ ਪ੍ਰੋਫੈਸਰ ਹਨ। ਨਾਵੀਦ ਜੀ ਆਪਣੀ ਦੇਖ-ਰੇਖ ਵਿੱਚ ਅਨੇਕਾਂ ਕੋਰੋਨਾ patients ਨੂੰ ਠੀਕ ਕਰ ਚੁੱਕੇ ਹਨ ਅਤੇ ਰਮਜਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਡਾ. ਨਾਵੀਦ ਆਪਣਾ ਕੰਮ ਵੀ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਲਈ ਸਮਾਂ ਵੀ ਕੱਢਿਆ ਹੈ। ਆਓ ਉਨ੍ਹਾਂ ਨਾਲ ਗੱਲ ਕਰਦੇ ਹਾਂ।

 

ਮੋਦੀ ਜੀ - ਨਾਵੀਦ ਜੀ ਨਮਸਕਾਰ।

 

ਡਾ. ਨਾਵੀਦ - ਨਮਸਕਾਰ ਸਰ।

 

ਮੋਦੀ ਜੀ - ਡਾ. ਨਾਵੀਦ ਮਨ ਕੀ ਬਾਤ’ ਦੇ ਸਾਡੇ ਸਰੋਤਿਆਂ ਨੇ ਇਸ ਮੁਸ਼ਕਿਲ ਸਮੇਂ ਵਿੱਚ panic management ਦਾ ਸਵਾਲ ਉਠਾਇਆ ਹੈ। ਤੁਸੀਂ ਆਪਣੇ ਤਜ਼ਰਬੇ ਤੋਂ ਉਨ੍ਹਾਂ ਨੂੰ ਕੀ ਜਵਾਬ ਦਿਓਗੇ।

 

ਡਾ. ਨਾਵੀਦ - ਵੇਖੋ ਜਦੋਂ ਕੋਰੋਨਾ ਸ਼ੁਰੂ ਹੋਇਆ ਤਾਂ ਕਸ਼ਮੀਰ ਵਿੱਚ ਜੋ ਸਭ ਤੋਂ ਪਹਿਲਾ hospital designate ਹੋਇਆ, as Covid hospital ਉਹ ਸਾਡਾ city hospital ਸੀ ਜੋ  medical collage ਦੇ under ਆਉਂਦਾ ਹੈ ਤਾਂ ਉਸ ਸਮੇਂ ਇੱਕ ਖ਼ੌਫ ਦਾ ਮਾਹੌਲ ਸੀ। ਲੋਕਾਂ ਵਿੱਚ ਤਾਂ ਸੀ ਹੀਉਹ ਤਾਂ ਸਮਝਦੇ ਸਨ ਸ਼ਾਇਦ Covid ਦਾ infection ਜੇਕਰ ਕਿਸੇ ਨੂੰ ਹੋ ਜਾਂਦਾ ਹੈ ਤਾਂ death sentence ਮੰਨਿਆ ਜਾਏਗਾ ਅਤੇ ਅਜਿਹੇ ਵਿੱਚ ਸਾਡੇ ਹਸਪਤਾਲ ਵਿੱਚ ਡਾਕਟਰ ਸਾਹਿਬਾਨ ਜਾਂ para-medical staff ਕੰਮ ਕਰਦੇ ਸਨ। ਉਨ੍ਹਾਂ ਵਿੱਚ ਵੀ ਇੱਕ ਖ਼ੌਫ ਦਾ ਮਾਹੌਲ ਸੀ ਕਿ ਅਸੀਂ ਇਨ੍ਹਾਂ patient ਨੂੰ ਕਿਵੇਂ face ਕਰਾਂਗੇਸਾਨੂੰ infection ਹੋਣ ਦਾ ਖਤਰਾ ਤਾਂ ਨਹੀਂ ਹੈ। ਲੇਕਿਨ ਜੋ ਸਮਾਂ ਗੁਜਰਿਆਅਸੀਂ ਵੀ ਵੇਖਿਆ ਕਿ ਜੇਕਰ ਪੂਰੇ ਤਰੀਕੇ ਨਾਲ ਅਸੀਂ ਜੋ protective gear ਪਹਿਨ ਕੇਅਹਿਤਿਆਤੀ ਤਦਬੀਰ ਜੋ ਹੈਉਨ੍ਹਾਂ ਤੇ ਅਮਲ ਕਰੀਏ ਤਾਂ ਅਸੀਂ ਵੀ  safe ਰਹਿ ਸਕਦੇ ਹਾਂ ਅਤੇ ਸਾਡਾ ਜੋ ਬਾਕੀ staff ਹੈਉਹ ਵੀ safe ਰਹਿ ਸਕਦਾ ਹੈ ਅਤੇ ਅੱਗੇ-ਅੱਗੇ ਅਸੀਂ ਦੇਖਦੇ ਗਏ ਮਰੀਜ਼ ਜਾਂ ਕੁਝ ਲੋਕ ਬਿਮਾਰ ਸਨ ਜੋ asymptomatic, ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਸਨਅਸੀਂ ਵੇਖਿਆ ਤਕਰੀਬਨ 90 ਤੋਂ 95 ਫੀਸਦੀ ਤੋਂ ਜ਼ਿਆਦਾ ਜੋ ਮਰੀਜ਼ ਹਨਉਹ without in medication ਵੀ ਠੀਕ ਹੋ ਜਾਂਦੇ ਹਨ ਤਾਂ ਵਕਤ ਜਿਵੇਂ ਗੁਜਰਦਾ ਗਿਆਲੋਕਾਂ ਵਿੱਚ ਕੋਰੋਨਾ ਦਾ ਇੱਕ ਡਰ ਸੀਉਹ ਬਹੁਤ ਘੱਟ ਹੋ ਗਿਆ। ਅੱਜ ਦੀ ਗੱਲਇਹ ਜੋ second wave ਇਸ ਵੇਲੇ ਆਈ ਹੈਇਸ ਕੋਰੋਨਾ ਵਿੱਚ ਇਸ ਸਮੇਂ ਵੀ ਸਾਨੂੰ panic ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਮੌਕੇ ਤੇ ਵੀ ਜੋ protective measures ਹਨ ਜੋ SOPs ਹਨਅਸੀਂ ਉਨ੍ਹਾਂ ਤੇ ਜੇਕਰ ਅਮਲ ਕਰਾਂਗੇਜਿਵੇਂ ਮਾਸਕ ਪਹਿਨਣਾ, hand sanitizer ਦੀ ਵਰਤੋਂ ਕਰਨਾਉਸ ਤੋਂ ਇਲਾਵਾ physical distance maintain ਕਰਨਾ ਜਾਂ Social gathering avoid ਕਰੀਏ ਤਾਂ ਅਸੀਂ ਆਪਣਾ ਰੋਜ਼ਮਰਾ ਦਾ ਕੰਮ ਵੀ ਬਾਖੂਬੀ ਨਿਭਾ ਸਕਦੇ ਹਾਂ ਅਤੇ ਇਸ ਬਿਮਾਰੀ ਤੋਂ protection ਵੀ ਪਾ ਸਕਦੇ ਹਾਂ।

 

ਮੋਦੀ ਜੀ - ਡਾ. ਨਾਵੀਦ vaccine ਨੂੰ ਲੈ ਕੇ ਵੀ ਲੋਕਾਂ ਦੇ ਕਈ ਸਾਰੇ ਸਵਾਲ ਹਨ। ਜਿਵੇਂ ਕਿ vaccine ਨਾਲ ਕਿੰਨੀ ਸੁਰੱਖਿਆ ਮਿਲੇਗੀ,  vaccine ਤੋਂ ਬਾਅਦ ਕਿੰਨਾ ਨਿਸ਼ਚਿੰਤ ਰਹਿ ਸਕਦੇ ਹਾਂ। ਤੁਸੀਂ ਇਸ ਬਾਰੇ ਕੁਝ ਦੱਸੋ। ਸਰੋਤਿਆਂ ਨੂੰ ਇਸ ਨਾਲ ਬਹੁਤ ਲਾਭ ਹੋਵੇਗਾ।

 

ਡਾ. ਨਾਵੀਦ - ਜਦੋਂ ਤੋਂ ਕੋਰੋਨਾ ਦਾ infection ਸਾਹਮਣੇ ਆਇਆ ਹੈਉਦੋਂ ਤੋਂ ਅੱਜ ਤੱਕ ਸਾਡੇ ਕੋਲ Covid 19 ਦੇ ਲਈ ਕੋਈ effective treatment available ਨਹੀਂ ਹੈ ਤਾਂ ਅਸੀਂ ਇਸ ਬਿਮਾਰੀ ਨਾਲ ਮੁਕਾਬਲਾ ਦੋ ਹੀ ਚੀਜ਼ਾਂ ਨਾਲ ਕਰ ਸਕਦੇ ਹਾਂ। ਇੱਕ ਤਾਂ protective  measure ਅਤੇ ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਸੀ ਕਿ ਜੇਕਰ ਕੋਈ effective vaccine ਸਾਡੇ ਕੋਲ ਆਈ ਤਾਂ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾ ਸਕਦੀ ਹੈ। ਸਾਡੇ ਮੁਲਕ ਵਿੱਚ ਤਾਂ ਦੋ vaccine ਇਸ ਵੇਲੇ available ਹਨ, covaxin and covishield ਹਨ ਜੋ ਇੱਥੋਂ ਦਾ ਹੀ ਬਣਿਆ ਹੋਇਆ vaccine ਹੈ ਅਤੇ companies ਨੇ ਵੀ ਜੋ ਆਪਣੀ trials ਕੀਤੀ ਹੈਉਸ ਵਿੱਚ ਵੇਖਿਆ ਗਿਆ ਹੈ ਕਿ ਇਸ ਦੀ efficacy ਜੋ ਹੈਉਹ 60 ਫੀਸਦੀ ਤੋਂ ਜ਼ਿਆਦਾ ਹੈ। ਜੇਕਰ ਅਸੀਂ ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ UT ਵਿੱਚ ਅਜੇ ਤੱਕ 15 ਤੋਂ 16 ਲੱਖ ਤੱਕ ਲੋਕਾਂ ਨੇ ਇਹ vaccine ਲਗਵਾਈ ਹੈ। ਹਾਂ, social media ਵਿੱਚ ਕਾਫੀ ਇਸ ਦੇ ਜੋ misconception ਜਾਂ myths ਹਨਇਸ ਵਿੱਚ ਆਇਆ ਸੀ ਕਿ ਇਹ-ਇਹ side effect ਹਨ। ਅਜੇ ਤੱਕ ਸਾਡੇ ਇੱਥੇ ਜੋ ਵੀ vaccine ਲੱਗੇ ਹਨਕੋਈ side effect ਉਨ੍ਹਾਂ ਵਿੱਚ ਨਹੀਂ ਪਾਇਆ ਗਿਆ। ਫਿਰ ਜੋ ਆਮ ਹਰ ਕਿਸੇ vaccine ਦੇ ਨਾਲ, associated ਹੁੰਦਾ ਹੈਕਿਸੇ ਨੂੰ ਬੁਖਾਰ ਹੋਣਾਉਸ ਦੇ ਸਰੀਰ ਵਿੱਚ ਦਰਦ ਜਾਂ local site ਜਿੱਥੇ injection ਲਗਦਾ ਹੈਉੱਥੇ pain ਹੋਣਾਅਜਿਹੇ ਹੀ side effects ਅਸੀਂ ਹਰ ਮਰੀਜ਼ ਵਿੱਚ ਵੇਖੇ ਹਨ ਜੋ ਕੋਈ  gross, ਅਸੀਂ ਕੋਈ adverse effect ਨਹੀਂ ਵੇਖਿਆ। ਦੂਸਰੀ ਗੱਲ ਲੋਕਾਂ ਵਿੱਚ ਇਹ ਵੀ ਸ਼ੱਕ ਸੀ ਕਿ ਕੁਝ ਲੋਕ after vaccination ਯਾਨੀ vaccine ਟੀਕਾਕਰਣ ਦੇ ਬਾਅਦ positive ਹੋ ਗਏ। ਇਸ ਵਿੱਚ companies ਤੋਂ ਹੀ guidelines ਨੇ ਕਿ ਜੇਕਰ ਕਿਸੇ ਨੂੰ ਟੀਕਾ ਲੱਗਿਆ ਹੈਉਸ ਤੋਂ ਬਾਅਦ ਉਸ ਵਿੱਚ infection ਹੋ ਸਕਦਾ ਹੈਉਹ positive ਹੋ ਸਕਦਾ ਹੈਲੇਕਿਨ ਜੋ ਬਿਮਾਰੀ ਦੀ severity ਹੈਯਾਨੀ ਬਿਮਾਰੀ ਦੀ ਸ਼ਿੱਦਤ ਜੋ ਹੈਉਨ੍ਹਾਂ ਮਰੀਜ਼ਾਂ ਵਿੱਚ ਓਨੀ ਨਹੀਂ ਹੋਵੇਗੀਯਾਨੀ ਕਿ ਉਹ positive ਹੋ ਸਕਦੇ ਹਨ ਜੋ ਬਿਮਾਰੀ ਹੈਉਹ ਇੱਕ ਜਾਨਲੇਵਾ ਬਿਮਾਰੀ ਉਨ੍ਹਾਂ ਵਿੱਚ ਸਾਬਿਤ ਨਹੀਂ ਹੋ ਸਕਦੀ। ਇਸ ਲਈ ਜੋ ਵੀ ਇਹ misconception ਹੈ vaccine ਦੇ ਬਾਰੇਉਹ ਸਾਨੂੰ ਆਪਣੇ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਅਤੇ ਜਿਸ-ਜਿਸ ਦੀ ਵਾਰੀ ਆਈਕਿਉਂਕਿ ਇੱਕ ਮਈ ਤੋਂ ਸਾਡੇ ਪੂਰੇ ਦੇਸ਼ ਵਿੱਚ ਜੋ ਵੀ 18 ਸਾਲ ਤੋਂ ਜ਼ਿਆਦਾ ਉਮਰ ਦੇ ਹਨਉਨ੍ਹਾਂ ਨੂੰ vaccine ਲਗਾਉਣ ਦਾ Programme ਸ਼ੁਰੂ ਹੋਵੇਗਾ। ਲੋਕਾਂ ਨੂੰ ਅਪੀਲ ਇਹੀ ਕਰਾਂਗੇਤੁਸੀਂ ਆਓ vaccine ਲਗਵਾਓਆਪਣੇ ਆਪ ਨੂੰ ਵੀ protect ਕਰੋ ਅਤੇ overall ਸਾਡੀ society ਅਤੇ ਸਾਡੀ community ਇਸ ਨਾਲ protect ਹੋ ਜਾਵੇਗੀ Covid-19 ਦੇ infection ਤੋਂ।

 

ਮੋਦੀ ਜੀ - ਡਾ. ਨਵੀਦ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਤੁਹਾਨੂੰ ਰਮਜਾਨ ਦੇ ਪਵਿੱਤਰ ਮਹੀਨੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਡਾ. ਨਾਵੀਦ - ਬਹੁਤ-ਬਹੁਤ ਸ਼ੁਕਰੀਆ।

 

ਮੋਦੀ ਜੀ - ਸਾਥੀਓਕੋਰੋਨਾ ਦੇ ਇਸ ਸੰਕਟਕਾਲ ਵਿੱਚ Vaccine ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲਗ ਰਹੀ ਹੈ। ਇਸ ਲਈ ਮੇਰੀ ਤਾਕੀਦ ਹੈ ਕਿ ਵੈਕਸੀਨ ਨੂੰ ਲੈ ਕੇ ਕਿਸੇ ਵੀ ਅਫਵਾਹ ਵਿੱਚ ਨਾ ਆਓ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਭਾਰਤ ਸਰਕਾਰ ਵੱਲੋਂ ਸਾਰੀਆਂ ਰਾਜ ਸਰਕਾਰਾਂ ਨੂੰ free vaccine ਭੇਜੀ ਗਈ ਹੈਜਿਨ੍ਹਾਂ ਦਾ ਲਾਭ 45 ਸਾਲ ਤੋਂ ਜ਼ਿਆਦਾ ਉਮਰ ਦੇ ਉੱਪਰ ਦੇ ਲੋਕ ਲੈ ਸਕਦੇ ਹਨ। ਹੁਣ ਤਾਂ 1 ਮਈ ਤੋਂ ਦੇਸ਼ ਵਿੱਚ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦੇ ਲਈ Vaccine ਉਪਲੱਬਧ ਹੋਣ ਵਾਲੀ ਹੈ। ਹੁਣ ਦੇਸ਼ ਦਾ Corporate Sector, ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ  Vaccine ਲਗਾਉਣ ਦੀ ਮੁਹਿੰਮ ਵਿੱਚ ਵੀ ਭਾਗੀਦਾਰੀ ਨਿਭਾ ਸਕਣਗੀਆਂ। ਮੈਂ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਮੁਫਤ Vaccine ਦਾ ਜੋ ਪ੍ਰੋਗਰਾਮ ਹੁਣ ਚਲ ਰਿਹਾ ਹੈਉਹ ਅੱਗੇ ਵੀ ਚਲਦਾ ਰਹੇਗਾ। ਮੇਰਾ ਰਾਜਾਂ ਨੂੰ ਵੀ ਅਨੁਰੋਧ ਹੈ ਕਿ ਉਹ ਭਾਰਤ ਸਰਕਾਰ ਦੀ ਇਸ ਮੁਫ਼ਤ ਵੈਕਸੀਨ ਮੁਹਿੰਮ ਦਾ ਲਾਭ ਆਪਣੇ ਰਾਜ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ।

 

ਸਾਥੀਓਅਸੀਂ ਸਾਰੇ ਜਾਣਦੇ ਹਾਂ ਕਿ ਬਿਮਾਰੀ ਵਿੱਚ ਸਾਡੇ ਲਈ ਆਪਣੀਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਮਾਨਸਿਕ ਤੌਰ ਤੇ ਕਿੰਨਾ ਮੁਸ਼ਕਿਲ ਹੁੰਦਾ ਹੈ ਪਰ ਸਾਡੇ ਹਸਪਤਾਲਾਂ ਦੇ Nursing Staff ਨੂੰ ਤਾਂ ਇਹੀ ਕੰਮ ਲਗਾਤਾਰ ਕਿੰਨੇ ਹੀ ਮਰੀਜ਼ਾਂ ਲਈ ਇਕੱਠੇ ਕਰਨਾ ਪੈਂਦਾ ਹੈ। ਇਹ ਸੇਵਾ ਭਾਵ ਸਾਡੇ ਸਮਾਜ ਦੀ ਬਹੁਤ ਵੱਡੀ ਤਾਕਤ ਹੈ। Nursing Staff ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਮਿਹਨਤ ਦੇ ਬਾਰੇ ਸਭ ਤੋਂ ਚੰਗੀ ਤਰ੍ਹਾਂ ਤਾਂ ਕੋਈ Nurse ਹੀ ਦੱਸ ਸਕਦੀ ਹੈ। ਇਸ ਲਈ ਮੈਂ ਰਾਏਪੁਰ ਦੇ ਡਾਕਟਰ ਬੀ. ਆਰ. ਅੰਬੇਡਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ  sister ਭਾਵਨਾ ਧਰੁਵ ਜੀ ਨੂੰ ਮਨ ਕੀ ਬਾਤ’ ਵਿੱਚ ਸੱਦਾ ਦਿੱਤਾ ਹੈ। ਉਹ ਅਨੇਕਾਂ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ। ਆਓ ਉਨ੍ਹਾਂ ਨਾਲ ਵੀ ਗੱਲ ਕਰਦੇ ਹਾਂ।

 

ਮੋਦੀ ਜੀ - ਨਮਸਕਾਰ ਭਾਵਨਾ ਜੀ।

 

ਭਾਵਨਾ - ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ।

 

ਮੋਦੀ ਜੀ - ਭਾਵਨਾ ਜੀ... 

 

ਭਾਵਨਾ - Yes sir

 

ਮੋਦੀ ਜੀ - ਮਨ ਕੀ ਬਾਤ’ ਸੁਣਨ ਵਾਲਿਆਂ ਨੂੰ ਤੁਸੀਂ ਜ਼ਰੂਰ ਇਹ ਦੱਸੋ ਕਿ ਤੁਹਾਡੇ ਪਰਿਵਾਰ ਵਿੱਚ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂਇੰਨੇ ਸਾਰੇ multitask ਅਤੇ ਉਸ ਤੋਂ ਬਾਅਦ ਵੀ ਤੁਸੀਂ ਕੋਰੋਨਾ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹੋਕੋਰੋਨਾ ਦੇ ਮਰੀਜ਼ਾਂ ਨਾਲ ਤੁਹਾਡਾ ਜੋ ਅਨੁਭਵ ਰਿਹਾ ਹੈਉਹ ਜ਼ਰੂਰ ਦੇਸ਼ਵਾਸੀ ਸੁਣਨਾ ਚਾਹੁਣਗੇਕਿਉਂਕਿ sister ਜੋ ਹੁੰਦੀ ਹੈ, nurses ਜੋ ਹੁੰਦੀਆਂ ਹਨ, patient ਦੇ ਸਭ ਤੋਂ ਨੇੜੇ ਹੁੰਦੀਆਂ ਹਨ ਅਤੇ ਸਭ ਤੋਂ ਲੰਮੇ ਸਮੇਂ ਤੱਕ ਹੁੰਦੀਆਂ ਹਨ ਤਾਂ ਉਹ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਸਮਝ ਸਕਦੀਆਂ ਹਨ। ਜੀ ਦੱਸੋ।

 

ਭਾਵਨਾ - ਜੀ ਸਰਮੇਰਾ total experience COVID ਵਿੱਚ ਸਰ 2 month ਦਾ ਹੈ ਸਰਅਸੀਂ 14 days duty ਕਰਦੇ ਹਾਂ ਅਤੇ 14 days ਦੇ ਬਾਅਦ ਸਾਨੂੰ rest ਦਿੱਤਾ ਜਾਂਦਾ ਹੈ। ਫਿਰ ਦੋ ਮਹੀਨੇ ਬਾਅਦ ਸਾਡੀਆਂ ਇਹ COVID duties repeat ਹੁੰਦੀਆਂ ਹਨ ਸਰਜਦੋਂ ਸਭ ਤੋਂ ਪਹਿਲਾਂ ਮੇਰੀ COVID duty ਲੱਗੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ family members ਨਾਲ ਇਹ COVID duty ਦੀ ਗੱਲ share ਕੀਤੀ। ਇਹ ਮਈ ਦੀ ਗੱਲ ਹੈ ਅਤੇ ਮੈਂਜਿਉਂ ਹੀ ਮੈਂ share ਕੀਤਾਸਾਰੇ ਦੇ ਸਾਰੇ ਡਰ ਗਏਘਬਰਾ ਗਏਮੈਨੂੰ ਕਹਿਣ ਲੱਗੇ ਕੀ ਬੇਟਾ ਠੀਕ ਤਰ੍ਹਾਂ ਕੰਮ ਕਰਨਾ। ਇੱਕ emotional situation ਸੀ ਸਰਉਸ ਵੇਲੇ ਜਦੋਂ ਮੇਰੀ ਬੇਟੀ ਨੇ ਮੈਨੂੰ ਪੁੱਛਿਆ,  mumma ਤੁਸੀਂ COVID duty ਜਾ ਰਹੇ ਹੋ ਤਾਂ ਉਹ ਸਮਾਂ ਬਹੁਤ ਹੀ ਜ਼ਿਆਦਾ ਮੇਰੇ ਲਈ emotional moment ਸੀ। ਲੇਕਿਨ ਜਦੋਂ ਮੈਂ COVID patient ਦੇ ਕੋਲ ਗਈ ਤਾਂ ਮੈਂ ਇੱਕ ਜ਼ਿੰਮੇਵਾਰੀ ਘਰ ਵਿੱਚ ਛੱਡ ਗਈ ਅਤੇ ਜਦੋਂ ਮੈਂ COVID patient ਨੂੰ ਮਿਲੀ ਸਰ ਤਾਂ ਉਹ ਹੋਰ ਜ਼ਿਆਦਾ ਘਬਰਾਏ ਹੋਏ ਸਨ, COVID ਦੇ ਨਾਂ ਤੋਂ ਸਾਰੇ patient ਏਨਾ ਡਰੇ ਹੋਏ ਸਨ ਸਰ ਕਿ ਉਨ੍ਹਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਦੇ ਨਾਲ ਕੀ ਹੋ ਰਿਹਾ ਹੈ। ਅਸੀਂ ਅੱਗੇ ਕੀ ਕਰਾਂਗੇ। ਅਸੀਂ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਦੇ ਲਈ ਉਨ੍ਹਾਂ ਨੂੰ ਬਹੁਤ ਚੰਗਾ  healthy environment ਦਿੱਤਾ ਸਰ। ਸਾਨੂੰ ਜਦੋਂ ਇਹ COVID duty ਕਰਨ ਨੂੰ ਕਿਹਾ ਗਿਆ ਤਾਂ ਸਰ ਸਭ ਤੋਂ ਪਹਿਲਾਂ ਸਾਨੂੰ PPE Kit ਪਹਿਨਣ ਦੇ ਲਈ ਕਿਹਾ ਗਿਆ ਸਰਜੋ ਕਿ ਬਹੁਤ ਹੀ ਮੁਸ਼ਕਿਲ ਹੈ,  PPE Kit ਨੂੰ ਪਹਿਨ ਕੇ duty ਕਰਨਾ। ਸਰ ਇਹ ਬਹੁਤ tough ਸੀ ਸਾਡੇ ਲਈਮੈਂ  2 month ਦੀ duty ਵਿੱਚ ਹਰ ਜਗ੍ਹਾ 14-14 ਦਿਨ duty ਕੀਤੀ ward ਵਿੱਚ ICU ’ਚ Isolation ਵਿੱਚ ਸਰ।

 

ਮੋਦੀ ਜੀ - ਯਾਨੀ ਕੁਲ ਮਿਲਾ ਕੇ ਤਾਂ ਤੁਸੀਂ ਇੱਕ ਸਾਲ ਤੋਂ ਇਹੀ ਕੰਮ ਕਰ ਰਹੇ ਹੋ।

 

ਭਾਵਨਾ - Yes sir ਉੱਥੇ ਜਾਣ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ colleagues ਕੌਣ ਹਨ। ਅਸੀਂ ਇੱਕ team member ਦੇ ਵਾਂਗ ਕੰਮ ਕੀਤਾ ਸਰ। ਉਨ੍ਹਾਂ ਦੇ ਜੋ ਵੀ problem ਸਨਉਨ੍ਹਾਂ ਨੂੰ share ਕੀਤਾ। ਅਸੀਂ patient ਦੇ ਬਾਰੇ ਵਿੱਚ ਜਾਣਿਆ ਅਤੇ ਉਨ੍ਹਾਂ ਦਾ stigma ਦੂਰ ਕੀਤਾ ਸਰਕਈ ਲੋਕ ਅਜਿਹੇ ਸਨ ਸਰ ਕਿ ਉਹ COVID ਦੇ ਨਾਮ ਤੋਂ ਹੀ ਡਰਦੇ ਸਨ। ਉਹ ਸਾਰੇ symptoms ਉਨ੍ਹਾਂ ਵਿੱਚ ਆਉਂਦੇ ਸਨਜਦੋਂ ਅਸੀਂ history ਲੈਂਦੇ ਸੀ ਉਨ੍ਹਾਂ ਦੀਲੇਕਿਨ ਉਹ ਡਰ ਦੇ ਕਾਰਣ ਆਪਣਾ ਟੈਸਟ ਨਹੀਂ ਕਰਵਾ ਪਾਉਂਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਸਮਝਾਉਂਦੇ ਸੀ ਅਤੇ ਸਰ ਜਦੋਂ severity ਵਧ ਜਾਂਦੀ ਸੀ ਤਾਂ ਉਨ੍ਹਾਂ ਦੇ lungs already infected ਹੋ ਚੁੱਕੇ ਹੁੰਦੇ ਸਨ ਤਾਂ ਉਨ੍ਹਾਂ ਨੂੰ ICU ਦੀ ਲੋੜ ਪੈਂਦੀ ਸੀ। ਉਸ ਵੇਲੇ ਉਹ ਆਉਂਦੇ ਸਨ ਅਤੇ ਨਾਲ ਹੀ ਉਨ੍ਹਾਂ ਦੀ ਪੂਰੀ family ਆਉਂਦੀ ਸੀ ਤਾਂ ਐਸੇ 1-2 case ਅਸੀਂ ਵੇਖੇ ਸਰ। ਅਸੀਂ ਹਰ ਇੱਕ age group ਦੇ ਨਾਲ ਕੰਮ ਕੀਤਾਜਿਨ੍ਹਾਂ ਵਿੱਚ ਛੋਟੇ ਬੱਚੇ ਸਨਮਹਿਲਾਪੁਰਸ਼ਬਜ਼ੁਰਗ ਸਾਰੇ ਤਰ੍ਹਾਂ ਦੇ patient ਸਨ ਸਰ। ਉਨ੍ਹਾਂ ਸਾਰਿਆਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਕਿਹਾ ਕਿ ਅਸੀਂ ਡਰ ਦੀ ਵਜ੍ਹਾ ਨਾਲ ਨਹੀਂ ਆ ਸਕੇਸਭ ਦਾ ਇਹੀ answer ਸਾਨੂੰ ਮਿਲਿਆ ਸਰ ਤਾਂ ਅਸੀਂ ਉਨ੍ਹਾਂ ਨੂੰ ਸਮਝਾਇਆ ਸਰ ਡਰ ਕੁਝ ਨਹੀਂ ਹੁੰਦਾ। ਤੁਸੀਂ ਸਾਡਾ ਸਾਥ ਦਿਓਅਸੀਂ ਤੁਹਾਡਾ ਸਾਥ ਦਿਆਂਗੇ। ਬਸਤੁਸੀਂ ਜੋ ਵੀ protocols ਹਨਉਨ੍ਹਾਂ ਨੂੰ follow ਕਰੋਬਸਅਸੀਂ ਏਨਾ ਹੀ ਉਨ੍ਹਾਂ ਲਈ ਕਰ ਸਕੇ ਸਰ।

 

ਮੋਦੀ ਜੀ - ਭਾਵਨਾ ਜੀ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕਾਫੀ ਚੰਗੀਆਂ ਜਾਣਕਾਰੀਆਂ ਦਿੱਤੀਆਂ ਹਨ। ਆਪਣੇ ਖੁਦ ਦੇ ਤਜ਼ਰਬੇ ਨਾਲ ਦਿੱਤੀਆਂ ਹਨ ਤਾਂ ਜ਼ਰੂਰ ਦੇਸ਼ਵਾਸੀਆਂ ਨੂੰ ਇਸ ਨਾਲ ਇੱਕ  positivity ਦਾ message ਜਾਵੇਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਵਨਾ ਜੀ।

 

ਭਾਵਨਾ -  Thank you so much sir... Thank you so much... ਜੈ ਹਿੰਦ ਸਰ।

 

ਮੋਦੀ ਜੀ - ਜੈ ਹਿੰਦ।

 

ਭਾਵਨਾ ਜੀ ਅਤੇ Nursing Staff ਦੇ ਤੁਹਾਡੇ ਵਰਗੇ ਹਜ਼ਾਰਾਂ-ਲੱਖਾਂ ਭਾਈ-ਭੈਣ ਬਾਖੂਬੀ ਆਪਣਾ ਫ਼ਰਜ਼ ਨਿਭਾ ਰਹੇ ਹਨ। ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ। ਤੁਸੀਂ ਆਪਣੀ ਸਿਹਤ ਤੇ ਵੀ ਖੂਬ ਧਿਆਨ ਦਿਓ। ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ।

 

ਸਾਥੀਓਸਾਡੇ ਨਾਲ ਇਸ ਵੇਲੇ ਬੈਂਗਲੁਰੂ ਤੋਂ ਸਿਸਟਰ ਸੁਰੇਖਾ ਜੀ ਜੁੜੇ ਹੋਏ ਹਨ। ਸੁਰੇਖਾ ਜੀ K.C. General Hospital ਵਿੱਚ Senior Nursing Officer ਹਨ। ਆਓਉਨ੍ਹਾਂ ਦੇ ਅਨੁਭਵ ਵੀ ਜਾਣਦੇ ਹਾਂ।

 

ਮੋਦੀ ਜੀ - ਨਮਸਤੇ ਸੁਰੇਖਾ  ਜੀ। 

 

ਸੁਰੇਖਾ - I am really proud and honoured sir to speak to Prime Minister of our country.

 

Modi ji - Surekha ji, you along with all fellow nurses and hospital staff are doing excellent work. India is thankful to you all. What is your message for the citizens in this fight against COVID-19.

 

Surekha:- Yes sir... Being a responsible citizen I would really like to tell something like please be humble to your neighbors and early testing and proper tracking help us to reduce the mortality rate and moreover please if you find any symptoms isolate yourself and consult nearby doctors and get treated as early as possible. So, community need to know awareness about this disease and be positive, don’t be panic and don’t be stressed out. It worsens the condition of the patient. We are thankful to our Government proud to have a vaccine also and I am already vaccinated with my own experience I wanted to tell the citizens of India, no vaccine provides 100% protection immediately. It takes time to build immunity. Please don’t be scared to get vaccinated. Please vaccinate yourself; there is a minimal side effects and I want to deliver the message like, stay at home, stay healthy, avoid contact with the people who are sick and avoid touching the nose, eyes and mouth unnecessarily. Please practice physically distancing, wear mask properly, wash your hands regularly and home remedies you can practice in the house. Please drink Ayurvedic Kadha (ਆਯੁਰਵੇਦਿਕ ਕਾੜ੍ਹਾ)  take steam inhalation and mouth gargling everyday and breathing exercise also you can do it. And one more thing last and not the least please have a sympathy towards frontline workers and professionals. We need your support and co-operation. We will fight together. We will get through with the pandemic. This is what my message to the people sir.      

          

Modi ji:-  Thank you Surekha ji.

 

Surekha:- Thank you sir.

 

ਸੁਰੇਖਾ ਜੀ ਵਾਕਿਆ ਹੀ ਤੁਸੀਂ ਬਹੁਤ ਮੁਸ਼ਕਿਲ ਸਮੇਂ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ। ਤੁਸੀਂ ਆਪਣਾ ਧਿਆਨ ਰੱਖੋ। ਤੁਹਾਡੇ ਪਰਿਵਾਰ ਨੂੰ ਵੀ ਮੇਰੇ ਵੱਲੋਂ ਸ਼ੁਭਕਾਮਨਾਵਾਂ। ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਨੁਰੋਧ ਕਰਾਂਗਾ ਕਿ ਜਿਵੇਂ ਭਾਵਨਾ ਜੀ ਸੁਰੇਖਾ ਜੀ ਨੇ ਆਪਣੇ ਤਜ਼ਰਬੇ ਨਾਲ ਦੱਸਿਆ  ਹੈ। ਕੋਰੋਨਾ ਨਾਲ ਲੜਨ ਦੇ ਲਈ Positive Spirit ਬਹੁਤ ਜ਼ਰੂਰੀ ਹੈ ਅਤੇ ਦੇਸ਼ਵਾਸੀਆਂ ਨੂੰ ਇਸ ਨੂੰ ਬਣਾਈ ਰੱਖਣਾ ਹੈ।

 

ਸਾਥੀਓ, Doctors ਅਤੇ Nursing Staff ਦੇ ਨਾਲ-ਨਾਲ ਇਸ ਸਮੇਂ Lab-Technicians ਅਤੇ Ambulance Drivers ਵਰਗੇ Frontline Workers ਵੀ ਭਗਵਾਨ ਦੀ ਤਰ੍ਹਾਂ ਕੰਮ ਕਰ ਰਹੇ ਹਨ। ਜਦੋਂ ਕੋਈ Ambulance ਕਿਸੇ ਮਰੀਜ਼ ਤੱਕ ਪਹੁੰਚਦੀ ਹੈ ਤਾਂ ਉਨ੍ਹਾਂ ਨੂੰ Ambulance Driver ਦੇਵਦੂਤ ਵਰਗਾ ਹੀ ਲਗਦਾ ਹੈ। ਇਨ੍ਹਾਂ ਸਾਰੀਆਂ ਸੇਵਾਵਾਂ ਦੇ ਬਾਰੇਇਨ੍ਹਾਂ ਦੇ ਅਨੁਭਵ ਦੇ ਬਾਰੇ ਦੇਸ਼ ਨੂੰ ਜ਼ਰੂਰ ਜਾਨਣਾ ਚਾਹੀਦਾ ਹੈ। ਮੇਰੇ ਨਾਲ ਇਸ ਵੇਲੇ ਅਜਿਹੇ ਹੀ ਇੱਕ ਸੱਜਣ ਹਨ ਸ਼੍ਰੀਮਾਨ ਪ੍ਰੇਮ ਵਰਮਾ ਜੀ ਜੋ ਕਿ ਇੱਕ Ambulance Driver ਹਨਜਿਵੇਂ ਕਿ ਇਨ੍ਹਾਂ ਦੇ ਨਾਂ ਤੋਂ ਹੀ ਪਤਾ ਲਗਦਾ ਹੈ। ਪ੍ਰੇਮ ਵਰਮਾ ਜੀ ਆਪਣੇ ਕੰਮ ਨੂੰਆਪਣੇ ਫ਼ਰਜ਼ ਨੂੰ ਪੂਰੇ ਤਿਆਗ ਅਤੇ ਲਗਨ ਨਾਲ ਕਰਦੇ ਹਨ। ਆਓਉਨ੍ਹਾਂ ਨਾਲ ਗੱਲ ਕਰਦੇ ਹਾਂ।

 

ਮੋਦੀ ਜੀ - ਨਮਸਤੇ ਪ੍ਰੇਮ ਜੀ।

 

ਪ੍ਰੇਮ ਜੀ - ਨਮਸਤੇ ਸਰ ਜੀ।

 

ਮੋਦੀ ਜੀ - ਭਰਾ! ਪ੍ਰੇਮ।

 

ਪ੍ਰੇਮ ਜੀ - ਹਾਂ ਜੀ ਸਰ।

 

ਮੋਦੀ ਜੀ - ਤੁਸੀਂ ਆਪਣੇ ਕੰਮ ਸਬੰਧੀ।

 

ਪ੍ਰੇਮ ਜੀ - ਹਾਂ ਜੀ।

 

ਮੋਦੀ ਜੀ - ਜ਼ਰਾ ਵਿਸਤਾਰ ਨਾਲ ਦੱਸੋ। ਤੁਹਾਡਾ ਜੋ ਅਨੁਭਵ ਹੈਉਹ ਵੀ ਦੱਸੋ।

 

ਪ੍ਰੇਮ ਜੀ - ਮੈਂ CATS Ambulance ਵਿੱਚ driver ਦੀ post ’ਤੇ ਹਾਂ ਅਤੇ ਜਿਉਂ ਹੀ Control ਸਾਨੂੰ ਇੱਕ tab ’ਤੇ call ਦਿੰਦਾ ਹੈ। 102 ਤੋਂ ਜੋ call ਆਉਂਦੀ ਹੈਅਸੀਂ move ਕਰਦੇ ਹਾਂ patient ਦੇ ਕੋਲ। ਅਸੀਂ patient ਕੋਲ ਜਾਂਦੇ ਹਾਂ ਅਤੇ ਦੋ ਸਾਲਾਂ ਤੋਂ ਅਸੀਂ continue ਕਰ ਰਹੇ ਹਾਂ ਇਹ ਕੰਮ। ਆਪਣੀ kit ਪਹਿਨ ਕੇਆਪਣੇ gloves, mask ਪਹਿਨ ਕੇ patient ਨੂੰਜਿੱਥੇ ਉਹ drop ਕਰਨ ਲਈ ਕਹਿੰਦੇ ਹਨਜਿਸ ਵੀ hospital ਵਿੱਚ ਅਸੀਂ ਜਲਦੀ ਤੋਂ ਜਲਦੀ ਉਨ੍ਹਾਂ ਨੂੰ drop ਕਰਦੇ ਹਾਂ।

 

ਮੋਦੀ ਜੀ - ਤੁਹਾਨੂੰ ਤਾਂ vaccine ਦੀਆਂ ਦੋਵੇਂ dose ਲਗ ਗਈਆਂ ਹੋਣਗੀਆਂ।

 

ਪ੍ਰੇਮ ਜੀ - ਬਿਲਕੁਲ ਸਰ।

 

ਮੋਦੀ ਜੀ - ਤਾਂ ਦੂਸਰੇ ਲੋਕਾਂ ਨੂੰ vaccine ਲਗਵਾਓ। ਇਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ।

 

ਪ੍ਰੇਮ ਜੀ - ਸਰ ਬਿਲਕੁਲ। ਸਾਰਿਆਂ ਨੂੰ ਇਹ dose ਲਗਵਾਉਣੀ ਚਾਹੀਦੀ ਹੈ ਅਤੇ ਚੰਗੀ ਹੈ family ਦੇ ਲਈ ਵੀ। ਹੁਣ ਮੈਨੂੰ ਮੇਰੀ mummy ਕਹਿੰਦੀ ਹੈ ਕਿ ਇਹ ਨੌਕਰੀ ਛੱਡ ਦਿਓ। ਮੈਂ ਬੋਲਿਆ ਮੰਮੀ ਜੇਕਰ ਮੈਂ ਵੀ ਨੌਕਰੀ ਛੱਡ ਕੇ ਬੈਠ ਜਾਵਾਂਗਾ ਤਾਂ ਹੋਰ patient ਨੂੰ ਕੌਣ ਛੱਡਣ ਜਾਵੇਗਾ। ਕਿਉਂਕਿ ਸਭ ਇਸ ਕੋਰੋਨਾ ਕਾਲ ਤੋਂ ਭੱਜ ਰਹੇ ਹਨ। ਸਭ ਨੌਕਰੀ ਛੱਡ-ਛੱਡ ਕੇ ਜਾ ਰਹੇ ਹਨ, mummy ਵੀ ਮੈਨੂੰ ਕਹਿੰਦੀ ਹੈ ਕਿ ਬੇਟਾ ਉਹ ਨੌਕਰੀ ਛੱਡ ਦੇ। ਮੈਂ ਕਿਹਾ ਨਹੀਂ mummy ਮੈਂ ਨੌਕਰੀ ਨਹੀਂ ਛੱਡਾਂਗਾ।

 

ਮੋਦੀ ਜੀ - ਪ੍ਰੇਮ ਜੀ ਮਾਂ ਨੂੰ ਦੁਖੀ ਨਾ ਕਰਨਾ। ਮਾਂ ਨੂੰ ਸਮਝਾਉਣਾ।

 

ਪ੍ਰੇਮ ਜੀ - ਹਾਂ ਜੀ।

 

ਮੋਦੀ ਜੀ - ਲੇਕਿਨ ਤੁਸੀਂ ਇਹ ਜੋ ਮਾਂ ਵਾਲੀ ਗੱਲ ਦੱਸੀ ਨਾ।

 

ਪ੍ਰੇਮ ਜੀ - ਹਾਂ ਜੀ।

 

ਮੋਦੀ ਜੀ - ਇਹ ਬਹੁਤ ਹੀ ਛੂਹਣ ਵਾਲੀ ਹੈ।

 

ਪ੍ਰੇਮ - ਹਾਂ ਜੀ।

 

ਮੋਦੀ ਜੀ - ਤੁਹਾਡੀ ਮਾਤਾ ਜੀ ਨੂੰ ਵੀ।

 

ਪ੍ਰੇਮ ਜੀ - ਹਾਂ ਜੀ।

 

ਮੋਦੀ ਜੀ - ਮੇਰਾ ਪ੍ਰਣਾਮ ਕਹਿਣਾ।

 

ਪ੍ਰੇਮ ਜੀ – ਬਿਲਕੁਲ

 

ਮੋਦੀ ਜੀ – ਹਾਂ

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਹੋਰ ਪ੍ਰੇਮ ਜੀ ਮੈਂ ਤੁਹਾਡੇ ਮਾਧਿਅਮ ਨਾਲ।

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਇਹ ambulance ਚਲਾਉਣ ਵਾਲੇ ਸਾਡੇ driver ਵੀ

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਕਿੰਨਾ ਵੱਡਾ risk ਲੈ ਕੇ ਕੰਮ ਕਰ ਰਹੇ ਹਨ।

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਅਤੇ ਹਰ ਇੱਕ ਦੀ ਮਾਂ ਕੀ ਸੋਚਦੀ ਹੈ?

 

ਪ੍ਰੇਮ ਜੀ - ਬਿਲਕੁਲ ਸਰ

 

ਮੋਦੀ ਜੀ - ਇਹ ਗੱਲ ਜਦੋਂ ਸਰੋਤਿਆਂ ਤੱਕ ਪਹੁੰਚੇਗੀ

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਮੈਂ ਜ਼ਰੂਰ ਮੰਨਦਾ ਹਾਂ ਕਿ ਉਨ੍ਹਾਂ ਦੇ ਦਿਲ ਨੂੰ ਵੀ ਛੂਹ ਜਾਏਗੀ।

 

ਪ੍ਰੇਮ ਜੀ - ਹਾਂ ਜੀ

 

ਮੋਦੀ ਜੀ - ਪ੍ਰੇਮ ਜੀ ਬਹੁਤ-ਬਹੁਤ ਧੰਨਵਾਦ। ਤੁਸੀਂ ਇੱਕ ਤਰ੍ਹਾਂ ਨਾਲ ਪ੍ਰੇਮ ਦੀ ਗੰਗਾ ਵਹਾਅ ਰਹੇ ਹੋ।

 

ਪ੍ਰੇਮ ਜੀ - ਧੰਨਵਾਦ ਸਰ ਜੀ

 

ਮੋਦੀ ਜੀ - ਧੰਨਵਾਦ ਭਾਈ

 

ਪ੍ਰੇਮ ਜੀ – ਧੰਨਵਾਦ

 

ਸਾਥੀਓਪ੍ਰੇਮ ਵਰਮਾ ਜੀ ਅਤੇ ਇਨ੍ਹਾਂ ਵਰਗੇ ਹਜ਼ਾਰਾਂ ਲੋਕ ਅੱਜ ਆਪਣਾ ਜੀਵਨ ਦਾਅ ਤੇ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਜਿੰਨੇ ਵੀ ਲੋਕ ਸੁਰੱਖਿਅਤ ਹਨਉਸ ਵਿੱਚ Ambulance Drivers ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਪ੍ਰੇਮ ਜੀ ਤੁਹਾਨੂੰ ਅਤੇ ਦੇਸ਼ ਭਰ ਵਿੱਚ ਤੁਹਾਡੇ ਸਾਰੇ ਸਾਥੀਆਂ ਦੀ ਮੈਂ ਬਹੁਤ ਸ਼ਲਾਘਾ ਕਰਦਾ ਹਾਂ। ਤੁਸੀਂ ਸਮੇਂ ਤੇ ਪਹੁੰਚਦੇ ਰਹੋਜੀਵਨ ਬਚਾਉਂਦੇ ਰਹੋ।

 

ਮੇਰੇ ਪਿਆਰੇ ਦੇਸ਼ਵਾਸੀਓਇਹ ਸਹੀ ਹੈ ਕਿ ਕੋਰੋਨਾ ਨਾਲ ਬਹੁਤ ਸਾਰੇ ਲੋਕ ਸੰਕ੍ਰਮਿਤ ਹੋ ਰਹੇ ਹਨਲੇਕਿਨ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਓਨਾ ਹੀ ਜ਼ਿਆਦਾ ਹੈ। ਗੁਰੂਗ੍ਰਾਮ ਦੀ ਪ੍ਰੀਤੀ ਚਤੁਰਵੇਦੀ ਜੀ ਨੇ ਹੁਣੇ ਜਿਹੇ ਹੀ ਕੋਰੋਨਾ ਨੂੰ ਮਾਤ ਦਿੱਤੀ ਹੈ। ਪ੍ਰੀਤੀ ਜੀ ਮਨ ਕੀ ਬਾਤ’ ਵਿੱਚ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਕਾਫੀ ਕੰਮ ਆਉਣਗੇ।

 

ਮੋਦੀ ਜੀ - ਪ੍ਰੀਤੀ ਜੀ ਨਮਸਤੇ

 

ਪ੍ਰੀਤੀ - ਨਮਸਤੇ ਸਰ ਕੀ ਹਾਲ ਹੈ ਤੁਹਾਡਾ

 

ਮੋਦੀ ਜੀ - ਮੈਂ ਠੀਕ ਹਾਂ ਜੀਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ Covid-19 ਨਾਲ

 

ਪ੍ਰੀਤੀ – ਜੀ

 

ਮੋਦੀ ਜੀ - ਸਫਲਤਾਪੂਰਵਕ ਲੜਨ ਦੇ ਲਈ

 

ਪ੍ਰੀਤੀ - ਜੀ

 

ਮੋਦੀ ਜੀ - ਸਰਾਹਨਾ ਕਰਾਂਗਾ

 

ਪ੍ਰੀਤੀ - Thank you so much sir

 

ਮੋਦੀ ਜੀ - ਮੇਰੀ ਕਾਮਨਾ ਹੈਤੁਹਾਡੀ ਸਿਹਤ ਹੋਰ ਤੇਜ਼ੀ ਨਾਲ ਬਿਹਤਰ ਹੋਵੇ।

 

ਪ੍ਰੀਤੀ - ਜੀ ਸ਼ੁਕਰੀਆ ਜੀ

 

ਮੋਦੀ ਜੀ - ਪ੍ਰੀਤੀ ਜੀ

 

ਪ੍ਰੀਤੀ - ਹਾਂ ਜੀ ਸਰ

 

ਮੋਦੀ ਜੀ - ਇਹ ਸਿਰਫ ਤੁਹਾਡੇ ਪੂਰੇ wave ਵਿੱਚ ਤੁਹਾਡਾ ਹੀ ਨੰਬਰ ਲੱਗਾ ਹੈ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਵਿੱਚ ਫਸ ਗਏ ਹਨ।

 

ਪ੍ਰੀਤੀ - ਨਹੀਂ-ਨਹੀਂ ਸਰ ਮੈਂ ਇਕੱਲੀ ਹੀ ਹੋਈ ਸੀ।

 

ਮੋਦੀ ਜੀ - ਚਲੋ ਭਗਵਾਨ ਦੀ ਕ੍ਰਿਪਾ ਰਹੀ। ਚੰਗਾ ਮੈਂ ਚਾਹਾਂਗਾ

 

ਪ੍ਰੀਤੀ - ਹਾਂਜੀ ਸਰ।

 

ਮੋਦੀ ਜੀ - ਜੇਕਰ ਤੁਸੀਂ ਆਪਣੀ ਇਸ ਦੁੱਖ ਦੀ ਅਵਸਥਾ ਦੇ ਕੁਝ ਅਨੁਭਵ ਸਾਡੇ ਨਾਲ ਸਾਂਝੇ ਕਰੋ ਤਾਂ ਸ਼ਾਇਦ ਜੋ ਸਰੋਤੇ ਹਨਉਨ੍ਹਾਂ ਨੂੰ ਵੀ ਅਜਿਹੇ ਸਮੇਂ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈਇਸ ਦਾ ਮਾਰਗ ਦਰਸ਼ਨ ਮਿਲੇਗਾ।

 

ਪ੍ਰੀਤੀ - ਜੀ ਸਰ ਜ਼ਰੂਰ। ਸਰ initially stage ਵਿੱਚ ਮੈਨੂੰ ਬਹੁਤ ਜ਼ਿਆਦਾ lethargy, ਮਤਲਬ ਬਹੁਤ ਸੁਸਤੀ ਮਹਿਸੂਸ ਹੋਈ ਅਤੇ ਉਸ ਤੋਂ ਬਾਅਦ ਮੇਰੇ ਗਲੇ ਵਿੱਚ ਥੋੜ੍ਹੀ ਜਿਹੀ ਖਾਰਸ਼ ਹੋਣ ਲੱਗੀ ਤਾਂ ਉਸ ਤੋਂ ਬਾਅਦ ਨਾ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ  ਇਹ  symptoms ਹਨ ਤਾਂ ਮੈਂ test ਕਰਵਾਉਣ ਦੇ ਲਈ test ਕਰਵਾਇਆਦੂਸਰੇ ਦਿਨ  report ਆਉਂਦਿਆਂ ਹੀ ਜਿਵੇਂ ਹੀ ਮੈਂ positive ਹੋਈਮੈਂ ਆਪਣੇ ਆਪ ਨੂੰ quarantine ਕਰ ਲਿਆ। ਇੱਕ Room ਵਿੱਚ isolate ਕਰਕੇ doctors ਦੇ ਨਾਲ consult ਕਰਕੇ ਮੈਂ ਉਨ੍ਹਾਂ ਦੀ medication start ਕਰ ਦਿੱਤੀ।

 

ਮੋਦੀ ਜੀ - ਤਾਂ ਤੁਹਾਡਾ ਪਰਿਵਾਰ ਬਚ ਗਿਆਤੁਹਾਡੇ quick action ਦੇ ਕਾਰਣ।

 

ਪ੍ਰੀਤੀ - ਜੀ ਸਰਉਨ੍ਹਾਂ ਸਾਰਿਆਂ ਨੇ ਵੀ ਬਾਅਦ ਵਿੱਚ ਟੈਸਟ ਕਰਵਾਇਆ ਸੀ। ਬਾਕੀ ਸਾਰੇ negative ਸਨਮੈਂ ਹੀ positive ਸੀ। ਉਸ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ isolate ਕਰ ਲਿਆ ਸੀਇੱਕ room ਦੇ ਅੰਦਰ। ਆਪਣੀ ਜ਼ਰੂਰਤ ਦਾ ਸਾਰਾ ਸਮਾਨ ਰੱਖ ਕੇ ਮੈਂ ਆਪਣੇ ਆਪ ਕਮਰੇ ਵਿੱਚ ਬੰਦ ਹੋ ਗਈ ਸੀ ਅਤੇ ਉਸ ਦੇ ਨਾਲ-ਨਾਲ ਮੈਂ ਫਿਰ  doctor ਦੇ ਨਾਲ medication start ਕਰ ਦਿੱਤੀ। ਸਰ ਮੈਂ medication ਦੇ ਨਾਲ-ਨਾਲ ਨਾਮੈਂ ਯੋਗਾ Ayurvedic ਤੇ ਇਹ ਸਭ ਕੁਝ Start ਕੀਤਾ ਤੇ ਨਾਲ-ਨਾਲ ਕਾੜ੍ਹਾ ਵੀ ਲੈਣਾ ਸ਼ੁਰੂ ਕਰ ਦਿੱਤਾ ਸੀ immunity boost ਕਰਨ ਦੇ ਲਈ ਅਤੇ ਸਰ ਮੈਂ ਦਿਨ ਵਿੱਚ ਜਦੋਂ ਵੀ ਆਪਣਾ ਭੋਜਨ ਲੈਂਦੀ ਸੀਉਸ ਵਿੱਚ ਮੈਂ healthy food ਜੋ ਕਿ protein rich diet ਸੀਉਹ ਮੈਂ ਲਿਆ। ਮੈਂ ਬਹੁਤ ਸਾਰਾ fluid ਲਿਆਮੈਂ steam ਲਈ, gargle ਕੀਤਾ ਅਤੇ hot water ਲਿਆ। ਮੈਂ ਦਿਨ ਭਰ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਹੀ ਸਾਰਾ ਸਮਾਂ ਲੈਂਦੀ ਰਹੀ daily ਅਤੇ ਸਰ ਇਨ੍ਹਾਂ ਦਿਨਾਂ ਵਿੱਚਸਭ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗੀ ਘਬਰਾਉਣਾ ਤਾਂ ਬਿਲਕੁਲ ਨਹੀਂ ਹੈਬਹੁਤ mentally strong ਰਹਿਣਾ ਹੈ। ਜਿਸ ਦੇ ਲਈ ਮੈਂ ਯੋਗਾ ਵਿੱਚ ਬਹੁਤ ਜ਼ਿਆਦਾ breathing exercise ਕਰਦੀ ਸੀ। ਚੰਗਾ ਲਗਦਾ ਸੀ ਉਸ ਨੂੰ ਕਰਨ ਨਾਲ ਮੈਨੂੰ।

 

ਮੋਦੀ ਜੀ - ਹਾਂ ਅੱਛਾ ਪ੍ਰੀਤੀ ਜੀ। ਹੁਣ ਜਦੋਂ ਤੁਹਾਡਾ process ਪੂਰਾ ਹੋ ਗਿਆਤੁਸੀਂ ਸੰਕਟ ਤੋਂ ਬਾਹਰ ਨਿਕਲ ਆਏ।

 

ਪ੍ਰੀਤੀ - ਹਾਂ ਜੀ।

 

ਮੋਦੀ ਜੀ - ਹੁਣ ਤੁਹਾਡਾ test ਵੀ negative ਆ ਗਿਆ ਹੈ।

 

ਪ੍ਰੀਤੀ - ਹਾਂ ਜੀ ਸਰ।

 

ਮੋਦੀ ਜੀ - ਤਾਂ ਫਿਰ ਤੁਸੀਂ ਆਪਣੀ ਸਿਹਤ ਦੀ ਦੇਖਭਾਲ ਲਈ ਹੁਣ ਕੀ ਕਰ ਰਹੇ ਹੋ।

 

ਪ੍ਰੀਤੀ - ਸਰ ਮੈਂ ਇੱਕ ਤਾਂ ਯੋਗ ਬੰਦ ਨਹੀਂ ਕੀਤਾ।

 

ਮੋਦੀ ਜੀ - ਹਾਂ।

 

ਪ੍ਰੀਤੀ - ਠੀਕ ਹੈਮੈਂ ਕਾੜ੍ਹਾ ਅਜੇ ਵੀ ਲੈ ਰਹੀ ਹਾਂ ਅਤੇ ਆਪਣੀ immunity boost ਰੱਖਣ ਦੇ ਲਈ ਮੈਂ ਚੰਗਾ healthy food ਖਾ ਰਹੀ ਹਾਂ।

 

ਮੋਦੀ ਜੀ – ਹਾਂ

 

ਪ੍ਰੀਤੀ - ਜੋ ਕਿ ਮੈਂ ਬਹੁਤ ਆਪਣੇ ਆਪ ਨੂੰ neglect ਕਰ ਰਹੀ ਸੀਉਸ ਤੇ ਬਹੁਤ ਧਿਆਨ ਦੇ ਰਹੀ ਹਾਂ ਮੈਂ।

 

ਮੋਦੀ ਜੀ - ਧੰਨਵਾਦ ਪ੍ਰੀਤੀ ਜੀ।

 

ਪ੍ਰੀਤੀ -  Thank you so much sir.

 

ਮੋਦੀ ਜੀ - ਤੁਸੀਂ ਜੋ ਜਾਣਕਾਰੀ ਦਿੱਤੀਮੈਨੂੰ ਲਗਦਾ ਹੈ ਕਿ ਇਹ ਬਹੁਤ ਸਾਰੇ ਲੋਕਾਂ ਦੇ ਕੰਮ ਆਏਗੀ। ਤੁਸੀਂ ਸਿਹਤਮੰਦ ਰਹੋ। ਤੁਹਾਡੇ ਪਰਿਵਾਰ ਦੇ ਲੋਕ ਸਿਹਤਮੰਦ ਰਹਿਣ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਮੇਰੇ ਪਿਆਰੇ ਦੇਸ਼ਵਾਸੀਓਜਿਵੇਂ ਅੱਜ ਸਾਡੇ Medical Field ਦੇ ਲੋਕ,  Frontline Workers ਦਿਨ-ਰਾਤ ਸੇਵਾ ਕਾਰਜਾਂ ਵਿੱਚ ਲੱਗੇ ਰਹਿੰਦੇ ਹਨਉਂਝ ਹੀ ਸਮਾਜ ਦੇ ਹੋਰ ਲੋਕ ਵੀ ਇਸ ਵੇਲੇ ਪਿੱਛੇ ਨਹੀਂ ਹਨ। ਦੇਸ਼ ਇੱਕ ਵਾਰ ਫਿਰ ਇੱਕਜੁੱਟ ਹੋ ਕੇ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਇਨ੍ਹੀਂ-ਦਿਨੀਂ ਮੈਂ ਦੇਖ ਰਿਹਾ ਹਾਂ ਕਿ ਕੋਈ   Quarantine ਵਿੱਚ ਰਹਿ ਰਹੇ ਪਰਿਵਾਰਾਂ ਦੇ ਲਈ ਦਵਾਈ ਪਹੁੰਚਾ ਰਿਹਾ ਹੈਕੋਈ ਸਬਜ਼ੀਆਂਦੁੱਧਫਲ ਆਦਿ ਪਹੁੰਚਾ ਰਿਹਾ ਹੈ। ਕੋਈ Ambulance ਦੀਆਂ ਮੁਫ਼ਤ ਸੇਵਾਵਾਂ ਮਰੀਜ਼ਾਂ ਨੂੰ ਦੇ ਰਿਹਾ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਸ ਚੁਣੌਤੀਪੂਰਣ ਸਮੇਂ ਵਿੱਚ ਵੀ ਸਵੈਸੇਵੀ ਸੰਗਠਨ ਅੱਗੇ ਆ ਕੇ ਦੂਸਰਿਆਂ ਦੀ ਮਦਦ ਦੇ ਲਈ ਜੋ ਵੀ ਕਰ ਸਕਦੇ ਹਨਉਹ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਾਰੀ ਪਿੰਡਾਂ ਵਿੱਚ ਵੀ ਨਵੀਂ ਜਾਗਰੂਕਤਾ ਵੇਖੀ ਜਾ ਰਹੀ ਹੈ। ਕੋਵਿਡ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਲੋਕ ਆਪਣੇ ਪਿੰਡ ਦੀ ਕੋਰੋਨਾ ਤੋਂ ਰੱਖਿਆ ਕਰ ਰਹੇ ਹਨ। ਜੋ ਲੋਕ ਬਾਹਰ ਤੋਂ ਆਏ ਹਨਉਨ੍ਹਾਂ ਦੇ ਲਈ ਸਹੀ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰਾਂ ਵਿੱਚ ਵੀ ਕਈ ਨੌਜਵਾਨ ਸਾਹਮਣੇ ਆਏ ਹਨ ਜੋ ਆਪਣੇ ਖੇਤਰ ਵਿੱਚ ਕੋਰੋਨਾ ਦੇ case ਨਾ ਵਧਣ ਇਸ ਦੇ ਲਈ ਸਥਾਨਕ ਨਿਵਾਸੀਆਂ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਨ। ਯਾਨੀ ਇੱਕ ਪਾਸੇ ਦੇਸ਼ ਦਿਨ-ਰਾਤ ਹਸਪਤਾਲਾਂ, Ventilators ਅਤੇ ਦਵਾਈਆਂ ਦੇ ਲਈ ਕੰਮ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਦੇਸ਼ਵਾਸੀ ਵੀ ਜੀਅ-ਜਾਨ ਨਾਲ ਕੋਰੋਨਾ ਦੀ ਚੁਣੌਤੀ ਦਾ ਮੁਕਾਬਲਾ ਕਰ ਰਹੇ ਹਨ। ਇਹ ਭਾਵਨਾ ਸਾਨੂੰ ਕਿੰਨੀ ਤਾਕਤ ਦਿੰਦੀ ਹੈਕਿੰਨਾ ਵਿਸ਼ਵਾਸ ਦਿੰਦੀ ਹੈਇਹ ਜੋ ਵੀ ਯਤਨ ਹੋ ਰਹੇ ਹਨਸਮਾਜ ਦੀ ਬਹੁਤ ਵੱਡੀ ਸੇਵਾ ਹੈ। ਇਹ ਸਮਾਜ ਦੀ ਸ਼ਕਤੀ ਵਧਾਉਂਦੀਆਂ ਹਨ।

 

ਮੇਰੇ ਪਿਆਰੇ ਦੇਸ਼ਵਾਸੀਓਅੱਜ ਮਨ ਕੀ ਬਾਤ’ ਦੀ ਪੂਰੀ ਚਰਚਾ ਨੂੰ ਅਸੀਂ ਕੋਰੋਨਾ ਮਹਾਂਮਾਰੀ ਤੇ ਹੀ ਰੱਖਿਆਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਪਹਿਲ ਇਸ ਬਿਮਾਰੀ ਨੂੰ ਹਰਾਉਣਾ ਹੈ। ਅੱਜ ਭਗਵਾਨ ਮਹਾਵੀਰ ਜਯੰਤੀ ਵੀ ਹੈਇਸ ਮੌਕੇ ਤੇ ਮੈਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਭਗਵਾਨ ਮਹਾਵੀਰ ਦੇ ਸੰਦੇਸ਼ ਸਾਨੂੰ ਤਪ ਅਤੇ ਆਤਮ-ਸੰਜਮ ਦੀ ਪ੍ਰੇਰਣਾ ਦਿੰਦੇ ਹਨ। ਹੁਣ ਰਮਜਾਨ ਦਾ ਪਵਿੱਤਰ ਮਹੀਨਾ ਵੀ ਚਲ ਰਿਹਾ ਹੈਅੱਗੇ ਬੁੱਧ ਪੂਰਣਿਮਾ ਹੈ। ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਹੈ। ਇੱਕ ਮਹੱਤਵਪੂਰਨ ਦਿਨ ਪੋਚੀਸ਼ੇ ਬੋਈਸ਼ਾਕ - ਟੈਗੋਰ ਜਯੰਤੀ ਦਾ ਹੈ। ਇਹ ਸਾਰੇ ਸਾਨੂੰ ਪ੍ਰੇਰਣਾ ਦਿੰਦੇ ਹਨ। ਪ੍ਰੇਰਣਾ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ। ਇੱਕ ਨਾਗਰਿਕ ਦੇ ਤੌਰ ਤੇ ਅਸੀਂ ਆਪਣੇ ਜੀਵਨ ਵਿੱਚ ਜਿੰਨੀ ਕੁਸ਼ਲਤਾ ਨਾਲ ਆਪਣੇ ਫਰਜ਼ਾਂ ਨੂੰ ਨਿਭਾਵਾਂਗੇਸੰਕਟ ਤੋਂ ਮੁਕਤ ਹੋ ਕੇ ਭਵਿੱਖ ਦੇ ਰਾਹ ਤੇ ਓਨੀ ਹੀ ਤੇਜ਼ੀ ਨਾਲ ਅੱਗੇ ਵਧਾਂਗੇ। ਇਸੇ ਕਾਮਨਾ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਅਨੁਰੋਧ ਕਰਦਾ ਹਾਂ ਕਿ  Vaccine ਅਸੀਂ ਸਾਰਿਆਂ ਨੇ ਲਗਵਾਉਣੀ ਹੈ ਅਤੇ ਪੂਰੀ ਸਾਵਧਾਨੀ ਵੀ ਰੱਖਣੀ ਹੈ। ਦਵਾਈ ਭੀ ਕੜਾਈ ਭੀ। ਇਸ ਮੰਤਰ ਨੂੰ ਕਦੇ ਨਹੀਂ ਭੁੱਲਣਾ। ਅਸੀਂ ਜਲਦੀ ਹੀ ਨਾਲ ਮਿਲ ਕੇ ਇਸ ਆਫ਼ਤ ਤੋਂ ਬਾਹਰ ਆਵਾਂਗੇ। ਇਸੇ ਵਿਸ਼ਵਾਸ ਦੇ ਨਾਲ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।

 

 

*****

 

ਡੀਐੱਸ


(Release ID: 1713908) Visitor Counter : 309