ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਲੀ ਮਈ ਤੋਂ ਨਵੀਂ ਟੀਕਾਕਰਨ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੇਧ ਦਿੱਤੀ ਹੈ


ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਵਧਾਉਣ ਲਈ ਸਮੁੱਚੀ ਕਾਰਜਕਾਰੀ ਯੋਜਨਾ ਮੁਹੱਈਆ ਕੀਤੀ ਗਈ ਹੈ

Posted On: 24 APR 2021 3:30PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਅਤੇ ਤਕਨਾਲੋਜੀ ਤੇ ਡਾਟਾ ਪ੍ਰਬੰਧਨ ਬਾਰੇ ਸ਼ਕਤੀਸ਼ਾਲੀ ਗਰੁੱਪ ਦੇ ਚੇਅਰਮੈਨ ਡਾਕਟਰ ਆਰ ਐੱਸ ਸ਼ਰਮਾ ਨੇ ਸੂਬਿਆਂ / ਕੇਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੀਂ ਟੀਕਾਕਰਨ ਰਣਨੀਤੀ (ਪੜਾਅ 3) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਸੇਧ ਦੇਣ ਲਈ ਆਯੋਜਿਤ ਕੋਵਿਡ 19 ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਕਮੇਟੀ ਨੇ ਮੌਜੂਦਾ ਹਸਪਤਾਲਾਂ ਅਤੇ ਕਲੀਨਿਕਲ ਇਲਾਜ ਲਈ ਕੋਵਿਡ 19 ਮਰੀਜ਼ਾਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਾਧਾ ਯੋਜਨਾਵਾਂ ਦੀ ਸਮੀਖਿਆ ਕੀਤੀ ।

ਡਾਕਟਰ ਆਰ ਐੱਸ ਸ਼ਰਮਾ ਨੇ ਕਿਹਾ ਕਿ ਕੋਵਿਡ ਪਲੇਟਫਾਰਮ ਹੁਣ ਸਥਿਰ ਹੋ ਗਿਆ ਹੈ ਅਤੇ ਬਿਨਾਂ ਕਿਸੇ ਨੁਕਸ ਤੋਂ ਵੱਡੇ ਪੈਮਾਨੇ ਤੇ ਕੰਮ ਕਰ ਰਿਹਾ ਹੈ । ਇਸ ਨੂੰ ਪਹਿਲੀ ਮਈ ਤੋਂ ਸ਼ਰੂ ਹੋਣ ਵਾਲੇ ਨਵੇਂ ਟੀਕਾਕਰਨ ਪੜਾਅ ਦੀਆਂ ਗੁੰਝਲਾਂ ਨਾਲ ਨਜਿੱਠਣ ਲਈ ਲੈਸ ਕੀਤਾ ਗਿਆ ਹੈ । ਉਨ੍ਹਾਂ ਨੇ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸਹੀ ਅਤੇ ਸਮੇਂ ਸਿਰ ਡਾਟਾ ਅੱਪਲੋਡ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ , ਕਿਉਂਕਿ ਕੋਈ ਵੀ ਗਲਤ ਡਾਟਾ ਪੂਰੀ ਪ੍ਰਣਾਲੀ ਦੀ ਇੱਕਸਾਰਤਾ ਵਿਗਾੜ ਸਕਦਾ ਹੈ ।

ਇੱਕ ਮਈ 2021 ਤੋਂ ਤੀਜੇ ਪੜਾਅ ਦੀ ਟੀਕਾਕਰਨ ਰਣਨੀਤੀ ਬਾਰੇ ਵਿਸ਼ੇਸ਼ ਤੌਰ ਤੇ ਸੂਬਿਆਂ ਨੂੰ ਹੇਠ ਲਿਖੀ ਸਲਾਹ ਦਿੱਤੀ ਗਈ ਹੈ ।

1. ਉਦਯੋਗਿਕ ਐਸੋਸੀਏਸ਼ਨਾਂ , ਉਦਯੋਗਿਕ ਸੰਸਥਾਵਾਂ ਦੇ ਹਸਪਤਾਲਾਂ ਅਤੇ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਕੇ ਮਿਸ਼ਨ ਮੋਡ ਰਾਹੀਂ ਵਧੇਰੇ ਨਿੱਜੀ ਕੋਵਿਡ ਟੀਕਾਕਰਨ ਕੇਂਦਰਾਂ ਦਾ ਪੰਜੀਕਰਨ , ਨਿਰਧਾਰਿਤ ਉੱਚਿਤ ਅਥਾਰਟੀ ਨਾਲ ਤਾਲਮੇਲ ਕਰਨਾ , ਅਰਜ਼ੀਆਂ / ਬੇਨਤੀਆਂ ਲਈ ਢੰਗ ਤਰੀਕੇ ਅਤੇ ਉਨ੍ਹਾਂ ਦੀ ਪ੍ਰਕਿਰਿਆ ਅਤੇ ਪੰਜੀਕਰਨ ਵਿੱਚ ਹੋ ਰਹੀ ਦੇਰੀ ਦੀ ਮਾਨੀਟਰਿੰਗ ਕਰਨਾ ।

2. ਟੀਕੇ ਪ੍ਰਾਪਤ ਕਰਨ ਵਾਲੇ ਹਸਪਤਾਲਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਐਲਾਨੇ ਭੰਡਾਰ ਅਤੇ ਕੋਵਿਨ ਦੀਆਂ ਕੀਮਤਾਂ ਦੀ ਨਿਗਰਾਨੀ ।

3. ਯੋਗ ਵਸੋਂ ਲਈ ਕੋਵਿਨ ਟੀਕਾਕਰਨ ਸਲਾਟਸ ਮੁਹੱਈਆ ਕਰਨ ਲਈ ਟੀਕਾਕਰਨ ਦੀ ਸੂਚੀ ਤਿਆਰ ਕਰਨਾ ।

4. ਸੂਬਾ / ਕੇਂਦਰ ਸ਼ਾਸਿਤ ਸਰਕਾਰਾਂ ਵੱਲੋਂ ਸਿੱਧੇ ਟੀਕੇ ਪ੍ਰਾਪਤ ਕਰਨ ਸਬੰਧੀ ਤਰਜੀਹੀ ਫ਼ੈਸਲੇ ।

5. 18 ਤੋਂ 45 ਸਾਲ ਵਰਗ ਉਮਰ ਦੇ ਗਰੁੱਪਾਂ ਲਈ ਕੇਵਲ ਆਨਲਾਈਨ ਪੰਜੀਕਰਨ ਦੀ ਸਹੂਲਤ ਬਾਰੇ ਪ੍ਰਚਾਰ ਕਰਨਾ ।

6. ਸੀ ਵੀ ਸੀ ਸਟਾਫ ਨੂੰ ਟੀਕਾਕਰਨ ਸਿਖਲਾਈ , ਏ ਈ ਐੱਫ ਆਈ ਰਿਪੋਰਟਿੰਗ ਅਤੇ ਪ੍ਰਬੰਧਨ , ਕੋਵਿਨ ਸਿਖਲਾਈ ਸੂਚੀ ਦੀ ਵਰਤੋਂ ਅਤੇ ਟੀਕੇ ਦੇ ਭੰਡਾਰਾਂ ਨੂੰ ਰਿਕਾਰਡ ਦੇ ਨਾਲ ਮਿਲਾਉਣਾ, ਜੋ ਨਿੱਜੀ ਸੀ ਵੀ ਸੀਜ਼ ਨੂੰ ਪਹਿਲਾਂ ਮੁਹੱਈਆ ਕੀਤੇ ਗਏ ਹਨ ।

7. ਸੀ ਵੀ ਸੀਜ਼ ਤੇ ਪ੍ਰਭਾਵਸ਼ਾਲੀ ਭੀੜ ਪ੍ਰਬੰਧਨ ਲਈ ਕਾਨੂੰਨ ਤੇ ਨਿਆਂ ਵਿਵਸਥਾ ਅਥਾਰਟੀਆਂ ਨਾਲ ਤਾਲਮੇਲ ।

ਹਸਪਤਾਲਾਂ ਵਿਚਲੇ ਕੋਵਿਡ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਇਲਾਜ ਲਈ ਬੁਨਿਆਦੀ ਢਾਂਚੇ ਨੂੰ ਵਧਾਉਣ ਸਬੰਧੀ ਸੂਬਿਆਂ ਨੂੰ ਮੌਜੂਦਾ ਹਸਪਤਾਲਾਂ ਦੀ ਸਮੀਖਿਆ ਕਰਨ ਅਤੇ ਹੋਰ ਕੋਵਿਡ ਇਲਾਜ ਬੁਨਿਆਦੀ ਢਾਂਚੇ ਨੂੰ ਰੋਜ਼ਾਨਾ ਕੇਸਾਂ ਦੀ ਰੌਸ਼ਨੀ ਵਿੱਚ , ਰੋਜ਼ਾਨਾ ਮੌਤ ਦਰ ਅਤੇ ਉਨ੍ਹਾਂ , ਜਿਨ੍ਹਾਂ ਨੂੰ ਹਸਪਤਾਲ ਵਿੱਚ ਜਾਣ ਦੀ ਲੋੜ ਹੋਵੇਗੀ , ਦੀ ਸਮੀਖਿਆ ਕਰਨ ਲਈ ਸਲਾਹ ਦਿੱਤੀ ਗਈ ਹੈ ।

ਵਾਧੇ ਲਈ ਸਮੁੱਚੀ ਯੋਜਨਾ ਨੂੰ ਤਿਆਰ ਕਰਨ ਤੇ ਲਾਗੂ ਕਰਨ ਲਈ ਸੂਬਿਆਂ ਨੂੰ ਹੇਠ ਲਿਖੀ ਸਲਾਹ ਦਿੱਤੀ ਗਈ ਹੈ ।

1. ਵਧੀਕ ਸਮਰਪਿਤ ਕੋਵਿਡ 19 ਹਸਪਤਾਲਾਂ ਦੀ ਪਛਾਣ ਅਤੇ ਡੀ ਆਰ ਡੀ ਓ , ਸੀ ਐੱਸ ਆਈ ਆਰ ਅਤੇ ਜਨਤਕ ਅਤੇ ਪ੍ਰਾਈਵੇਟ ਖੇਤਰ ਵਿੱਚ ਇਹੋ ਜਿਹੀਆਂ ਏਜੰਸੀਆਂ ਰਾਹੀਂ ਫੀਲਡ ਹਸਪਤਾਲ ਸਹੂਲਤਾਂ ਤਿਆਰ ਕਰਨਾ ।

2. ਆਕਸੀਜਨ ਯੁਕਤ ਬੈੱਡਸ , ਆਈ ਸੀ ਯੂ ਬੈੱਡਸ ਅਤੇ ਆਕਸੀਜਨ ਸਪਲਾਈ ਦੇ ਲਿਹਾਜ ਨਾਲ ਯੋਗਤਾ ਨੂੰ ਯਕੀਨੀ ਬਣਾਨਾ , ਬੈੱਡਸ ਦੀ ਵੰਡ ਲਈ ਕੇਂਦਰੀ ਕਾਲ ਸੈਂਟਰ ਅਧਾਰਿਤ ਸੇਵਾਵਾਂ ਸਥਾਪਿਤ ਕਰਨਾ ।

3. ਮਰੀਜ਼ਾਂ ਦੇ ਪ੍ਰਬੰਧਨ ਅਤੇ ਐਂਬੂਲੈਂਸ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਹੀ ਸਿਖਲਾਈ ਅਤੇ ਡਾਕਟਰਾਂ ਤੇ ਨਰਸਾਂ ਦੇ ਸਲਾਹ ਮਸ਼ਵਰੇ ਨਾਲ ਲੋੜੀਂਦੇ ਮਨੁੱਖੀ ਸ੍ਰੋਤਾਂ ਦੀ ਤਾਇਨਾਤੀ ।

4. ਵਾਧੂ ਐਂਬੂਲੈਂਸਾਂ ਦੀ ਤਾਇਨਾਤੀ ਦੁਆਰਾ ਕਮੀ ਦੇ ਬੁਨਿਆਦੀ ਢਾਂਚੇ ਵਾਲੇ ਜਿ਼ਲਿਆਂ ਲਈ ਲੋੜੀਂਦੇ ਰੈਡਰਲ ਸੰਪਰਕ ਸਥਾਪਿਤ ਕਰਨਾ ।

5. ਬੈੱਡ ਦੀ ਵੰਡ ਲਈ ਕੇਂਦਰੀਕ੍ਰਿਤ ਕਾਲ ਸੈਂਟਰ ਅਧਾਰਤ ਸੇਵਾਵਾਂ ਦੀ ਸਥਾਪਨਾ ।

ਸੂਬਿਆਂ ਨੂੰ ਹੇਠ ਲਿਖੀ ਸਲਾਹ ਵੀ ਦਿੱਤੀ ਗਈ ਹੈ ।

1. ਉਪਲਬਧ ਬੈੱਡਾਂ ਲਈ ਅਸਲ ਸਮੇਂ ਦੇ ਰਿਕਾਰਡ ਨੂੰ ਕਾਇਮ ਕਰਨਾ ਅਤੇ ਬਣਾਉਣਾ ।
2. ਦਿਸ਼ਾ ਨਿਰਦੇਸ਼ਾਂ ਨੂੰ ਤਿਆਰ ਕਰੋ ਅਤੇ ਸੂਬਿਆਂ ਨੂੰ ਕੋਵਿਡ 19 ਦੇਖਭਾਲ ਪ੍ਰਦਾਨ ਕਰਨ ਲਈ ਨਿੱਜੀ ਸਿਹਤ ਸਹੂਲਤਾਂ ਲੈਣ ਦੇ ਯੋਗ ਬਣਾਓ ।

3. ਕੋਵਿਡ 19 ਦੇਖਭਾਲ ਦੀਆਂ ਸਹੂਲਤਾਂ ਦਾ ਵਾਧਾ ਅਸਿੰਪਟੋਮੈਟਿਕ ਅਤੇ ਹਲਕੇ ਲੱਭਣ ਵਾਲੇ ਮਰੀਜ਼ਾਂ ਨੂੰ ਅਲੱਗ ਕਰਨ ਲਈ ਕਰੋ ਤਾਂ ਜੋ ਸਾਰੇ ਉਹ ਲੋਕ ਜੋ ਘਰ ਵਿੱਚ ਅਲੱਗ ਨਹੀਂ ਹੋ ਸਕਦੇ ਅਤੇ ਸੰਸਥਾਗਤ ਅਲੱਖ ਥਲੱਗ ਲਈ ਤਿਆਰ ਹਨ , ਨੂੰ ਲੋੜੀਂਦੀ ਜਗ੍ਹਾ ਅਤੇ ਦੇਖਭਾਲ ਲਈ ਪਹੁੰਚ ਦਿਓ ।

4. ਘਰਾਂ ਵਿੱਚ ਇਕਾਂਤਵਾਸ ਲਈ ਬੰਦ ਮਰੀਜ਼ਾਂ ਨੂੰ ਟੈਲੀਮੈਡੀਸਨ ਸਹੂਲਤਾਂ ਮੁਹੱਈਆ ਕਰੋ ।

5. ਸਿੱਖਿਅਤ ਡਾਕਟਰਾਂ ਤਹਿਤ ਇੰਟੈਂਸਿਵ ਕੇਅਰ , ਵੈਂਟੀਲੇਟਰਸ ਅਤੇ ਆਕਸੀਜਨ ਦੀ ਕਾਫੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ ਨਾਲ ਸਟੀਰਾਇਡਸ ਅਤੇ ਹੋਰ ਦਵਾਈਆਂ , ਜੋ ਉਚਿੱਤ ਹਨ , ਲਈ ਪਹੁੰਚ ਦਿਓ ।

6. ਵੱਡੇ ਹਸਪਤਾਲਾਂ ਵਿੱਚ ਹਸਪਤਾਲ ਦੇ ਅੰਦਰ ਹੀ ਆਕਸੀਜਨ ਪਲਾਂਟ ਕਾਇਮ ਕੀਤੇ ਜਾਣ ।

7. ਆਸ਼ਾਜ਼ ਤੇ ਹੋਰ ਪਹਿਲੀ ਕਤਾਰ ਦੇ ਕਾਮਿਆਂ ਜੋ ਕੋਵਿਡ 19 ਲਈ ਕੰਮ ਕਰ ਰਹੇ ਹਨ , ਨੂੰ ਚੰਗੀ ਅਤੇ ਨਿਰੰਤਰ ਉਜਰਤਾਂ ਦੀ ਅਦਾਇਗੀ ਕੀਤੀ ਜਾਵੇ ।

ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਸਪਤਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਚੁੱਕੇ ਗਏ ਕਦਮਾਂ ਨੂੰ ਦੁਹਰਾਇਆ ਗਿਆ ਹੈ , ਜਿਵੇਂ ਕੇਂਦਰ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਵੱਖਰੇ ਬਲਾਕਾਂ ਜਾਂ ਕੇਵਲ ਸਮਰਪਿਤ ਹਸਪਤਾਲਾਂ ਨੂੰ ਕੇਂਦਰ ਵਿਭਾਗਾਂ / ਪੀ ਐੱਸ ਯੂ ਦੇ ਕੰਟਰੋਲ ਹੇਠਾਂ ਸਥਾਪਿਤ ਕਰਨ ਲਈ ਹਸਪਤਾਲਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਆਦਿ । ਡੀ ਆਰ ਡੀ ਓ ਅਤੇ ਸੀ ਐੱਸ ਆਈ ਆਰ / ਸੀ ਵੀ ਆਈ ਆਰ ਦੇ ਤਾਲਮੇਲ ਨਾਲ ਆਈ ਸੀ ਯੂ ਬੈੱਡਸ ਸਮੇਤ ਮੇਕ ਸ਼ਿਫਟ ਹਸਪਤਾਲ ਅਤੇ ਆਰਜ਼ੀ ਕੋਵਿਡ ਦੇਖਭਾਲ ਸਹੂਲਤਾਂ ਸਥਾਪਿਤ ਕਰਨ ਦੀ ਯੋਜਨਾ ਨੂੰ ਦੁਹਰਾਇਆ ਗਿਆ ਹੈ । ਸੂਬਾ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਰਜ਼ੀ ਕੋਵਿਡ ਸਿਹਤ ਸੰਭਾਲ ਸਹੂਲਤਾਂ ਅਤੇ ਮੇਕ ਸ਼ਿਫਟ ਹਸਪਤਾਲਾਂ ਨੂੰ ਸਥਾਪਿਤ ਕਰਨ ਦੀ ਸਹੂਲਤ ਲਈ ਆਪਣੇ ਸੀਆਰ ਫੰਡਸ ਲਈ ਕਾਰਪੋਰੇਟ ਸੰਸਥਾਵਾਂ / ਪੀ ਐੱਸ ਯੂਸ / ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਸੇਧ ਦਿੱਤੀ ਗਈ ਹੈ । ਸਿਹਤ ਸੰਭਾਲ ਸਹੂਲਤਾਂ (18 ਖੇਤਰੀ ਦਫ਼ਤਰਾਂ ਵਿੱਚ) ਕੋਵਿਡ ਸਹੂਲਤਾਂ ਕਾਇਮ ਕਰਨ ਲਈ ਕੌਮੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ (ਐੱਨ ਸੀ ਡੀ ਸੀ ) ਨਾਲ ਸਹਿਯੋਗ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ । ਉਨ੍ਹਾਂ ਨੂੰ ਹਲਕੇ ਕੇਸਾਂ ਦੇ ਪ੍ਰਬੰਧਨ ਲਈ ਰੇਲਵੇ ਕੋਚਾਂ ਦੀ ਵਰਤੋਂ ਬਾਰੇ ਵੀ ਸਲਾਹ ਦਿੱਤੀ ਗਈ ਹੈ ਅਤੇ ਅਜਿਹੇ 3,816 ਕੋਚ ਜੋ ਰੇਲਵੇ ਦੇ 16 ਜ਼ੋਨਾਂ ਵਿੱਚ ਉਪਲਬਧ ਹਨ, ਦੇ ਵੇਰਵੇ ਸੂਬਿਆਂ ਨਾਲ ਸਾਂਝੇ ਕੀਤੇ ਗਏ ਹਨ ।

 

*******************


ਐੱਮ ਵੀ
 


(Release ID: 1713811) Visitor Counter : 213