ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਮਾਮਲਿਆਂ ਵਿਚ ਤਾਜਾ ਵਾਧੇ ਦਾ ਮੁਕਾਬਲਾ ਕਰਨ ਲਈ ਏਐੱਫਐੱਮਐੱਸ ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਡੈਲੀਗੇਟ ਕਰਨ ਦੀ ਪ੍ਰਵਾਨਗੀ ਦਿੱਤੀ

Posted On: 23 APR 2021 7:34PM by PIB Chandigarh

 ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਭਰ ਵਿੱਚ ਕੋਵਡ -19 ਮਾਮਲਿਆਂ ਵਿੱਚ ਤਾਜ਼ਾ ਵਾਧੇ ਦਾ ਮੁਕਾਬਲਾ ਕਰਨ ਲਈ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਨੂੰ ਐਮਰਜੈਂਸੀ ਵਿੱਤੀ ਸ਼ਕਤੀਆਂ ਦੇ ਡੈਲੀਗੇਟ ਦੀ ਮਨਜ਼ੂਰੀ ਦੇ ਦਿੱਤੀ ਹੈ। 23 ਅਪ੍ਰੈਲ, 2021 ਨੂੰ ਜਾਰੀ ਕੀਤੇ ਗਏ ਹੁਕਮ ਅਨੁਸਾਰ, ਐਮਰਜੈਂਸੀ ਵਿੱਤੀ ਸ਼ਕਤੀਆਂ ਡਾਇਰੈਕਟਰ ਜਨਰਲ ਮੈਡੀਕਲ ਸਰਵਿਸਿਜ਼ (ਆਰਮੀ / ਨੇਵੀ / ਏਅਰ ਫੋਰਸ) / ਅੰਡੇਮਾਨ ਤੇ ਨਿਕੋਬਾਰ ਕਮਾਂਡ ਦੀਆਂ ਫਾਰਮੇਸ਼ਨਾਂ/ਹੈਡਕੁਆਟਰਾਂ ਤੇ ਮੈਡੀਕਲ ਸ਼ਾਖਾਵਾਂ ਦੇ ਮੁਖੀ ਅਤੇ ਸੰਯੁਕਤ ਸਟਾਫ, ਜਿਸ ਵਿੱਚ ਨੇਵੀ ਦੇ ਕਮਾਂਡ ਮੈਡੀਕਲ ਅਧਿਕਾਰੀ ਅਤੇ ਹਵਾਈ ਸੈਨਾ ਦੇ ਪ੍ਰਿੰਸੀਪਲ ਮੈਡੀਕਲ ਅਧਿਕਾਰੀ (ਮੇਜਰ ਜਨਰਲ ਅਤੇ ਬਰਾਬਰ / ਬ੍ਰਿਗੇਡੀਅਰ ਅਤੇ ਬਰਾਬਰ) ਸ਼ਾਮਲ ਹਨ, ਨੂੰ ਡੈਲੀਗੇਟ ਕੀਤੀਆਂ ਗਈਆਂ ਹਨ।  ਐਮਰਜੈਂਸੀ ਵਿੱਤੀ ਸ਼ਕਤੀਆਂ ਮੈਡੀਕਲ ਸ਼ਡਿਊਲ ਆਫ਼ ਪਾਵਰਜ਼ (ਐੱਮਐੱਸਪੀ) ਦੇ ਸ਼ਡਿਊਲ 8 ਦੇ ਸੈਕਸ਼ਨ 8.1 ਦੇ ਅਧੀਨ ਰੱਖਿਆ ਸੇਵਾਵਾਂ ਨੂੰ  (ਡੀਐੱਫਪੀਡੀਐੱਸ) ਡੈਲੀਗੇਟ ਕੀਤੀਆਂ ਗਈਆਂ ਹਨ।  ਡੈਲੀਗੇਟ ਕੀਤੀਆਂ ਵਿੱਤੀ ਸ਼ਕਤੀਆਂ ਹੇਠ ਦਿੱਤੇ ਅਨੁਸਾਰ ਹਨ: -

 

  * ਡੀਜੀਜ਼ਐਮਐਸ (ਆਰਮੀ / ਨੇਵੀ / ਏਅਰ ਫੋਰਸ) - 500 ਲੱਖ ਰੁਪਏ

 * ਮੇਜਰ ਜਨਰਲ ਅਤੇ ਇਸ ਦੇ ਬਰਾਬਰ - 300 ਲੱਖ ਰੁਪਏ

 *ਬ੍ਰਿਗੇਡੀਅਰ ਅਤੇ ਇਸ ਦੇ ਬਰਾਬਰ - 200 ਲੱਖ ਰੁਪਏ

 

 ਇਨ੍ਹਾਂ ਹੇਠਲੇ ਸੀਐੱਫਏ'ਜ ਨੂੰ ਐਮਰਜੈਂਸੀ ਸ਼ਕਤੀਆਂ 30 ਸਤੰਬਰ, 2021 ਤੱਕ ਮੈਡੀਕਲ ਵਸਤੂਆਂ/ਸਾਮਾਨ/ਸਟੋਰਾਂ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਅਤੇ ਕੋਵਿਡ-19 ਮਾਮਲਿਆਂ ਦੇ ਇਲਾਜ / ਪ੍ਰਬੰਧਨ / ਨਜਿੱਠਣ ਲਈ ਵੱਖ ਵੱਖ ਸੇਵਾਵਾਂ ਦੀ ਵਿਵਸਥਾ ਕਰਨ ਲਈ ਸੋਧ / ਵਿਸਥਾਰ ਕਰਨ ਦੀ ਵਿਵਸਥਾ ਨਾਲ ਡੈਲੀਗੇਟ ਕੀਤੀਆਂ ਗਈਆਂ ਹਨ। 

 ਰੱਖਿਆ ਮੰਤਰਾਲੇ ਵੱਲੋਂ ਚੁੱਕਿਆ ਗਿਆ ਇਹ ਇਕ ਸਰਗਰਮ ਕਦਮ ਹੈ ਜੋ ਏਐਫਐਮਐਸ ਨੂੰ ਆਰਮਡ ਫੋਰਸਿਜ਼ ਦੇ ਜਵਾਨਾਂ ਨੂੰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕਰਨ ਦੇ ਯੋਗ ਬਣਾਉਂਦਾ ਹੈ। 

------------------------------------------

 ਏ ਬੀ ਬੀ /ਕੇ ਏ/ ਡੀ ਕੇ/  ਸੈਵੀ /ਏ ਡੀ ਏ  



(Release ID: 1713749) Visitor Counter : 141