ਰੱਖਿਆ ਮੰਤਰਾਲਾ

ਭਾਰਤੀ ਹਵਾਈ ਫ਼ੌਜ ਕੋਵਿਡ -19 ਕੇਸਾਂ ਵਿੱਚ ਤਾਜ਼ਾ ਵਾਧੇ ਦੀ ਰੋਕਥਾਮ ਲਈ ਆਕਸੀਜਨ ਕੰਟੇਨਰਾਂ, ਜ਼ਰੂਰੀ ਦਵਾਈਆਂ ਅਤੇ ਹੋਰ ਡਾਕਟਰੀ ਉਪਕਰਣਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਪਹੁੰਚਾ ਰਹੀ ਹੈ

Posted On: 23 APR 2021 5:26PM by PIB Chandigarh

ਭਾਰਤੀ ਹਵਾਈ ਫ਼ੌਜ (ਆਈਏਐਫ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਕਸੀਜਨ ਦੇ ਕੰਟੇਨਰਾਂ, ਸਿਲੰਡਰਾਂ, ਜ਼ਰੂਰੀ ਦਵਾਈਆਂ, ਕੋਵਿਡ ਹਸਪਤਾਲਾਂ ਦੀ ਸਥਾਪਨਾ ਅਤੇ ਬਰਕਰਾਰ ਰੱਖਣ ਲਈ ਲੋੜੀਂਦੇ ਉਪਕਰਣਾਂ ਅਤੇ ਕੋਵਿਡ ਵਿੱਚ ਤਾਜ਼ਾ ਵਾਧੇ ਵਿਰੁੱਧ ਲੜਾਈ ਲਈ ਸਹੂਲਤਾਂ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਈਏਐਫ ਟਰਾਂਸਪੋਰਟ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਇਨ੍ਹਾਂ ਕੰਮਾਂ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਟਰਾਂਸਪੋਰਟ ਏਅਰਕਰਾਫਟ ਸੀ -17, ਸੀ -130 ਜੇ, ਆਈਐਲ -76, ਐਨ -32 ਅਤੇ ਐਵਰੋ ਸ਼ਾਮਲ ਹਨ। ਚਿਨੂਕ ਅਤੇ ਐਮਆਈ -17 ਹੈਲੀਕਾਪਟਰ ਨੂੰ ਵੀ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਕੋਚੀ, ਮੁੰਬਈ, ਵਿਜਾਗ ਅਤੇ ਬੰਗਲੌਰ ਤੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਲਈ ਡਾਕਟਰਾਂ ਅਤੇ ਨਰਸਿੰਗ ਸਟਾਫ ਨੂੰ ਏਅਰਲਿਫਟ ਕੀਤਾ ਗਿਆ ਹੈ।

ਭਾਰਤੀ ਹਵਾਈ ਫ਼ੌਜ ਦੇ ਸੀ -17 ਅਤੇ ਆਈਐਲ -76 ਜਹਾਜ਼ਾਂ ਨੇ ਆਕਸੀਜਨ ਦੀ ਵੰਡ ਨੂੰ ਤੇਜ਼ ਕਰਨ ਲਈ ਭਰਾਈ ਵਾਲੇ ਸਟੇਸ਼ਨਾਂ 'ਤੇ ਵੱਡੇ ਖਾਲੀ ਆਕਸੀਜਨ ਟੈਂਕਰਾਂ ਨੂੰ ਪਹੁਚਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਸੀ -17 ਅਤੇ ਆਈਐਲ-76 ਨੇ ਲੇਹ ਵਿਖੇ ਇੱਕ ਵਾਧੂ ਕੋਵਿਡ ਟੈਸਟ ਸਹੂਲਤ ਸਥਾਪਤ ਕਰਨ ਲਈ ਬਾਇਓ ਸੇਫਟੀ ਅਲਮਾਰੀਆਂ ਅਤੇ ਆਟੋਕਲੇਵ ਮਸ਼ੀਨਾਂ ਸਮੇਤ ਭਾਰੀ ਮਾਤਰਾ ਵਿੱਚ ਭਾਰ ਲਿਜਾਇਆ ਗਿਆ ਹੈ। ਆਈਏਐਫ ਟ੍ਰਾਂਸਪੋਰਟ ਅਤੇ ਹੈਲੀਕਾਪਟਰ ਨੂੰ ਥੋੜੇ ਨੋਟਿਸ 'ਤੇ ਤਾਇਨਾਤ ਰਹਿਣ ਲਈ ਤਿਆਰ ਰੱਖਿਆ ਗਿਆ ਹੈ।

ਇਹ ਜ਼ਿਕਰਯੋਗ ਹੈ ਕਿ 2020 ਵਿੱਚ ਕੋਵਿਡ -19 ਦੇ ਸ਼ੁਰੂ ਹੋਣ ਦੇ ਪਹਿਲੇ ਦਿਨਾਂ ਵਿੱਚ, ਆਈਏਐਫ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਲੋੜੀਂਦੀਆਂ ਦਵਾਈਆਂ, ਮੈਡੀਕਲ ਅਤੇ ਹੋਰ ਜ਼ਰੂਰੀ ਸਮਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕਈ ਮੁਹਿੰਮਾਂ ਚਲਾਈਆਂ ਸਨ।

 

 *********************

 

ਏਬੀਬੀ / ਕੇਏ / ਡੀਕੇ / ਸੈਵੀ / ਏਡੀਏ / ਰਾਜੀਬ


(Release ID: 1713654) Visitor Counter : 213