ਰੇਲ ਮੰਤਰਾਲਾ

ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਲਈ ਕ੍ਰਮਵਾਰ ਵਿਸ਼ਾਖਾਪਟਨਮ ਅਤੇ ਬੋਕਾਰੋ ਤੋਂ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਜਾਣ ਲਈ ਆਕਸੀਜਨ ਐਕਸਪ੍ਰੈੱਸ ਤਿਆਰ ਹੋਈ


ਲਖਨਊ ਤੋਂ ਵਾਰਾਣਸੀ ਤੱਕ ਦੀ 270 ਕਿਮੀ ਦੀ ਦੂਰੀ 62.35 ਕਿਮੀ ਪ੍ਰਤੀ ਘੰਟੇ ਦੀ ਗਤੀ ਤੋਂ 4 ਘੰਟੇ 20 ਮਿੰਟ ਵਿੱਚ ਤੈਅ ਕਰਨ ਦੇ ਲਈ ਇੱਕ ਗ੍ਰੀਨ ਕੋਰੀਡੋਰ ਤਿਆਰ ਕੀਤਾ ਗਿਆ ਸੀ

ਆਕਸੀਜਨ ਐਕਸਪ੍ਰੈੱਸ ਦੀ ਤੇਜ਼ ਸਪਲਾਈ ਨਾਲ ਗ੍ਰੀਨ ਕੋਰੀਡੋਰ ਨਾਲ ਸਹਾਇਤਾ ਮਿਲ ਰਹੀ ਹੈ

Posted On: 22 APR 2021 4:10PM by PIB Chandigarh

ਭਾਰਤੀ ਰੇਲ ਕੋਵਿਡ-19 ਦੇ ਖਿਲਾਫ ਆਪਣੀ ਲੜਾਈ ਦੇ ਤਹਿਤ ਆਕਸੀਜਨ ਐਕਸਪ੍ਰੈੱਸ ਦਾ ਸੰਚਾਲਨ ਕਰ ਰਹੀ ਹੈ। 

ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਟੈਂਕਰਾਂ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਰਾਤ ਤੋਂ ਵਿਸ਼ਾਖਾਪਟਨਮ ਤੋਂ ਮੁੰਬਈ ਦੇ ਲਈ ਆਪਣੀ ਪਹਿਲੀ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਵਿਸ਼ਾਖਾਪਟਨਮ ‘ਤੇ ਐੱਲਐੱਮਓ ਨਾਲ ਭਰੇ ਟੈਂਕਰਾਂ ਦੀ ਭਾਰਤੀ ਰੇਲ ਦੀ ਰੋ- ਰੋ ਸੇਵਾ ਰਾਹੀਂ ਭੇਜਿਆ ਜਾ ਰਿਹਾ ਹੈ।

ਇੱਕ ਹੋਰ ਆਕਸੀਜਨ ਐਕਸਪ੍ਰੈੱਸ ਨੇ ਉੱਤਰ ਪ੍ਰਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਪੂਰੀ ਕਰਨ ਲਈ ਵਾਰਾਣਸੀ ਦੇ ਰਾਸਤੇ ਲਖਨਊ ਤੋਂ ਬੋਰਾਕੋ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਟ੍ਰੇਨ ਦੀ ਯਾਤਰਾ ਲਈ ਲਖਨਊ ਤੋਂ ਵਾਰਾਣਸੀ  ਦਰਮਿਆਨ ਇੱਕ ਗ੍ਰੀਨ ਕੋਰੀਡੋਰ ਤਿਆਰ ਕੀਤਾ ਗਿਆ ਸੀ। ਟ੍ਰੇਨ ਨੇ 270 ਕਿਲੋਮੀਟਰ ਦੀ ਦੂਰੀ 62.35 ਕਿਮੀ ਪ੍ਰਤੀ ਘੰਟਾ ਦੀ ਔਸਤ ਗਤੀ ਦੇ ਨਾਲ 4 ਘੰਟੇ 20 ਮਿੰਟ ਵਿੱਚ ਤੈਅ ਕੀਤੀ ਸੀ। 

ਟ੍ਰੇਨਾਂ ਰਾਹੀਂ ਆਕਸੀਜਨ ਦੀ ਢੁਆਈ ਲੰਬੀ ਦੂਰੀਆਂ ‘ਤੇ ਸੜਕ ਆਵਾਜਾਈ ਦੀ ਤੁਲਨਾ ਵਿੱਚ ਤੇਜ਼ ਹੈ। ਟ੍ਰੇਨ ਇੱਕ ਦਿਨ ਵਿੱਚ 24 ਘੰਟੇ ਤੱਕ ਚਲ ਸਕਦੀਆਂ ਹਨ, ਲੇਕਿਨ ਟਰੱਕ ਦੇ ਚਾਲਕਾਂ ਨੂੰ ਆਰਾਮ ਆਦਿ ਦੀ ਜ਼ਰੂਰਤ ਹੁੰਦੀ ਹੈ। 

ਇਹ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਟੈਂਕਰਾਂ ਦੀ ਲੋਡਿੰਗ/ਅਨਲੋਡਿੰਗ ਨੂੰ ਅਸਾਨ ਬਣਾਉਣ ਲਈ ਇੱਕ ਰੈਂਪ ਦੀ ਜ਼ਰੂਰਤ ਹੁੰਦੀ ਹੈ। ਕੁਝ ਸਥਾਨਾਂ ‘ਤੇ ਰੋਡ ਓਵਰ ਬ੍ਰਿਜ (ਆਰਓਬੀ) ਓਵਰ ਹੈੱਡ ਇਕਵਪਮੈਂਟ (ਓਐੱਚਈ) ਦੀ ਉਚਾਈ ਦੀਆਂ ਸੀਮਾਵਾਂ ਦੇ ਕਾਰਨ, ਰੋਡ ਟੈਂਕਰ ਦਾ 3320 ਮਿਮੀ ਉਚਾਈ ਵਾਲਾ ਟੀ 1618 ਮਾਡਲ 1290 ਮਿਮੀ ਉੱਚੇ ਫਲੈਟ ਵੈਂਗਨਾਂ ‘ਤੇ ਰੱਖੇ ਜਾਣ ਲਈ ਵਿਵਹਾਰਕਰਤਾ ਪਾਇਆ ਗਿਆ ਸੀ। 

ਰੇਲਵੇ ਨੇ ਬੀਤੇ ਸਾਲ ਲੌਕਡਾਊਨ ਦੇ ਦੌਰਾਨ ਵੀ ਜ਼ਰੂਰੀ ਵਸਤਾਂ ਦੀ ਢੁਆਈ ਕੀਤੀ ਅਤੇ ਸਪਲਾਈ ਚੇਨ ਨੂੰ ਬਣਾਏ ਰੱਖਿਆ ਅਤੇ ਸਪਲਾਈ ਸਥਿਤੀ ਵਿੱਚ ਰਾਸ਼ਟਰ ਦੀ ਸੇਵਾ ਜਾਰੀ ਰੱਖੀ।

 

*****

ਡੀਜੇਐੱਨ/ਐੱਮਕੇਵੀ


(Release ID: 1713566) Visitor Counter : 225