ਖੇਤੀਬਾੜੀ ਮੰਤਰਾਲਾ
2020—21 ਦੌਰਾਨ ਭਾਰਤੀ ਖੇਤੀਬਾੜੀ ਵਪਾਰ ਦੀ ਤਰੱਕੀ
ਮਹਾਮਾਰੀ ਦੇ ਬਾਵਜੂਦ ਖੇਤੀਬਾੜੀ ਨਾਲ ਸੰਬੰਧਤ ਵਸਤਾਂ ਦੀ ਅਪ੍ਰੈਲ 2020 ਤੋਂ ਫਰਵਰੀ 2021 ਤੱਕ ਬਰਾਮਦ 18.49% ਦਾ ਵਾਧਾ ਦਿਖਾਉਂਦੀ ਹੈ
ਭਾਰਤ ਵਿੱਚ 2020—21 ਦੌਰਾਨ ਕਣਕ ਦੀ ਬਰਾਮਦ ਵਿੱਚ 727% ਅਤੇ (ਗੈਰ ਬਾਸਮਤੀ) ਚੌਲਾਂ ਵਿੱਚ 132% ਦਾ ਵੱਡਾ ਵਾਧਾ ਹੋਇਆ ਹੈ
Posted On:
21 APR 2021 3:18PM by PIB Chandigarh
ਭਾਰਤ ਵਿੱਚ ਖੇਤੀਬਾੜੀ ਉਤਪਾਦਾਂ ਦਾ ਕਈ ਸਾਲਾਂ ਤੋਂ ਲਗਾਤਾਰ ਵਪਾਰ ਵਿੱਚ ਵਾਧਾ ਚੱਲ ਰਿਹਾ ਹੈ । ਭਾਰਤ ਦੀ ਖੇਤੀਬਾੜੀ ਅਤੇ ਹੋਰ ਬਰਾਮਦ 2019—20 ਦੌਰਾਨ 2.52 ਲੱਖ ਕਰੋੜ ਅਤੇ ਦਰਾਮਦ 1.47 ਲੱਖ ਕਰੋੜ ਰੁਪਏ ਸੀ । ਇੱਥੋਂ ਤੱਕ ਕੀ ਮਹਾਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਭਾਰਤ ਨੇ ਵਿਸ਼ਵ ਪੂਰਤੀ ਚੇਨ ਵਿੱਚ ਨਾ ਵਿਘਨ ਪਾਉਣ ਦਾ ਖਿਆਲ ਰੱਖਿਆ ਅਤੇ ਆਪਣੀ ਦਰਾਮਦ ਵਧਾਉਂਦਾ ਰਿਹਾ । ਖੇਤੀਬਾੜੀ ਤੇ ਸੰਬੰਧਤ ਵਸਤਾਂ ਦੀ ਅਪ੍ਰੈਲ 2020 ਤੋਂ ਫਰਵਰੀ 2021 ਤੱਕ ਬਰਾਮਦ ਪਿਛਲੇ ਸਾਲ ਇਸੇ ਸਮੇਂ ਵਿੱਚ 2.31 ਲੱਖ ਕਰੋੜ ਦੇ ਮੁਕਾਬਲੇ 2.74 ਲੱਖ ਕਰੋੜ ਸੀ , ਜੋ 18.49% ਦੇ ਵਾਧੇ ਦਾ ਸੰਕੇਤ ਕਰਦੀ ਹੈ ।
ਵਸਤਾਂ ਜਿਹਨਾਂ ਨੇ ਬਰਾਮਦ ਵਿੱਚ ਮਹੱਤਵਪੂਰਨ ਸਕਾਰਾਤਮਕ ਵਾਧਾ ਦਰਜ ਕੀਤਾ , ਉਹ ਸਨ — ਕਣਕ , ਹੋਰ ਅਨਾਜ , ਚੌਲ (ਗੈਰ ਬਾਸਮਤੀ) , ਸੋਇਆਬੀਨ , ਮਿਰਚ ਮਸਾਲੇ , ਖੰਡ , ਕੱਚੀ ਕਪਾਹ , ਤਾਜ਼ਾ ਸਬਜ਼ੀਆਂ , ਪ੍ਰੋਸੈਸਡ ਸਬਜ਼ੀਆਂ ਤੇ ਐਲਕੋਹੋਲਿਕ ਬੈਵਰੇਜੇਸ ਆਦਿ ।
ਕਣਕ ਤੇ ਹੋਰ ਅਨਾਜਾਂ ਨੇ ਪਿਛਲੇ ਸਾਲ ਵਿੱਚ ਬਹੁਤ ਵੱਡਾ ਵਾਧਾ ਦਰਜ ਕੀਤਾ ਹੈ ਅਤੇ ਇਹ 425 ਕਰੋੜ ਤੋਂ ਵੱਧ ਕੇ 3,283 ਕਰੋੜ ਅਤੇ 1,318 ਕਰੋੜ ਤੋਂ ਵੱਧ ਕੇ 4,542 ਕਰੋੜ ਰੁਪਏ ਕ੍ਰਮਵਾਰ ਹੋਇਆ ਹੈ । ਮੁਲਕਾਂ ਵੱਲੋਂ ਵਿਸ਼ੇਸ਼ ਮੰਗ ਤੇ ਐੱਨ ਏ ਐੱਫ ਈ ਡੀ ਨੇ ਅਫਗਾਨਿਸਤਾਨ ਨੂੰ 50,000 ਮੀਟ੍ਰਿਕ ਟਨ ਅਤੇ ਲੇਬਨਾਨ ਨੂੰ 40,000 ਮੀਟ੍ਰਿਕ ਟਨ ਕਣਕ ਬਰਾਮਦ ਕੀਤੀ ਹੈ । ਇਹ ਬਰਾਮਦ ਜੀ ਟੂ ਜੀ ਪ੍ਰਬੰਧ ਹੇਠਾਂ ਕੀਤੀ ਗਈ । ਭਾਰਤ ਦੀ ਕਣਕ ਬਰਾਮਦ ਵਿੱਚ 727% ਦਾ ਵੱਡਾ ਵਾਧਾ ਵੇਖਿਆ ਗਿਆ ਹੈ ।
ਮੁਲਕ ਨੇ (ਗੈਰ ਬਾਸਮਤੀ) ਚੌਲਾਂ ਦੀ ਬਰਾਮਦ ਵਿੱਚ ਵੀ 132% ਦਾ ਮਹੱਤਵਪੂਰਨ ਵਾਧਾ ਦੇਖਿਆ ਹੈ । ਗੈਰ ਬਾਸਮਤੀ ਚੌਲਾਂ ਦੀ ਬਰਾਮਦ 2019—20 ਵਿੱਚ 13,030 ਕਰੋੜ ਤੋਂ ਵੱਧ ਕੇ 2020—21 ਵਿੱਚ 30,277 ਕਰੋੜ ਹੋਈ ਹੈ । ਬਰਾਮਦ ਵਿੱਚ ਇਹ ਵਾਧਾ ਕਈ ਕਾਰਨਾਂ ਕਰਕੇ ਹੋਇਆ ਹੈ । ਮੁੱਖ ਤੌਰ ਤੇ ਭਾਰਤ ਨੇ ਨਵੇਂ ਬਜ਼ਾਰਾਂ ਤੇ ਕਬਜ਼ਾ ਕੀਤਾ ਹੈ , ਜਿਵੇਂ ਤਿਮੋਰ ਲੇਸਤੇ , ਪਾਪੂਆ ਨੀ ਗਿੰਨੀ , ਬ੍ਰਾਜ਼ੀਲ , ਚਿੱਲੀ , ਹੋਮਾ , ਪੋਰਟੋਰੀਕੋ ਇਹ ਬਰਾਮਦ ਟੋਗ , ਸੀਨੇਗਲ , ਮਲੇਸ਼ੀਆ , ਮੈਡਗਾਸਕਰ , ਇਰਾਕ , ਬੰਗਲਾਦੇਸ਼ , ਮੌਜ਼ਮਵੀਕ , ਵਿਅਤਨਾਮ , ਤੰਜਾਨੀਆ ਰਿਪ ਅਤੇ ਮੈਡਗਾਸਕਰ ਨੂੰ ਵੀ ਕੀਤੀ ਗਈ ਹੈ ।
ਭਾਰਤ ਦੀ ਸੋਇਆਬੀਨ ਬਰਾਮਦ 132% ਵਧੀ ਹੈ । ਸੋਇਆਬੀਨ ਦੀ ਬਰਾਮਦ 2019—20 ਵਿੱਚ 3,087 ਕਰੋੜ ਤੋਂ ਵੱਧ ਕੇ 2020—21 ਵਿੱਚ 7,224 ਕਰੋੜ ਹੋ ਗਈ ਹੈ । ਖੇਤੀਬਾੜੀ ਤੇ ਸੰਬੰਧਤ ਵਸਤਾਂ ਦੀ ਟੋਕਰੀ ਨੇ ਵੀ ਅਪ੍ਰੈਲ 2020 ਤੋਂ ਫਰਵਰੀ 2021 ਤੱਕ 2019—20 ਵਿੱਚ ਇਸੇ ਸਮੇਂ ਦੇ ਮੁਕਾਬਲੇ ਮਹੱਤਵਪੂਰਨ ਵਾਧਾ ਦੇਖਿਆ ਹੈ । 2019—20 ਵਿੱਚ ਮਸਾਲਿਆਂ ਦੀ ਬਰਾਮਦ 23,562 ਕਰੋੜ ਰੁਪਏ ਦੀ ਸੀ ਜਦਕਿ 2020—21 ਵਿੱਚ ਇਹ ਵੱਧ ਕੇ 26,527 ਕਰੋੜ ਰੁਪਏ ਹੋ ਗਈ । ਇਸ ਵਿੱਚ 11.44% ਦਾ ਵਾਧਾ ਹੋਇਆ ਹੈ । ਕੱਚੀ ਕਪਾਹ (6,771 ਕਰੋੜ ਤੋਂ 13,373 ਕਰੋੜ ਰੁਪਏ : ਵਾਧਾ 67.96%) ਤਾਜ਼ਾ ਸਬਜ਼ੀਆਂ (4,067 ਕਰੋੜ ਤੋਂ 4,780 ਕਰੋੜ ਰੁਪਏ : ਵਾਧਾ 17.54%) ਅਤੇ ਪ੍ਰੋਸੈਸਡ ਸਬਜ਼ੀਆਂ (1,994 ਕਰੋੜ ਤੋਂ 2,846 ਕਰੋੜ ਰੁਪਏ : ਵਾਧਾ 62.69%) ਆਦਿ ।
ਖੇਤੀਬਾੜੀ ਤੇ ਸੰਬੰਧਤ ਵਸਤਾਂ ਦੀ ਦਰਾਮਦ ਅਪ੍ਰੈਲ 2020 ਤੋਂ ਫਰਵਰੀ 2021 ਦੌਰਾਨ 1,41,034.25 ਕਰੋੜ ਰੁਪਏ ਸੀ ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 1,37,014.39 ਕਰੋੜ ਰੁਪਏ ਸੀ । ਇਵੇਂ ਇਸ ਵਿੱਚ ਮਾਮੂਲੀ ਵਾਧਾ 2.93% ਵੇਖਿਆ ਗਿਆ ।
ਕੋਵਿਡ 19 ਦੇ ਬਾਵਜੂਦ ਖੇਤੀਬਾੜੀ ਵਿੱਚ ਵਪਾਰ ਦਾ ਸੰਤੂਲਨ ਅਪ੍ਰੈਲ 2020 ਤੋਂ ਫਰਵਰੀ 2021 ਦੌਰਾਨ ਅਨੁਕੂਲ ਰੂਪ ਵਿੱਚ ਵਧਿਆ ਹੈ ਅਤੇ ਇਹ 2019—20 ਦੌਰਾਨ 93,907.76 ਕਰੋੜ ਰੁਪਏ ਸੀ ਜਦਕਿ ਇਸ ਦੇ ਮੁਕਾਬਲੇ ਅਪ੍ਰੈਲ 2020 ਤੋਂ ਫਰਵਰੀ 2021 ਤੱਕ 1,32,579.69 ਕਰੋੜ ਰੁਪਏ ਹੈ ।
https://static.pib.gov.in/WriteReadData/specificdocs/documents/2021/apr/doc202142121.pdf
https://static.pib.gov.in/WriteReadData/specificdocs/documents/2021/apr/doc202142141.pdf
*****************
ਏ ਪੀ ਐੱਸ / ਜੇ ਕੇ
(Release ID: 1713293)
Visitor Counter : 257