ਰੱਖਿਆ ਮੰਤਰਾਲਾ

ਲੈਂਡ ਵਾਰਫੇਅਰ ਸਟੱਡੀਜ਼ ਲਈ ਕੇਂਦਰ (ਕਲਾਜ਼) ਨੇ ਸੈਨਿਕ ਅਧਿਆਕਾਰੀਆਂ ਲਈ ਪੀਐਚਡੀ ਪ੍ਰੋਗਰਾਮ ਸ਼ੁਰੂ ਕੀਤਾ

Posted On: 19 APR 2021 6:01PM by PIB Chandigarh

ਸੈਂਟਰ ਫਾਰ ਲੈਂਡ ਵਾਰਫੇਅਰ ਸਟੱਡੀਜ਼ (ਸੀਐਲਡਬਲਯੂਐੱਸ), ਇਕ ਖ਼ੁਦਮੁਖਤਿਆਰੀ ਥਿੰਕ ਟੈਂਕ ਨੇ ਭਾਰਤੀ ਸੈਨਾ ਦੀ ਸਰਪ੍ਰਸਤੀ ਹੇਠ ਮਨੀਪਾਲ ਅਕੈਡਮੀ ਆਫ਼ ਹਾਇਰ ਐਜੂਕੇਸ਼ਨ (ਐਮਏਐਚਈ), ਮੰਗਲੌਰ, ਜੋ ਪਹਿਲਾਂ ਮਨੀਪਲ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਸੀ, ਨਾਲ ਮਿਲ ਕੇ ਸੈਨਿਕ ਅਧਿਕਾਰੀਆਂ ਲਈ ਪੀਐਚਡੀ ਪ੍ਰੋਗਰਾਮ ਸ਼ੁਰੂ ਕਰਨ ਦੀ ਸਾਂਝੀ ਪਹਿਲ ਕੀਤੀ ਹੈ। ਕਲਾਜ਼ ਨੇ ਅਧਿਕਾਰੀਆਂ ਦੀ ਪੇਸ਼ੇਵਰ ਸੈਨਿਕ ਸਿੱਖਿਆ (ਪੀਐੱਮਈ) ਨੂੰ ਹੋਰ ਵਧਾਉਣ ਲਈ ਇਹ ਪਹਿਲਕਦਮੀ ਕੀਤੀ ਹੈ ਜੋ ਜ਼ਾਹਿਰ ਤੌਰ ਤੇ ਦੇਸ਼ ਨੂੰ ਸਬੰਧਤ ਡੋਮੇਨਾਂ ਵਿੱਚ ਸੈਨਿਕ ਨੇਤਾਵਾਂ ਨੂੰ ਡੂੰਘਾਈ ਵਿੱਚ ਵਧੀਆ ਤਰੀਕੇ ਨਾਲ ਗਿਆਨ ਉਪਲਬਧ ਕਰਾਏਗਾ ਜਿਸ ਨਾਲ ਦੇਸ਼ ਨੂੰ ਲਾਭ ਹੋਵੇਗਾ।

ਇਸ ਪਹਿਲਕਦਮੀ ਤਹਿਤ ਕਲਾਜ਼ ਨੂੰ ਮਾਹੇ (ਐਮਏਐਚਈ) ਦੇ ਇੱਕ ਉਪ ਕੇਂਦਰ ਵੱਜੋਂ ਮਾਨਤਾ ਦਿੱਤੀ ਗਈ ਹੈ ਜਿਸ ਦੇ ਗੁਣ ਕਾਰਨ ਕਲਾਜ਼ ਦੇ ਪੰਜ ਫੈਕਲਟੀ ਸਬ ਸੁਪਰਵਾਈਜ਼ਰ ਵਜੋਂ ਕੰਮ ਕਰਨਗੇ। ਕਲਾਜ਼ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਵੀ ਕਰੇਗੀ ਅਤੇ ਲਾਜ਼ਮੀ ਖੋਜ ਵਿਧੀ ਕਲਾਸਾਂ ਦਾ ਆਯੋਜਨ ਕਰੇਗੀ, ਜੋ ਯੂਜੀਸੀ ਅਤੇ ਮਾਹੇ (ਐਮਏਐਚਈ) ਮੰਗਲੌਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਵੇਗੀ।

ਪਹਿਲਕਦਮੀ ਨਾਲ ਸਬੰਧਤ ਸਾਰੇ ਵੇਰਵੇ ਅਰਜ਼ੀ ਫਾਰਮ ਦੇ ਨਾਲ ਯੂਨਿਵਰਸਿਟੀ ਸੇਲ '' ਦੇ ਸਿਰਲੇਖ ਹੇਠ ਕਲਾਜ਼ ਵੈਬਸਾਈਟ (https://www.claws.in/) ਤੇ ਉਪਲਬਧ ਹਨ। ਇਛੁੱਕ ਉਮੀਦਾਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵਿਧੀਵਤ ਰੂਪ ਨਾਲ ਭਰੇ ਬਿਨੈ-ਪੱਤਰ ਹਰ ਹਾਲਤ ਵਿੱਚ 30 ਜੂਨ 2021 ਤੱਕ ਭੇਜ ਦੇਣ।

--------------------------------------

ਏ ਏ/ਬੀ ਐਸ ਸੀ


(Release ID: 1712743) Visitor Counter : 177