ਰੱਖਿਆ ਮੰਤਰਾਲਾ

ਗੈਲੇਂਟਰੀ ਅਵਾਰਡਸ ਪੋਰਟਲ ਵਲੋਂ ਇਨੋਵੇਟਿਵ ਟ੍ਰਿਬਯੂਟਸ ਟੂ ਬਰੇਵ ਹਾਰਟਸ ਮੁਕਾਬਲੇ ਆਯੋਜਿਤ


ਗੈਲੇਂਟਰੀ ਅਵਾਰਡਸ ਵਿਜੇਤਾਵਾਂ ਨੂੰ ਅਨੋਖੀ ਸ਼ਰਧਾਂਜਲੀ ਦੇਣ ਲਈ ਪੂਰੇ ਭਾਰਤ ਤੋਂ ਉਮੀਦਵਾਰਾਂ ਨੂੰ ਸੱਦਾ ਦਿਤਾ ਗਿਆ

Posted On: 18 APR 2021 9:55AM by PIB Chandigarh

ਦੇਸ਼ ਦੇ ਗੈਲੇਂਟਰੀ ਅਵਾਰਡਸ ਵਿਜੇਤਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਰਾਸ਼ਟਰੀ ਯਾਦਗਾਰ ਵਿੱਚ ਸਭ ਤੋਂ ਵਿਸ਼ੇਸ਼ ਸਥਾਨ ਮਿਲਣਾ ਚਾਹੀਦਾ ਹੈ ਗੈਲੇਂਟਰੀ ਅਵਾਰਡਸ ਪੋਰਟਲ (www.gallantryawards.gov.in) ਦੇਸ਼ ਦੇ ਗੈਲੇਂਟਰੀ ਅਵਾਰਡਸ ਵਿਜੇਤਾਵਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਭਾਰਤ ਦੇ ਆਗੂ ਆਨਲਾਇਨ ਪਲੇਟਫਾਰਮ ਦੇ ਤੌਰਤੇ ਕੰਮ ਕਰਦਾ ਹੈ

ਗੈਲੇਂਟਰੀ ਅਵਾਰਡਸ ਪੋਰਟਲ ਨੇ ਇਨੋਵੇਟਿਵ ਟ੍ਰਿਬਿਊਟਸ ਟੂ ਬਰੇਵ ਹਾਰਟਸ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਇਸ ਵਿੱਚ ਦੇਸ਼ ਦੇ ਗੈਲੇਂਟਰੀ ਅਵਾਰਡਸ ਵਿਜੇਤਾਵਾਂ ਨੂੰ ਅਨੋਖੀ ਸ਼ਰਧਾਂਜਲੀ ਦੇਣ ਲਈ ਪੂਰੇ ਭਾਰਤ ਤੋਂ ਉਮੀਦਵਾਰਾਂ ਨੂੰ ਸੱਦਾ ਦਿਤਾ ਗਿਆ ਇਸ ਮੁਕਾਬਲੇ ਦਾ ਉਦੇਸ਼ ਗੈਲੇਂਟਰੀ ਅਵਾਰਡਸ ਵਿਜੇਤਾਵਾਂ ਲਈ ਸ਼ਰਧਾਂਜਲੀ ਸੰਦੇਸ਼ਾਂ ਦੀ ਇੱਕ ਲੜੀ ਤਿਆਰ ਕਰਨਾ ਹੈ ਇਹ ਮੁਕਾਬਲਾ 15 ਅਪ੍ਰੈਲ ਤੋਂ 15 ਮਈ 2021 ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ

ਇਸ ਮੁਕਾਬਲੇ ਤਹਿਤ ਪ੍ਰਾਪਤ ਐਪਲੀਕੇਸ਼ਨਾਂ ਦਾ ਮੁਲੰਕਣ ਰਚਨਾਤਮਕਤਾ, ਮੌਲਿਕਤਾ, ਰਚਨਾ ਕੌਸ਼ਲ ਅਤੇ ਸਰਲਤਾ ਵਰਗੇ ਤੱਥਾਂ ਦੇ ਆਧਾਰਤੇ ਕੀਤਾ ਜਾਵੇਗਾ ਨਾਲ ਹੀ ਇਹ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਵਿੱਚ ਗੈਲੇਂਟਰੀ ਅਵਾਰਡਸ ਪੋਰਟਲ ਦੇ ਦਿ੍ਸ਼ਟੀਕੋਣ ਅਤੇ ਉਦੇਸ਼ਾਂ ਨੂੰ ਕਿਸ ਪ੍ਰਕਾਰ ਪ੍ਰਗਟ ਕੀਤਾ ਗਿਆ ਹੈ ਇਸ ਮੁਕਾਬਲੇ ਦੇ ਵਿਜੇਤਾਵਾਂ ਦੀ ਸੂਚੀ ਗੈਲੇਂਟਰੀ ਅਵਾਰਡਸ ਪੋਰਟਲ ਅਤੇ ਇਸਤੋਂ ਸੰਬੰਧਤ ਸੋਸ਼ਲ ਮੀਡਿਆ ਚੈਨਲਾਂਤੇ ਪ੍ਰਕਾਸ਼ਿਤ ਕੀਤੀ ਜਾਵੇਗੀ ਇਸ ਦੇ ਵਿਜੇਤਾਵਾਂ ਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ 2022 ਵਿੱਚ ਮੌਜੂਦ ਰਹਿਣ ਦਾ ਮੌਕਾ ਦਿੱਤਾ ਜਾਵੇਗਾ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਕ੍ਰਿਪਾ ਇਸ ਲਿੰਕਤੇ ਜਾਓ : https://www.gallantryawards.gov.in/single_challenge/event/46


ਗੈਲੇਂਟਰੀ ਅਵਾਰਡਸ ਪੋਰਟਲ ਇੱਕ ਡਾਇਨਮਿਕ, ਇੰਟਰੈਕਟਿਵ ਅਤੇ ਸਹਯੋਗੀ ਪਲੇਟਫਾਰਮ ਦੇ ਰੂਪ ਵਿੱਚ ਕਾਰਜ ਕਰਦਾ ਹੈ ਜਿਸਦਾ ਉਦੇਸ਼ ਨਾਗਰਿਕਾਂ ਵਿੱਚ ਦੇਸਭਗਤੀ, ਸ਼ਰਧਾ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਨਾ ਹੈ ਇਹ ਪੋਰਟਲ ਨਾਗਰਿਕਾਂ ਨੂੰ ਦੇਸ਼ ਦੇ ਗੈਲੇਂਟਰੀ ਅਵਾਰਡਸ ਵਿਜੇਤਾਵਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਦੀ ਸਹੂਲਤ ਪ੍ਰਦਾਨ ਕਰਦਾ ਹੈ
 

*************************


ਏਬੀਬੀ/ਕੇਏ/ਡੀਕੇ/ਐਸਏਵੀਵੀਵਾਈ/ਏਡੀਏ



(Release ID: 1712599) Visitor Counter : 175