ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਦੌਰਾਨ 26 ਲੱਖ ਤੋਂ ਵੱਧ ਵੈਕਸੀਨੇਸ਼ਨ ਖੁਰਾਕਾਂ ਨਾਲ ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 12 ਕਰੋੜ ਤੋਂ ਵੱਧ ਪਹੁੰਚੀ
ਸਿਰਫ 92 ਦਿਨਾਂ ਦੌਰਾਨ 12 ਕਰੋੜ ਟੀਕਾਕਰਨ ਖੁਰਾਕਾਂ ਦੇ ਨਾਲ, ਭਾਰਤ ਦੁਨੀਆ ਭਰ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਅਜਿਹਾ ਕਰਨ ਵਾਲਾ ਦੇਸ਼ ਬਣਿਆ
ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਵੱਲੋਂ ਇਕੱਲੇ ਤੌਰ 'ਤੇ ਹੀ 1 ਕਰੋੜ ਤੋਂ ਵੱਧ ਟੀਕੇ ਲਗਵਾਏ ਗਏ ਹਨ
79 ਫੀਸਦ ਤੋਂ ਵੱਧ ਨਵੇਂ ਮਾਮਲੇ 10 ਸੂਬਿਆਂ ਚੋਂ ਰਿਪੋਰਟ ਹੋਏ ਹਨ
Posted On:
18 APR 2021 11:32AM by PIB Chandigarh
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 12 ਕਰੋੜ ਨੂੰ ਪਾਰ ਕਰ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 18,15,325 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 12,26,22,590 ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਨ੍ਹਾਂ ਵਿੱਚ 91,28,146 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 57,08,223 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,12,33,415 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 55,10,238 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 4,55,94,522 (ਪਹਿਲੀ ਖੁਰਾਕ ) ਅਤੇ 38,91,294 (ਦੂਜੀ ਖੁਰਾਕ), ਅਤੇ 45 ਸਾਲ ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 4,04,74,993 (ਪਹਿਲੀ ਖੁਰਾਕ) ਅਤੇ 10,81,759 (ਦੂਜੀ ਖੁਰਾਕ) ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ 60 ਸਾਲ
|
60 ਸਾਲ ਤੋਂ ਵੱਧ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
91,28,146
|
57,08,223
|
1,12,33,415
|
55,10,238
|
4,04,74,993
|
10,81,759
|
4,55,94,522
|
38,91,294
|
12,26,22,590
|
ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 59.5 ਫੀਸਦ ਖੁਰਾਕਾਂ ਅੱਠ ਰਾਜਾਂ ਵਿੱਚ ਦਿੱਤੀਆਂ ਗਈਆਂ ਹਨ। ਚਾਰ ਰਾਜ- ਗੁਜਰਾਤ (1,03,37,448), ਮਹਾਰਾਸ਼ਟਰ (1,21,39,453), ਰਾਜਸਥਾਨ (1,06,98,771) ਅਤੇ ਉੱਤਰ ਪ੍ਰਦੇਸ਼ (1,07,12,739) ਨੇ ਉਨ੍ਹਾਂ ਸੂਬਿਆਂ ਦੀ ਕੁੱਲ ਆਬਾਦੀ ਵਿੱਚੋਂ ਹੁਣ ਤੱਕ ਹਰ ਇੱਕ ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਹੈ । ਗੁਜਰਾਤ ਨੇ 16 ਅਪ੍ਰੈਲ ਨੂੰ 1 ਕਰੋੜ ਟੀਕਾਕਰਨ ਦਾ ਅੰਕੜਾ ਹਾਸਲ ਕਰ ਲਿਆ ਸੀ, ਜਦੋਂ ਕਿ ਬਾਕੀ ਦੇ ਤਿੰਨ ਰਾਜਾਂ ਨੇ 14 ਅਪ੍ਰੈਲ ਨੂੰ ਟੀਕੇ ਪੂਰੇ ਕੀਤੇ ਜਦੋਂ ਕਿ ਬਾਕੀ ਤਿੰਨ ਰਾਜਾਂ ਨੇ 14 ਅਪ੍ਰੈਲ ਨੂੰ ਇਸ ਨੂੰ ਅੰਕੜੇ ਨੂੰ ਪ੍ਰਾਪਤ ਕੀਤਾ ਹੈ ।
ਸਿਰਫ 92 ਦਿਨਾਂ ਦੌਰਾਨ 12 ਕਰੋੜ ਟੀਕਾਕਰਨ ਖੁਰਾਕਾਂ ਦੇ ਨਾਲ, ਭਾਰਤ ਦੁਨੀਆ ਭਰ ਵਿੱਚ ਅਜਿਹਾ ਸਭ ਤੋਂ ਤੇਜ਼ ਰਫ਼ਤਾਰ ਨਾਲ ਕਰਨ ਵਾਲਾ ਦੇਸ਼ ਬਣਿਆ ਹੈ । ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ ਜਿਸ ਨੇ ਅਜਿਹਾ ਕਰਨ ਵਿੱਚ 97 ਦਿਨ ਅਤੇ ਚੀਨ ਨੇ (108 ਦਿਨ) ਦਾ ਸਮਾਂ ਲਗਾਇਆ ।
ਪਿਛਲੇ 24 ਘੰਟਿਆਂ ਦੌਰਾਨ 26 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ ।
ਟੀਕਾਰਕਨ ਮੁਹਿੰਮ ਦੇ 92 ਦਿਨ (17 ਅਪ੍ਰੈਲ, 2021) ਨੂੰ 26,84,956 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ ਜਿਸ ਵਿੱਚੋਂ 20,22,599 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 39,998 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ ਅਤੇ 6,62,357 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।
ਤਾਰੀਖ: 17 ਅਪ੍ਰੈਲ, 2021 (92 ਵੇਂ ਦਿਨ)
|
ਸਿਹਤ ਸੰਭਾਲ
ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲ
|
60 ਸਾਲਾਂ ਤੋਂ ਵੱਧ
|
ਕੁੱਲ ਪ੍ਰਾਪਤੀ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
ਪਹਿਲੀ
ਖੁਰਾਕ
|
ਦੂਜੀ
ਖੁਰਾਕ
|
22,717
|
37,405
|
89,353
|
1,01,666
|
12,51,018
|
1,20,249
|
6,59,511
|
4,03,037
|
20,22,599
|
6,62,357
|
ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ । ਪਿਛਲੇ 24 ਘੰਟਿਆਂ ਦੌਰਾਨ 2,61,500 ਨਵੇਂ ਕੇਸ ਦਰਜ ਕੀਤੇ ਗਏ ਹਨ।
10 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਗੁਜਰਾਤ, ਤਾਮਿਲਨਾਡੂ ਅਤੇ ਰਾਜਸਥਾਨ ਸ਼ਾਮਿਲ ਹਨ, ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 78.56 ਫੀਸਦ ਮਾਮਲਿਆਂ ਦਾ ਯੋਗਦਾਨ ਪਾ ਰਹੇ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸ 67,123 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ 27,334 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ, ਦਿੱਲੀ ਵਿੱਚ 24,375 ਨਵੇਂ ਕੇਸ ਸਾਹਮਣੇ ਆਏ ਹਨ।
ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, 16 ਸੂਬੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦਾ ਰੁਝਾਨ ਦਰਸਾ ਰਹੇ ਹਨ ।
ਹੇਠਾਂ ਦਿੱਤਾ ਗਿਆ ਗ੍ਰਾਫ ਭਾਰਤ ਵਿੱਚ ਰੋਜ਼ਾਨਾ ਟੈਸਟਾਂ ਅਤੇ ਰੋਜ਼ਾਨਾ ਪੋਜ਼ੀਟੀਵਿਟੀ ਦਰ ਦੇ ਰੁਝਾਨ ਨੂੰ ਦਰਸਾਉਂਦਾ ਹੈ। ਪਿਛਲੇ 12 ਦਿਨਾਂ ਦੌਰਾਨ ਰੋਜ਼ਾਨਾ ਪੋਜ਼ੀਟੀਵਿਟੀ ਦਰ 8.00 ਫ਼ੀਸਦ ਤੋਂ ਦੁੱਗਣੀ ਹੋ ਕੇ 16.69 ਫ਼ੀਸਦ ਹੋ ਗਈ ਹੈ।
ਪਿਛਲੇ ਇਕ ਮਹੀਨੇ ਦੌਰਾਨ ਕੌਮੀ ਹਫਤਾਵਾਰੀ ਪੋਜ਼ੀਟੀਵਿਟੀ ਦਰ 3.05 ਫ਼ੀਸਦ ਤੋਂ ਵਧ ਕੇ 13.54 ਫ਼ੀਸਦ ਹੋ ਗਈ ਹੈ। ਛੱਤੀਸਗੜ੍ਹ ਵਿੱਚ ਰਾਜਾਂ ਸਾਰੇ ਰਾਜਾਂ 'ਚੋਂ ਸਭ ਤੋਂ ਵੱਧ ਹਫਤਾਵਾਰੀ ਪੋਜ਼ੀਟਿਵਿਟੌ ਦਰ 30.38 ਫੀਸਦ ਦਰਜ ਕੀਤੀ ਗਈ ਹੈ ।
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 18,01,316 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 12.18 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 1,21,576 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।
ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੇਰਲ 5 ਅਜਿਹੇ ਸੂਬੇ ਹਨ ਜਿਹੜੇ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 65.02 ਫੀਸਦ ਦਾ ਯੋਗਦਾਨ ਪਾ ਰਹੇ ਹਨ । ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਇਕੱਲੇ ਮਹਾਰਾਸ਼ਟਰ ਵੱਲੋਂ 38.09 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ ।
ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,28,09,643 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 86.62 ਫੀਸਦ ਦਰਜ ਕੀਤੀ ਜਾ ਰਹੀ ਹੈ ।
ਪਿਛਲੇ 24 ਘੰਟਿਆਂ ਦੌਰਾਨ 1,38,423 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 1,501 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਨਵੀਆਂ ਦਰਜ ਮੌਤਾਂ ਵਿੱਚ 10 ਸੂਬਿਆਂ ਵੱਲੋਂ 82.94 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (419) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ ਰੋਜ਼ਾਨਾ 167 ਮੌਤਾਂ ਦਰਜ ਕੀਤੀਆਂ ਗਈਆਂ ਹਨ ।
9 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ।
ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਮੇਘਾਲਿਆ, ਤ੍ਰਿਪੁਰਾ, ਸਿੱਕਮ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ।
****
ਐਮ ਵੀ
(Release ID: 1712551)
Visitor Counter : 216