ਰਸਾਇਣ ਤੇ ਖਾਦ ਮੰਤਰਾਲਾ
ਕੇਂਦਰ ਸਰਕਾਰ ਮਹਾਰਾਸ਼ਟਰ ਨੂੰ ਹਰੇਕ ਢੰਗ ਨਾਲ ਰੇਮਡੀਸਿਵਰ ਦੀ ਸਪਲਾਈ ਵਿੱਚ ਸਹਿਯੋਗ ਦੇ ਰਹੀ ਹੈ : ਸ਼੍ਰੀ ਮਨਸੁਖ ਮਾਂਡਵੀਯਾ
Posted On:
17 APR 2021 5:05PM by PIB Chandigarh
ਕੇਂਦਰੀ ਰਸਾਇਣ ਤੇ ਖ਼ਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਮਹਾਰਸ਼ਟਰ ਸਰਕਾਰ ਦੇ ਅਧਿਕਾਰੀਆਂ ਨਾਲ ਸਰਗਰਮ ਸੰਪਰਕ ਵਿੱਚ ਹੈ ਅਤੇ ਹਰੇਕ ਢੰਗ ਨਾਲ ਰੇਮਡੀਸਿਵਰ ਦੀ ਸਪਲਾਈ ਵਿੱਚ ਸਹਿਯੋਗ ਦੇ ਰਹੀ ਹੈ । ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਮਹਾਰਾਸ਼ਰ ਸਰਕਾਰ ਵੱਲੋਂ ਇਸ ਤੋਂ ਉਲਟ ਦੋਸ਼ ਲਾਉਣ ਵਾਲੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।
ਮੰਤਰੀ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਇਸ ਦਾ ਉਤਪਾਦਨ ਦੁੱਗਣਾ ਕਰ ਰਹੀ ਹੈ ਅਤੇ 12/04/2021 ਤੋਂ 20 ਹੋਰ ਪਲਾਂਟਾਂ ਨੂੰ ਉਤਪਾਦਨ ਸਮਰੱਥਾ ਵਧਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ । ਮਹਾਰਾਸ਼ਟਰ ਦੇ ਲੋਕਾਂ ਨੂੰ ਰੇਮਡੀਸਿਵਰ ਦੀ ਉਚਿੱਤ ਸਪਲਾਈ ਯਕੀਨੀ ਬਣਾਉਣਾ ਹੀ ਕੇਂਦਰ ਸਰਕਾਰ ਦੀ ਤਰਜੀਹ ਹੈ ।
ਸਰਕਾਰੀ ਰਿਕਾਰਡ ਅਨੁਸਾਰ ਈ ਓ ਯੂ ਵਿੱਚ ਕੇਵਲ ਇੱਕ ਇਕਾਈ ਹੈ ਅਤੇ ਐੱਸ ਈ ਜ਼ੈੱਡ ਵਿੱਚ ਇੱਕ । ਸਰਕਾਰ ਨੇ ਸਾਰੇ ਰੇਮਡੀਸਿਵਰ ਉਤਪਾਦਕਾਂ ਤੱਕ ਪਹੁੰਚ ਕੀਤੀ ਹੈ ਅਤੇ ਕਿਤੇ ਵੀ ਕੋਈ ਖੇਪ ਰੁਕੀ ਨਹੀਂ ਹੈ ।
ਮੰਤਰੀ ਨੇ ਸਬੰਧਤ ਲੋਕਾਂ ਨੂੰ ਇਨ੍ਹਾਂ 16 ਕੰਪਨੀਆਂ ਦੀ ਸੂਚੀ , ਭੰਡਾਰਨ ਦੀ ਉਪਲਬਧਤਾ ਅਤੇ ਉਨ੍ਹਾਂ ਨਾਲ ਡਬਲਿਊ ਐੱਚ ਓ / ਜੀ ਐੱਮ ਪੀ ਨੂੰ ਸਾਂਝਾ ਕਰਨ ਲਈ ਬੇਨਤੀ ਕੀਤੀ ਹੈ । ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਦੀ ਸਹਾਇਤਾ ਲਈ ਸਭ ਕੁਝ ਕਰਨ ਲਈ ਵਚਨਬੱਧ ਹੈ ।
*************************
ਐੱਮ ਸੀ / ਕੇ ਪੀ / ਏ ਕੇ
(Release ID: 1712503)
Visitor Counter : 162