ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਪ੍ਰਾਹੁਣਾਚਾਰੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤ ਕਰਨ ਲਈ ਔਨਲਾਈਨ ਟਰੈਵਲ ਕੰਪਨੀਆਂ ਨਾਲ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ

Posted On: 16 APR 2021 1:14PM by PIB Chandigarh

 ਪ੍ਰਾਹੁਣਚਾਰੀ ਅਤੇ ਟੂਰਿਜ਼ਮ ਉਦਯੋਗ ਨੂੰ, ਖਾਸ ਤੌਰ 'ਤੇ ਮਹਾਮਾਰੀ ਦੇ ਸਮੇਂ ਵਿੱਚ ਮਜ਼ਬੂਤ ਕਰਨ ਦੇ ਆਪਣੇ ਚੱਲ ਰਹੇ ਯਤਨਾਂ ਵਿੱਚ, ਟੂਰਿਜ਼ਮ ਮੰਤਰਾਲੇ ਨੇ 15 ਅਪ੍ਰੈਲ 2021 ਨੂੰ ਕਲੀਅਰਟ੍ਰਿਪ ਅਤੇ ਈਜ਼ ਮਾਈ ਟ੍ਰਿਪ ਕੰਪਨੀਆਂ ਨਾਲ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ।

C:\Users\user\Desktop\narinder\2021\April\12 April\image001CO62.jpg

 ਇਸ ਸਮਝੌਤੇ ਦਾ ਮੁੱਢਲਾ ਉਦੇਸ਼ ਓਟੀਏ ਪਲੇਟਫਾਰਮ 'ਤੇ ਸਾਥੀ-SAATHI (ਪ੍ਰਾਹੁਣਚਾਰੀ ਉਦਯੋਗ ਲਈ ਖੁਦ ਮੁਲਾਂਕਣ, ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰਣਾਲੀ) ‘ਤੇ ਸਵੈ-ਤਸਦੀਕ ਕਰਨ ਵਾਲੀਆਂ ਰਿਹਾਇਸ਼ੀ ਇਕਾਈਆਂ ਨੂੰ ਵਿਆਪਕ ਦ੍ਰਿਸ਼ਟੀ ਪ੍ਰਦਾਨ ਕਰਨਾ ਹੈ। ਸਮਝੌਤਾ ਪੱਤਰ ਦੋਵਾਂ ਧਿਰਾਂ ਨੂੰ ਇਕਾਈਆਂ ਨੂੰ ਨਿਧੀ ਵਿਖੇ ਅਤੇ ਇਸੇ ਤਰ੍ਹਾਂ ਸਾਥੀ ਵਿਖੇ ਰਜਿਸਟਰ ਹੋਣ ਲਈ ਉਤਸ਼ਾਹਿਤ ਕਰਨ ਲਈ ਰੂਪ ਰੇਖਾ ਮੁਹੱਈਆ ਕਰਦਾ ਹੈ ਅਤੇ ਸਥਾਨਕ ਟੂਰਿਜ਼ਮ ਇੰਡਸਟਰੀ ਨੂੰ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਉਚਿਤ ਸੁਰੱਖਿਆ ਦੇ ਉਪਾਅ ਕਰਨ ਲਈ ਉਤਸ਼ਾਹਿਤ ਕਰਦਾ ਹੈ। 

ਇਸ ਦਾ ਉਦੇਸ਼ ਰਿਹਾਇਸ਼ੀ ਇਕਾਈਆਂ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰਨਾ ਵੀ ਹੈ ਤਾਂ ਜੋ ਕਾਰਵਾਈਯੋਗ ਸੂਝ ਅਤੇ ਡਿਜ਼ਾਇਨ ਕੀਤੇ ਸਬੂਤ ਅਧਾਰਿਤ ਅਤੇ ਟਾਰਗੇਟਿਡ ਨੀਤੀਗਤ ਉਪਾਵਾਂ ਨੂੰ ਪ੍ਰਾਪਤ ਕਰਨ ਅਤੇ ਸੁਰੱਖਿਅਤ, ਸਨਮਾਨਜਨਕ ਅਤੇ ਸਥਿਰ ਟੂਰਿਜ਼ਮ ਨੂੰ ਯਕੀਨੀ ਬਣਾਇਆ ਜਾ ਸਕੇ। 

C:\Users\user\Desktop\narinder\2021\April\12 April\image002IMOW.jpg

 ਦਸਤਖਤ ਕਰਨ ਦੀ ਰਸਮ ਸ਼੍ਰੀ ਰਾਕੇਸ਼ ਕੁਮਾਰ ਵਰਮਾ, ਜੁਆਇੰਟ ਸਕੱਤਰ, ਟੂਰਿਜ਼ਮ ਮੰਤਰਾਲਾ; ਸ਼੍ਰੀ ਬੀ ਬੀ ਦਾਸ਼, ਡਾਇਰੈਕਟਰ (ਐੱਚਐਂਡਆਰ), ਟੂਰਿਜ਼ਮ ਮੰਤਰਾਲਾ;  ਕੁਆਲਟੀ ਕੌਂਸਲ ਆਵ੍ ਇੰਡੀਆ (ਕਿਊਸੀਆਈ) ਤੋਂ ਡਾ. ਏ ਰਾਜ ਅਤੇ ਸ਼੍ਰੀ ਮੋਹਿਤ ਸਿੰਘ;  ਸ਼੍ਰੀ ਵਿਪਨ ਸ਼ਾਹ, ਵਾਈਸ-ਪ੍ਰੈਜ਼ੀਡੈਂਟ, ਈਜ਼ ਮਾਈ ਟ੍ਰਿਪ ਅਤੇ ਸ੍ਰੀਰਾਮ ਵੀ, ਕਾਰੋਬਾਰ ਮੁੱਖੀ, ਕਲੀਅਰਟ੍ਰਿਪ ਪ੍ਰਾਈਵੇਟ ਲਿਮਟਿਡ ਦੀ ਹਾਜ਼ਰੀ ਵਿੱਚ ਅਦਾ ਕੀਤੀ ਗਈ।

 ਟੂਰਿਜ਼ਮ ਮੰਤਰਾਲਾ ਅਤੇ ਔਨਲਾਈਨ ਟਰੈਵਲ ਕੰਪਨੀਆਂ ਸਮਝੌਤੇ ਦੇ ਜ਼ਰੀਏ ਪਹਿਚਾਣ ਕੀਤੇ ਗਏ ਖੇਤਰਾਂ ਵਿੱਚ ਸਮੁੱਚੇ ਲਾਭ ਲਈ ਟੂਰਿਜ਼ਮ ਖੇਤਰ ਵਿੱਚ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਤ ਕਰਨ ਲਈ ਜ਼ਰੂਰੀ ਕਦਮ ਉਠਾਉਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਾਹੁਣਚਾਰੀ ਅਤੇ ਟੂਰਿਜ਼ਮ ਉਦਯੋਗ ਨੂੰ ਮਜ਼ਬੂਤ ਕਰਨ ਲਈ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ।

 

***********

 

ਐੱਨਬੀ/ਓਏ


(Release ID: 1712284) Visitor Counter : 166