ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ 'ਆਹਾਰ ਕ੍ਰਾਂਤੀ' ਲਾਂਚ ਕੀਤੇ ਜਾਣ ਦਾ ਐਲਾਨ ਕੀਤਾ



‘ਅਹਾਰ ਕ੍ਰਾਂਤੀ’ ਮਾਂ ਅੰਨਪੂਰਣਾ ਦੇ ਚੈਤ੍ਰ ਨਵਰਾਤਰੀ ਦੇ ਪਹਿਲੇ ਦਿਨ ਇੱਕ ਜਨ-ਅੰਦੋਲਨ ਦੇ ਰੂਪ ਵਿੱਚ ਲਾਂਚ ਕੀਤੀ ਗਈ: ਡਾ. ਹਰਸ਼ ਵਰਧਨ

"ਆਹਾਰ ਕ੍ਰਾਂਤੀ", ਪੋਸ਼ਣ ਸੰਬੰਧੀ ਜਾਗਰੂਕਤਾ ਫੈਲਾਉਣ ਪ੍ਰਤੀ ਸਮਰਪਿਤ ਇੱਕ ਮਿਸ਼ਨ ਹੈ

ਨਵੀਂ ਪਹਿਲ ਸਾਰੇ ਵਿਸ਼ਵ ਦੁਆਰਾ ਅਨੁਸਰਣ ਕੀਤੇ ਜਾਣ ਲਈ ਇੱਕ ਨਮੂਨਾ ਸਾਬਿਤ ਹੋਵੇਗੀ

Posted On: 14 APR 2021 1:13PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ “ਆਹਾਰ ਕ੍ਰਾਂਤੀ” (‘AahaarKranti’) ਦੀ ਸ਼ੁਰੂਆਤ ਕੀਤੀ, ਜੋ ਪੋਸ਼ਣ ਅਤੇ ਭਾਰਤ ਵਿੱਚ ਸਥਾਨਕ ਤੌਰ 'ਤੇ ਉਪਲਬਧ ਅਤੇ ਸਾਰਿਆਂ ਤੱਕ ਪਹੁੰਚ ਵਾਲੇ ਪੌਸ਼ਟਿਕ ਭੋਜਨ, ਫਲਾਂ ਅਤੇ ਸਬਜ਼ੀਆਂ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਹੈ।

 

ਵਿਜਨਨਾ ਭਾਰਤੀ (ਵਿਭਾ), 'ਗਲੋਬਲ ਇੰਡੀਅਨ ਸਾਇੰਟਿਸਟਸ ਐਂਡ ਟੈਕਨੋਕ੍ਰੇਟਸ' ਫੋਰਮ (ਜੀਆਈਐੱਸਟੀ), ਵਿਗਿਆਨ ਪ੍ਰਸਾਰ, ਅਤੇ ਪ੍ਰਵਾਸੀ ਭਾਰਤੀਯਾ ਅਕਾਦਮਿਕ ਐਂਡ ਸਾਇੰਟੀਫਿਕ ਸੰਪ੍ਰਕ (ਪ੍ਰਭਾਸ-PRABHASS) ਮਿਲ ਕੇ 'ਆਹਾਰ ਕ੍ਰਾਂਤੀ' ਮਿਸ਼ਨ ਦੀ ਸ਼ੁਰੂਆਤ ਕਰਨ ਲਈ ਇਕੱਤਰ ਹੋਏ ਹਨ, ਜਿਸਦਾ ਉਦੇਸ਼ 'ਉੱਤਮ ਅਹਾਰ'- ਉੱਤਮ ਵਿਚਾਰ’ ਜਾਂ ‘ਚੰਗੀ ਖੁਰਾਕ-ਚੰਗਾ ਅਨੁਭਵ' ਹੈ।

 

'ਆਹਾਰ ਕ੍ਰਾਂਤੀ' ਅਭਿਆਨ ਭਾਰਤ ਅਤੇ ਵਿਸ਼ਵ ਨੂੰ - ‘ਭੁੱਖ ਅਤੇ ਰੋਗਾਂ ਦੀ ਬਹੁਤਾਤ’ ਬਾਰੇ ਪੇਸ਼ ਆ ਰਹੀ ਵਿਲੱਖਣ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਹੈ। ਅਧਿਐਨਾਂ ਤੋਂ ਅੰਦਾਜ਼ਾ ਲਗਦਾ ਹੈ ਕਿ ਭਾਰਤ ਜਿੰਨੀ ਮਾਤਰਾ ਦੀ ਖਪਤ ਕਰਦਾ ਹੈ ਉਸ ਨਾਲੋਂ ਦੋ ਗੁਣਾ ਜ਼ਿਆਦਾ ਕੈਲੋਰੀ ਪੈਦਾ ਕਰਦਾ ਹੈ। ਹਾਲਾਂਕਿ, ਦੇਸ਼ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਅਜੀਬ ਵਰਤਾਰੇ ਦਾ ਮੂਲ ਕਾਰਨ ਪੌਸ਼ਟਿਕ ਜਾਗਰੂਕਤਾ ਦੀ ਕਮੀ ਹੈ।

 

ਅਭਿਆਨ ਵਿੱਚ ਲੋਕਾਂ ਨੂੰ ਭਾਰਤ ਦੀ ਰਵਾਇਤੀ ਖੁਰਾਕ ਦੀਆਂ ਕਦਰਾਂ ਕੀਮਤਾਂ ਅਤੇ ਸਮ੍ਰਿਧੀ, ਸਥਾਨਕ ਫਲਾਂ ਅਤੇ ਸਬਜ਼ੀਆਂ ਦੀਆਂ ਚੰਗਾ ਕਰਨ ਵਾਲੀਆਂ ਸ਼ਕਤੀਆਂ ਅਤੇ ਸੰਤੁਲਿਤ ਖੁਰਾਕ ਦੇ ਚਮਤਕਾਰਾਂ ਪ੍ਰਤੀ ਜਾਗਰੂਕ ਕਰਦਿਆਂ ਸਮੱਸਿਆ ਨੂੰ ਹੱਲ ਕਰਨ ਦਾ ਪ੍ਰਸਤਾਵ ਹੈ। ਇਹ ਸਥਾਨਕ ਤੌਰ 'ਤੇ ਉਪਲਭਦ ਫਲਾਂ ਅਤੇ ਸਬਜ਼ੀਆਂ ਵਿੱਚਲੇ ਭਰਪੂਰ ਪੌਸ਼ਟਿਕ ਸੰਤੁਲਿਤ ਭੋਜਨ ‘ਤੇ ਧਿਆਨ ਕੇਂਦਰਿਤ ਕਰੇਗਾ।

 

ਜਿਥੇ ਵਿਜਨਨਾ ਭਾਰਤੀ (ਵਿਭਾ) ਅਤੇ ‘ਗਲੋਬਲ ਇੰਡੀਅਨ ਸਾਇੰਟਿਸਟਸ ਐਂਡ ਟੈਕਨੋਕ੍ਰੇਟਸ’ ਫੋਰਮ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਉਥੇ ਕਈ ਹੋਰ ਏਜੰਸੀਆਂ ਨੇ ਵੀ ਹੱਥ ਮਿਲਾਇਆ ਹੈ ਅਤੇ ਆਪਣੀ ਮੁਹਾਰਤ ਅਤੇ ਸਰੋਤਾਂ ਨੂੰ ਇਕੱਠਾ ਕਰਕੇ ਅੱਗੇ ਵਧਾਉਣ ਲਈ ਸਹਿਮਤ ਹੋਏ ਹਨ। ਕੇਂਦਰੀ ਅਤੇ ਰਾਜ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਏਜੰਸੀਆਂ ਤੋਂ ਇਲਾਵਾ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਖੁਦਮੁਖਤਿਆਰੀ ਸੰਸਥਾ ਵਿਗਿਆਨ ਪ੍ਰਸਾਰ, ਅਤੇ ਪ੍ਰਵਾਸੀ ਭਾਰਤੀਯਾ ਅਕਾਦਮਿਕ ਅਤੇ ਸਾਇੰਟੀਫਿਕ ਸੰਪ੍ਰਕ (ਪ੍ਰਭਾਸ) ਇਸ ਸਹਿਯੋਗੀ ਯਤਨ ਦਾ ਇੱਕ ਹਿੱਸਾ ਹਨ। ਜਿਵੇਂ-ਜਿਵੇਂ ਇਹ ਮਿਸ਼ਨ ਅੱਗੇ ਵੱਧਦਾ ਹੈ, ਹੋਰ ਸੰਗਠਨ ਵੀ ਇਸ ਵਿੱਚ ਸ਼ਾਮਲ ਹੋਣ ਲਈ ਕਤਾਰ ਵਿੱਚ ਹਨ।

 

ਵੁਰਚੁਅਲ ਮੋਡ ਵਿੱਚ ਪਹਿਲ ਦੀ ਸ਼ੁਰੂਆਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਹੀ ਹੈ ਕਿ ‘ਆਹਾਰ ਕ੍ਰਾਂਤੀ’ ਵਰਗੇ ਸਮਾਜ ਭਲਾਈ ਪ੍ਰੋਗਰਾਮ ਨੂੰ ਮਾ ਅੰਨਪੂਰਣਾ ਦੀ ਚੈਤ੍ਰ ਨਵਰਾਤਰੀ ਦੇ ਪਹਿਲੇ ਦਿਨ ਇੱਕ ਜਨ-ਲਹਿਰ ਦੇ ਰੂਪ ਵਿੱਚ ਲਾਂਚ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਕਿਹਾ “ਅੱਜ ਜਦੋਂ ਦੇਸ਼ ਕੋਵਿਡ -19 ਵਰਗੀ ਮਹਾਮਾਰੀ ਦੀ ਮਾਰ ਹੇਠ ਆਇਆ ਹੋਇਆ ਹੈ ਤਾਂ ਸੰਤੁਲਿਤ ਖੁਰਾਕ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਵਿਸ਼ੇਸ਼ ਸਾਧਨ ਵਜੋਂ ਕੰਮ ਕਰਦੀ ਹੈ। ਅਜਿਹੇ ਸਮੇਂ, ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋ ਗਈ ਹੈ।”

 

ਉਨ੍ਹਾਂ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸੇ ਭਾਰਤੀ ਵਿਗਿਆਨੀ ਇਸ ਅਭਿਆਨ ਦੇ ਮੋਹਰੀ ਹਨ। ਡਾ. ਹਰਸ਼ ਵਰਧਨ ਨੇ ਕਿਹਾ “ਸੰਤੁਲਿਤ ਖੁਰਾਕ ਦਾ ਸੰਦੇਸ਼ ਹਰ ਭਾਰਤੀ ਤੱਕ ਪਹੁੰਚਾਉਣਾ ਇੱਕ ਉੱਤਮ ਉਪਰਾਲਾ ਹੈ। ਤੁਸੀਂ ਪ੍ਰੋਗਰਾਮ ਲਈ ਜੋ ਲੋਗੋ ਤਿਆਰ ਕੀਤਾ ਹੈ ਉਹ ਪ੍ਰਸ਼ੰਸਾਯੋਗ ਹੈ ਅਤੇ ਚੰਗੀ ਖੁਰਾਕ - ਚੰਗੀ ਸੋਚ ਵਰਗੇ ਨਾਅਰੇ ਨਾਲ ਦੇਸ਼ ਦੇ ਸਾਰੇ ਲੋਕ ਇਕੱਠੇ ਜੁੜਦੇ ਹਨ।”

 

ਉਨ੍ਹਾਂ ਵਿਸ਼ੇਸ਼ ਤੌਰ 'ਤੇ ਜੀਆਈਐੱਸਟੀ ਦੇ ਡਾ. ਯੇਲੋਜੀ ਰਾਓ ਮੀਰਜਕਰ, ਡਾ. ਸ਼੍ਰੀਨਿਵਾਸ ਰਾਓ ਅਤੇ ਸ਼੍ਰੀ ਪ੍ਰਫੁੱਲ ਕ੍ਰਿਸ਼ਨ ਦੇ ਯੋਗਦਾਨ ਦਾ ਜ਼ਿਕਰ ਕੀਤਾ ਜੋ ਇਕੱਠੇ ਹੋਏ ਅਤੇ ਇੱਕ ਜਨ-ਅਭਿਆਨ ਦੇ ਰੂਪ ਵਿੱਚ ਪ੍ਰੋਗਰਾਮ ਨੂੰ ਰੂਪ ਦੇਣ ਲਈ ਵਿਚਾਰ ਵਟਾਂਦਰੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅੱਗੇ ਕਿਹਾ “ਅਸੀਂ ਜਾਣਦੇ ਹਾਂ ਕਿ ਤੁਸੀਂ ਸਾਰਿਆਂ ਨੇ ਇੱਕ ਵਿਸ਼ਾਲ ਕਾਰਜ ਆਪਣੇ ਕਾਬਲ ਹੱਥਾਂ ਵਿੱਚ ਲਿਆ ਹੈ। ਇਸ ਪ੍ਰੋਗਰਾਮ ਨੂੰ ਗ੍ਰੀਨ ਐਂਡ ਵ੍ਹਾਈਟ ਰੈਵੋਲਿਊਸ਼ਨ ਵਾਂਗ ਆਮ ਆਦਮੀ ਤੱਕ ਪਹੁੰਚਾਉਣ ਲਈ ਕਈ ਸਾਲਾਂ ਲਈ ਜਾਰੀ ਰੱਖਣਾ ਹੋਏਗਾ।”

 

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਕੇਵਲ ਤੰਦਰੁਸਤ ਵਿਅਕਤੀ ਹੀ ਖੁਸ਼ਹਾਲ ਸਮਾਜ ਦੀ ਅਗਵਾਈ ਕਰ ਸਕਦੇ ਹਨ, ਉਨ੍ਹਾਂ ਨੋਟ ਕੀਤਾ ਕਿ ਭਾਰਤੀ ਆਯੁਰਵੈਦ ਪੂਰੀ ਦੁਨੀਆ ਲਈ ਮਾਰਗ ਦਰਸ਼ਕ ਰਿਹਾ ਹੈ। ਇਹ ਸਮਾਂ ਹੈ ਕਿ ਅਸੀਂ ਗਿਆਨ ਦੀ ਵਰਤੋਂ ਅੱਜ ਦੀਆਂ ਵਿਭਿੰਨ ਸਿਹਤ ਅਤੇ ਸਮਾਜਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਰੀਏ।

 

 

ਆਹਾਰ ਕ੍ਰਾਂਤੀ ਵਿਕਾਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਹਰ ਨਾਗਰਿਕ ਤੱਕ ਚੰਗੀ ਖੁਰਾਕ ਦਾ ਸੰਦੇਸ਼ ਪਹੁੰਚਾਉਣਾ ਹੈ। ਇਹ ਲਾਜ਼ਮੀ ਹੈ ਕਿ ਸੁਸਾਇਟੀ ਦਾ ਹਰ ਵਰਗ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸ਼ਾਮਲ ਹੋਵੇ ਕਿ ਇਹ ਸੰਦੇਸ਼ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ।

 

ਨਿਰਦੇਸ਼ਕ, ਵਿਗਿਆਨ ਪ੍ਰਸਾਰ, ਨਕੁਲ ਪਰਾਸ਼ਰ ਨੇ ਕਿਹਾ, “ਮਿਸ਼ਨ ਇਕੋ ਸਮੇਂ ਕਈ ਪਹਿਲੂਆਂ 'ਤੇ ਕੰਮ ਕਰੇਗਾ। ਉਦੇਸ਼ਾਂ ਦੇ ਸੰਦਰਭ ਵਿੱਚ, ਇਹ ਬਿਹਤਰ ਜਾਗਰੂਕਤਾ, ਬਿਹਤਰ ਪੋਸ਼ਣ ਅਤੇ ਬਿਹਤਰ ਖੇਤੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰੇਗਾ; ਇਸ ਸਬੰਧੀ ਸੰਦੇਸ਼, ਪਾਠਕ੍ਰਮ ਦੁਆਰਾ ਪੋਸ਼ਣ ਦੇ ‘ਕੀ ਅਤੇ ਕਿਉਂ’ ਦੇ ਰੂਪ ਵਿੱਚ, ਜਾਂ ਖੇਡਾਂ ਦੇ ਰੂਪਾਂ ਜ਼ਰੀਏ ਜਾਂ ਜਿਵੇਂ ਕਿ`ਕਿਵੇਂ ਕਰਨਾ ਹੈ’ ਦੇ ਨਿਰਦੇਸ਼ਾਂ ਜ਼ਰੀਏ ਦਿੱਤੇ ਜਾਣਗੇ; ਅਤੇ ਸਮੱਗਰੀ ਨੂੰ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ, ਸਾਰੀਆਂ ਸਥਾਨਕ ਭਾਸ਼ਾਵਾਂ ਵਿੱਚ, ਔਨਲਾਈਨ ਅਤੇ ਔਫਲਾਈਨ ਦੋਵੇਂ ਢੰਗਾਂ ਨਾਲ ਪ੍ਰਦਾਨ ਕੀਤਾ ਜਾਵੇਗਾ। ਪ੍ਰੋਗਰਾਮ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ 'ਤੇ ਕੇਂਦ੍ਰਤ ਹੋਵੇਗਾ, ਜੋ ਬਦਲੇ ਵਿੱਚ, ਵੱਡੀ ਸੰਖਿਆ ਵਿੱਚ ਵਿਦਿਆਰਥੀਆਂ ਨੂੰ, ਅਤੇ ਉਨ੍ਹਾਂ ਦੁਆਰਾ ਉਨ੍ਹਾਂ ਦੇ ਪਰਿਵਾਰਾਂ ਅਤੇ ਅੰਤ ਵਿੱਚ ਵੱਡੇ ਪੱਧਰ ‘ਤੇ ਸਮਾਜ ਨੂੰ ਸੰਦੇਸ਼ ਪਹੁੰਚਾਏਗਾ।”

 

ਇਸ ਮੌਕੇ, ਇੱਕ ਮਹੀਨਾਵਾਰ (ਅੰਗਰੇਜ਼ੀ ਅਤੇ ਹਿੰਦੀ) ਨਿਊਜ਼ਲੈਟਰ 'ਆਹਾਰ ਕ੍ਰਾਂਤੀ' ਵੀ ਲਾਂਚ ਕੀਤਾ ਗਿਆ, ਜੋ ਕਿ ਵਿਗਿਆਨ ਪ੍ਰਸਾਰ ਦੁਆਰਾ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।

 

ਡਾ. ਵਿਜੇ ਭੱਟਕਰ, ਪ੍ਰੈਜ਼ੀਡੈਂਟ, ਵਿਜਨਨਾ ਭਾਰਤੀ, ਪ੍ਰਭਾਸ ਦੇ ਸ਼੍ਰੀ ਦਨਯਨੇਸ਼ਵਰ (Dnyaneshwar), ਸ਼੍ਰੀ ਸੁਧੀਰਜੀ ਭਦੋਰੀਆ, ਸੱਕਤਰ ਜਨਰਲ, ਵਿਜਨਨਾ ਭਾਰਤੀ, ਜਯੰਤ ਸਹਸ੍ਰਬੁਧੇ, ਰਾਸ਼ਟਰੀ ਸੰਗਠਨ ਸਕੱਤਰ, ਵਿਜਨਨਾ ਭਾਰਤੀ, ਅਤੇ ਜੀਆਈਐੱਸਟੀ ਦੇ ਡਾ. ਯੇਲੋਜੀ ਰਾਓ ਮਿਰਾਜਕਰ, ਡਾ. ਸ਼੍ਰੀਨਿਵਾਸ ਰਾਓ ਅਤੇ ਸ਼੍ਰੀ ਪ੍ਰਫੁੱਲ ਕ੍ਰਿਸ਼ਨ ਨੇ ਉਮੀਦ ਜਤਾਈ ਕਿ ਇਹ ਨਵੀਂ ਪਹਿਲ ਪੂਰੀ ਦੁਨੀਆ ਦੁਆਰਾ ਅਨੁਸਰਣ ਕੀਤੇ ਜਾਣ ਲਈ ਇੱਕ ਨਮੂਨਾ ਸਾਬਿਤ ਹੋਵੇਗੀ।

 

***********

 

ਆਰਪੀ / (ਵੀਪੀ / ਡੀਬੀਟੀ / ਪੀਐੱਸਆਰ)



(Release ID: 1712153) Visitor Counter : 258